ਭੈਣ ਜੀ/ਦੂਜਾ ਕਾਂਡ

ਵਿਕੀਸਰੋਤ ਤੋਂ

ਦੂਜਾ ਕਾਂਡ

ਦੂਜੇ ਦਿਨ ਪਰਮਲਾ ਮਾਸਟਰ ਸਾਹਿਬ ਦੇ ਪਾਸ ਪੜ੍ਹਨ ਨਾ ਆਈ ਸੁਰਿੰਦਰ ਨੇ ਵੀ ਏਸ ਤਰਫ ਜਿਆਦਾ ਖਿਆਲ ਨਾ ਕੀਤਾ । ਇਸ ਤੋਂ ਅਗਲੇ ਦਿਨ ਵੀ ਉਹ ਗੈਰ ਹਾਜਰ ਰਹੀ ਪਰ ਤੀਜੇ ਦਿਨ ਪਰਮਲਾ ਜਦ ਨਾ ਆਈ ਤਾਂ ਉਸ ਨੇ ਇਕ ਮੁਲਾਜ਼ਮ ਨੂੰ ਆਖਿਆ ਜਾ ਜਾ ਕੇ ਪਰਮਲਾ ਨੂੰ ਸਦਾ ਲਿਆ ਉਹ ਅੱਗੋਂ ਜਵਾਬ ਲਿਆਇਆ ਮਾਸਟਰ ਸਾਹਿਬ ਛੋਟੀ ਬੇਟੀਆ ਆਪ ਪਾਸੀਂ ਹੁਣੇ ਨਹੀਂ ਪੜ੍ਹੇਗੀ ।
“ਤਾਂ ਕਿਸ ਪਾਸੋਂ ਪੜੇਗੀ |"
ਨੌਕਰ ਨੇ ਆਪਣੀ ਅਕਲ ਪਾਸੇ ਕੰਮ ਲੀਤਾ ਤੇ ਆਖਣ ਲਗਾ ਨਵਾਂ ਮਾਸਟਰ ਰਖਿਆਂ ਜਾਇਗਾ ।
ਏਸ ਵੇਲੇ ਨੌਂ ਵਜੇ ਦਾ ਵੇਲਾ ਹੋਣਾ ਹੈ ਸੁਰਿੰਦਰ ਨੇ ਕੁਝ ਚਿਰ ਕੁਝ ਸੋਚ ਵਿਚਾਰ ਕੇ ਦੋ ਤਿੰਨ ਕਿਤਾਬਾਂ ਚੁਕ ਕੇ ਕਛੇ ਮਾਰੀਆਂ ਤੇ ਉਠ ਖੜਾ ਹੋਇਆ ਐਨਕ ਲਾਹ ਕੇ ਮੇਜ ਤੇ ਰੱਖ ਆਪ ਹੋਲੀ ਹੌਲੀ ਤੁਰ ਪਿਆ | ਉਸ ਨੂੰ ਜਾਂਦਿਆਂ ਨੌਕਰ

ਨੇ ਪੁਛਿਆ:-ਮਾਸਟਰ ਸਾਹਿਬ ਏਸ ਵੇਲੇ ਆਪ ਕਿਧਰ ਚਲੇ ਹੋ ?"
“ਬੜੀ ਦੀਦੀ ਨੂੰ ਆਖ ਦਈਂ', ਮੈਂ ਜਾਂਦਾ ਹਾਂ !
“ਤਾਂ ਹੁਣ ਤੁਸੀ ਨਹੀਂ ਆਓਗੇ ?
ਬਿਨਾਂ ਜਵਾਬ ਦਿਤੇ ਹੀ ਸੁਰਿੰਦਰ ਫਾਟਕ ਤੋਂ ਬਾਹਰ ਹੋ ਗਿਆ |"
ਦੁਪੈਹਰ ਹੋ ਗਈ, ਦੋ ਵਜ ਗਏ ਸੁਰਿੰਦਰ ਵਾਪਸ ਨਾ ਆਇਆ ਨੌਕਰ ਨੇ ਮਾਧੋਰੀ ਨੂੰ ਖਬਰ ਦਿਤੀ ਮਾਸਟਰ ਸਾਹਿਬ ਚਲੇ ਗਏ ਹਨ ।"
ਚਲੇ ਗਏ !--"ਕਿਥੇ ਗਏ ?"
ਇਹ ਤਾਂ ਮੈਨੂੰ ਨਹੀਂ ਪਤਾ ਉਹ ਨੌਂ ਵਜੇ ਗਏ ਸਨ ਤੇ ਜਾਨ ਲਗਿਆਂ ਮੈਨੂੰ ਆਖ ਗਏ ਸਨ ਕਿ ਬੜੀ ਦੀਦੀ ਨੂੰ ਆਖ ਦਈਂ ਕਿ ਮੈਂ ਜਾ ਰਿਹਾ ਹਾਂ ।
"ਹੈਂ ! ਇਹ ਕੀ, ਬਿਨਾਂ ਖਾਦੇ ਪੀਤੇ ਹੀ ਕਿਤੇ ਚਲੇ ਗਏ ?"
ਮਾਧੋਰੀ ਨੂੰ ਚਿੰਤਾ ਲਗ ਗਈ ਉਸ ਨੇ ਖੁਦ ਸੁਰਿੰਦਰ ਦੇ ਕਮਰੇ ਅੰਦਰ ਜਾ ਕੇ ਦੇਖਿਆ---ਸਾਰਾ ਸਮਾਨ ਬਾਕਾਇਦਾ ਰਖਿਆ ਹੋਇਆ ਹੈ ਮੇਜ ਤੇ ਐਨਕ ਤਕ ਕੇਸ ਵਿਚ ਪਈ ਹੋਈ ਹੈ ਪਰ ਕੁਝ ਕਿਤਾਬਾਂ ਨਹੀਂ ਸਨ। ਸੰਧਿਆ ਹੋ ਗਈ, ਰਾਤ ਪੈ ਗਈ ਪਰ ਸੁਰਿੰਦਰ ਨਾ ਆਇਆ । ਦੂਜੇ ਦਿਨ ਮਾਧੋਰੀ ਨੇ ਦੋ ਨੌਕਰਾਂ ਨੂੰ ਸਦ ਕ ਕਿਹਾ:-ਕਿ ਜੇ ਤੁਸੀ ਮਾਸਟਰ ਸਾਹਿਬ ਨੂੰ ਤਲਾਸ਼ ਕਰ ਕੇ ਲੈ ਆਵੋ

ਤਾਂ ਦਸ ਰੁਪੈ ਇਨਾਮ ਮਿਲੇਗਾ। ਇਨਾਮ ਦੇ ਲਾਲਚ ਕਰ ਕੇ ਨੌਕਰ ਦੌੜ ਭਜ ਕਰਨ ਲਗੇ--ਸੰਧਿਆ ਵੇਲੇ ਦੋਵਾਂ ਵਾਪਸ ਆ ਕੇ ਇਤਲਾਹ ਦਿੱਤੀ ਕਿ ਮਾਸਟਰ ਸਾਹਿਬ ਦਾ ਕਿਤੇ ਪਤਾ ਨਹੀਂ ਲਗਾ ।
ਪਰਮਲਾ ਨੇ ਰੋਂਦਿਆਂ ਰੋਂਦਿਆਂ ਕਿਹਾ--ਵਿਦਿਆ ! ਮਾਸਟਰ ਸਾਹਿਬ ਕਿਉਂ ਚਲੇ ਗਏ ? ਮਾਧੋਰੀ ਨੇ ਉਸ ਨੂੰ ਪਚਕਾਰਦਿਆਂ ਹੋਇਆਂ ਆਖਿਆ--ਰੋਂਦੀ ਕਿਉਂ ਹੈ ਜਾ ਜ਼ਰਾ ਬਾਹਰ ਜਾ ਕੇ ਖੇਡ ।
ਹੌਲੇ ਹੌਲੇ ਕਈ ਦਿਨ ਨਿਕਲ ਗਏ, ਜਿਸ ਤਰਾਂ ਦਿਨ ਨਿਕਲਦੇ ਜਾ ਰਹੇ ਸਨ ਉਵੇਂ ਹੀ ਮਾਧੋਰੀ ਦੀ ਹਾਲਤ ਰੋਜ਼ ਬਰੋਜ਼ ਖਰਾਬ ਹੁੰਦੀ ਜਾ ਰਹੀ ਸੀ ਉਸ ਦੇ ਚਿਹਰੇ ਤੇ ਫਿਕਰ ਤੇ ਉਦਾਸੀ ਦੇ ਬਦਲ ਹਰ ਸਮੇਂ ਛਾਏ ਰਹਿੰਦੇ ਸਨ । ਬੰਧੂ ਨੇ ਕਿਹਾ:-“ਬੜੀ ਦੀਦੀ !” ਜਾਨ ਵੀ ਦੇ ਏਸ - ਨੂੰ ਐਨਾ , ਲਭਨ ਦੀ ਕੀ ਜ਼ਰੂਰਤ ਹੈ ? ਐਡੇ ਵਡੇ ਕਲਕਤੇ ਸ਼ੈਹਰ ਵਿਚੋਂ ਕੀ ਕੋਈ ਦੂਜਾ ਮਾਸਟਰ ਨਹੀਂ ਮਿਲੇਗਾ ?
ਅਗੋਂ ਮਾਧੋਰੀ ਨੇ ਵਿਗੜ ਕੇ ਉਤਰ ਦਿਤਾ:-ਚੱਲ ਦੂਰ ਹਟ ਏਥੋਂ--ਇਕ ਆਦਮੀ ਜਿਸ ਦੇ ਪਾਸ ਇਕ ਪਾਈ ਤਕ ਨਹੀਂ ਏਥੋਂ ਖਾਲੀ ਹਥ ਚਲਿਆ ਗਿਆ ਹੈ ਤੇ ਤੂੰ ਕਹਿੰਦੀ ਹੈ ਕਿ ਉਸ ਨੂੰ ਲਭਨ ਦੀ ਕੀ ਜ਼ਰੂਰਤ ਹੈ।
---'ਇਹ ਤੈਨੂੰ ਕਿਵੇਂ ਪਤਾ ਲਗਾ ਕਿ ਉਸ ਪਾਸ ਪਾਈ ਤਕ ਨਹੀਂ ਹੈ ?

"ਮੈਂ ਸਭ ਕੁਝ ਜਾਨਦੀ ਹਾਂ, ਪਰ ਤੈਨੂੰ ਇਹਨਾਂ ਗਲਾਂ ਨਾਲ ਕੀ ਮਤਲਬ ? ਜਾ ਜਾ ਕੇ ਆਪਨਾ ਕੰਮ ਕਰ । ਬੰਧੂ ਇਹ ਗਲਾਂ ਸੁਨ ਕੇ ਚੁਪ ਹੋ ਗਈ ।
ਇਕ ਇਕ ਕਰ ਸੱਤ ਦਿਨ ਬੀਤ ਗਏ ਪਰ ਸੁਰਿੰਦਰ ਵਾਪਸ ਨਾ ਆਇਆ ਅਤੇ ਨਾ ਹੀ ਉਸ ਦਾ ਪਤਾ ਲਗਾ, ਹੁਨ ਮਾਧੋਰੀ ਦੀ ਭੁੱਖ ਪਿਆਸ ਸਭ ਨਾਸ ਹੋਨ ਲਗੀ ਉਸ ਨੂੰ ਹਰ ਵੇਲੇ ਇਹ ਖਿਆਲ ਸਤਾ ਰਿਹਾ ਸੀ ਕਿ ਸੁਰਿੰਦਰ ਭੁੱਖਾ ਪਿਆਸਾ ਮਾਰਾਂ ਮਾਰਾ ਫਿਰ ਰਿਹਾ ਹੋਵੇਗਾ। ਜੋ ਆਦਮੀ ਘਰੋਂ ਚੀਜ਼ ਮੰਗ ਕੇ ਨਹੀਂ ਖਾ ਸਕਦਾ ਉਹ ਕਿਸੇ ਬਿਨਾਂ ਵਾਕਫ਼ ਕੋਲੋਂ ਕਿਵੇਂ ਮੰਗ ਸਕਦਾ ਹੈ ? ਮਾਧੋਰੀ ਨੂੰ ਇਹ ਪੱਕਾ ਨਿਸਚਾ ਸੀ ਕਿ ਬਜ਼ਾਰੋਂ ਖਰੀਦ ਕੇ ਖਾਨ ਲਈ ਸੁਰਿੰਦਰ ਦੀ ਜੇਬ ਵਿਚ ਤਾਂ ਇਕ ਪੈਸਾ ਤੱਕ ਵੀ ਨਹੀਂ ਹੈ ਤੇ ਭੀਖ ਮੰਗ ਕੇ ਉਹ ਪੇਟ ਨਹੀਂ ਭਰ ਸਕਦਾ---ਆਹ ! ਉਹ ਕਿਤੇ ਨਦਾਨ ਬਚੇ ਵਾਂਗ ਬੇ ਯਾਰ ਮਦਦਗਾਰ ਕਿਸੇ ਰੁਖ ਥਲੇ ਛਾਵੇਂ ਲੰਮਾ ਪਿਆ ਹੋਵੇਗਾ ਹੈ ਯਾ ਕਿਸੇ ਸੜਕ ਕੰਢੇ ਨੀਮ ਜਾਨ ਪਿਆ ਹੋਨਾ |
ਬਾਬੂ ਬ੍ਰਿਜ ਨਾਥ ਨੇ ਘਰ ਪਹੁੰਚਦਿਆਂ ਜਦੇ ਇਹ ਸੁਣਿਆਂ ਤਾਂ ਬੜੇ ਰੰਜ ਨਾਲ ਆਖਨ ਲਗੇ ਇਹ ਕੰਮ ਚੰਗਾ ਨਹੀਂ ਹੋਇਆ ਬੇਟਾ ! ਤੇ ਮਾਧੋਰੀ ਨੇ ਬੜੀ ਮੁਸ਼ਕਲ ਨਾਲ ਆਪਨੇ ਉਮੰਡੇ ਹੋਏ ਅਥਰੂਆਂ ਨੂੰ ਰੋਕਿਆ ।

