ਪੰਨਾ:Sohni Mahiwal - Qadir Yar.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ

(੨੮)

ਕਾਦਰ

ਇਸ਼ਕ ਦੀ ਦੁਨੀਆਂ ਛੱਡੀ ਥਾਪ॥ ਵਿੱਚ ਲੜਾਈ ਇਸ਼ਕ ਦੀ ਸਬਰ ਸ਼ਮਸ਼ੇਰ ਕਲਾਮ॥ ਦੂਜੀ ਖ਼ੁਸ਼ੀ ਜਹਾਨ ਤੋ ਇਸ ਦਿਨ ਕਰੇ ਤਮਾਮ॥ ਇਸ਼ਕ ਸਬਰ ਨੂੰ ਕਟਕੇ ਕਰਦੇ ਮਜ਼ਮ ਤਮਾਮ॥ ਇੱਕ ਦਿਨ ਖੂਬੀ ਕਾਦਰਾ ਮਾਰੇ ਇਸ਼ਕ ਹਰਾਮ॥ ਬਾਝ ਮੋਯਾਂ ਨਹੀਂ ਆਂਵਦਾ ਇਸ਼ਕੇ ਦਾ ਅਹਿਵਾਲ॥ ਮਜਨੂੰ ਤੇ ਫਰਿਹਾਦ ਨੂੰ ਪੁੱਛੋ ਹਾਲ ਹਵਾਲ॥ ਇਸ ਦੁਨੀਆ ਵਿਚ ਮਾਮਲੇ ਖਾਣੇ ਪੀਣੇ ਨਾਲ॥ ਮਿਰਜ਼ੇ ਨੂੰ ਫਿਰ ਕਾਦਰਾ ਕੀਤਾ ਇਸ਼ਕ ਨਿਹਾਲ॥

ਸੋਹਣੀ ਮਹੀਂਵਾਲ ਦਾ ਕਿਸਾ ਸਮਾਪਤ
ਵਿਗਯਾਪਨ

ਪਿਆਰੇ ਸਜਣੋਂ ਸਾਡਾ ਛਾਪੇਖ਼ਾਨਾ ੩੦ ਸਾਲ ਹੋਰ ਸੰਨ ੧੮੮੨ ਥੀਂ ਜਾਰੀ ਹੈ ਜਿਸ ਵਿਚ ਹਰ ਤਰਾਂ ਤੇ ਟਾਈਪ ਤੇ ਮਸ਼ੀਨਾਂ ਨਾਲ ਕੰਮ ਛੇਤੀ ਤੇ ਸੁਥਰਾ ਹੋਂਦਾ ਹੈ ਅਸਾਂ ਗੁਰਮੁਖੀ ਵਿਦਿਯਾ ਦੇ ਪ੍ਰਚਾਰ ਵਿਚ ਅਪਣੇ ਵਲੋਂ ਤਨ ਮਨ ਧਨ ਨਾਲ ਕੋਸ਼ਸ਼ ਕੀਤੀ ਹੈ ਆਪ ਭੀ ਕ੍ਰਿਪਾ ਕਰਕੇ ਸਾਡੀ ਸਹਾਇਤਾ ਕਰਕੇ ਸਾਡੇ ਹੌਸਲੇ ਨੂੰ ਬੜ੍ਹਾਂਦੇ ਰਹੇ ਤੇ ਬੜ੍ਹਾਂਦੇ ਰਹੋਗੇ।

—--

ਸਭ ਸਜਣਾ ਦਾ ਸੇਵਕ

ਬੂਟਾ ਮਲ ਅਣਦ

ਪੁਸਤਕਾਂ ਵਾਲਾ ਸ਼ਹਰ ਰਾਵਲਪਿੰਡੀ