ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)


ਕੇ ਹੁਸਨਬਾਨੋ ਨੂੰ ਨਹੀਂ ਨਸੀਹਤ ਕਰਦੀ ਰਾਤ ਦਿਨ ਵਿਚ ਬੰਦਖਾਨੇ ਕਿਉਂ ਹੈ ਬੱਧੀ ਮਰਦੀ। ਇਹ ਗਲ ਸੁਣਕੇ ਨਰਗਸਬਾਨੋ ਦਾਈ ਨੂੰ ਸਦਵਾ ਕੇ। ਭਜੀ ਤਰਫ ਹੁਸਨਬਾਨੋ ਦੇ ਕਰੇ ਨਸੀਹਤ ਜਾਕੇ। ਹੁਸਨਬਾਨੋ ਵਲ ਜਾਂਦਿਆਂ ਆਹੇ ਸਭ ਦਰਵਾਜੇ ਅਗੇ ਸਤਾ ਉਤੇ ਮੋਮਕਮ ਆਹਕੁਫਲ ਲੋਹੇ ਦੇ ਅਗੇ। ਇਹ ਹਕੀਕਤ ਸ਼ਾਹ ਬਹਿਰਾਮ ਨੇ ਸੁਣਕੇ ਦਿਲ ਵਿਚ ਪਾਈ। ਪੜ੍ਹ ਲਾਹੌਰ ਵਲਾ ਕੁਵੈਤ ਤੁਰਿਆ ਓਹ ਭੀ ਪਿਛੇ ਦਾਈ। ਲਾਹੇ ਕੁਲਫ ਸਤੇ ਦਰਵਾਜੇ ਲੰਘ ਗਈ ਓਹ ਦਾਈ। ਜਿਥੇ ਹੁਸਨਬਾਨੋ ਸੀ ਰਹਿੰਦੀ ਓਹ ਹਵੇਲੀ ਆਈ ਸ਼ਾਹ ਬਹਿਰਾਮ ਭੀ ਪਿਛੇ ਉਸ ਦੇ ਆਯਾ ਚੁਪ ਚੁਪਾਤਾ। ਲੰਘ ਗਿਆ ਓਸ ਦਰਵਾਜੇ ਕਿਨੇ ਨਾ ਡਿੱਠਾ ਜਾਤਾ। ਡਿਠਾ ਸ਼ਾਹ ਬਹਿਰਾਮ ਇਕ ਅਗੇ ਸੁੰਦਰ ਮਹਿਲ ਰੂਪਹਿਰੀ। ਓਸ ਤੇ ਹੁਸਨਬਾਨੋ ਸੀ ਬੈਠੀ ਓਪਰ ਤਖਤ ਸੁਨਹਿਰੀ। ਪਏ ਹੋਏ ਜ਼ੰਜੀਰ ਸੁਨਹਿਰੀ ਨਾਜਕ ਪੈਰੀਂ ਹਥੀਂ ਦਾਈ ਦੇਣ ਨਸੀਹਤ ਲਗੀ ਦੇਕੇ ਭਲੀਆਂ ਮੱਤੀ ਜਾਂ ਬਹਿਰਾਮ ਹੁਸਨਬਾਨੋ ਵਲ ਕੀਤਾ ਇਕ ਨਜਾਰਾ ਹੋ ਬੇਹੋਸ਼ ਜਿਮੀਂ ਤੇ ਡਿਗਾ ਮਾਰ ਆਲਮ ਦਾ ਨਾਅਰਾ ਇਹੋ ਬੈਠਾ ਦਿਲ ਵਿਚ ਪੜ੍ਹਦਾ ਰੱਬ ਦੀ ਸਿਫਤ ਸੁਨਾਈਂ ਦਾਈ ਬੈਠੀ ਕਰੇ ਨਸੀਹਤ ਹੁਸਨਬਾਨੋ ਦੇ ਤਾਈਂ ਕਹਿੰਦੇ ਹੁਸਨਬਾਨੋ ਤੂੰ ਐਸੀ ਦਾਨਸ਼ਮੰਦ ਸਿਆਣੀ। ਜਾਨ ਪਛਾਣ ਹੁਣ ਕਾਹਨੂੰ ਬਨੀ ਆ ਬੈਠੀ ਅਕਲ ਅੰਝਾਣੀ। ਮਰਦ ਖਾਕੀ ਦੇ ਨਾਲ ਬਚੀ ਤੂੰ ਕਿਉਂ ਯਰਾਨਾ ਲਾਇਆ ਆਪਣੀ ਕੌਮ ਵਿਚੋਂ ਵਰ ਤੈਨੂੰ ਨਾ ਕੋਈ ਹੱਥ ਆਯਾ ਫੇਰ ਹੁਸਨਬਾਨੋ ਨੇ ਕਿਹਾ ਤੂੰ ਸੁਣ ਅਹਿਮਕ ਦਾਈ। ਤੂੰ ਜੇ ਆਤਸ਼ ਦੀ ਹਰ ਵੇਲੇ ਕਰਦੀ ਹੈਂ ਵਡਿਆਈ। ਏਸ ਆਤਸ਼ ਦੀ ਮੇਹਰ ਮੁਹੱਬਤ ਹੁਣ ਮੈਂ ਤੈਨੂੰ ਦਸਾਂ। ਇਸ ਦੀ ਮੁਹੱਬਤ ਵਲੋਂ ਹਰ ਕੋਈ ਆਖੇ ਕਿਸੇ ਵਲ ਨਸਾਂ। ਸੌ ਵਰ੍ਹਿਆਂ ਜੇ ਪੂਜਾ ਕਰਕੇ ਏਸ ਆਤਸ਼ ਨੂੰ ਪਾਲੇ ਇਕ ਦਿਨ ਪਵੇ ਜੇ ਉਸੇ ਦੇ ਅੰਦਰ ਪਲ ਵਿਚ ਉਸਨੂੰ ਜਾਲੇ ਦਾਈ ਆਖੇ ਸਦਕੇ ਜਾਤੇ ਸੁਖਨ ਤੇਰੇ ਮੈਂ ਸਭੇ। ਪਰ ਇਹ ਮੁਰਾਦ ਤੇਰੀ ਇਕ ਮੈਨੂੰ ਹੁੰਦੀ ਮੂਲ ਨਾ ਲਭੇ। ਦੇਵ ਅਸਾਂ ਵਲ ਪਹੁੰਚ ਨਾ ਸਕੇ ਜੇ ਸੌ ਕਰੇ ਚਲਾਕੀ। ਕੀਕਰ ਮਿਲਸੀ ਆ ਕੇ ਤੈਨੂੰ