ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)


ਸ਼ਤਾਬੀ ਟੋਪੀ ਜਿਰੇਂ ਉਤਾਰੀ। ਜ਼ਾਹਿਰ ਹੋ ਬੈਠਾ ਵਿਚ ਮਜਲਸ ਓਵੇਂ ਨਾਲ ਸ਼ਤਾਬੀ। ਉਚ ਸ਼ਾਨ ਬੁਲੰਦ ਸ਼ਤਾਰਾ ਰੌਸ਼ਨ ਮੂੰਹ ਮਹਿਤਾਬੀ। ਸੂਰਤ ਉਸਦੀ ਮਜਲਸੀਆਂ ਨੂੰ ਐਸੀਂ ਨਜਰੀਂ ਆਈ। ਬਦਲ ਥੀਂ ਜਿਉਂ ਚੰਦ ਬਦਰ ਦਾ ਨਿਕਲ ਕਰੇ ਰੁਸ਼ਨਾਈ। ਮਾਪਿਆਂ ਹੁਸਨਬਾਨੋ ਦਿਆਂ ਉਸ ਵਲ ਖੋਲ੍ਹ ਕਜਰਾਜਾ ਤਕਿਆ। ਦੇਖਦਿਆਂ ਹੀ ਤਾਬ ਹੁਸਨ ਦੀ ਝਲ ਨਾ ਕੋਈ ਸਕਿਆ ਦੇਖ ਨਾਂ ਸਕੇ ਸਾਮਰ ਤਕੇ ਨਜ਼ਰਾਂ ਹੇਠਾਂ ਕਰ ਬਹਿੰਦੇ ਆਪਸ ਵਿਚ ਪਰ ਇਕ ਦੂਜੇ ਨੂੰ ਹੌਲੀ ਹੌਲੀ ਕੈਂਹਦੇ ਇਹ ਹੈ ਕੋਈ ਅਸ਼ਫਰ ਹੈ ਸਾਹ ਦਾ ਸੂਰਤ ਦੇ ਲਾਸ਼ਾਨੀ ਨਾਲੇ ਚਹੁੰਚੀ ਜਾਂਦੀ ਇਸ ਵਿਚ ਬਰਕਤ ਹੈ ਸੁਲੇਮਾਨੀ ਜੇਹੀ ਸਿਫਤ ਸੁਣੀ ਸੀ ਇਸਦੇ ਉਹੋ ਜਹੇ ਡਿਠਾ ਸੂਰਤ ਵੰਨ ਹਲੀਮ ਤਬੀਅਤ ਸੁਖਨ ਜਬਨੋ ਮਿਠਾ। ਪਏ ਪਿਆਸੇ ਦੋਵੇਂ ਕੂਕਣ ਸਮਝ ਜਾਨੀ ਜਾਨਾਂ। ਚਲ ਪਿਆਸ ਇਮਾਮ ਬਖਸ਼ ਤੂੰ ਸਬਰ ਵਸਲ ਦਾ ਪਾਣੀ। ਹੁਸਨਬਾਨੋ ਦਾ ਸ਼ੌਂਕ ਜਾਂ ਡਿਠਾ ਰੋਜ ਬਰੋਜ ਸਵਾਇਆ। ਮਾਪਿਆਂ ਨਾਲ ਸ਼ਤਾਬਾਂ ਉਸਦਾ ਆਣ ਵਿਆਹ ਰਚਾਯਾ। ਹੁਸਨਬਾਨੋ ਤੇ ਸ਼ਾਹ ਬਹਿਰਾਮ ਅਕਦਨਕਾਹ ਕੀਤੋ ਨੇ। ਉਹ ਰੰਗ ਮਹਲ ਉਨ੍ਹਾਂ ਨੂੰ ਚਾ ਵਿਚ ਦਾਜ ਦਿਤੇ ਨੇ ਔਰਤ ਮਰਦ ਘਰਾਂ ਵਲ ਓਥੇ ਸਭ ਰਖਸਤ ਹੋ ਚਲੇ। ਸ਼ਾਹ ਬਹਿਰਾਮ ਤੇ ਹੁਸਨਬਾਨੋ ਹੁਣ ਦੋਵੇਂ ਰਹੇ ਅਕੇਲੇ ਮਸਾਂ ਮਸਾਂ ਜਾਂ ਸਿਕਦਿਆਂ ਦਾ ਮੁਲ ਖੁਦਾ ਨੇ ਕੀਤਾ। ਸ਼ਰਬਤ ਸ਼ੌਂਕ ਵਸਲ ਦਾ ਦੋਹਾਂ ਚੜ੍ਹ ਸਜੇ ਤੇ ਪੀਤਾ। ਇਹ ਵਿਆਹ ਹੋਇਆ ਖਰਚ ਜਿਸ ਦਿਨ ਨਾਲ ਅਜਿਹੀਆਂ ਸ਼ਾਨਾਂ ਧੁੰਮਾਂ ਏਸ ਵਿਆਹ ਦੀਆਂ ਪਈਆਂ ਅੰਦਰ ਮੁਲਕ ਜਹਾਨਾ।

ਸ਼ਾਹ ਬਹਿਰਾਮ ਦਾ ਹੁਸਨਬਾਨ ਨਾਲ ਵਿਆਹ ਨਾ ਹੋਣਾ

ਜਿਥੋਂ ਤੀਕਰ ਦਿਓ ਪਰੀਆਂ ਦਾ ਮੁਲਕ ਆਹਾ ਬਾਦਸ਼ਾਹ। ਸ਼ਗਨਾਂ ਸੁਣਿਆ ਹੁਸਨਬਾਨੋ ਹੈ ਸ਼ਾਹ ਬਹਿਰਾਮ ਵਿਆਹੀ। ਦਿਓ ਪਰੀਆਂ ਨੂੰ ਆਈ ਜਭਨਾਂ ਗੁੱਸਾ ਖਾਧਾ। ਕੰਨ ਹੋਵੇ ਜਿਸ ਧਰੀ ਵਿਆਹੀ ਹੋ ਕੇ ਆਦਮ ਜਾਦਾ ਕੁਲਜਮ ਦਰਯਾ ਕਿਤੇ ਉਸਦੇ ਗਿਰਦ ਨ ਵਾਹੀ। ਜੀਕਰ ਦੇਵ ਆਹਾ ਇਕ ਓਥੇ ਕਰਦਾ ਸੀ ਬਾਦਸ਼ਾਹੀ। ਹੁਸਨਬਾਨੋ ਦੇ ਪਿਓ ਥੀਂ ਆਹਾ ਉਹ ਜੋਰਾਵਾਰ ਭਾਰ ਪਰ ਇਸ਼ਕ ਹੁਸਨਬਾਨੋ ਫਾ ਉਹ ਭੀ ਰਖਦਾ ਆਹਾ