ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)


ਨਾਲ ਤਾਕੀਦ ਕਿਹਾ ਉਸ ਮੁੜ ਮੁੜ ਜਾਂਦੀ ਵਾਰ ਅਸਾਨੂੰ। ਬਾਦ ਸਲਾਮ ਸੁਨੇਹੇ ਦਿਓ ਉਸਨੂੰ ਇਹ ਤੁਹਾਨੂੰ। ਸ਼ਹਿਰ ਸਬਜ ਸੁਲਮਾਨ ਨਬੀਦਾ ਜਿਥੇ ਮੈਂ ਅਜ ਚਲੀ। ਸ਼ੌਕ ਪਿਆ ਮਾਂ ਬਾਪ ਮਿਲਣ ਦਾ ਹੁਬ ਵਤਨ ਵੀ ਹਲੀ। ਪਰ ਤੂੰ ਸ਼ਾਹ ਬਹਿਰਾਮ ਅਸਾਂ ਨੂੰ ਦਿਲੋਂ ਨਾ ਮੂਲ ਵਸਾਰੀ। ਜੋ ਉਹ ਪਹਿਲੀਆਂ ਕਸਮਾਂ ਕੀਤੀਆਂ ਨਾ ਉਸ ਕੋਲੋਂ ਹਾਰੀ। ਹੁਣ ਦੀਦਾਰ ਦੇਈਂ ਤੂੰ ਮੈਨੂੰ ਓਸ ਸ਼ਹਿਰ ਆਕੇ। ਸੱਚਾ ਕੋਲ ਮੁਹੱਬਤ ਤੇਰੀ ਤਦੋਂ ਅਸਾਂ ਨੂੰ ਜਾਪੇ। ਨਾਲ ਰਜਾ ਮਾਂ ਬਾਪ ਮੇਰੇ ਦੇ ਫਿਰ ਤੂੰ ਐਨ ਵਿਆਹੀਂ ਨਾਲ ਖੁਸ਼ੀ ਦੇ ਸ਼ੌਕੀ ਸ਼ਾਨੀ ਸਾਰੇ ਸ਼ਗਨ ਮਨਾਈ। ਇਹ ਸਨੇਹੇ ਤੇ ਖੁਸ਼ਖਬਰੀ ਜਾਂ ਸਰਵਾਨ ਸੁਣਾਈ। ਸਭ ਆਇਆ ਦਿਲ ਸਾਹ ਬਹਿਰਾਮ ਦੇ ਹੋਸ਼ ਨਵੇਂ ਸਿਰ ਆਈ ਤੇ ਉਠ ਬੈਠਾ ਉਹ ਜੰਗਲ ਵਿਚ ਕਰਨ ਲਗਾ ਤਦਬੀਰੀ ਕੀਰਤ ਮਾਰਾਂ ਉਹਨਾਂ ਤਾਈਂ ਨਿਮਕ ਹਰਾਮ ਸਰੀਰਾਂ। ਓੜਕ ਯਾਦ ਪਿਆ ਫਿਰ ਉਸਨੂੰ ਕਰ ਦਿਲ ਦੀ ਤਦਬੀਰੋਂ। ਦਿਓ ਸਫੈਦ ਦਿਤਾ ਸੀ ਉਸਨੂੰ ਜੇਹੜਾ ਵਾਲ ਸਰੀਰੋ। ਲੈ ਕੇ ਅੱਗ ਸ਼ਤਾਬੀ ਉਸਨੇ ਜਾਂ ਓਹ ਵਾਲ ਧੁਖਯ। ਦੇਵ ਸਫੈਦ ਸਣੇ ਸਭ ਲਸ਼ਕਰ ਓਸੇ ਵੇਲੇ ਆਇਆ। ਆੲ ਕਟਕ ਦੋਵਾਂ ਦੀਆਂ ਫੌਜਾਂ ਲਸ਼ਕਰ ਕਈ ਹਜ਼ਾਰ। ਕੱਦ ਉਹਨਾਂ ਦੇ ਦੂਰੋਂ ਦਿਸਣ ਚੀਲ ਵਾਂਗ ਪਹਾੜਾਂ। ਬਾਜੇ ਕੱਦ ਉਹਨਾਂ ਦੇ ਅਹੇ ਵਾਂਗੂ ਪਰਬਤ ਕਾਲੇ ਵੇਖ ਉਨ੍ਹਾਂ ਨੂੰ ਹੋਸ਼ ਨਾ ਰਹਿੰਦੀ ਜੰਗਲ ਪਰਬਤ ਭਾਲੇ, ਬਾਜੇ ਸਾਵਨ ਦੀ ਘਟਾ ਵਾਂਗੂੰ ਕਾਲੇ ਬਦਲ ਗਜਦੇ ਰੁਖ ਦਰਖਤ ਜਿਮੀਂ ਦੇ ਜੇਹੜੇ ਖਾ ਖਾ ਮੂਲ ਨਾ ਰਜਦੇ। ਦੇਵ ਸਫੈਦ ਕੀਤੀਆਂ ਕੁਰਨਸ ਸ਼ਾਹ ਬਹਿਰਾਮ ਦੇ ਅਗੇ ਦੇਵ ਖਲੇਆ ਹਾਜਰ ਸਭੇ ਕਰਨ ਸਲਾਮਾਂ ਲਗੇ, ਦਸਸਤਾਬ ਖਲਾਮੈਂ ਹਾਜਰ ਹੁਕਮ ਤੇਰੇ ਦਾ ਬਰਦਾ, ਹਰਦਮ ਹੁਕਮ ਤੇਰੇ ਦੀ ਤਾਬਿਆ ਜਰਾ ਅਦੂਲ ਨਾ ਕਰਦਾ। ਅਜ ਮੇਰੇ ਸਿਰ ਮੁਸ਼ਕਲ ਭਾਰੀ ਵਡੀ ਮੁਸੀਬਤ ਏਹੋ ਏਸ ਵਜੀਰ ਹਰਾਮੀ ਪਾਸੋਂ ਦਾਦ ਮੇਰੀ ਲੈ ਦੇਹੋ ਦੇਵ ਸਫਦ ਕਿਹਾ ਇਕ ਪਲ ਵਿਚ ਦੇਖ ਤਮਾਸ਼ਾ ਮੇਰਾ ਮਾਰ ਤਬਾਹ ਕਰਾਂ ਇਕ ਪਲ ਵਿਚ ਮੂਜੀ ਦੁਸ਼ਮਨ ਤੇਰਾ ਹਮਲਾ ਕਰਕੇ ਦੇਵ ਤਮਾਮੀ ਤਰਫ ਸ਼ਹਿਰ ਦੀ ਥਾਏ, ਸਣੇ ਕਬੀਲੇ