ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)


ਸਾਹੀ। ਉਸ ਦੇ ਵਿਚ ਸੁਨਹਿਰੀ ਨਾਲ ਡੂੰਘੀ ਸੁੰਦਰ ਆਹੀ। ਉਸ ਖੁੰਦਰ ਤੇ ਸ਼ਾਹ ਬਹਿਰਾਮ ਨੂੰ ਦੋਵਾਂ ਖੜ ਪਹੁੰਚਾਇਆ। ਇਹੋ ਸ਼ਹਿਰ ਸਬਦ ਦਾ ਰਾਹ ਹੈ ਬੁਢੇ ਆਖ ਸੁਣ ਸਿਆ ਬਹਿਰਾਮ ਕਹਿਆ ਸ਼ਹਿਰ ਸਬਦ ਦਾ ਇਹੋ ਰਾਹ ਹੈ ਯਾਰੇ! ਏਸ ਖੁੰਦਰ ਉਤੇ ਮੈਨੂੰ ਕਾ ਉਤਾਰੇ। ਤਮਾਮ ਵਿਦਾ ਹੋ ਜ ਕੇ ਮੈਥੋਂ ਮੈਂ ਹੁਣ ਆਪੇ ਜਾਵਾਂ। ਹਰ ਕਿਸਨੂੰ ਘਰ ਦਿਲਬਰ ਦੇ ਨਾ ਹਮ ਰਾਹ ਲੈ ਜਾਵਾਂ। ਓੜਕ ਦੇਵ ਕੀਤੇ ਓਸ ਰਖਸਤ ਘਲੇ ਮੋੜ ਪਿਛੇ ਹਾਂ। ਆਪ ਇਕੱਲਾ ਉਸ ਖੁੰਦਰ ਵਿਚ ਲਜਾ ਵੜਨ ਅਗਾਹਾਂ। ਸਿਰ ਤੇ ਟੋਪੀ ਪੈਰੀਂ ਜੋੜਾ ਆਸਾ ਵਿਚ ਫੜਿਆ। ਲੈ ਕੇ ਨਾਮ ਸਚੇ ਸਾਹਿਬ ਦਾ ਉਸ ਖੁੰਦਰ ਵਿਚ ਵੜਿਆ। ਮੈੰ ਕਹਾਂ ਵਿਚ ਲੰਮੀ ਖੁੰਦਰ ਡੂੰਘੀ ਘੁੰਮਨ ਘੇਰੀ। ਅਠੇ ਪਹਿਰ ਹਮੇਸ਼ਾਂ ਰਹਿੰਦੀ ਉਸ ਵਿਚ ਅੰਧ ਹਨੇਰੀ ਦਿਨ ਤੇ ਰਾਤ ਹਮੇਸ਼ਾਂ ਓਸ ਵਿਚ ਦਿਸੇ ਇਕੋ ਜਹਾ ਲਹਿੰਦਾ ਚੜ੍ਹਦਾ ਨਜਰ ਨਾ ਆਵੇ ਖੂਬੀ ਓਸਦੀ ਏਹਾ। ਆਦਮੀਂ ਥੀਂ ਉਸ ਖੁੰਦਰ ਵਿਚ ਜੇ ਕੋਈ ਬੰਦਾ ਜਾਵੇ। ਦਹਿਸ਼ਤ ਨਾਲ ਜਾਏ ਜਿੰਦ ਓਸਦੀ ਰੋ ਰੋ ਕੇ ਮਰ ਜਾਵੇ। ਸ਼ਾਹ ਬਹਿਰਾਮ ਲਗਾ ਫਿਰ ਦੌੜਨ ਫਿਰ ਫਿਰ ਸਜੇ ਖਬੇ ਅੱਗਾ ਪਿੱਛਾ ਨਜਰ ਨਾ ਆਵੇ ਰਾਹ ਨਾ ਕਿਧਰੇ ਲਭੇ ਅਗੇ ਦੇਵਾਂ ਦਾ ਆਂਦਾ ਸੀ ਹੁਣ ਰਹਿ ਗਿਆ ਅਕੱਲਾ। ਕਦਮ ਉਠਾਵਤੇ ਭੈ ਖਾਵੇ ਕਰਦਾ ਅੱਲਾ ਅੱਲਾ, ਪਿੱਛਾ ਯਾਦ ਪਿਆ ਫਿਰ ਉਸਨੂੰ ਕਰਦਾ ਰੋ ਰੋ ਝੋਵੇ। ਮੈਨੂੰ ਦੋਸ ਵਤਨ ਘਰ ਵਿਚੋਂ ਪਾਏ ਇਸ਼ਕ ਬਖੇੜੇ। ਇਕੋ ਲਸ਼ਕਰ ਫੌਜਾਂ ਫੌਜਾਂ ਮੇਰੇ ਨਫਰ ਗੁਲਾਮ ਹਜਾਰਾਂ। ਇਕੋ ਤਾਂ ਰੋਂਦਾ ਰਿਹਾ ਇਕੱਲਾ ਵਿਚ ਪਰਬਤ ਦੀਆਂ ਗਾਰਾਂ। ਮੈਂ ਸੀ ਜਾਤਾ ਇਸ਼ਕ ਸੁਖਾਲਾ ਹੈ ਆਸਾਨ ਕਮਾਵਨ। ਓਝਕ ਜਾਤਾ ਡਿਠਾ ਵਿਚ ਥੀਂ ਹੈ, ਚੰਗਾ ਮਰ ਜਾਵਨਾ ਭੇਜ ਰਬਾ ਇਸ ਖੰਦਰ ਦੇ ਵਿਚ ਮਲਕੁਤ ਮੌਤ ਜਬਾਨੋ। ਮੌਤ ਆਵੇ ਤੇ ਮੈਂ ਮਰ ਜਾਵਾਂ ਛੁਟੇ ਜਾਨ ਅਸਾਥੋਂ ਨਾ ਹੁਣ ਮੁੜਨ ਦੀ ਤਾਕਤ ਕੋਈ ਨਾ ਹੁਣ ਦਿਸੇ ਅਗਾ। ਵਿਚ ਹਨੇਰ ਘੁੰਮਣ ਘੇਰ ਵਿਚ ਫਿਰ ਰੋਵਨ ਲਗਾ। ਏਸੇ ਹਾਲ ਰਿਹਾ ਸ਼ਾਹਜ਼ਾਦਾ ਰੋਂਦਾ ਕਰ ਕਰ ਕਿਸੇ। ਉਹ ਹਨੇਰੀ ਖੁੰਦਰ ਦੇ ਵਿਚ ਰਾਹ ਨਾ ਕਿਧਰੇ ਦਿਸ਼। ਓੜਕ ਯਾਦ ਆਇਆ ਫਿਰ ਉਸ ਨੂੰ ਅੰਦਰ