ਬਾਤਾਂ ਦੇਸ ਪੰਜਾਬ ਦੀਆਂ/ਚੁਸਤ ਬਲੂੰਗੜਾ
ਚੁਸਤ ਬਲੂੰਗੜਾ
ਸਵੇਰੇ ਦਾ ਵੇਲਾ ਸੀ। ਅਜੇ ਸੂਰਜ ਪੂਰਾ ਨਾ ਸੀ ਚੜ੍ਹਿਆ। ਇੱਕ ਲੂੰਬੜੀ ਰਾਹ ਵਿੱਚੋਂ ਲੰਘੀ ਜਾਂਦੀ ਸੀ। ਜਾਂਦਿਆਂ-ਜਾਂਦਿਆਂ ਉਸ ਨੂੰ ਰਸਤੇ ਵਿੱਚ ਇੱਕ ਖੂਹ ਆਇਆ। ਖੂਹ ਦੀ ਮੌਣ ਉੱਤੇ ਇੱਕ ਬਲੂੰਗੜਾ ਖੜ੍ਹਾ ਸੀ।
ਲੂੰਬੜੀ ਬਲੂੰਗੜੇ ਨੂੰ ਕਹਿਣ ਲੱਗੀ, "ਨਹੀਂ ਮੈਂ ਤੈਨੂੰ ਖਾਜੂਗੀ, ਨਹੀਂ ਮੈਨੂੰ ਖਾਣ ਨੂੰ ਕੁਛ ਦੇ।"
ਬਲੰਗੜਾ ਭਾਵੇਂ ਛੋਟਾ ਸੀ ਪਰ ਸੀ ਬੜਾ ਚੁਸਤ। ਝੱਟ ਬੋਲਿਆ, "ਮਾਸੀ ਔਹ ਖੂਹ ਵਿੱਚ ਸਿਓਂ ਪਿਐ, ਕੱਢ ਲੈ।"
ਲੂੰਬੜੀ ਕਹਿੰਦੀ, "ਕਿੱਥੇ?"
ਖੂਹ ਵਿੱਚ ਚੰਦ ਦਾ ਪਰਛਾਵਾਂ ਪੈ ਰਿਹਾ ਸੀ।
ਬਲੂੰਗੜਾ ਕਹਿੰਦਾ, "ਔਹ ਦੇ"
ਲੂੰਬੜੀ ਕਹਿੰਦੀ, "ਪਹਿਲਾਂ ਤੂੰ ਛਾਲ ਮਾਰ ਫੇਰ ਮੈਂ ਮਾਰੂੰਗੀ।"
ਬੁਲਗੜੇ ਨੇ ਛਾਲ ਮਾਰੀ, ਮਗਰੇ ਈ ਲੂੰਬੜੀ ਨੇ ਮਾਰ ਤੀ।
ਚਲਾਕ ਲੂੰਬੜੀ ਵਿੱਚ ਈ ਡੁਬ ਕੇ ਮਰ ਗੀ। ਬਲੰਗੜਾ ਛਾਲ ਮਾਰ ਕੇ ਬਾਹਰ ਨਿਕਲ ਆਇਆ। ਫ਼ੇਰ ਆਪਣੇ ਘਰ ਨੂੰ ਭੱਜ ਗਿਆ। ਘੁੱਗੀ ਤੇ ਜੱਟ
ਇੱਕ ਜੱਟ ਦਾ ਬਾਜਰਾ ਬੀਜਿਆ ਹੋਇਆ ਸੀ। ਘੁੱਗੀ ਹਰ ਰੋਜ਼ ਆਇਆ ਕਰੇ ਤੇ ਜੱਟ ਦਾ ਬਾਜਰਾ ਚੁਗ ਜਾਇਆ ਕਰੇ। ਜੱਟ ਨੇ ਆਪਣੇ ਨਿਆਣੇ ਵੀ ਰਾਖੀ ਬਣਾ ਦਿੱਤੇ ਪਰ ਘੁੱਗੀ ਫੇਰ ਵੀ ਨਾ ਹਟੀ। ਆਖਰ ਇੱਕ ਦਿਨ ਜੱਟ ਨੇ ਘੁੱਗੀ ਨੂੰ ਜਾਲ ਲਾ ਕੇ ਫੜ ਲਿਆ ਤੇ ਉਹਨੂੰ ਕਹਿੰਦਾ, "ਮੈਂ ਤਾਂ ਤੈਨੂੰ ਹੁਣ ਰਾਜੇ ਕੋਲ ਲਜਾਊਂਗਾ।"
ਉਹ ਘੁੱਗੀ ਨੂੰ ਨਾਲ ਲੈ ਕੇ ਰਾਜੇ ਦੀ ਕਚਹਿਰੀ ਵੱਲ ਨੂੰ ਤੁਰ ਪਿਆ। ਰਸਤੇ ਵਿੱਚ ਉਹਨਾਂ ਨੂੰ ਘਾਹੀ ਘਾਹ ਖੋਤਦੇ ਮਿਲ ਪਏ। ਘੁੱਗੀ ਉਹਨਾਂ ਨੂੰ ਵੇਖ ਕੇ ਬੋਲੀ:
ਘਾਹੀਓ ਘਾਹ ਖੋਤਦਿਓ
ਲਕ ਟੁਣੂੰ ਟੁਣੂੰ
ਟਾਹਲੀ ਮੇਰੇ ਬੱਚੜੇ
ਲਕ ਟੁਣੂੰ ਟੁਣੂੰ
ਹਵਾ ਵਗੂ ਡਿਗ ਪੈਣ ਗੇ
ਲਕ ਟੁਣੂੰ ਟੁਣੂੰ
ਧੂਪ ਪਊ ਸੜ ਜਾਣ ਗੇ
ਲਕ ਟੁਣੂੰ ਟੁਣੂੰ
ਮੀੰਹ ਪਉ ਭਿੱਜ ਜਾਣ ਗੇ
ਲਕ ਟੁਣੂੰ ਟੁਣੂੰ
ਘਾਹੀਆਂ ਨੇ ਜੱਟ ਨੂੰ ਆਖਿਆ ਕਿ ਉਹ ਘੁੱਗੀ ਨੂੰ ਛੱਡ ਦੇਵੇ ਪਰ ਜੱਟ ਨਾ ਮੰਨਿਆ ਕਹਿੰਦਾ, "ਮੈਂ ਤਾਂ ਇਹ ਰਾਜੇ ਕੋਲ ਈ ਲਜਾਣੀ ਐਂ। ਇਹਨੇ ਮੇਰਾ ਸਾਰਾ ਬਾਜਰਾ ਚੁੱਗ ਲਿਐ।"
ਅਗਾਂਹ ਗਏ ਉਹਨਾਂ ਨੂੰ ਹਾਲੀ ਹਲ ਚਲਾਉਂਦੇ ਮਿਲ ਪਏ। ਘੁੱਗੀ ਹਾਲੀਆਂ ਨੂੰ ਵੇਖ ਕੇ ਬੋਲੀ:
ਹਾਲੀਓ ਹਲ ਵਗੇਂਦਿਏ
ਲਕ ਟੁਣੂੰ ਟੁਣੂੰ
ਟਾਹਲੀ ਮੇਰੇ ਬੱਚੜੇ
ਲਕ ਟੁਣੂੰ ਟੁਣੂੰ
ਹਵਾ ਵਗੂ ਡਿਗ ਪੈਣ ਗੇ