ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)


ਲਸਕਰ ਫੌਜਾਂ ਬਨ੍ਹ ਵਜੀਰ ਲਿਆਏ, ਵੇਖ ਵਜੀਰ ਵਲੋਂ ਗਲ ਸਭਨਾਂ ਦੇਵਾ ਅਰਜ ਪੁਕਾਰੀ। ਇਸ ਅਦਾਲਤ ਦੇ ਵਿਚ ਸ਼ਾਹਾ ਦੇ ਸਾਨੂੰ ਮੁਖਤਾਰੀ ਭੁਖੇ ਪੈਂਡਾ ਕਰਕੇ ਆਏ ਮੰਜਲ ਦੂਰ ਦੁਰਾਡੀ ਮਸਾਂ ਮਸਾਂ ਰਬ ਦਿਤੀ ਸਾਨੂੰ ਇਹ ਖੁਰਾਕ ਸਾਡੀ। ਸ਼ਾਹ ਬਹਿਰਾਮ ਦਿਤੀ ਮੁਖਤਰੀ ਮਾਰੋ ਨਿਮਕ ਹਰਾਮੀ। ਜਿਹੜੇ ਨਿਮਕ ਹਲਾਲ ਅਸਾਡੇ ਰਖੇ ਉਨ੍ਹਾਂ ਤਮਾਮਾ। ਸ਼ਾਹ ਬਹਿਰਾਮ ਦਿਤੀ ਮੁਖਤਾਰੀ ਦੇਵਾਂ ਸਗਨ ਮਨਾਇਆ। ਆਦਮੀਆਂ ਦਾ ਮਾਸ ਉਹਨਾਂ ਨੂੰ ਮਸਾਂ ਮਸਾਂ ਹਥ ਆਇਆ। ਪਹਿਲਾਂ ਪਕੜ ਵਜੀਰਾਂ ਦੋ ਨੇ ਮੁਸ਼ਕਾਂ ਬੰਨ੍ਹ ਬਹਾਇਆ। ਦੇਵ ਸਫੈਦ ਕੀਤਾ ਇਕ ਲੁਕਮਾਇਕ ਸੇ ਵਾਰ ਲੰਘਾਇਆ। ਰਹਿੰਦੇ ਉਸਦੇ ਤਾਬਿਆ ਆਹੇ ਹੋਰ ਸਵਾਦ ਪਿਆ ਦੇ ਜਿਤਨੇ ਨਿਮਕ ਹਰਾਮੀ ਸਾਰੇ ਚੁਣ ਚੁਣ ਦੇਵਾਂ ਖਾਧੇ ਬਾਕੀ ਹੋਰ ਦੁਪਾਸੇ ਜਿਹੜੇ ਹਾਥੀ ਊਠ ਕਤਾਰਾਂ। ਸਾਰੇ ਇਕਸ ਘੜੀ ਵਿਚ ਖਾਧੇ ਘੋੜੇ ਸਣੇ ਅਸਵਾਰਾਂ। ਬਹਿਰਾਮ ਹੋਇਆ ਜਿਸ ਵੇਲੇ ਦਾਖਲ ਵਿਚ ਸ਼ਹਿਰ ਦੇ। ਰਲ ਮਿਲ ਰੋ ਰੋ ਦਿਲ ਥੀਂ ਧੋਂਦੇ ਦਰਦੀ ਦਾਗ ਹਿਜਰ ਦੇ। ਸ਼ਾਹ ਬਹਿਰਾਮ ਦੇ ਯਾਰਾ ਦੇ ਘਰ ਹੋਈ ਵਡੀ ਸ਼ਾਦੀ। ਇਕ ਦੂਜੇ ਨੂੰ ਰਲ ਮਿਲ ਸਾਰੇ ਦੇਣ ਮੁਬਾਰਕ ਬਾਦੀ ਜੋ ਸਰਦਾਰ ਵਲਾਇਤ ਅੰਦਰ ਆਹਾ ਦੋਸਤ ਦਿਲਾਂ ਦੇ। ਸੁਣ ਸੁਣ ਖਬਰਾਂ ਸ਼ਾਹ ਬਹਿਰਾਮ ਦੀਆਂ ਲੈ ਲੈ ਨਜਰਾ ਮਿਲਦੇ। ਸਾਲ ਮੁਬਾਰਕ ਨਾਲ ਸ਼ਹਿਨਸ਼ਾਹ ਦੇ ਮਹਿਲਾਂ ਵਿਚ ਵੜਿਆ। ਖਲਕਤ ਦੇ ਮਨ ਈਦਾ ਹੋਈਆਂ ਚੰਦ ਖੁਸ਼ੀ ਦਾ ਚੜ੍ਹਿਆ ਜੀ ਵਿਚ ਕਾਲਸ ਖਾਸ ਘਰਾ ਦੇ ਜਾਉ ਸਕਦ ਮਟਕਾਇਆ। ਅਦਲ ਖਿਦਮਤ ਗੁਰਾਂ ਤਾਈਂ ਹੁਕਮ ਇਹ ਫੁਰਮਾਇਆ।ਤਵੀਂ ਹਰਮ ਅਸਾਡੀ ਤਾਈਂ ਜਾਂ ਖੁਸ਼ਖਬਰੀ ਸੁਨਾਓ। ਮਾਂ ਪੁਤਰ ਨੂੰ ਬਦੀ ਵਿਚੋਂ ਕਢ ਸ਼ਤਾਬ ਲਿਆਓ ਬਾਕੀ ਜਿਤਨੀਆਂ ਹੈ ਸਨ ਕੀਤੀਆਂ ਨਾਲ ਵਜੀਰ ਬਹਿਰਾਮ ਰਘਰਾਥੀਂ ਕਢੇ ਬਾਹਰ ਰਾਣੀਆਂ ਜੋ ਬਦਕਾਰਾਂ। ਓੜਕ ਇਹੋ ਹਾਲ ਹੋਇਆ ਸੀ ਪਿਛੋਂ ਉਹਨਾਂ ਛੇਆਂ ਦਾ ਵਾਗ ਵਜੀਰ ਹੋ ਗਈਆਂ ਸਭੇ ਪਲ ਵਿਚ ਲੁਕਮ ਦੋਵਾਂ ਦਾ ਮਾਂ ਪੁਤ੍ਰ ਉਹ ਕੈਦੋਂ ਬਾਹਿਰ ਨਾਲ ਖੁਸ਼ੀ ਘਰ ਆਏ ਹਸਰਤ ਥੀਂ ਮੁਸਰਤ ਦੇਂਦਾ ਗਮ ਥੀਂ ਖੁਸ਼ੀ ਵਖਾਵੇ, ਸ਼ਾਹ ਬਹਿਰਾਮ ਡਿਠਾ