ਸੁਰਿੰਦਰ ਦੇ ਨਾਲ ਜੋ ਬੀਤੀ ਜ਼ਰਾ ਉਹ ਸੁਣੋ ਤਿੰਨ ਦਿਨ ਤਾਂ ਉਸ ਨੇ ਫਾਕੇ ਕੱਟ ਕੇ ਸੜਕਾਂ ਦੀ ਮਿਟੀ ਛਾਨ ਛਾਨ ਕੇ ਕਟ ਦਿਤੇ । ਖੀਸੇ ਵਿਚ ਪੈਸਾ ਨਾ ਹੋਨ ਤੇ ਵੀ ਨਲਕੇ ਦਾ ਪਾਣੀ ਮੁਫ਼ਤ ਮਿਲ ਹੀ ਜਾਂਦਾ ਸੀ ਜਦੋਂ ਭੁਖ ਜ਼ਿਆਦਾ ਸਤਾਂਦੀ ਸੀ ਤਾਂ ਉਹਦੋਂ ਉਹ ਬੁਕ ਭਰ ਕੇ ਹਟਾ ਗਟ ਚੜਾ ਲੈਂਦਾ ਸੀ ।
ਇਕ ਸ਼ਾਮ ਨੂੰ ਉਹ ਕਾਲੀ ਘਾਟ ਵਲ ਜਾ ਰਿਹਾ ਸੀ ਉਸ ਦੀਆਂ ਲਤਾਂ ਉਸ ਨੂੰ ਜਵਾਬ ਦੇਈ ਜਾ ਰਹੀਆਂ ਸਨ ਪਰ ਫੇਰ ਵੀ ਉਹ ਔਖਾ ਸੌਖਾ ਹੋ ਕੇ ਹੱਟ ਬੱਧਾ ਤੁਰੀ ਜਾ ਰਿਹਾ ਸੀ । , ਕਿਸੇ ਪਾਸੋਂ ਉਸ ਨੇ ਸੁਣਿਆ ਸੀ ਕਿ ਉਥੇ ਖਾਨਾ ਮੁਫਤ ਵੰਡਿਆ ਜਾਂਦਾ ਹੈ । ਪਹਿਲੇ ਤਾਂ ਉੱਵ ਹੀ ਹਨੇਰਾ ਸੀ ਫੇਰ ਉਧਰੋਂ ਅਸਮਾਨ ਤੇ ਬਦਲ ਵੀ ਛਾਏ ਹੋਏ ਸਨ । ਚੌਰੰਗੀ ਦੇ ਮੋੜ ਤੇ ਪਹੁੰਚਦਿਆਂ ਹੀ ਉਹ ਇਕ ਵਕਟੋਰੀਆ ਗਡੀ ਦੇ ਥਲੇ ਆ ਗਿਆ ! ਐਨੀ ਸਮਝੋ ਖੈਰੀਅਤ ਹੋ ਗਈ ਕ ਕੋਚਵਾਨ ਨੇ ਬੜੀ ਹੁਸ਼ਿਆਰੀ ਦਿਖਾਈ ਤੇ ਬੜੀ ਫੁਰਤੀ ਨਾਲ ਘੋੜਿਆਂ ਨੂੰ ਉਥੇ ਹੀ ਰੋਕ ਲਿਆ। ਸੁਰਿੰਦਰ ਬਚ ਤਾਂ ਗਿਆ, ਪਰ ਉਸ ਦੇ ਸੀਨੇ ਪਸਲੀਆਂ ਨੂੰ ਸਖਤ ਸੱਟਾਂ ਲੱਗੀਆਂ ਤੇ ਉਹ ਬੇਹੋਸ਼ ਹੋ ਕੇ ਡਿਗ ਪਿਆ । ਪੁਲੀਸ ਦੇ ਇਕ ਸਿਪਾਹੀ ਨੇ ਉਸ ਨੂੰ ਉਸੇ ਗਡੀ ਵਿਚ ਲਿਟਾ ਕੇ ਹਸਪਤਾਲ ਪਹੁੰਚਾਇਆ ਚਾਰ ਪੰਜ ਦਿਨ ਬੇਹੋਸ਼ੀ ਦੀ ਹਾਲਤ ਵਿਚ ਪਏ ਰਹਿਨ ਤੋਂ ਬਾਅਦ ਛੀਵੇਂ ਦਿਨ ਸੁਰਿੰਦਰ

ਨੇ ਅਖਾਂ ਖੋਲੀਆਂ ਤੇ ਉਸ ਦੇ ਮੂੰਹੋਂ ਨਿਕਲਿਆ--- ਬੜੀ ਦੀਦੀ !
ਮੈਡੀਕਲ ਕਾਲਜ ਦਾ ਇਕ ਵਿਦਿਆਰਥੀ ਏਸ ਰਾਤ ਨੂੰ ਹਸਪਤਾਲ ਡਿਉਟੀ ਤੇ ਸੀ ਸੁਰਿੰਦਰ ਨੂੰ ਹੋਸ਼ ਵਿਚ ਆਉਂਦਿਆਂ ਦੇਖ ਉਹ ਇਸ ਦੇ ਨੇੜੇ ਆਇਆ । ਸੁਰਿੰਦਰ ਨੇ ਉਸ ਨੂੰ ਪੁਛਿਆ:-ਬੜੀ ਦੀਦੀ ਆਈ ਹੈ ? ਜਵਾਬ ਮਿਲਿਆ ਕਲ ਸਵੇਰੇ ਅਇਗੀ । ਅਗਲੇ ਦੂਜੇ ਦਿਨ ਉਹ ਸਾਰਾ ਦਿਨ ਹੋਸ਼ ਵਿਚ ਰਹਿਆ ਪਰ ਉਸ ਨੇ ਦੋਬਾਰਾ ਬੜੀ ਦੀਦੀ ਦੇ ਬਾਰੇ ਕੁਝ ਨਾ ਪੁਛਿਆ । ਸਾਰਾ ਦਿਨ ਬੁਖਾਰ ਵਿਚ ਸੜਦਾ ਰਿਹਾ ਸੰਧਿਆ ਹੋਨ ਵੇਲੇ ਇਕ ਆਦਮੀ ਨੂੰ ਉਸ ਨੇ ਪੁਛਿਆ:-
"ਕਿਉਂ ਜੀ ਮੈਂ ਹਸਪਤਾਲ ਵਿਚ ਹਾਂ ?"
"ਹਾਂ |"
ਕਿਉਂ ? ਕਿਸ ਕਾਰਨ ?
ਤੁਸੀਂ ਇਕ , ਗਡੀ ਥੱਲੇ ਆ ਕੇ ਜ਼ਖਮੀ ਹੋ ਗਏ ਸੀ।
“ਮੇਰੇ ਬਚ ਰਹਿਨ ਦੀ ਉਮੀਦ ਹੈ ?"
"ਹਾਂ ਪੂਰੀ ਤਰਾਂ ।"
ਦੂਜੇ ਦਿਨ ਉਸ ਵਿਦਿਆਰਥੀ ਨੇ ਜਿਸ ਨਾਲ ਅਗੇ ਗੱਲਾਂ ਹੋ ਚੁਕੀਆਂ ਸਨ ਨੇੜੇ ਆ ਕੇ ਸੁਰਿੰਦਰ ਪਾਸੋਂ ਪੁਛਿਆ:-
“ਏਥੇ ਕੋਈ ਤੁਹਾਡਾ ਰਿਸ਼ਤੇਦਾਰ ਰਹਿੰਦਾ ਹੈ ?"

ਕੋਈ ਨਹੀਂ।"
“ਪਰਸੋਂ ਰਾਤੀ ਤੁਸੀ ਕਿਸੇ ਦਾ ਨਾਂ ਲੈ ਕੇ ਸੱਦ ਰਹੇ ਸੀ , ਕੀ ਉਹ ਏਥੇ ਹੀ ਕਲਕਤੇ ਵਿਚ ਰਹਿੰਦੀ ਹੈ ?"
........ ਹਾਂ ਰਹਿੰਦੀ ਤਾਂ ਜ਼ਰੂਰ ਹੈ ਪਰ ਉਹ ਏਥੇ ਨਹੀਂ ਆ ਸਕਦੀ । "ਕੀ ਤੁਸੀ ਮੇਰੇ ਘਰ ਜ਼ਰਾਂ ਇਤਲਾਹ ਦੇ ਸਕਦੇ ਹੋ ?"
"ਕਿਉਂ ਨਹੀਂ ? ਜ਼ਰੂਰ ।"
ਸੁਰਿੰਦਰ ਨੇ ਘਰ ਦਾ ਪਤਾ ਲਿਖਾ ਦਿਤਾ । ਦੁਬਾਰਾਂ ਫੇਰ ਉਸ ਨੇ ਸਵਾਲ ਕੀਤਾ............"ਏਥੇ ਔਰਤਾਂ ਵੀ ਆ ਸਕਦੀਆਂ ਹਨ ?"
“ਹਾਂ ਅਸੀਂ ਪਰਦੇ ਵਾਲੀਆਂ ਔਰਤਾਂ ਲਈ ਇਥੇ ਪਰਦਾ ਕਰ ਦੇਂਦੇ ਹਾਂ, ਤੁਸੀ ਆਪਣੀ ਭੈਣ ਜੀ ਦਾ ਪਤਾ ਮੈਨੂੰ ਦੱਸ ਦਿਉ ਮੈਂ ਉਹਨਾਂ ਨੂੰ ਵੀ ਖਬਰ ਪੁਚਾ ਦਿਆਂਗਾ |"
ਕੁਝ ਚਿਰ ਸੋਚ ਕੇ ਸੁਰਿੰਦਰ ਨੇ ਬ੍ਰਿਜ ਬਾਬੂ ਦਾ ਪਤਾ ਦਸ ਦਿਤਾ |
ਵਿਦਿਆਰਥੀ ਨੇ ਦਸਿਆ ਕਿ ਮੇਰਾ ਆਪਣਾ ਮਕਾਨ ਵੀ ਉਥੇ ਪਾਸ ਹੀ ਹੈ, ਏਸ ਲਈ ਉਹ ਅੱਜ ਹੀ ਉਹਨਾਂ ਨੂੰ ਇਤਲਾਹ ਦੇ ਦਏਗਾ । ਸੁਰਿੰਦਰ ਚੁਪ ਕਰ ਗਿਆ ਉਸ ਨੂੰ ਯਕੀਨ ਸੀ ਕਿ ਬੜੀ ਦੀਦੀ ਏਥੇ ਨਹੀਂ ਆ ਸਕਦੀ।
ਉਸ ਵਿਦਿਆਰਥੀ ਨੇ ਹਮਦਰਦੀ ਕਾਰਨ ਬ੍ਰਿਜ ਬਾਬੂ ਦੇ ਘਰ ਖਬਰ ਕਰ ਦਿਤੀ ਉਹ ਸੁਣਦੇ ਹੀ

ਘਬਰਾ ਗਏ ਤੇ ਘਬਰਾਂਦਿਆਂ ਹੋਇਆਂ ਹੀ ਪੁਛਣ ਲੱਗੇ:-
"ਬਚ ਤਾਂ ਜਾਇਗਾ ?"
"ਆਪ ਫਿਕਰ ਨ ਕਰੋ - ਉਸਦੀ ਜ਼ਿੰਦਗੀ ਖ਼ਤਰੇ ਵਿਚ ਨਹੀਂ ਹੈ । ਬ੍ਰਿਜ ਬਾਬੂ ਨੇ ਅੰਦਰ ਜਾ ਕੇ ਆਪਣੀ ਲੜਕੀ ਨੂੰ ਕਿਹਾ:-ਮਾਧੋਰੀ ! ਆਖਰ ਮੈਨੂੰ ਜੋ ਡਰ ਸੀ ਉਹੋ ਹੀ ਹੋ ਕੇ ਰਿਹਾ ਸੁਰਿੰਦਰ ਫਿਟਨ ਥੱਲੇ ਆ ਕੇ ਕੁਚਲਿਆ ਗਿਆ ਹੈ ।
ਮਾਧੋਰੀ ਦੇ ਸੀਨੇ ਵਿਚ ਇਕ ਅਸਹਿ ਦਰਦ ਦੀ ਲਹਿਰ ਦੌੜ ਗਈ ।
--ਸੁਣਿਆਂ ਹੈ ਜਦ ਉਸ ਨੂੰ ਹੋਸ਼ ਆਈ ਸੀ, ਤਾਂ ਉਸਨੇ ਬੜੀ ਦੀਦੀ ਕਹਿ ਕੇ ਤੇਨੂੰ ਪੁਕਾਰਿਆ ਸੀ ਉਸਨੂੰ ਦੇਖਣ ਚਲੇਂਗੀ ?
ਅਚਾਨਕ ਇਕ ਜ਼ੋਰ ਦਾ ਧਮਾਕਾ ਹੋਇਆ ਨਾਲ ਦੇ ਕਮਰੇ ਵਿਚ ਪਰਮਲਾ ਨੇ ਪਤਾ ਨਹੀਂ ਕੀ ਜ਼ਮੀਨ ਤੇ ਦੇ ਮਾਰਿਆ ਸੀ ਅਵਾਜ਼ ਸੁਣ ਕੇ ਮਾਧੋਰੀ ਉਧਰ ਚਲੀ ਗਈ ਤੇ ਵਾਪਸ ਆ ਕੇ , ਆਖਣ ਲੱਗੀ:-"ਤੁਸੀਂ ਹੀ ਦੇਖ ਆਉ ਬਾਬੂ ਜੀ ਮੈਂ ਨਹੀਂ ਜਾ ਸਕਦੀ ।"
ਰੰਜੀਦਾ ਜਿਹੇ ਹੋਕੇ ਬ੍ਰਿਜ ਬਾਬੂ ਨੇ ਕੁਝ ਹੱਸਣ ਦੀ ਕੋਸ਼ਸ਼ ਕਰਦਿਆਂ ਹੋਇਆਂ ਕਿਹਾ:-ਉਹ ਬਿਲਕੁਲ ਨਾਸਮਝ ਹੈ ਬੇਟੀ ! ਉਸ ਤੇ ਗੁਸਾ ਕਰਨਾ ਫਜੂਲ ਹੈ ।

