ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)


ਹੋਰ ਬਲਾ ਅਜੇਹੀ ਨਾ ਉਸ ਡਿਠੀ ਆਹੀ। ਵਡੇ ਪਹਾੜ ਜੇਡੀ ਉਹ ਆਫਤ ਸ਼ਕਲ ਡਰਾਵਣ ਵਾਲੀ। ਯਾ ਉਹ ਆਪ ਇਕਠੀ ਆਹੀ ਰਾਤ ਹਨੇਰੀ ਕਾਲੀ। ਸੂਰਤ ਵੇਂਹਦਿਆਂ ਓਸ ਦੇਵ ਦੀ ਸ਼ਾਹ ਬਹਿਰਾਮ ਸੀ ਡਰਿਆ। ਮੇਹਰ ਮੁਹਬਤ ਉਸਦੀ ਕੋਲੋਂ ਓੜਕ ਮੁੜ ਦਿਲ ਧਰਿਆ ਹਾਲ ਹਕੀਕਤ ਸਮਝੀ ਉਸ ਨੇ ਸ਼ਾਹ ਬਹਿਰਾਮ ਦੀ ਸਾਰੀ। ਚਾਰ ਲੱਖ ਦਿਓ ਹਾਜ਼ਰ ਕੀਤੇ ਹਰ ਇਕ ਵਾਰੀ ਵਾਰੀ। ਸ਼ਹਿਰ ਸਬਜ ਦਾ ਪਤਾ ਨਿਸ਼ਾਨੀ ਪੁਛਿਆ ਹਰ ਇਕ ਤਾਈ। ਹਰ ਇਕ ਕਸਮਾਂ ਕਰ ਜਾਂਦਾ ਮਾਲੂਮ ਅਗਾਂਈ। ਓੜਕ ਉਹਨਾਂ ਵਿਚੋਂ ਸੀ ਇਕ ਬੁਢਾ ਦੇਵ ਪੁਰਾਣਾ। ਉਸਨੇ ਕਿਹਾ ਸ਼ਹਿਰ ਸਬਜ ਨੂੰ ਮੈਂ ਅਲਦਤਾ ਜਾਣਾ ਗਲੀਆਂ ਕੂਚੇ ਸ਼ਹਿਰ ਸਬਜ ਤੇ ਸਭ ਬਾਜਾਰ ਮਹੱਲਾਂ। ਘਰ ਘਰ ਮਹਿਲ ਹਵੇਲੀ ਉਸਦੀ ਮੈਨੂੰ ਮਾਲੂਮ ਵੱਲਾ। ਗੰਧਾਲ ਕਹਿਆ ਸੀ ਓ ਬਾਬਾ ਜੇ ਤੂੰ ਸਭ ਕੁਝ ਜਾਣੇ। ਕਿੰਨੀ ਉਮਰ ਗਈ ਹੈ ਤੇਰੀ ਅਗੋਂ ਕਿੰਨੀ ਮਾਣੋ ਕਹਿੰਦਾ ਨੌਂ ਸੇਵ ਰਿਹਾ ਦਾ ਹੋਯਾ ਹੁਣ ਤਕ ਏਦੂੰ ਪਿਛੇ ਪੰਜ ਸੌ ਬਾਕੀ ਰਹਿੰਦਾ ਹੈ ਹੁਣ ਗੁਜਰ ਕਰਾਂ ਓਹ ਇਥੇ ਫੇਰ ਗੰਧਾਲ ਕਹਿਆ ਓ ਬਾਬਾ ਤੂੰ ਹੀ ਕਰ ਇਸ ਕਮ ਨੂੰ। ਸ਼ਹਿਰ ਸਬਜ ਦੇ ਵਿਚ ਪੁਚਾਈਂ ਸਾਡੇ ਸ਼ਾਹ ਬਹਿਰਾਮ। ਬੁਢਾ ਹੋ ਤਿਆਰ ਖਲੋਪਾ ਮਹਿਰਮ ਸ਼ਾਹ ਬਹਿਰਾਮ ਚਾਯਾ ਤਖਤ ਸ਼ਤਾਬੀ ਦੇਵਾਂ ਸਿਰ ਤੇ ਬਹਿਰਾਮ ਸ਼ਾਹ ਦਾ ਗੰਧਾਲ ਕਹਿਆ ਮੁੜ ਤੁਰਦੀ ਵਾਰੀ ਤੂੰ ਸਜਣ ਮੇਰੇ। ਸਾਥੋਂ ਭੀ ਦੋ ਚੀਜ਼ਾਂ ਲੈ ਜਾ ਕੰਮ ਆਵਣਗੀਆਂ ਤੇਰੇ ਇਕ ਸਰੀਰੋਂ ਵਾਲ ਅਸਾਡਾ ਲੈ ਜਾਹ ਇਹ ਨਿਸ਼ਾਨੀ। ਦੂਜੀ ਪੈਰੀਂ ਵਾਲਾ ਏਹ ਜੋੜਾ ਸੁਲੇਮਾਨੀ। ਇਸ ਜੋੜੇ ਦੀ ਖੂਬੀ ਏਹ ਜਿਉਂ ਪੈਰੀਂ ਰਖੋਂ। ਪੰਜ ਸੌ ਕੋਹ ਕਰ ਜੇ ਪੈਂਡਾ ਤਾਂ ਭੀ ਮੂਲ ਨਾ ਥਕੇਂ। ਔਖੀ ਬਣੇ ਕੋਈ ਜਦ ਤੇਹੈ ਨਾਲ ਕਰਾ ਰਬਾਨੀ। ਜਾਂ ਤੂੰ ਵਾਲ ਧੁਖਾਏ ਮੇਰਾ ਮੈਨੂੰ ਪਹੁੰਚਾ ਜਾਨੀ। ਇਹ ਦੋ ਚੀਜਾਂ ਸ਼ਾਹ ਬਹਿਰਾਮ ਹੁਣ ਲੈ ਕੇ ਹੋਯਾ ਰਵਾਨਾ। ਉਡੇ ਦੇਵ ਹਵਾ ਵਿਚ ਉਸ ਨੂੰ ਲੈ ਕੇ ਵਲ ਅਸਮਾਨਾਂ। ਸਤ ਦਿਹਾੜੇ ਤੇ ਸਤ ਰਾਤਾਂ ਉਡੇ ਇਕ ਸੇ ਤਾਰੇ। ਅਠਵੇਂ ਦਿਨ ਓਹ ਜਾਂ ਪਹੁੰਚੇ ਸਨ ਇਕ ਪਰਬਤ ਦੀ ਗਾਰੇ। ਸਭ ਪਹਾੜਾਂ ਥੀਂ ਉਹ ਵਡਾ ਪਰਬਤ ਉਚਾ