ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)


ਆਜਜ ਬੰਦਾ ਬਾਕੀ। ਹੁਸਨਬਾਨੋ ਕਹਿੰਦੀ ਸੁਣ ਮਾਏ ਇਸ਼ਕ ਜਿਨ੍ਹਾਂ ਨੂੰ ਲਗੇ ਸੈ ਦਰਯਾ ਪਹਾੜ ਨਾ ਦਿਸਨ ਕੁਝ ਉਹਨਾਂ ਦੇ ਅਗੇ। ਜੇਕਰ ਪਹੁੰਚ ਨਾ ਸਕੇ ਏਥੇ ਵਿਚ ਦੀ ਪਰਬਤ ਝਲਾਂ। ਜਿਤ ਕਿਤ ਹੀਲੇ ਤਰਫ ਸਜਣ ਦੀ ਮੈਂ ਆਪੇ ਉਠ ਚਲਾਂ। ਮਾਈ ਮੂੰਹ ਨਾ ਮੋੜਾਂ। ਹਰਗਿਜ਼ ਸ਼ਾਹ ਬਹਿਰਾਮ ਦੇ ਵਲੋਂ ਭਾਵੇਂ ਮਾਰ ਸੁਟਣ ਹੁਣ ਮੈਨੂੰ ਮੁੜਾਂ ਨਹੀਂ ਇਸ ਗਲੋਂ। ਦਾਈ ਗਈ ਸੁਨੇਹ ਦੇਕੇ ਦਿਲ ਵਿਚ ਆਤਸ਼ ਭੜ ਕੇ ਮਾਰ ਗਈ ਦਰਵਾਜੇ ਸੁਤੇ ਕੁਲਫ ਲੋਹੇ ਦੇ ਜੜ ਕੇ। ਜਾਂ ਉਹ ਗਈ ਤਾਂ ਸ਼ਾਹ ਬਹਿਰਾਮ ਨੇ ਟੋਪੀ ਸਿਰੋਂ ਉਤਾਰੀ। ਹੁਸਨ ਬਾਨੋਂ ਨੇ ਸਾਹ ਬਹਿਰਾਮ ਦੀ ਡਿੱਠੀ ਸੂਰਤ ਪਿਆਰੀ ਰੋ ਗਲ ਲਗੇ ਮਿਲੇ ਹੁਣ ਦੋਵੇਂ ਦਿਲਬਰ ਯਾਰ ਵਿਛੁਨੇ। ਦਰਦ ਫਿਰਾਕ ਵਿਛੋੜੇ ਵਲੋਂ ਪਾ ਗਲਵਕੜੀ ਰੁੰਨ। ਹੁਸਨਬਾਨੋ ਕਹੇ ਤੁਧੁ ਝਲਿਆ ਹੈ ਬਹੁ ਦੁਖੁ ਮੇਰੇ ਪਾਰੋਂ। ਹੋਈ ਪਾਕ ਮੁਹੱਬਤ ਤੇਰੀ ਸੱਚਾ ਕੌਲ ਕਰਾਰੋਂ ਜਿਹਾ ਵਫਾ ਤੇਰੇ ਵਿਚ ਡਿਠਾ ਹੋਰ ਕਿਸੇ ਵਿਚ ਨਾਹੀਂ। ਸਦਕੇ ਜਾਵਾਂ ਸੌ ਸੌ ਵਾਰੀ ਆਇਓ ਜੇਹੜੇ, ਰਾਹੀਂ। ਕਹੇ ਬਹਿਰਾਮ ਹੈ ਮਾਪਿਆਂ ਤੈਨੂੰ ਬਧਾਂ ਨਾਲ ਜੰਜੀਰਾਂ। ਮੇਰੇ ਕਾਰਨ ਇਹ ਦੁਖ ਤੈਨੂੰ ਹਾਇ ਮੇਰੀਆਂ ਤਕਸੀਰਾਂ। ਜਰਾ ਦੁਖ ਨਾ ਪਹੁੰਚ ਤੈਨੂੰ ਮੇਰੀਆਂ ਅੱਖਾਂ ਅੱਗੇ ਮੈਂ ਮਰ ਜਾਵਾਂ ਪਰ ਇਕ ਤੈਨੂੰ ਤੱਤੀ ਵਾ ਨਾ ਲਗੇ। ਬੇ ਦਰਦ ਨਾਜਕ ਪਰੀਏ ਕਿਉਂ ਏਹ ਸੰਗਲ ਮਾਰੇ। ਤਰਸ ਨਾ ਆਯਾ ਬੇ ਤਰਸੇ ਨੂੰ ਹਾਂ ਪਾਪੀ ਹਤਿਆਰੇ। ਏਹ ਗਲ ਕਰਕੇ ਸ਼ਾਹ ਬਹਿਰਾਮ ਨੇ ਰੱਬ ਦਾ ਨਾਮ ਧਿਆਇਆ ਸੰਗਲ ਹੁਸਨਬਾਨੋ ਦੇ ਉਤੇ ਆਸਾ ਦਾ ਛੁਹਾਇਆ। ਪਲ ਵਿੱਚ ਟੁਟ ਗਿਆ ਉਹ ਜੰਗਲ ਜੋ ਟੁਕੜੇ ਹੈ ਝੜਿਆ। ਸਾਹ ਬਹਿਰਾਮ ਫਿਰ ਦੂਜੀ ਵਾਰੀ ਆਸਾ ਹਥ ਵਿਚ ਫੜਿਆ ਚਲਾਇਆ ਦਰਵਾਜੇ ਉਤੇ ਨਾਲ ਖੁਸ਼ੀ ਦਿਲ ਤਾਜ ਝੜ ਪਏ ਕੁਲਫ ਸਭ ਓਵੇਂ ਖੁਲ੍ਹ ਗਏ ਦਰਵਾਜੇ ਇਹ ਗਲ ਕਰਕੇ ਸ਼ਾਹ ਬਹਿਰਾਮ ਨੇ ਮੁੜ ਟੋਪੀ ਸਿਰ ਪਾਈ ਮਰਜੀ ਹੁਸਨਬਾਨੇ ਦੀ ਲੈ ਕੇ ਇਹ ਸਲਾਹ ਬਣਾਈ। ਮੁੜ ਕੇ ਛਿਪ ਗਿਆ ਉਹ ਘਰ ਵਿਚ ਕਰਕੇ ਉਚੀ ਨਾਰਾ ਦਿਉ ਪਰੀਆਂ ਸਭ ਨਠੋ ਓਥੋਂ ਕਰਕੇ ਜੋਰ ਕਰਾਰਾ। ਏਹ ਤਮਾਸ਼ੇ ਦੇਉ ਪਰੀਆਂ ਨੇ ਜਾਂ ਸਭ ਦੇ ਹੈ ਡਿਠੇ ਰੁੰਨੇ ਸ਼ਾਹ ਪਰੀਆਂ ਦੇ