ਮਾਧੋਰੀ ਨੇ ਏਸ ਗੱਲ ਦਾ ਕੋਈ ਉਤਰ ਨਾਂ ਦਿੱਤਾ । ਬ੍ਰਿਜ ਬਾਬੂ ਕਲਿਆਂ ਹੀ ਸੁਰਿੰਦਰ ਨੂੰ ਦੇਖਣ ਚਲੇ ਗਏ--ਉਸਦੀ ਇਹੋ ਜਿਹੀ ਖਰਾਬ ਹਾਲਤ ਦੇਖ ਕੇ ਉਹਨਾਂ ਨੂੰ ਬੜੀ ਤਕਲੀਫ ਹੋਈ ਆਖਣ ਲੱਗੇ:-ਸਰਿੰਦਰ ਤੇਰੇ ਮਾਤਾ ਪਿਤਾ ਨੂੰ ਖਬਰ ਕਰ ਦਿੱਤੀ ਜਾਇ ? "ਤੇਰੀ ਕੀ ਮਰਜ਼ੀ ਹੈ ?"
--"ਉਹਨਾਂ ਨੂੰ ਇਤਲਾਹ ਮਿਲ ਚੁੱਕੀ ਹੈ ।" ਖੈਰ ਕੁਝ ਫਿਕਰ ਨਾ ਕਰੀਂ ਘਬਰਾਨਾ ਨਹੀਂ ਜਲਦੀ ਹਛੇ ਹੋ ਜਾਉਗੇ, ਬਸ ਜਿਸ ਵੇਲੇ ਆਪ ਦੇ ਪਿਤਾ ਸਾਹਿਬ ਪਹੁੰਚ ਜਾਣਗੇ ਮੈਂ ਫੌਰਨ ਆਪ ਨੂੰ ਘਰ ਭੇਜਨ ਦਾ ਬੰਦੋਬਸਤ ਕਰ ਦਿਆਂਗਾ..........ਉਹਨਾਂ ਨੂੰ ਖਰਚ ਦਾ ਖਿਆਲ ਆਇਆ ਆਖਨ ਲਗੇ:-ਚੰਗਾ ਹੋਵੇ ਜੇ ਆਪ ਆਪਣੇ ਪਿਤਾ ਦਾ ਮੁਕੰਮਲ ਪਤਾ ਮੈਨੂੰ ਦਸ ਦਿਓ ਕਿਉਂਕਿ ਮੈਂ ਚਾਹੁੰਨਾ ਹਾਂ ਕਿ ਇਹੋ ਜਿਹਾ ਇੰਤਜਾਮ ਹੋ ਜਾਏ ਜਿਸ ਨਾਲ ਉਹਨਾਂ ਨੂੰ ਇੱਥੇ ਪਹੁੰਚਨ ਵਿਚ ਕਿਸੇ ਕਿਸਮ ਦੀ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ ।
ਬ੍ਰਿਜ ਬਾਬੂ ਦੀ ਏਸ ਗਲ ਦਾ ਮਤਲਬ ਸੁਰਿੰਦਰ , ਦੀ ਸਮਝ ਵਿਚ ਕੁਝ ਨਾ ਆਇਆ ਉਹ ਆਖਨ ਲਗਾ:-
ਪਿਤਾ ਜੀ ਤਾਂ ਆਉਨਗੇ ਹੀ ਏਸ ਵਿਚ ਭਲਾ ਉਹਨਾਂ ਨੂੰ ਤਕਲੀਫ ਕਿਸਤਰਾਂ ਹੋਵੇਗੀ ?
ਬ੍ਰਿਜ ਬਾਬੂ ਨੇ ਘਰ ਆ ਕੇ ਮਾਧੋਰੀ ਨੂੰ ਸਾਰਾ ਹਾਲ

ਦਸਿਆ। ਉਹ ਰੋਜ ਹੀ ਸੁਰਿੰਦਰ ਨੂੰ ਹਸਪਤਾਲ ਦੇਖਣ ਜਾਣ ਲਗ ਪਏ ਕਿਉਂਕਿ ਉਹਨਾਂ ਨੂੰ ਸੁਰਿੰਦਰ ਨਾਲ ਕੁਝ ਪਿਤਾ ਵਰਗੀ ਹਮਦਰਦੀ ਜਿਹੀ ਹੋ ਗਈ ਸੀ ਤੇ ਉਸ ਨੂੰ ਬੜੀ ਪਿਆਰ ਭਰੀ ਨਿਗਾਹ ਨਾਲ ਦੇਖਦੇ ਰਹਿੰਦੇ ਸਨ ।
ਇਕ ਦਿਨ ਹਸਪਤਾਲ ਤੋਂ ਵਾਪਸ ਆ ਕੇ ਬਾਬੂ ਬ੍ਰਿਜ ਨਾਥ ਨੇ ਕਿਹਾ:-ਮਾਧੋਰੀ ਤੇਰਾ ਕਹਿਣਾ ਸਚਮੁਚ ਨਿਕਲਿਆ ਸੁਰਿੰਦਰ ਦੇ ਪਿਤਾ ਬੜੇ ਦੌਲਤਮੰਦ ਆਦਮੀ ਹਨ ।
ਮਾਧੋਰੀ ਨੇ ਬੜੀ ਖੁਸ਼ੀ ਖੁਸ਼ੀ ਪੁਛਿਆ:-ਤੁਹਾਨੂੰ ਕਿਸਤਰਾਂ ਪਤਾ ਲਗਾ ਬਾਬੂ ਜੀ !
ਉਸਦੇ ਪਿਤਾ ਇਕ ਬੜੇ ਵਡੇ ਮਸ਼ਹੂਰ ਵਕੀਲ ਹਨ ਉਹ ਕੱਲ ਰਾਤ ਦੇ ਸੁਰਿੰਦਰ ਪਾਸ ਪਹੁੰਚ ਗਏ ਹਨ।
"ਮਾਧੋਰੀ ਖਾਮੋਸ਼ , ਸੁਣਦੀ ਰਹੀ ਬ੍ਰਿਜ ਬਾਬੂ ਆਖਣ ਲੱਗੇ:-
“ਮਾਧੋਰੀ ! ਸੁਰਿੰਦਰ ਆਪਣੇ ਘਰੋਂ ਨਸ ਕੇ ਆਇਆ ਸੀ।"
ਕਿਉਂ ! ਕਿਸ ਵਾਸਤੇ ?
ਅਜ ਉਸ ਦੇ ਪਿਤਾ ਨਾਲ ਮੇਰੀਆਂ ਗੱਲਾਂ ਹੋਈਆਂ ਹਨ ਉਹਨਾਂ ਨੇ ਮੈਨੂੰ ਸਭ ਹਾਲ ਦਸਿਆ ਹੈ। ਏਸ ਸਾਲ ਅਲਾਹਬਾਦ ਯੂਨੀਵਰਸਟੀ ਤੋਂ ਸੁਰਿੰਦਰ ਨੇ ਐਮ.ਏ. ਦਾ ਇਮਤਿਹਾਨ ਪਾਸ ਕੀਤਾ ਸੀ ਤੇ ਉਸ ਦਾ ਇਰਾਦਾ ਵਲਾਇਤ ਜਾ ਕੇ ਹੋਰ ਚੰਗੀ ਤਾਲੀਮ

ਹਾਸਲ ਕਰਨ ਦਾ ਸੀ ਪਰ ਮਾਤਾ ਪਿਤਾ ਨੇ ਇਜਾਜ਼ਤ ਨਾ ਦਿਤੀ ਕਿਉਂਕਿ ਸੁਰਿੰਦਰ , ਬਿਲਕੁਲ ਹੀ ਅੰਜਾਨ ਤੇ ਸ਼ਰਮੀਲਾ ਲੜਕਾ ਹੈ, ਰਾਏ ਬਾਬੂ ਨੇ ਇਹ ਸੋਚ ਕੇ ਕਿ ਇਸ ਦਾ ਇਕੱਲਿਆਂ ਏਸ ਤਰਾਂ ਵਲਾਇਤ ਜਾਣਾ ਠੀਕ ਨਹੀਂ ਏਸ ਲਈ ਉਸਨੂੰ ਉਹਨਾਂ ਵਲਾਇਤ ਨਹੀਂ ਸੀ ਭੇਜਿਆ । ਇਸ ਗੱਲ ਤੋਂ ਗੁਸੇ ਹੋ ਕਿ ਉਹ ਘਰੋਂ ਨੱਸ ਉਠਿਆ ਸੀ । ਹੁਣ ਏਹਨੂੰ ਆਰਾਮ ਆਉਣ ਤੇ ਵਕੀਲ ਸਾਹਿਬ ਆਪਣੇ ਨਾਲ ਹੀ ਘਰ ਵਾਪਸ ਲੈ ਜਾਣਗੇ ਮਾਧੋਰੀ ਨੇ ਆਪਣੇ ਰੁਕੇ ਹੋਏ ਅੱਥਰੂ ਬੜੀ ਮੁਸ਼ਕਲ ਨਾਲ ਜ਼ਬਤ ਕੀਤੇ ਤੇ ਏਸ ਠੰਢੀ ਆਹ ਨੂੰ ਸੀਨੇ ਵਿਚ ਹੀ ਦੱਬ ਲੀਤਾ ਜੋ ਉਸਦੇ ਬੁਲਾਂ ਤੱਕ ਆਉਣ ਨੂੰ ਬੜੀ ਬੇਚੈਨ ਹੋ ਰਹੀ ਸੀ ।
ਸੁਰਿੰਦਰ ਨੂੰ ਕਲਕਤੇ ਪਹੁੰਚਿਆਂ, ਛੀ ਮਹੀਨੇ ਹੋ ਚੁਕੇ ਹਨ ! ਮਾਧੋਰੀ ਨੇ ਇਹਨਾਂ ਦਿਨਾਂ ਵਿਚ ਆਪਣੀ ਸਹੇਲੀ ਮਨੋਰਮਾਂ ਨੂੰ ਇਕ ਵਾਰੀ ਖਤ ਲਿਖਿਆ ਸੀ ਦੂਜਾ ਖਤ ਉਹ ਨਹੀਂ ਸੀ ਲਿਖ ਸੱਕੀ ? ਕਾਰਨ ? ਉਸਨੂੰ ਖੁਦ ਇਹ ਪਤਾ ਨਹੀਂ ਸੀ ।
ਦੁਰਗਾ ਪੂਜਾ ਦੇ ਦਿਨਾਂ ਵਿਚ ਮਨੋਰਮਾਂ ਪੇਕੇ ਆਈ ਤੇ ਆਉਂਦਿਆਂ ਹੀ ਮਾਧੋਰੀ ਦੇ ਦੁਵਾਲੇ ਹੋਕੇ ਬੋਲੀ:-"ਆਪਣੇ ਉਸ ਹਨੂੰਮਾਨ ਮਹਾਰਾਜ਼ ਦੇ ਦਰਸ਼ਨ ਤਾਂ ਕਰਾਓ । ਮਾਧੋਰੀ ਨੇ ਉਸਨੂੰ ਟਾਲ

