ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਈਸਪ ਦੀਆਂ ਜਨੌਰ ਕਹਾਣੀਆਂ
"ਅੱਛਾ, ਫਿਰ," ਬਘਿਆੜ ਨੇ ਕਿਹਾ, "ਪਿਛਲੇ ਸਾਲ ਤੂੰ ਇਸ ਸਮੇਂ ਮੈਨੂੰ ਬੁਰਾ-ਭਲਾ ਕਿਉਂ ਕਿਹਾ ਸੀ?"
"ਹੋ ਈ ਨੀ ਸਕਦਾ," ਲੇਲੇ ਨੇ ਕਿਹਾ, "ਮੈਂ ਸਿਰਫ ਛੇ ਮਹੀਨਿਆਂ ਦਾ ਹਾਂ।"
" ਮੈਨੂੰ ਨੀ ਪਤਾ," ਬਘਿਆੜ ਭੜਕਿਆ; "ਜੇ ਇਹ ਤੂੰ ਨਹੀਂ ਸੀ ਤਾਂ ਤੇਰਾ ਪਿਓ ਹੋਊ;" ਅਤੇ ਇਸਦੇ ਨਾਲ ਹੀ ਉਹ ਛੋਟੇ ਲੇਲੇ ਤੇ ਝਪਟ ਪਿਆ ਅਤੇ——
ਵਾਰਰਾ ਵਾਰਰਾ ਵਾਰਰਾ ਵਾਰਰਾ——
ਉਸਨੂੰ ਖਾ ਗਿਆ. ਮਰਨ ਤੋਂ ਪਹਿਲਾਂ ਉਸਨੇ ਹਾਫ਼ਦੇ ਹੋਏ ਕਿਹਾ——
"ਕੋਈ ਵੀ ਬਹਾਨਾ ਤਾਨਾਸ਼ਾਹ ਦੀ ਹੀ ਸੇਵਾ ਕਰੇਗਾ।"