ਪੰਨਾ:Tarel Tupke.pdf/2

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਗੱਲਾਂ

੧੯੦੯ ਤੋਂ ਮਗਰੋਂ ਕਦੇ ਕਦੇ ਦੇ ਕੋਈ ਕੋਈ ਦਿਮਾਗੋਂ ਲੰਘੇ ਵਿਕੋਲਿਤ੍ਰੇ ਖਯਾਲਾਂ ਵਿੱਚੋਂ, ਜੋ ਸੁਤੇ ਸਿੱਧ ਕਵਿਤਾ ਦਾ ਜਾਮਾ ਪਹਿਨਦੇ ਤੇ ਕਲਮ ਨਾਲ ਅੰਕਿਤ ਹੁੰਦੇ ਗਏ, ਜੋ ਤੁਰਯਾਈ ਦੀ ਸੂਰਤ ਦੇ ਸਨ ਇਨ੍ਹਾਂ ਸਫਿਆ ਵਿੱਚ ਦਿੱਤੇ ਗਏ ਹਨ।

ਤੁਰਯਾਈ ਇੱਕ ਛੰਦਕ ਚਾਲ ਬੰਨ੍ਹਣ ਦਾ ਜਤਨ ਹੈ, ਜਿਸ ਵਿੱਚ ੧-੨-੪ ਦਾ ਤੁਕਾਂਤ ਹੈ, ਤੇ ਤੀਸਰੀ ਦਾ ਨਹੀਂ। ਪਹਿਲੀ ਦੂਸਰੀ ਵਿੱਚ ਖਯਾਲ ਦਾ ਉਦੈ ਤੇ ਪ੍ਰਕਾਸ਼ ਦਾ ਚੜ੍ਹਾਉ ਹੈ, ਤੀਸਰੀ ਵਿੱਚ ਉਸਦੀ ਮੋੜਵੀ ਲਹਿਰ ਹੈ, ਤੇ ਚੌਥੀ ਵਿੱਚ ਭਾਵ ਪੂਰਨਤਾ ਹੈ, ਗਮਕ ਸਭਨਾਂ ਦੀ ਇੱਕ ਹੈ, ਪਰ ਮਾਤ੍ਰਾਂ ਲਹਾਜ ਕਰਕੇ ਕਿਸੇ ਕਿਸੇ ਵਿੱਚ ਵਿਲੱਖਨਤਾ ਹੈ। ਫਾਰਸੀ ਕਵਿਤਾ ਵਿੱਚ ਇੱਕ ਛੰਦ ਹੈ, ਰੁਬਾਈ, ਤੁਰਯਾਈ ਦੀ ਚਾਲ ਉਸ ਵਰਗੀ ਹੈ, ਵਜ਼ਨ ਹੂ ਬਹੂ ਨਹੀਂ।

ਏਹ ਖਯਾਲ ਜੋ ਕਿਸੇ ਖਾਸ ਮਜ਼ਮੂਨ ਆਰਾਈ, ਖਾਸ ਵਿਸ਼ੇ ਵਰਨਨ ਵਾਸਤੇ ਨਹੀਂ ਲਿਖੇ ਗਏ, ਪਰ 'ਘਾਹ-ਪੱਤੀਆਂ' ਤੇ ਜਿਵੇਂ ਨਿਮਾਣੇ ਤ੍ਰੇਲ ਦੇ ਤੁਪਕੇ ਆ ਡਲ੍ਹਕਦੇ ਹਨ, ਤਿਵੇਂ ਇਨ੍ਹਾਂ ਦਾ ਪ੍ਰਕਾਸ਼ ਹੈ, 'ਤ੍ਰੇਲ ਦੇ ਸੂਰਜ ਸਮਰਪਤ ਵਜੂਦ' ਵਾਂਙੂੰ ਏਹ "ਸਭ ਜੋਤ ਜੋਤ ਹੈ ਸੋਇ" ਦੀ 'ਦਰਸ਼ਨ ਤਾਂਘ' ਨੂੰ ਸਮਰਪਤ ਹਨ।