ਕੇ ਹਸਦਿਆਂ ਹਸਦਿਆਂ ਆਖਿਆ:-"ਅਰੀ ! ਮੈਂ ਹਨੂੰਮਾਨ ਨੂੰ ਕਿਥੋਂ ਲਿਆਵਾਂ ?"
ਮਨੋਰਮਾਂ ਨੇ ਮਾਧੋਰੀ ਦੀ ਠੋਡੀ ਫੜਦਿਆਂ ਹੋਇਆਂ ਕਿਹਾ:--ਮੈਂ ਤਾਂ ਏਸੇ ਲਈ ਦੌੜਦਿਆਂ ਦੌੜਦਿਆਂ ਆਈ ਹਾਂ ਕਿ ਦੇਖਾਂ ਤੇਰੇ ਇਹਨਾਂ ਨਾਜ਼ਕ ਹਿਨਾਈ ਚਰਨਾਂ ਪਾਸ ਰਹਿਨ ਵਾਲਾ ਉਹ ਤਕਦੀਰ ਦਾ ਸਕੰਦਰ---ਤੇਰਾ ਬੰਦਰ ! ਕਿਹੋ ਜਿਹਾ ਹੈ--- ਅਰੀ ਉਹੋ ਹੀ--ਤੇਰਾ ਪਾਲਤੂ ਬਨ ਮਾਨਸ !
“ਕਿਸ ਦੀ ਗਲ ਕਰਨੀ ਹੈਂ ?"
ਮਨੋਰਮਾਂ ਨੇ ਬੁਲਾਂ ਤੇ ਹਲਕੀ ਜਿਹੀ ਮੁਸਕਰਾਹਟ ਲਿਆ ਕੇ ਦੁਬਾਰਾ ਮਜਾਕ ਨਾਲ ਕਿਹਾ:-“ਯਾਦ ਨਹੀਂ ਰਿਹਾ ?"
“ਉਹੋ ਹੀ ਤਾਂ ਮੈਂ ਆਖਨੀ ਹਾਂ ਜੋ ਤੇਰੇ ਸਿਵਾ ਹੋਰ ਕਿਸੇ ਨਾਲ ਵਾਸਤਾ ਹੀ ਨਹੀਂ ਸੀ ਰਖਦਾ ?"
ਮਨੋਰਮਾਂ ਦੀ ਗਲ ਬਾਤ ਦਾ ਮਤਲਬ ਕੀ ਹੈ ਇਹ ਮਾਧੋਰੀ ਨੇ ਸਭ ਕੁਝ ਸਮਝ ਲੀਤਾ ਸੀ । ਜਿਉਂ ਜਿਉਂ ਮਨੋਰਮਾਂ ਖੁਰਚ ਖੁਰਚ ਕੇ ਇਹ ਗਲਾਂ ਪੁਛ ਰਹੀ ਸੀ, ਤਿਉਂ ਤਿਉਂ ਮਾਧੋਰੀ ਦੇ ਚਿਹਰੇ ਦਾ ਰੰਗ ਹੋਲੇ ਹੋਲੇ ਜ਼ਰਦ ਹੁੰਦਾ ਜਾ ਰਿਹਾ ਸੀ । ਪਰ ਤਾਂ ਵੀ ਉਹ ਆਪਨੇ ਆਪ ਨੂੰ ਸੰਭਾਲ ਕੇ ਬੋਲੀ:-
"ਮਾਸਟਰ ਸਾਹਿਬ ਦੇ ਲਈ ਪੁਛ ਰਹੀ ਹੈਂ ? ਉਹ ਤਾਂ ਖੁਦ ਹੀ ਚਲੇ ਗਏ।"
“ਇਹੋ ਜਿਹੇ ਗੁਦ ਗਦੇ ਹਵਾਈ ਤਲਵੇ ਕੀ ਉਸ

ਦੇ ਮਨ ਨਹੀਂ ਭਾਏ ?"
ਮਾਧੋਰੀ ਨੇ ਦੂਜੇ ਵਲੇ ਮੁੰਹ ਫੇਰ ਲੀਤਾ--ਪਰ ਹੋ ਕੁਝ ਨਾ ਆਖਿਆ | ਮਨੋਰਮਾਂ ਨੇ ਦਿਲਜੋਈ ਕਰਦਿਆਂ ਹੋਇਆਂ ਮਾਧੋਰੀ ਦਾ ਮੂੰਹ ਫੇਰ ਆਪਣੀ ਵਲ ਖਿੱਚ ਲਿਆ। ਉਸਨੇ ਦੇਖਿਆ ਕਿ ਦਿਲ ਲਗੀ ਦੀ ਏਸ ਆਖਰੀ ਗੱਲ ਨਾਲ ਉਸਦੀ ਸਖੀ ਦੀਆਂ ਅੱਖਾਂ ਵਿਚ ਪਾਣੀ ਆ ਗਿਆ ਹੈ ਤੇ ਅੱਥਰੂ ਛਲਕ ਰਹੇ ਹਨ । ਹੈਰਾਨ ਹੁੰਦਿਆਂ ਹੋਇਆਂ ਮਨੋਰਮਾਂ ਨੇ ਪੁਛਿਆ:-ਇਹ ਕੀ ਮਾਧੋਰੀ ?"
ਹੁਣ ਮਾਧੋਰੀ ਪਾਸੋਂ ਹੋਰ ਜ਼ਬਤ ਨਾ ਹੋ ਸਕਿਆ ਉਹ ਮੂੰਹ ਨੂੰ ਆਪਣੇ ਦੁਪੱਟੇ ਵਿਚ ਲੁਕਾ ਕੇ ਜ਼ੋਰ ਜ਼ੋਰ ਦੀ ਰੋਣ ਲੱਗ ਪਈ । ਮਨੋਰਮਾਂ ਦੀ ਹੈਰਾਨੀ ਦੀ ਹੱਦ ਨਹੀਂ ਸੀ ਉਸਦੇ ਕਾਫੀ ਸੋਚਣ ਤੇ ਵੀ ਉਸਨੂੰ ਮਾਧੋਰੀ ਦੇ ਦਿਲ ਜੋਈ ਕਰਨ ਦਾ ਕੋਈ ਤਰੀਕਾ ਨਾ ਲਭਿਆ ਏਸ ਲਈ ਉਸਨੇ ਕੁਝ ਚਿਰ ਲਈ ਮਾਧੋਰੀ ਨੂੰ ਖੁਲ ਕੇ ਰੋਣ ਦਿੱਤਾ। ਇਸ ਤੋਂ ਬਾਅਦ ਉਸਦੇ ਮੂੰਹ ਤੋਂ ਦੁਪੱਟਾ ਹਟਾ ਕੇ ਅਫਸੋਸ ਨਾਲ ਕਹਿਣ ਲੱਗੀ:- ਤੂੰ ਤਾਂ ਜ਼ਰਾ ਜਿੰਨੀ ਦਿਲ ਲਗੀ ਨਾਲ ਰੋਣ ਲੱਗ ਜਾਨੀ ਹੈ ਭੈਣ ! ਮੈਨੂੰ ਨਹੀਂ ਸੀ ਪਤਾ ਕਿ ਮੇਰੀ ਭੈਣ ਐਨਾ ਵੀ ਹਾਸਾ ਨਹੀ ਸਹਿ ਸਕਦੀ ਮਾਧੋਰੀ ਨੇ ਅੱਖਾਂ ਪੂੰਝਦਿਆਂ ਹੋਇਆਂ ਕਿਹਾ:-ਮੈਂ ਵਿਧਵਾ ਜੋ ਹੋਈ ਭੈਣ ! ਇਸ ਤੋਂ ਪਿਛੋਂ ਦੋਵੇਂ ਜਨੀਆਂ ਕੁਝ ਚਿਰ ਚੁਪ ਰਹੀਆਂ ।

ਦੋਵੇਂ ਹੀ ਸਹੇਲੀਆਂ , ਆਪੋ ਆਪਣੇ ਦਿਲ ਵਿਚ ਅੱਥਰੂ ਵਿਹਾ ਰਹੀਆਂ ਸਨ | ਮਨੋਰਮਾਂ ਰੋ ਰਹੀ ਸੀ ਮਾਧੋਰੀ ਦੇ ਦੁਖ ਕਾਰਨ--ਉਸਦੇ ਵਿਧਵਾ ਪੁਣੇ ਦਾ ਦੁਖ ਆਪਣੇ ਦਿਲ ਵਿਚ ਸਹਿ ਕੇ--ਪਰ ਮਾਧੋਰੀ ਕਿਉਂ ਰੋ ਰਹੀ ਸੀ ? ਉਸਦਾ ਸਬਬ ਕੁਝ ਹੋਰ ਹੀ ਸੀ-- ਮਨੋਰਮਾਂ ਨੇ ਜੇ ਐਵੇਂ ਹੀ ਸੋਚੇ ਸਮਝੇ ਮਜ਼ਾਕ ਨਾਲ ਕਹਿ ਦਿੱਤਾ--ਉਸਨੂੰ ਤਾਂ ਤੇਰੇ ਸਿਵਾ ਹੋਰ ਵਾਸਤਾ ਹੀ ਕੋਈ ਨਹੀਂ ਸੀ ਭੈਣ !
ਇਹੋ ਇਕ ਗੱਲ ਮਾਧੋਰੀ ਦੇ ਦਿਲ ਨੂੰ ਖਾ ਰਹੀ ਸੀ ਉਸਦਾ ਸੀਨਾ ਟੁਕੜੇ ਚੁਕੜੇ ਹੋ ਰਿਹਾ ਸੀ ।
ਥੋੜੇ ਚਿਰ ਪਿਛੋਂ ਮਨੋਰਮਾਂ ਨੇ ਫੇਰ ਕਿਹਾ:ਮਾਧੋਰੀ ! ਇਹ ਗੱਲ ਤਾਂ ਚੰਗੀ ਨਹੀਂ ਹੋਈ ।
ਕਿਹੜੀ ਗੱਲ?"
"ਇਹ ਵੀ ਤੈਨੂੰ ਜਿਤਾਣ ਦੀ ਜ਼ਰੂਰਤ ਹੈ ਭੈਣ ? ਮੈਂ ਸਭ ਕੁਝ ਸਮਝ ਗਈ ਹਾਂ।"
ਐਨੇ ਚਿਰ ਤੋਂ ਮਾਧੋਰੀ ਨੇ ਇਸ ਜ਼ਖਮ ਨੂੰ ਸੀਨੇ ਵਿਚ ਲੁਕਾ ਕੇ ਰਖਿਆ ਹੋਇਆ ਸੀ ਜਿਸਨੂੰ ਮਨੋਰਮਾਂ ਦੀਆਂ ਚਲਾਕ ਨਜ਼ਰਾਂ ਫੌਰਨ ਤਾੜ ਗਈਆਂ । ਸਬਰ ਦਾ ਪੱਲਾ ਉਸਦੇ ਹੱਥੋਂ ਝਟ ਕਰਦਾ ਨਿਕਲ ਗਿਆ । ਰੁਕੇ ਹੋਏ ਅੰਥਰੂ ਸਾਵਣ ਭਾਦਰੋਂ ਵਾਂਗ ਵਰ ਪਏ ਉਹ ਖੁਲ ਕੇ ਰੋਣ ਲਗ ਪਈ ।
ਮਨੋਰਮਾਂ ਨੇ ਪੁਛਿਆ-ਆਖਰ ਉਹ ਚਲਿਆ

ਕਿਉਂ ਗਿਆ ।
ਆਹ ! ਖੁਦ ਮੈਂ ਹੀ ਉਸਨੂੰ ਜਾਨ ਲਈ ਆਖਿਆ ਸੀ ।
"ਬੜਾ ਈ ਚੰਗਾ ਹੋਇਆ" ਖੂਬ ਸਮਝਦਾਰੀ ਨਾਲ ਕੰਮ ਕੀਤਾ, ਮਾਧੋਰੀ ਨੇ ਮੁੱਢ ਤੋਂ ਲੈ ਕੇ ਅਖੀਰ ਤਕ ਸਭ ਹਾਲ ਕਹਿ ਸੁਣਾਇਆ ਤੇ ਅਖੀਰ ਵਿਚ ਕਹਿਣ ਲੱਗੀ:-
ਮਨੋਰਮਾਂ ਭੈਣ ! ਜੋ ਮਾਸਟਰ ਸਾਹਿਬ ਨਾ ਬਚਦੇ ਤਾਂ ਮੈਂ ਜ਼ਰੂਰ ਪਾਗਲ ਹੋ ਜਾਂਦੀ ।
ਮਨੋਰਮਾਂ ਨੇ ਆਪਣੇ ਦਿਲ ਵਿਚ ਹੀ ਕਿਹਾ:- ਕਿ ਹੁਣ ਹੋਰ ਪਾਗਲ ਹੋਣ ਵਿਚ ਬਾਕੀ ਕੀ ਕਸਰ ਹੈ ?
ਉਸੇ ਦਿਨ ਮਨੋਰਮਾਂ ਜਦ ਘਰ ਪਹੁੰਚੀ ਤਾਂ ਉਸ ਦੀ ਤਬੀਅਤ ਬੜੀ ਉਦਾਸ ਤੇ ਬੇਚੈਣ ਸੀ ਉਸਨੇ ਉਸੇ ਰਾਤ ਕਾਗਜ਼ ਕਲਮ ਦਵਾਤ ਲੈਕੇ ਆਪਣੇ ਪਤੀ ਨੂੰ ਚਿੱਠੀ ਲਿਖੀ ।
"ਤੁਸੀ ਠੀਕ ਕਹਿੰਦੇ ਸੌ ਔਰਤ ਜ਼ਾਤ ਦਾ ਕੋਈ ਇਤਬਾਰ ਨਹੀਂ । ਮੈਂ ਅੱਜ ਤੁਹਾਡੇ ਕਹੇ ਹੋਇ ਨੂੰ , ਸੱਚ ਸਮਝਦੀ ਹਾਂ ਮਾਧੋਰੀ ਤੋਂ ਮੈਨੂੰ ਅੱਜ ਇਹੋ ਨਸੀਹਤ ਮਿਲੀ ਹੈ ਆਪ ਨੂੰ ਪਤਾ ਹੀ ਹੈ ਕਿ ਮਾਧੋਰੀ ਮੇਰੇ ਨਿੱਕੇ ਹੁੰਦਿਆਂ ਦੀ ਸਹੇਲੀ ਹੈ । ਮੇਰਾ ਦਿਲ ਉਸਨੂੰ ਕਲੰਕਤ ਕਰਨ ਜਾਂ ਸਮਝਣ ਤੇ ਨਹੀਂ ਮੰਨਦਾ-- ਪਰ ਮੈਂ ਈਸ਼ਵਰ ਅਗੇ ਪ੍ਰਾਰਥਨਾ ਕਰਦੀ

ਹਾਂ ਕਿ ਹੇ ਭਗਵਾਨ ਔਰਤ ਦਾ ਦਿਲ ਤੂੰ ਪੱਥਰ ਦਾ ਬਣਾ ਦੇ ਉਸਨੇ ਔਰਤ ਦਾ ਦਿਲ ਐਨਾ ਨਰਮ ਤੇ ਉਨਸ ਭਰਿਆ ਕਿਉਂ ਬਣਾਇਆ । ਮੇਰੀ ਬਾਰੰਮਬਾਰ ਇਹੋ ਫਰਿਆਦ ਹੈ ਕਿ ਆਪਦੇ ਚਰਨਾਂ ਵਿਚ ਹੀ ਮੈਨੂੰ ਸਿਰ ਰੱਖ ਕੇ ਮਰਨ ਲਈ ਮਿਲੇ । ਮਾਧੋਰੀ ਵਲ ਦੇਖ ਕੇ ਮੇਰਾ ਦਿਲ ਕੰਬਦਾ ਹੈ, ਉਸਨੇ ਮੇਰਾ ਖਿਆਲ ਹੀ ਪਲਟ ਦਿੱਤਾ ਹੈ ਤੇ ਦਿਲ ਦੇ ਤਾਰ, ਤਾਰ-ਤਾਰ ਕਰ ਦਿੱਤੇ ਹਨ। ਇਹ ਮਜਾਕ ਨਾ ਸਮਝਣਾ--ਸਚ ਸਮਝਣਾਂ ਮੇਰਾ ਵੀ ਇਤਬਾਰ ਕਦੀ ਨਾ ਕਰਨਾ-ਜਲਦੀ ਆਉ ਆਕੇ ਮੈਨੂੰ ਲੈ ਜਾਓ ।

ਤੁਹਾਡੀ-ਮਨੋਰਮਾਂ !

