(੨੬)
ਸ਼ਾਹਜ਼ਾਦਾ ਲੂੰ ਲੂੰ ਰਾਜੀ ਹੋਯਾ। ਸੁਣਕੇ ਹਾਲਤ ਮਾਂ ਪੁਤਰ ਦੀ ਲਾ ਗਲ
ਉਸ ਨੂੰ ਰੋਇਆ। ਗਮੀ ਗਮੀ ਤੇ ਆਈ ਸ਼ਾਦੀ ਪੜਿਆ ਸ਼ਾਹ ਸ਼ੁਕਰਾਨਾ
ਆਜਜ ਤੇ ਮਸਕੀਨਾ ਤਾਈਂ ਦਿਤਾ ਵੰਡ ਖਜਾਨਾ। ਮੁਢ ਕਦੀਮੀ ਦੇ ਜੋ
ਨੌਕਰ ਆਹੇ ਜੋ ਇਤਬਾਰੀ। ਬਖਸ਼ਿਆ ਆਪ ਇਨਾਮ ਉਨ੍ਹਾਂ ਨੂੰ ਦਿਤੀ
ਮਨ ਸ਼ਬਦਾਰੀ। ਜੋ ਕੰਮ ਬਹਿਰਾਮੀ ਆਹੇ ਹੋ ਗਏ ਸਭ ਸਵੱਲੇ। ਪਰ ਪਿਆ
ਵਿਛੋੜਾ ਹੁਸਨਬਾਨੋ ਦਾ ਓਹ ਕਾਲ ਜਾਂ ਸੱਲ। ਰਾਤ ਦਿਨ ਵਿਚ ਐਸਾ
ਖੁਸ਼ੀਆਂ ਬੈਠਾ ਹੁਕਮ ਕਮਾਵੇ ਪਰ ਜਾਲਮ ਦਰਦ ਵਿਛੋੜੇ ਵਾਲਾ ਦਿਲ
ਥੀਂ ਦੂਰ ਨਾ ਜਾਵੇ। ਸ਼ਾਹ ਬਹਿਰਾਮ ਬਥੇਰਾ ਦੇਂਦਾ ਦਿਲ ਨੂੰ ਸਬਰ
ਤਸਲਾ। ਪਰ ਇਕ ਘੜੀ ਆਰਾਮ ਨਾ ਆਵੇ ਇਸ਼ਕ ਨਾ ਰਹੇ ਨਾ ਚੱਲਾ
ਦਿਲ ਵਿਚ ਆਖੇ ਹੁਕਮ ਕਮਾਵਾਂ ਵਸਾਂ ਕੋਈ ਦਿਹਾੜਾ, ਪਰ ਇਹ ਇਸ਼ਕ
ਮੁਸਾਫਰ ਕਰਕੇ ਦੇਂਦਾ ਘਤ ਉਜਾੜਾ। ਏਸੇ ਤਰ੍ਹਾਂ ਸ਼ਹਿਨਸ਼ਾਹ ਉਥੇ ਜਾਂ
ਕੋਈ ਰਜ ਲੰਘਾਇਆ। ਓੜਕ ਟੁਰਿਆ ਹੋ ਮੁਸਾਫਰ ਜਾਲਮ ਇਸ਼ਕ
ਸਭਾਯਾ। ਤਖਤ ਹਕੂਮਤ ਛੋੜ ਸ਼ਹਿਨਸ਼ਾਹ ਵਤਨੋਂ ਫਿਰ ਦਿਲ ਚਾਯਾ।
ਤਾਜ ਹਕੂਮਤ ਦਾ ਸਿਰ ਧਰਕੇ ਬੇਟਾ ਤਖਤ ਬਹਾਯਾ। ਲਸ਼ਕਰ ਫੌਜਾਂ ਸਭ
ਵਲਾਇਤ ਦੋਸਤ ਦੁਸਮਨ ਖਾਸੀ। ਸਭ ਕੁਝ ਉਸਦੀ ਤਾਬਿਆ ਕਰਕੇ
ਹੋਯਾ ਆਪ ਉਦਾਸੀ। ਦੇਵ ਸਫੈਦ ਤਾਈਂ ਉਹ ਕਹਿੰਦਾ ਮੈਨੂੰ ਲੈ ਚਲ
ਨਾਲੇ। ਦੇਖਾਂ ਕਿਥੇ ਮਹਿਲ ਮੁਨਾਰੇ ਆਪਣੇ ਪਿਆਰੇ ਵਾਲ। ਸ਼ਹਿਰ
ਸਬਜ ਸੁਲੇਮਾਨ ਨਬੀ ਦਾ ਸੁਣਿਆਂ ਨਾਮ ਸ਼ਹਿਰ ਦਾ। ਉਥੇ ਕਿਵੇਂ
ਪੁਜਾਈ ਮੈਨੂੰ ਜੋ ਤੈਥੋਂ ਹੋ ਸਕਦਾ ਓੜਕ ਕਿੱਸਾ ਨਾਲ ਚੋਵਾਂ ਦੇ ਹੈ ਮੁਸਾਫਰ
ਟੁਰਿਆ। ਵੇਖ ਵਿਛੋੜਾ ਉਸਦਾ ਹਰ ਕੋਈ ਦੋਸਤ ਦੁਸ਼ਮਨ ਝੁਰਿਆ।
ਜਿਤ ਵਗ ਗਈ ਹੁਸਨ ਬਾਨੋ ਹੈ ਮੈਂ ਵੀ ਉਤ ਵਲ ਜਾਵਾਂ। ਫਰਜੰਦ ਮੇਰੇ ਨੂੰ
ਪਿਛੇ ਮੇਰੀ ਮੇਰੀ ਜਗ੍ਹਾ ਜਾਣੋ। ਵਾਰਸ ਤਖਤ ਮੇਰੇ ਦਾ ਉਸਨੂੰ ਸ਼ਹਿਨਸ਼ਾਹ
ਪਛਾਣੋ। ਇਹ ਗਲ ਕਹਿਕੇ ਨਾਲ ਦੇਵਾਂ ਉਠ ਵਿਦਾ ਹੋ ਤੁਰਿਆ,
ਕਲ ਕਬੀਲਾ ਰੋ ਰੋ ਉਸਨੂੰ ਰੁਖਸਤ ਕਰ ਕਰ ਮੁੜਿਆਂ ਦੇਵਾਂ ਚੁਕ ਲਿਆ
ਫਿਰ ਉਸਨੂੰ ਫੇਰ ਪਿਛਾਂਹ ਵਲ ਧਾਏ ਆਪਣੇ ਦੇਸ ਵਤਨ ਚਲ ਉਸਨੂੰ
ਚੁਕ ਸ਼ਤਾਬ ਲਿਆਏ ਆਣ ਬਿਠਾਇਆ ਮੁੜਕੇ ਉਸਨੂੰ ਦੇਵਾਂ ਉਹਨੀਂ