ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਘਿਆੜ ਅਤੇ ਲੇਲਾ
ਇੱਕ ਵਾਰ ਦੀ ਗੱਲ ਹੈ ਕਿ ਇੱਕ ਬਘਿਆੜ ਪਹਾੜ ਦੇ ਝਰਨੇ ਤੇ ਚੜ੍ਹ ਰਿਹਾ ਸੀ, ਉੱਪਰ ਚੜ੍ਹਦਿਆਂ ਉਸਨੇ ਦੇਖਿਆ ਕਿ ਇੱਕ ਲੇਲਾ ਪਾਣੀ ਪੀਣ ਲੱਗਾ ਸੀ। "ਮੇਰਾ ਖਾਣਾ, "ਉਸਨੇ ਸੋਚਿਆ, ਜੇ ਮੈਨੂੰ ਇਸ ਨੂੰ ਖਾਣ ਦਾ ਕੋਈ ਬਹਾਨਾ ਮਿਲ ਜਾਵੇ।" ਫਿਰ ਉਸਨੇ ਲੇਲੇ ਨੂੰ ਬੁਲਾਇਆ, "ਜੋ ਪਾਣੀ ਮੈਂ ਪੀ ਰਿਹਾਂ ਉਸਨੂੰ ਗੰਧਲਾ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ?¨
"ਨਹੀਂ, ਜਨਾਬ, ਨਹੀਂ," ਲੇਲੇ ਨੇ ਕਿਹਾ; ਜੇ ਪਾਣੀ ਉਥੇ ਗੰਧਲਾ ਹੈ, ਤਾਂ ਮੈਂ ਇਸ ਦਾ ਕਾਰਨ ਨਹੀਂ ਹੋ ਸਕਦਾ, ਕਿਉਂਕਿ ਇਹ ਤੁਹਾਡੇ ਤੋਂ ਮੇਰੇ ਵੱਲ ਚਲਦਾ ਹੈ।