ਚਿੱਠੀ ਮਨੋਰਮਾਂ ਦੇ ਪਤੀ ਨੂੰ ਮਿਲੀ ਉਸ ਨੇ ਜਵਾਬ ਵਿਚ ਲਿਖ ਭੇਜਿਆ ਜਿਸ ਪਾਸ ਹੁਸਨ ਹੈ ਉਹ ਹੁਸਨ ਦੀ ਨਮਾਇਸ਼ ਵੀ ਜ਼ਰੂਰ ਕਰੇਗਾ । ਜਿਸ ਦੇ ਸੀਨੇ ਵਿਚ ਦਿਲ ਹੈ ਤੇ ਉਸ ਵਿਚ ਉਨਸ ਵੀ ਹੈ ਉਹ ਪਿਆਰ ਦੀ ਜ਼ਰੂਰ ਕਰੇਗਾ । ਮਾਧੋਰੀ ਲਤਾ ਹਮੇਸ਼ਾਂ ਹੀ ਅੰਮਣ ਦੇ ਦਰਖਤ ਦਾ ਸਹਾਰਾ ਚਾਹੁੰਦੀ ਏ ਉਸ ਨਾਲ ਆਪਣਾ ਆਪ ਲਟਕਾਂਦੀ ਹੈ ਇਹ ਕੁਦਰਤ ਦਾ ਅਸੂਲ ਹੈ, ਇਸ ਵਿਚ ਤੇਰੀ ਤੇ ਮੇਰੀ ਦੋਹਾਂ ਦੀ ਰਜ਼ਾ ਮੰਦੀ ਜਾਂ ਨਾ ਰਜਾਮੰਦੀ ਕੁਝ ਨਹੀ ਕਰ ਸਕਦੀ ਖੁਸ਼ੀ ਜਾਂ ਨਾ ਖਸ਼ੀ ਕੁਝ ਨਹੀਂ ਫਰਕ ਪਾ ਸਕਦੀ ਤੇ ਨਾ ਹੀ ਇਸ ਨਾਲ ਕੁਝ ਮਹਿਸੂਸ ਹੁੰਦਾ

ਹੈ । ਤੇਰੇ ਤੇ ਮੈਨੂੰ ਪੂਰਨ ਭਰੋਸਾ ਹੈ ਤੇ ਇਸਦੇ ਨਾਲ ਯਕੀਨ ਵੀ ਹੈ ਏਸ ਲਈ ਤੈਨੂੰ ਫਿਕਰ ਨਹੀਂ ਕਰਨਾ ਚਾਹੀਦਾ ।
ਮਨੋਰਮਾਂ ਨੇ ਚਿੱਠੀ ਪੜਕੇ ਮੱਥੇ ਨਾਲ ਲਗਾਈ ਤੇ ਫੇਰ ਪਤੀ ਦਾ ਖਿਆਲ ਕਰਕੇ ਉਹਨਾਂ ਦੇ ਚਰਨਾਂ ਵਿਚ ਪ੍ਰਨਾਮ ਕੀਤਾ । ਚਿੱਠੀ ਦੇ ਜਵਾਬ ਵਿਚ ਉਸਨੇ ਲਿਖਿਆ । "ਮਾਧੋਰੀ ਕਲਮੂਹੀ ਨੇ ਖਾਨਦਾਨ ਦੇ ਨਾਮ ਨੂੰ ਵਟਾ ਲਗਾ ਦਿੱਤਾ । ਜੋ ਬੇਵਾ ਔਰਤਾਂ ਨੂੰ ਨਹੀਂ ਸੀ ਚਾਹੀਦਾ ਉਹੋ ਉਸਨੇ ਕੀਤਾ ਉਸਨੇ ਗੈਰ ਨੂੰ ਆਪਣੇ ਦਿਲ ਵਿਚ ਜਗ੍ਹਾ ਦੇ ਕੇ ਚੰਗਾ ਨਹੀਂ ਕੀਤਾ ।
ਚਿੱਠੀ ਮਿਲਣ ਤੇ ਉਸਦੇ ਪਤੀ ਨੇ ਮਨੋਰਮਾਂ ਨੂੰ ਫੇਰ ਕੁਝ ਲਿਖਿਆ ਤੇ ਨਾਲ ਹੀ ਕੁਝ ਮਖੌਲ ਵਜੋਂ ਲਿਖ ਦਿਤਾ:-
ਤੂੰ ਵੀ ਫਾਇਦਾ ਉਠਾ ਲੈ ਜੇ ਚਾਹੇ ਤਾਂ ਕਿਸੇ ਨਾਲ ਤੂੰ ਵੀ ਪ੍ਰੇਮ........!"
ਇਹ ਪੜ੍ਹਕੇ ਮਨੋਰਮਾਂ ਬੜੀ ਸ਼ਰਮਿੰਦੀ ਹੋ ਗਈ ਉਸ ਨੇ ਮੁੜ ਆਪਣੇ ਪਤੀ ਨੂੰ ਚਿਠੀ ਦਾ ਜਵਾਬ ਨਹੀਂ ਲਿਖਿਆ।
ਮਾਧੋਰੀ ਦਿਨ ਬਦਿਨ ਸੁਕਦੀ ਜਾਂਦੀ ਸੀ ਤੇ , ਉਸ ਦੀਆਂ ਅੱਖਾਂ ਦੇ ਆਸ ਪਾਸ ਕਾਲੇ ਕਾਲੇ ਹਲਕੇ ਪੈ ਗਏ ਸਨ । ਖਿੜਿਆ ਹੋਇਆ ਚੇਹਰਾ

ਕੁਮਲਾ ਕੇ ਸੁਕਦਾ ਜਾ ਰਿਹਾ ਸੀ | ਜਿਸ ਤਰਾਂ ਇਕ ਤਾਜ਼ੇ ਖੁਸ਼ਬੋ ਵਾਲੇ ਫੁਲ ਨੂੰ ਖਿਜ਼ਾਂ ਨੇ ਆ ਘੇਰ ਲੀਤਾ ਹੋਵੇ । ਹੁਣ ਉਹ ਘਰ ਦੇ ਕੰਮ ਕਾਜ ਵੱਲ ਵੀ ਐਨੀ ਦਿਲਚਸਪੀ ਨਹੀਂ ਸੀ ਦੇਂਦੀ ਹੁੰਦੀ । ਇਹ ਠੀਕ ਹੈ ਕਿ ਉਸ ਦੇ ਦਿਲ ਵਿਚ ਹਾਲਾਂ ਵੀ ਹਰ ਇਕ ਦੀ ਦੇਖ ਭਾਲ ਤੇ ਹਰ ਇਕ ਦੀ ਖਿਦਮਤ ਕਰਨੀ ਤੇ ਹਰ ਨਾਲ ਉਨਸ ਰੱਖਣਾ ਇਹ ਨਹੀਂ ਸੀ ਘਟਿਆ । ਪਰ ਕੰਮ ਕਾਜ ਕਰਦਿਆਂ ਉਹ ਕਦੇ ਕਦੇ ਭੁਲ ਜਾਇਆ ਕਰਦੀ ਸੀ । ਉਹ ਆਪਣੇ ਵਲੋਂ ਤਾਂ ਬੜੀ ਕੋਸ਼ਸ਼ ਕਰਦੀ ਸੀ ਕਿ ਕਿਤੇ ਮੈਂ ਭੁਲ ਨਾ ਜਾਵਾਂ ਪਰ ਤਾਂ ਵੀ ਗਲਤੀ ਜਾਂ ਭੁਲ ਜਾਨ ਤੋਂ ਬਾਅਦ ਹੀ ਉਸਨੂੰ ਪਤਾ ਲਗਦਾ ਹੁੰਦਾ ਸੀ । ਕਿ ਮੈਂ ਭੁਲ ਗਈ ਹਾਂ ।
ਅੱਜ ਵੀ ਸਭ ਲੋਕ ਉਸ ਨੂੰ ਬੜੀ ਦੀਦੀ ਹੀ ਆਖਦੇ ਹਨ ਤੇ ਉਸੇ ਤਰ੍ਹਾਂ ਨਿਜ਼ ਵਾਂਗ ਉਸ ਦੇ ਘਰ ਬਾਹਰ ਖੜੇ ਸਵਾਲੀ ਆਪਣੀਆਂ ਮੰਗਾਂ ਪੂਰੀਆਂ ਕਰਕੇ ਉਸ ਨੂੰ ਸੌ ਸੌ ਅਸੀਸਾਂ ਦੇ ਵਾਪਸ ਜਾਂਦੇ ਹਨ। ਪਰ ਹੁਣ ਉਹ ਹਰੀ ਭਰੀ ਵੇਲ ਵਾਂਗ ਹੁਣ ਪ੍ਰਫੁਲਤ ਨਹੀਂ, ਸਰ ਸਬਜ਼ ਨਹੀਂ, ਉਸਦੇ ਦਰ ਦੇ ਸਵਾਲਿਆਂ ਨੂੰ ਕਦੀ ਕਦੀ ਇਹ ਡਰ ਜਿਹਾ ਪੈਦਾ ਹੋ ਜਾਂਦਾ ਹੈ ਕਿ ਕਿਤੇ ਇਹ ਸੋਹਣੀ ਤੇ ਨਾਜ਼ਕ ਜਿਹੀ ਵੇਲ--ਮੁਰਜਾ ਨਾ ਜਾਇ |
ਮਨੋਰਮਾਂ ਪਹਿਲੇ ਵਾਂਗ ਆਉਂਦੀ ਜਾਂਦੀ ਹੈ ਤੇ

ਰੋਜ ਹੀ ਏਧਰ ਓਧਰ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਪਰ ਸਿਰਫ ਇਕ--ਮਾਸਟਰ ਦੀ ਗੱਲ ਨਹੀਂ ਹੁੰਦੀ |
ਸੁਰਿੰਦਰ ਤਕੜਾ ਹੋਕੇ ਘਰ ਚਲਾ ਗਿਆ ਸੀ । ਪਰ ਹੁਣ ਉਸਦੀ ਮਾਂ ਉਸ ਨਾਲ ਪੁਰਾਣੀ ਸਖਤੀ ਵਾਂਗ ਪੇਸ਼ ਨਹੀਂ ਸੀ ਆਉਂਦੀ , ਜਿਸ ਨਾਲ ਸੁਰਿੰਦਰ ਨੂੰ ਇਕ ਲੁਕਵਾਂ ਅਰਾਮ ਪ੍ਰਤੀਤ ਹੋਇਆ । ਪਰ ਠੀਕ ਹੋ ਜਾਨ ਤੇ ਵੀ ਉਸਨੂੰ ਮੁਕੰਮਲ ਤੰਦਰੁਸਤੀ ਨਾ ਹੋਈ । ਇਕ ਕੰਡਾ ਜਿਹਾ ਹਰ ਵੇਲੇ ਉਸਦੇ ਸੀਨੇ ਵਿਚ ਰੜਕਦਾ ਰਹਿੰਦਾ ਸੀ ਜਿਸਦੀ ਚੋਭ ਉਸ ਨੂੰ ਬੜਾ ਹਰ ਸਮੇਂ ਸੰਤਾਂਦੀ ਦੀ ਰਹਿੰਦੀ ਸੀ। ਦਿਲ ਬੁਝਿਆ ਬੁਝਿਆ ਰਹਿੰਦਾ ਸੀ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਹਾਲਾਂ ਤੱਕ ਉਸਨੇ ਨਹੀਂ ਸੀ ਸਿਖਿਆ । ਪਰ ਆਖਰ ਕਿਸਦੇ ਭਰੋਸੇ ਰਹਿਣਾ ਚਾਹੀਦਾ ਹੈ ? ਕੌਣ ਰੋਜ ਰੋਜ ਉਸਦੀ ਪਰਵਾਹ ਕਰੇਗਾ ਤੇ ਕੌਣ ਆਕੇ ਨਿਤ ਉਸਦੀ ਆ ਆ ਕੇ ਦੇਖ ਭਾਲ ਕਰਦਾ ਫਿਰੇਗਾ ! ਇਹੋ ਜਿਹੀ ਕੋਈ ਹਸਤੀ ਉਸਨੂੰ ਹਾਲਾਂ ਨਜ਼ਰ ਨਹੀਂ ਆਈ ਤੇ ਨਾ ਨਜ਼ਰ ਆਉਣ ਤੇ ਉਹ ਖੁਦ ਆਪਣਾ ਆਪ ਸੰਭਾਲ ਵੀ ਨਹੀਂ ਸਕਦਾ ਸੀ ਕਿਉਂਕਿ ਉਹ ਐਹੋ ਜਿਹੀ ਮਿੱਟੀ ਦਾ ਬਣਿਆਂ ਹੀ ਨਹੀਂ । ਤਾਂ ਵੀ ਐਨਾ ਫਰਕ ਜ਼ਰੂਰ ਪੈ ਗਿਆ ਕਿ ਬੇਦਿਲੀ ਨਾਲ ਕੀਤਾ ਕੰਮ ਉਸ ਨੂੰ ਪਸਿੰਦ ਨਹੀਂ ਸੀ ਆਉਂਦਾ । ਹਰ ਕੰਮ ਵਿਚ ਤਰ੍ਹਾਂ

