ਸਮੱਗਰੀ 'ਤੇ ਜਾਓ

ਭਾਰਤ ਦਾ ਸੰਵਿਧਾਨ (ਮਈ 2024)/ਪ੍ਰਸਤਾਵਨਾ

ਵਿਕੀਸਰੋਤ ਤੋਂ
ਭਾਰਤ ਦਾ ਸੰਵਿਧਾਨ (2020)
ਭਾਰਤ ਦੀ ਸੰਸਦ
ਪ੍ਰਤਾਵਨਾ
64756ਭਾਰਤ ਦਾ ਸੰਵਿਧਾਨ — ਪ੍ਰਤਾਵਨਾ2020ਭਾਰਤ ਦੀ ਸੰਸਦ

ਭਾਰਤ ਦਾ ਸੰਵਿਧਾਨ

ਪ੍ਰਸਤਾਵਨਾ

ਅਸੀਂ, ਭਾਰਤ ਦੇ ਲੋਕ, ਭਾਰਤ ਨੂੰ ਇੱਕ [1][ਪ੍ਰਭੁਤਾਧਾਰੀ, ਸਮਾਜਵਾਦੀ, ਧਰਮ ਨਿਰਪੇਖ, ਲੋਕਤੰਤਰੀ ਗਣਰਾਜ] ਬਣਾਉਣ ਲਈ ਅਤੇ ਉਸ ਦੇ ਸਭ ਨਾਗਰਿਕਾਂ ਨੂੰ:

ਸਮਾਜਕ, ਆਰਥਕ ਅਤੇ ਰਾਜਨੀਤਕ ਨਿਆਂ

ਵਿਚਾਰ, ਪ੍ਰਗਟਾਉ, ਵਿਸ਼ਵਾਸ, ਧਰਮ ਅਤੇ ਉਪਾਸ਼ਨਾ ਦੀ ਸੁਤੰਤਰਤਾ;

ਪ੍ਰਤਿਸ਼ਠਾ ਅਤੇ ਅਵਸਰ ਦੀ ਸਮਤਾ ਪ੍ਰਾਪਤ ਕਰਾਉਣ ਲਈ; ਅਤੇ ਉਨ੍ਹਾਂ ਸਭਨਾਂ ਵਿਚਕਾਰ

ਵਿਅਕਤੀ ਦਾ ਗੌਰਵ ਅਤੇ [2][ਕੌਮ ਦੀ ਏਕਤਾ ਅਤੇ ਅਖੰਡਤਾ] ਸੁਨਿਸ਼ਚਿਤ ਕਰਨ ਵਾਲੀ ਭਰਾਤਰਤਾ ਵਧਾਉਣ ਲਈ;

ਦ੍ਰਿੜਮਨ ਹੋ ਕੇ ਆਪਣੀ ਸੰਵਿਧਾਨ ਸਭਾ ਵਿੱਚ ਨਵੰਬਰ, 1949, ਦੇ ਛੱਬੀਵੇਂ ਦਿਨ, ਇਸ ਦੁਆਰਾ ਇਸ ਸੰਵਿਧਾਨ ਨੂੰ ਅੰਗੀਕਾਰ ਕਰਦੇ, ਐਕਟ ਬਣਾਉਂਦੇ ਅਤੇ ਆਪਣੇ ਆਪ ਨੂੰ ਅਰਪਦੇ ਹਾਂ।

  1. ਸੰਵਿਧਾਨ (ਬਿਆਲਵੀਂ ਸੋਧ) ਐਕਟ, 1976, ਧਾਰਾ 2 ਦੁਆਰਾ (03.01.1977 ਤੋਂ ਪ੍ਰਭਾਵੀ) “ਪ੍ਰਭੁਤਾਧਾਰੀ ਲੋਕਤੰਤਰ ਗਣਰਾਜ" ਦੀ ਥਾਵੇਂ ਰੱਖੇ ਗਏ।
  2. ਸੰਵਿਧਾਨ (ਬਿਆਲਵੀਂ ਸੋਧ) ਐਕਟ, 1976, ਧਾਰਾ 2 ਦੁਆਰਾ (03.01.1977 ਤੋਂ ਪ੍ਰਭਾਵੀ) “ਕੌਮ ਦੀ ਏਕਤਾ” ਦੀ ਥਾਵੇਂ ਰੱਖੇ ਗਏ