ਤਰ੍ਹਾਂ ਦੀ ਖਾਮੀ ਉਸ ਨੂੰ ਨਜ਼ਰ ਆਉਂਦੀ ਸੀ ਤਸੱਲੀ ਤੇ ਯਕੀਨ ਨਹੀਂ ਸੀ ਆਉਂਦਾ |ਮਿਸਜ਼ ਰਾਇ ਕਹਿਣ ਲੱਗ ਪਈ ਹੈ--ਸੁਰਿੰਦਰ ਹੁਣ ਕੁਝ ਬਦਲ ਗਿਆ ਹੈ । ਇਹਨਾਂ ਹੀ ਦਿਨਾਂ ਵਿਚ ਉਸ ਨੂੰ ਤੇਜ਼ ਬੁਖਾਰ ਹੋ ਗਿਆ । ਕੋਲ ਮਾਂ, ਬੈਠੀ ਹੋਈ ਸੀ ਸੁਰਿੰਦਰ ਨੂੰ ਬਹੁਤ ਤਕਲੀਫ ਹੋ ਰਹੀ ਸੀ ਉਸ ਦੀਆਂ ਅੱਖਾਂ ਵਿਚੋਂ ਅੰਥਰੂ ਟਪਕ ਰਹੇ ਸਨ । ਉਹ ਵੀ ਜ਼ਬਤ ਨਾ ਕਰ ਸਕੀ ਖੁਲਕੇ ਰੋਣ ਲੱਗ ਪਈ ਤੇ ਸੁਰਿੰਦਰ ਦੇ ਅੱਥਰੂ ਪੂੰਝ ਕੇ ਪਿਆਰ ਨਾਲ ਆਖਣ ਲੱਗੀ:-ਸਰਿੰਦਰ ਬੇਟਾ ਹੁਣ ਕੀ ਹਾਲ ਹੈ ? ਸੁਰਿੰਦਰ ਨੇ ਕੋਈ ਜਵਾਬ ਨ ਦਿਤਾ | ਥੋੜੇ ਚਿਰ ਪਿਛੋਂ ਮਾਂ ਪਾਸੋਂ ਉਸ ਨੇ ਇਕ ਪੋਸਟ ਕਾਰਡ ਮੰਗਿਆ ਤੇ ਵਿੰਗੇ ਤਰਿੰਗੇ ਅੱਖਰਾਂ ਵਿਚ ਲਿਖਿਆ-
ਬੜੀ ਦੀਦੀ--ਮੈਨੂੰ ਸਖਤ ਬੁਖਾਰ ਹੈ ਬਹੁਤ ਤਕਲੀਫ ਹੋ ਰਹੀ ਹੈ । ਇਹ ਖਤ ਡਾਕਖਾਨੇ ਤੱਕ ਨਹੀਂ ਪਹੁੰਚ ਸਕਿਆ ਪਲੰਘ ਤੋਂ ਡਿੱਗ ਕੇ ਫ਼ਰਸ਼ ਤੇ ਆ ਪਿਆ ਫਰਸ਼ ਸਾਫ ਕਰਨ ਲਗਿਆ ਨੌਕਰ ਨੇ ਅਨਾਰ ਦੇ ਛਿਲਕਿਆਂ. ਤੇ ਬਿਸਕੁਟ ਦੇ ਟੁਕੜਿਆਂ ਅੰਗੁਰਾਂ ਵਾਲੀ ਪਟਾਰੀ ਦੀ ਰੂੰ ਤੇ ਏਸੇ ਤਰਾਂ ਦੇ ਹੋਰ ਕੁੜੇ ਆਦਿ ਨਾਲ ਰਲਾ ਕੇ ਉਸ ਕਾਰਡ ਨੂੰ ਵੀ ਬਾਹਰ ਸੁਟ ਦਿੱਤਾ ਏਸੇ ਤਰ੍ਹਾਂ ਸੁਰਿੰਦਰ ਦੇ ਦਿਲ ਦੀ ਖਾਹਸ਼---ਖਾਕ ਵਿਚ ਮਿਲ ਕੇ ਹਵਾ ਨਾਲ ਉਡ ਕੇ ਤ੍ਰੇਲ ਵਿਚ ਭਿਝ ਕੇ ਤੇ ਧੂਪ

ਨਾਲ ਸੁਕ ਕੇ ਆਖਰ ਇਕ ਕਿੱਕਰ ਦੇ ਦਰੱਖਤ ਨਾਲ ਲਗ ਕੇ ਖਤਮ ਹੋ ਗਈ ।
ਕੁਝ ਚਿਰ ਸੁਰਿੰਦਰ ਏਸੇ ਉਡੀਕ ਵਿਚ ਰਿਹਾ ਕਿ ਖਤ ਦੇ ਉਤਰ ਦੇ ਵਿਚ ਸ਼ਾਇਦ ਬੜੀ ਦੀਦੀ ਦੇ ਦਰਸ਼ਨ ਹੋਣ । ਫੇਰ ਕੁਝ ਦਿਨ ਉਹ ਉਸ ਦੇ ਕਾਰਡ ਨੂੰ ਉਡੀਕਦਾ ਰਿਹਾ ਪਰ ਕਈ ਦਿਨ ਬੀਤ ਗਏ-- ਕੁਝ ਵੀ ਨਾ ਆਇਆ ਨਾ ਬੜੀ ਦੀਦੀ ਤੇ ਨਾ ਹੀ ਉਸ ਦਾ ਕੋਈ ਉੱਤਰ । ਹੌਲੇ ਹੌਲੇ ਬੁਖਾਰ ਉਤਰ ਗਿਆ ਤੇ ਤੰਦਰੁਸਤ ਹੋ ਕੇ ਉਹ, ਫੇਰ ਤੁਰਨ ਫਿਰਨ ਲਗ ਪਿਆ ।
“ਹੁਣ ਉਸ ਦੀ ਜ਼ਿੰਦਗੀ ਨਵੇਂ ਦੌਰ ਵਿਚ ਦਾਖਲ ਹੋਈ । ਇਹ ਗੱਲ ਅਚਾਨਕ ਹੀ ਹੋ ਗਈ ਪਰ ਹੋਈ ਬੜੇ ਮੌਕੇ ਸਿਰ, ਕਿਉਂਕਿ ਸੁਰਿੰਦਰ ਦੇ ਪਿਤਾ ਏਸ ਦਿਨ ਲਈ ਬੜੇ ਚਿਰ ਤੋਂ ਇਨਤਜਾਰੀ ਵਿਚ ਸਨ । ਸੁਰਿੰਦਰ ਦੇ ਨਾਨਾ ਸਾਹਿਬ ਬਿਪਨਾ ਜਿਲਾ ਦੇ ਵਿਚਾਲੇ ਜਿਹੇ ਦਰਜੇ ਦੇ ਜਿਮੀਂਦਾਰ ਸਨ ਤਕਰੀਬਨ ਵੀਹਾਂ ਪੰਝੀਆਂ ਪਿੰਡਾਂ ਤਕ ਉਹਨਾਂ ਦੀ ਜ਼ਿਮੀਦਾਰੀ ਸੀ। ਖਿਆਲ ਹੈ ਸਾਲਾਨਾ ਆਮਦਨੀ ਚਾਲੀ ਪੰਜਾਹ ਹਜ਼ਾਰ ਦੇ ਲਗ ਪਗ ਹੋਵੇਗੀ, ਪਰ ਹੋਸਨ ਸੰਤਾਨ ਤੋਂ ਹੀਣੇ ਏਸ ਲਈ ਕੁਦਰਤੀ ਤੌਰ ਤੇ ਖਰਚ ਬੜਾ ਮਾਮੂਲੀ ਸੀ ਏਸੇ ਤਰਾਂ ਇਹ ਕਿ ਉਹ ਸਾਰੇ ਇਲਾਕੇ ਵਿਚ ਨਾਮੀ ਕੰਜੂਸ ਸਨ | ਅਪਣੀ ਲੰਮੀ ਉਮਰ ਵਿਚ ਉਹਨਾਂ ਆਪਣੇ ਪਾਸ ਕੁਝ ਰਕਮ ਵੀ ਕੱਠੀ ਕਰ ਛਡੀ

ਸੀ। ਮੌਤ ਤੋਂ ਬਾਅਦ ਉਹਨਾਂ ਦੀ ਸਾਰੀ ਜਾਇਦਾਦ ਤੇ ਜ਼ਮੀਨ ਦਾ ਅਕੱਲਾ ਮਾਲਕ ਸੁਰਿੰਦਰ ਨਾਥ ਹੋਵੇਗਾ ਇਹ ਗਲ ਸੁਰਿੰਦਰ ਦਾ ਪਤਾ ਚੰਗੀ ਤਰਾਂ ਜਾਨਦਾ ਸੀ। ਜਦ ਉਹਨਾਂ ਨੂੰ ਇਕ ਦਿਨ ਇਹ ਇਤਲਾਹ ਮਿਲੀ ਕਿ ਸਾਡਾ ਸੌਹਰਾ ਜ਼ਿੰਦਗੀ ਦੀਆਂ ਆਖਰੀ ਘੜੀਆਂ ਗਿਨ ਰਿਹਾ ਹੈ ਉਹ ਖਬਰ ਮਿਲਦਿਆਂ ਹੀ ਸੁਰਿੰਦਰ ਨੂੰ ਨਾਲ ਲੈ ਕੇ ਪੰਮਬਾਰ ਰਵਾਨਾ ਹੋ ਗਏ ਪਰ ਉਥੇ ਦੇਰ ਨਾਲ ਪਹੁੰਚੇ ਉਹਨਾਂ ਦੇ ਪਹੁੰਚਨ ਤੋਂ ਪਹਿਲਾਂ ਹੀ ਉਹਨਾਂ ਦਾ ਸੌਹਰਾ ਚੜਾਈ ਕਰ ਗਿਆ ਸੀ । ਸੁਰਿੰਦਰ ਦੇ ਨਾਨਾ ਸਾਹਿਬ ਦੀ ਕਿਰਿਆ ਕਰਮ ਬੜੀ ਧੂਮ ਧਾਮ ਨਾਲ ਕੀਤੀ ਗਈ । ਜਿਮੀਦਾਰੀ ਦਾ ਇੰਤਜਾਮ ਪਹਿਲ ਹੀ ਚੰਗਾ ਸੀ ਪਰ ਜਵਾਈ ਨੇ ਵਾਗ ਡੋਰ ਆਪਣੇ ਹੱਥ ਵਿਚ ਲੈਂਦਿਆਂ ਹੀ ਪੂਰੀ ਤਰਾਂ ਮੁਕੰਮਲ ਪੜਤਾਲ ਸ਼ੁਰੂ ਕਰ ਦਿਤੀ । ਮਸ਼ਹੂਰ ਤੇ ਦੁਨੀਆਂ ਦੇ ਹੋਰ ਫੇਰ ਜਾਣੂ ਸਿਆਣੇ ਵਕੀਲ ਦੇ ਹੱਥ ਇਲਾਕਾ ਅਉਂਦਿਆਂ ਸੁਣ, ਰਿਆਇਆ ਸਹਿਮ ਗਈ ।
ਸੁਰਿੰਦਰ ਦੇ ਵਿਆਹ ਦਾ ਹੋਣਾ ਹੁਣ ਬੜਾ ਜਰੂਰੀ ਸੀ, ਸਾਕ ਲਭਣ ਵਾਲੇ ਪ੍ਰੋਹਤ ਸਾਹਿਬ ਖਬਰ ਸੁਣਦਿਆਂ ਹੀ ਰੋਜ ਫੇਰਾ ਤੇ ਫੇਰਾ ਪਾਉਣ ਲਗ ਪਏ ਇਲਾਕੇ ਵਿਚ ਇਹ ਖਬਰ ਦੀ ਧੁਮ ਜਹੀ ਮਚ ਗਈ । ਧੁਮ ਪੈਂਦਿਆਂ ਹੀ ਥਾਂ ਥਾਂ ਗੱਲਾਂ ਸ਼ੁਰੂ ਹੋ ਪਈਆਂ , ਕਿ ਇਹੋ ਜਿਹਾ ਖੁਸ਼ ਸ਼ਕਲ ਤੇ ਦੋਲਤਮੰਦ

ਲਭਿਆਂ ਨਹੀਂ ਲਭਨਾ । ਏਸੇ ਤਰਾਂ ਵਹੁਟੀ ਲਭਦਿਆਂ ਲਭਾਦਿਆਂ ਛੀ ਮਹੀਨੇ ਬੀਤ ਗਏ।
ਆਖਰ ਸੁਰਿੰਦਰ ਦੀ ਮਾਂ ਇਕ ਦਿਨ ਬਿਪਨਾ ਆਈ ਤੇ ਸਭ ਸਕੇ ਸੰਬੰਧੀ ਜਿਸ ਜਿਸ ਥਾਂ ਸਨ ਉਸ ਪਾਸ ਆ ਆ ਕੇ ਅਕਠੇ ਹੋਣ ਲਗ ਪਏ।
ਇਸ ਤੋਂ ਬਾਅਦ ਇਕ ਦਿਨ ਸਵੇਰ ਵੇਲੇ ਰੋਸ਼ਨ ਚੌਂਕੀ, ਢੋਲ ਤਮਾਸ਼ੇ, ਵਾਜੇ ਗਾਜੇ ਦੀ ਅਵਾਜ਼, ਤੇ ਜਾਂਵੀਆਂ ਦੇ ਰੌਲੇ ਗੌਲੇ ਨਾਲ ਸਾਰਾ ਪਿੰਡ ਗੂੰਜ ਉਠਿਆ । ਸੁਰਿੰਦਰ ਨਾਥ ਵਿਆਹ ਕਰ ਕੇ ਘਰ ਵਾਪਸ ਆ ਰਿਹਾ ਸੀ ।
ਪੰਜ ਵਰੇ ਬੀਤ ਗਏ ਹਨ ਹੁਣ ਨਾਂ ਤੇ ਸੁਰਿੰਦਰ ਦੇ ਪਿਤਾ ਰਾਏ ਬਾਬੂ ਏਸ ਦੁਨੀਆਂ ਵਿਚ ਹਨ ਤੇ ਨਾ ਹੀ ਮਾਧੋਰੀ ਦੇ ਪਿਤਾ ਬ੍ਰਿਜ ਨਾਥ ਲਾੜੀ ! ਸੁਰਿੰਦਰ ਦੀ ਮਤਰੇਈ ਮਾਂ ਆਪਣੇ ਪਤੀ ਦੀ ਸਾਰੀ ਜਾਇਦਾਦ ਤੇ ਰੁਪੈ ਪੈਸੇ ਤੇ ਕਬਜ਼ਾ ਕਰਕੇ ਪੇਕੇ ਚਲੀ ਗਈ ਹੈ ।
ਅੱਜ ਕਲ ਸੁਰਿੰਦਰ ਨਾਥ ਦੀ ਜਿੰਨੀ ਨੇਕ ਨਾਮੀ ਹੁੰਦੀ ਹੈ, ਉੱਨੀ ਹੀ ਬਦਨਾਮੀ ਸੁਣੀ ਜਾਂਦੀ ਹੈ। ਕੁਝ ਲੋਕ ਕਹਿੰਦੇ ਹਨ ਕਿ ਇਹੋ ਜਿਹਾ ਸਿਧਾ ਸਾਧਾ ਸ਼ਰੀਫ ਤੇ ਆਏ ਗਏ ਪ੍ਰਾਹੁਣਿਆਂ ਦੀ ਸੇਵਾ ਆਦਿ ਕਰਨ ਵਾਲਾ ਜ਼ਿਮੀਦਾਰ ਕਿਤੇ ਨਹੀਂ ਮਿਲਣਾ | ਪਰ ਇਸਦੇ ਉਲਟ ਕੁਝ ਲੋਕ ਆਖਦੇ ਹਨ ਕਿ ਇਹੋ ਜਿਹਾ ਸਖਤ, ਸਤਾਨ ਵਾਲਾ ਜਾਬਰ,

ਜ਼ੁਲਮ ਕਰਨ ਵਾਲਾ ਜ਼ਿਮੀਦਾਰ ਅੱਜ ਤੱਕ ਨਹੀਂ ਸੀ ਦੇਖਿਆ। ਦਰ ਅਸਲ ਸੋਚਿਆ ਜਾਵੇ ਤਾਂ ਹੈਨ ਇਹ ਦੋਵੇਂ ਗੱਲਾਂ ਠੀਕ ਸਨ । ਕਿਉਂਕਿ ਪਹਿਲੀਆਂ ਗੱਲਾਂ ਦੀ ਸਚਾਈ ਠੀਕ ਸੁਰਿੰਦਰ ਨਾਥ ਦੀ ਜਾਤ ਨਾਲ ਤੁਅਲਕ ਰਖਦੀ ਸੀ ਪਰ ਏਸ ਦੇ ਉਲਟ ਜੋ ਗਲਾਂ ਹੁੰਦੀਆਂ ਸਨ ਉਸ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮੁਖਤਿਆਰ ਮਥਰਾ ਦਾਸ ਦੇ ਸਿਰ ਸੀ ।
ਸੁਰਿੰਦਰ ਦੀ ਬੈਠਕ ਤੇ ਅਜ ਕਲ ਯਾਰ ਲੋਕਾਂ ਦੀ ਮਹਿਫਲ ਜਮਾਂ ਰਹਿੰਦੀ ਹੈ ਹਰ ਵੇਲੇ ਅਕੱਠ ਹੀ ਅਕੱਠ ਨਜ਼ਰ ਆਉਂਦਾ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਬੈਠੇ ਬਿਠਾਏ ਸਭ ਕੁਝ ਏਥੋਂ ਮਿਲ ਜਾਂਦਾ ਹੈ , ਪਾਨ, ਸ਼ਰਾਬ, ਜਰਦਾ, ਕਬਾਬ ਤੇ ਐਸੀਆਂ ਐਸੀਆਂ ਚੀਜ਼ਾਂ, ਜੋ ਏਥੇ ਲਿਖਨੀਆਂ ਵਾਜਬ ਨਹੀਂ ਹਨ ਹਰ ਸਮੇਂ ਹਾਜ਼ਰ ਰਹਿੰਦੀਆਂ ਸਨ । ਮੈਨੇਜਰ ਮਥਰਾ ਬਾਬੂ ਏਸ ਮਜਲਸ ਦੇ ਖਾਸ ਰੁਕਨ ਹਨ। ਖਰਚ ਵੇਲੇ ਉਹਨਾਂ ਰਕਮ ਦੇਨ ਲਗਿਆਂ ਕਦੇ ਤੰਗ ਦਿਲੀ ਦਾ ਸਬੂਤ ਨਹੀਂ ਸੀ ਦਿਤਾ । ਜਲਸਿਆਂ ਤੇ ਪਾਰਟੀਆਂ ਦੇ ਖਰਚ ਵੇਲੇ ਤਾਂ ਉਹ ਖੂਬ ਦਰਿਆ ਦਿਲੀ ਦਿਖਾਂਦੇ ਹਨ । ਪਰਜਾ ਤੇ ਕੁਝ ਇਹਨਾਂ ਦਾ ਐਨਾ ਦਬਦਬਾ ਹੈ ਕਿ ਸਾਰਾ ਖਰਚ ਰਿਆਇਆ ਖੁਸ਼ੀ ਖੁਸ਼ੀ ਕਬੂਲ ਕਰ ਲੈਂਦੀ ਹੈ ! ਮਥਰਾ ਬਾਬੂ ਦੀ ਇਕ ਪਾਈ ਵੀ ਕਿਸੇ ਵਲ

ਬਾਕੀ ਨਹੀਂ ਸੀ ਰਹਿ ਸਕਦੀ । ਆਸਾਮੀਆਂ ਦੇ ਘਰਾਂ ਨੂੰ ਅਗ ਲਵਾਨ ਵਿਚ ਲੋਕਾਂ ਦੇ ਵਸੇ ਹੋਇ ਘਰਾਂ ਨੂੰ ਉਜਾੜਨ ਵਿਚ, ਤੇ ਜ਼ਿਮੀਂਦਾਰ ਦੇ ਘਰ ਦੇ ਪਾਸ ਇਕ ਨਿੱਕੀ ਜਿਹੀ ਹਨੇਰੀ ਕੋਠੜੀ ਵਿਚ ਕਰਜ਼ਦਾਰ ਕਿਸਾਨ ਨੂੰ ਮਾਰਨ , ਤੇ ਮਾਰ ਮਾਰ ਕੇ ਅਧਮੋਇਆ ਕਰ ਕੇ ਕੈਦ ਕਰਨ ਵਿਚ, ਉਹ ਜਿੰਨਾ ਹੋਂਸਲਾਂ ਤੇ ਦਿਲਚਸਪੀ ਦਿਖਾਂਦੇ ਹਨ ਕਿ ਉਸ ਦੀ ਮਿਸਾਲ ਮਿਲਨੀ ਬਹੁਤ ਮੁਸ਼ਕਲ ਹੈ।
ਅਸਾਮੀਆਂ ਦੀ ਹਾ ਹਾ ਕਾਰ ਕਦੇ ਕਦਾਈਂ ਸੁਰਿੰਦਰ ਨਾਥ ਦੀ ਪਤਨੀ ਸ਼ਾਨਤੀ ਦੇ ਕੰਨਾਂ ਤਕ ਵੀ ਪਹੁੰਚ ਜਾਂਦੀ ਹੈ ਤੇ ਉਹ ਪਤੀ ਨੂੰ ਸ਼ਿਕਾਇਤ ਭਰੇ ਲਹਿਜੇ ਨਾਲ ਕਹਿੰਦੀ ਹੈ:-
"ਜੇ ਤੁਸੀਂ ਜ਼ਿਮੀਦਾਰੀ ਦੀ ਦੇਖ ਭਾਲ ਖੁਦ ਆਪ ਨਾ ਕਰੋਗੇ ਤਾਂ ਇਕ ਦਿਨ ਸਭ ਕੁਝ ਨਸ਼ਣ ਹੋ ਜਾਇਗਾ।"
“ਕੀ ਇਹ ਠੀਕ ਹੈ ! ਕੀ ਤੂੰ ਸਚ ਕਹਿ ਰਹੀ ਏ ਸ਼ਾਨਤੀ ?"
"ਸਚ ਨਹੀਂ ਤੇ ਹੋਰ ਝੂਠ?" ਸਾਰਾ ਇਲਾਕਾ ਤੁਹਾਡੀ ਐਨੀ ਨਿੰਦਿਆ ਕਰਦਾ ਰਹਿੰਦਾ ਹੈ ਕਿ ' ਸੁਣਿਆ ਨਹੀਂ ਜਾਂਦਾ---ਆਹ ! ਪਰ ਆਪ ਦੇ ਕੰਨਾਂ ਤਕ ਪਤਾ ਨਹੀਂ ਇਹ ਗਲ ਕਿਉਂ ਨਹੀਂ ਪਹੁੰਚਦੀ ? ਸਾਰਾ ਦਿਨ ਯਾਰਾਂ ਦੀ ਮਹਿਫਲ ਲਾਈ ਬੈਠੇ ਰਹਿਨ ਨਾਲ ਸੁਨਾਈ ਦੇ

ਵੀ ਕਿਸ ਤਰਾਂ ਸਕਦਾ ਹੈ----ਮੈਂ ਆਖਨੀ ਹਾਂ ਕਿ ਇਹੋ ਜਿਹੇ ਮੈਨੇਜਰ ਦੀ ਏਥੇ ਕੋਈ ਥਾਂ ਨਹੀਂ ਉਸ ਨੂੰ ਫੌਰਨ ਜਵਾਬ ਦੇ ਦਿਉ ।
ਸੁਰਿੰਦਰ ਨੇ ਰੰਜੀਦਾ ਹੋ ਕੇ ਕਿਹਾ:- ਤੂੰ ਠੀਕ ਕਹਿਨੀ ਹੈਂ, ਮੈਂ ਕਲ ਤੋਂ ਖੁਦ ਆਪ ਸਭ ਕੁਝ ਦੇਖਾਂਗਾ । ਏਸ ਤੋਂ ਬਾਅਦ ਕੁਝ ਦਿਨ ਜ਼ਿਮੀਦਾਰੀ ਦੇ ਕੰਮ ਦੇ ਖੂਬ ਧੂਮ ਧਾਮ ਪੈਂਦੀ ਹੈ ਤੇ ਫੇਰ--ਮਥਰਾ ਬਾਬੂ ਬਦਹਵਾਸ ਹੋ ਜਾਂਦੇ ਹਨ ਤੇ ਬੜੀ ਗੰਭੀਰਤਾ ਨਾਲ ਆਖਦੇ ਹਨ:- "ਭਲਾ ਐਨੀ ਨਰਮੀ ਕਰਨ ਨਾਲ ਜਿਮੀਂਦਾਰੀ ਕਿਵੇਂ ਕਾਇਮ ਰਵੇਗੀ ?"
ਸੁਰਿੰਦਰ ਨਿੰਮੀ ਜਿਹੀ ਹਾਸੀ ਹੱਸ ਕੇ ਆਖਦਾ:-"ਗਰੀਬ ਦੁਖੀਆਂ ਲੋਕਾਂ ਦਾ ਖੂਨ ਚੂਸ ਚੂਸ ਕੇ ਜੋ ਜਿਮੀਦਾਰੀ ਚਲਦੀ ਹੈ ਭਲਾ ਉਸ ਜਿਮੀਦਾਰੀ ਤੋਂ ਕੀ ਹਾਸਲ ? ਮੈਨੂੰ ਇਹੋ ਜਿਹੀ ਖੂਨ ਖਾਰੀ ਜਿਮੀਦਾਰੀ ਨਹੀਂ ਚਾਹੀਦੀ !
“ਤਾਂ ਮੈਨੂੰ ਛੁੱਟੀ ਦੇ ਦਿਓ ਮੈਂ ਚਲਾ ਜਾਂਦਾ ਹਾਂ ।"
ਮਥਰਾ ਦਾਸ ਦੀ ਇਹ ਗੱਲ ਸੁਣਦਿਆਂ ਹੀ ਸੁਰਿੰਦਰ ਨਰਮ ਹੋ ਜਾਂਦਾ ਤੇ ਇਸ ਤੋਂ ਪਿਛੋਂ ਫੇਰ ਉਹੀ ਚਾਲ ਬੇਢੰਗੀ । ਸੁਰਿੰਦਰ ਦਿਵਾਨਖਾਨੇ ਵਿਚ ਫੇਰ ਯਾਰਾਂ ਦੋਸਤਾਂ ਦੀ ਮਹਿਫਲ ਵਿਚ ਫਸ ਜਾਂਦਾ ਤੇ ਕਈ ਕਈ ਦਿਨ ਬੈਠਕੇ ਬਾਹਰ ਝਾਕਦਾ ਤਕ ਨਹੀਂ ਸੀ । ਕੁਝ ਦਿਨਾਂ ਦਾ ਇਕ ਨਵਾਂ ਹੀ ਸ਼ਗੂਫਾ ਖਿੜਿਆ ਹੈ । ਥੋੜੇ ਦਿਨ ਹੋਏ ਹਨ ਜਿਹੜਾ ਨਵਾਂ

ਬਾਗ ਤੇ ਬਾਰਾਂਦਰੀ ਬਣਵਾਈ ਹੈ ਉਸ ਵਿਚ ਕਲਕਤੇ ਤੋਂ ਆ ਕੇ ਇਕ ਔਰਤ ਨੇ ਆਪਣਾ ਅੱਡਾ ਬਣਾ ਲਿਆ ਹੈ ਉਸ ਨੂੰ ਨਚਨ ਗਾਉਣ ਵਿਚ ਕਾਫੀ ਤਜ਼ਰਬਾ ਹੈ । ਇਹ ਸਾਰੀ ਕਾਰਸਤਾਨੀ ਮਥਰਾ ਦਾਸ ਦੀ ਹੈ ।
ਸੁਰਿੰਦਰ ਨੂੰ ਵੀ ਘਸੀਟ ਕੇ ਉਥੇ ਲੈ ਗਏ ।
ਤਿੰਨ ਦਿਨ ਹੋ ਗਏ ਸਨ । ਸ਼ਾਨਤੀ ਨੇ ਆਪਣੇ ਪਤੀ ਦੀ ਸ਼ਕਲ ਤੱਕ ਨਹੀਂ ਸੀ ਦੇਖੀ । ਚੌਥੇ ਦਿਨ ਸੁਰਿੰਦਰ ਨੂੰ ਘਰ ਆਉਂਦਿਆਂ ਦੇਖ ਉਹ ਦਰਵਾਜ਼ੇ ਨਾਲ ਪਿਠ ਲਾ ਕੇ ਖੜੀ ਹੋ ਗਈ ਤੇ ਆਖਣ ਲੱਗੀ:-
"ਐਨੇ ਦਿਨ ਕਿਥੇ ਰਹੇ ?"
"ਬਾਗ ਦੀ ਬਾਰਾਂ ਦਰੀ ਵਿਚ"
"ਉਥੇ ਇਹੋ ਜਿਹੀ ਕਿਹੜੀ ਚੀਜ਼ ਸੀ ਜਿਸਨੇ ਤਿੰਨ ਦਿਨ ਆਪ ਨੂੰ ਆਉਣ ਨਹੀਂ ਦਿੱਤਾ ?"
ਸੁਰਿੰਦਰ ਨੇ ਏਧਰ ਉਧਰ ਦੀਆਂ ਗੱਲਾਂ ਨਾਲ ਸ਼ਾਨਤੀ ਨੂੰ ਟਾਲ ਕੇ ਕਿਹਾ:-ਓਥੇ ਤਾਂ ਕੁਝ ਵੀ - ਨਹੀਂ ਸੀ, ਪਰ--"
"--ਤੁਸੀਂ ਹਰ ਗੱਲ ਨੂੰ ਏਸੇ ਤਰਾਂ ਐਵੇਂ ਹੀ ਟਾਲ ਦੇਂਦੇ ਹੋ ਮੈਂ ਸਭ ਸੁਣ ਚੁਕੀ ਹਾਂ ਮੈਨੂੰ ਸਭ ਕੁਝ ਪਤਾ ਹੈ ਕਹਿੰਦਿਆਂ ਕਹਿੰਦਿਆਂ ਸ਼ਾਨਤੀ ਰੋ ਪਈ ਤੇ ਸਿਸਕੀਆਂ ਭਰ ਭਰ ਕੇ ਆਖਣ ਲੱਗੀ:-ਮੈਥੋਂ ਇਹੋ ਜਿਹੀ ਕਿਹੜੀ ਗਲਤੀ ਹੋ ਗਈ ਹੈ ਜਿਸ ਕਰਕੇ ਮੈਨੂੰ ਦੁਰਕਾਰਦੇ ਹੋ ?"

“ਕਦੋਂ ? ਇਹੋ ਜਿਹਾ ਤਾਂ ਮੈਂ ਨੇ ਕਦੀ ਤੈਨੂੰ ਨਹੀਂ ਕਿਹਾ |
"ਤੇ ਹੋਰ ਦੁਰਕਾਰਨਾ ਕਿਸਨੂੰ ਆਖਦੇ ਹਨ ?"
"ਹਾਂ ਹਾਂ ਤੇਰੀ ਗੱਲ ਤਾਂ ਠੀਕ ਹੈ ਪਰ--ਉਹੋ ਸਭ ਲੋਕ-- "ਸ਼ਾਨਤੀ ਨੇ ਵਿਚੋਂ ਹੀ ਰੋਕ ਕੇ ਰੋਦਿਆਂ ਰੋਂਦਿਆਂ ਆਖਿਆ:-ਤੁਸੀ ਪਤੀ ਹੋ ਮੇਰੇ ਪ੍ਰਮੇਸ਼ਵਰ ਹੋ, ਮੇਰੀ ਇਹ ਦੁਨੀਆਂ ਤੇ ਅਗਲਾ ਲੋਕ ਸਭ ਕੁਝ ਮੇਰੇ ਲਈ ਤੁਸੀ ਹੋ ਪਰ ਮੈਂ ਇਹ ਜਾਣਦੀ ਹਾਂ ਕਿ ਮੈਂ ਤੁਹਾਡੀ ਕੁਝ ਵੀ ਨਹੀਂ ਹਾਂ, ਵਿਆਹ ਤੋਂ ਬਾਅਦ ਇਕ ਦਿਨ ਵੀ ਮੈਂ ਤੁਹਾਡੇ ਤੇ ਅਧਿਕਾਰ ਨਹੀਂ ਜਮਾ ਸਕੀ । ਆਹ ਮੈਂ ਆਪਣਾ ਸੀਨਾ ਫੋਲਕੇ ਕਿਸਨੂੰ ਦਿਖਾਵਾਂ ਮੈਂ ਆਪਣਾ ਦਰਦ ਆਪ ਨੂੰ ਕਿਵੇਂ ਦਸਾਂ। ਤੁਹਾਨੂੰ ਕੋਈ ਤਕਲੀਫ ਨਾ ਹੋਵੇ ਅਤੇ ਨਾ ਹੀ ਮੈਂ ਆਪ ਨੂੰ ਕੋਈ ਰੰਝ ਪਹੁੰਚਾਣਾ ਚਾਹੁੰਦੀ ਹਾਂ ਏਸੇ ਗੱਲ ਨੂੰ ਸੋਚ ਕੇ ਮੈਂ ਆਪਣੇ ਦਿਲ ਦੀ ਕੋਈ ਗੱਲ ਵੀ ਆਪ ਅਗੇ ਨਹੀਂ ਜ਼ਾਹਿਰ ਕਰਦੀ।"
"--ਰੋਂਦੀ ਕਿਉਂ ਹੈ ਸ਼ਾਨਤੀ ?"
ਮੈਂ ਰੋਂਦੀ ਕਿਉਂ ਹਾਂ--ਕੀ ਦੱਸਾਂ ਮੈਂ ਰੋਂਦੀ ਕਿਉਂ ਹਾਂ ? ਏਸ ਗੱਲ ਨੂੰ ਤਾਂ ਪ੍ਰਮਾਤਮਾ ਹੀ ਜਾਣਦਾ ਹੈ। ਮੈਂ--ਮੈਂ ਸਮਝਦੀ ਹਾਂ ਕਿ ਤੁਸੀਂ ਮੇਰਾ ਦਿਲ ਨਹੀਂ ਤੋੜਨਾ ਚਾਹੁੰਦੇ, ਕਿਉਂ ? ਏਸ ਲਈ ਕਿ ਤੁਹਾਡੇ ਦਿਲ ਨੂੰ ਵੀ ਅਸਹਿ ਗਮ ਹੈ, ਦੁਖ ਹੈ, ਤੁਸੀਂ ਵੀ ਕੀ ਕਰੋ ! ਮੈਂ ਆਪਣੀ ਜ਼ਿੰਦਗੀ ਨੂੰ ਏਸੇ ਤਰਾਂ

ਚੱਕੀ ਦੇ ਦੋਹਾਂ ਪੁੜਾਂ ਵਿਚ ਪਿਸਦੀ ਰਵਾਗੀ । ਏਸ ਵਿਚ ਹਰਜ ਤਾਂ ਨਹੀਂ ਪਰ ਆਖਰ ਮੈਨੂੰ ਵੀ ਪਤਾ ਲਗੇ ਕਿ ਆਪ ਨੂੰ ਕੀ ਗਮ ਹੈ ਕੀ ਦੁਖ ਹੈ ? ਕਾਸ਼ ! ਇਕ ਵੇਰਾਂ ਮੈਨੂੰ ਇਸ ਦਾ ਇਲਮ ਹੋ ਜਾਏ--
ਉਸਦੇ ਅੱਥਰੂ ਪੂੰਝਦਿਆਂ ਹੋਇਆਂ ਉਸ ਨੂੰ ਆਪਨੇ ਪਾਸ ਖਿੱਚ ਕੇ ਸੁਰਿੰਦਰ ਨੂੰ ਢਾਰਸ ਬਨਾਂਦਿਆਂ ਹੋਇਆਂ ਕਿਹਾ:--ਤਾਂ ਫੇਰ ਤੂੰ ਕੀ ਕਰੇ ਸ਼ਾਨਤੀ ? ਭਲਾ ਏਸ ਗੱਲ ਦਾ ਸ਼ਾਨਤੀ ਕੀ ਉੱਤਰ ਦੇਂਦੀ ਉਹ ਸਿਸਕ ਸਿਸਕ ਕੇ ਰੋਣ ਲਗ ਪਈ । ਬੜੇ ਚਿਰ ਪਿਛੋਂ ਉਸਨੇ ਕਿਹਾ:-ਪ੍ਰਾਨਨਾਥ ਅਜ ਕਲ ਤਾਂ ਤੁਹਾਡੀ ਸੇਹਤ ਵੀ ਚੰਗੀ ਨਹੀਂ ਲਗਦੀ ?
--ਅੱਜ ਕੀ ਪਿਛਲੇ ਪੰਜਾਂ ਸਾਲਾਂ ਤੋਂ ਹੀ ਚੰਗੀ ਨਹੀਂ ਜਿਸ ਦਿਨ ਕਲਕੱਤੇ ਵਿਚ ਮੈਂ ਕਿਲੇ ਦੇ ਮੈਦਾਨ ਕੋਲ ਗੱਡੀ ਥੱਲੇ ਆ ਕੇ ਕੁਚਲਿਆ ਗਿਆ ' ਸਾਂ, ਪਿੱਠ, ਛਾਤੀ ਤੇ ਪਸਲੀਆਂ ਵਿਚ ਗਹਿਰਾ ਜ਼ਖਮ ਆ ਗਿਆ ਸੀ, ਇਸ ਕਾਰਨ ਮੈਂ ਇਕ ਮਹੀਨਾ ਹਸਪਤਾਲ ਪਿਆ ਰਿਹਾ ਸਾਂ ਉਸ ਦਿਨ ਤੋਂ ਮੈਂ ਚੰਗੀ ਤਰ੍ਹਾਂ ਸੇਹਤ ਯਾਬ ਨਹੀਂ ਹਾਂ । ਸੀਨੇ ਅੰਦਰ ਮਠਾ ਮਠਾ ਦਰਦ ਕਿਸੇ ਤਰਾ ਦੇ ਵੀ ਨਹੀਂ ਹਟਦਾ ਕਦੇ ਕਦੇ ਤਾਂ ਮੈਂ ਖੁਦ ਆਪ ਹੀ ਹੈਰਾਨ ਹੋ ਜਾਂਦਾ ਹਾਂ ਕਿ ਮੈਂ ਅਜੇ ਤੱਕ ਜੀਉਂਦਾ ਕਿਸ ਤਰਾਂ ਹਾਂ ?
ਸ਼ਾਨਤੀ ਨੇ ਉਸਦੀ ਛਾਤੀ ਤੇ ਦੋਵੇਂ ਹੱਥ ਰੱਖ

ਦਿਤੇ ਤੇ ਆਖਣ ਲਗੀ:--ਚਲੋ ਪਿੰਡ ਛੱਡਕੇ ਅਸੀਂ ਕਲਕੱਤੇ ਜਾ ਰਹੀਏ, ਉਥੇ ਬੜੇ ਬੜੇ ਲਾਇਕ ਡਾਕਟਰ ਰਹਿੰਦੇ ਹਨ। ਕਿਸੇ ਨੂੰ--
ਵਿਚੋਂ ਹੀ ਸਰਿੰਦਰ ਨੇ ਆਖਿਆ ਹਾਂ ਤਾਂ ਜ਼ਰੂਰ ਜਾਣਾ ਚਾਹੀਦਾ ਹੈ ਉਥੇ ਬੜੀ ਦੀਦੀ ਵੀ ਰਹਿੰਦੀ ਹੈ |
ਸ਼ਾਨਤੀ ਨੇ ਕਿਹਾ:-ਤੁਹਾਡੀ , ਬੜੀ ਦੀਦੀ ਨੂੰ ਮਿਲਣ ਦੀ ਮੇਰੀ ਬੜੀ ਤੀਬਰ ਇੱਛਿਆ ਹੈ ਉਸ ਨੂੰ ਆਪਣੇ ਡੇਰੇ ਲਿਆਉਗੇ ਨਾ ?
"ਉਹ ਆਇਗੀ ਕਿਉਂ ਨਾ ਜਰੂਰ ਆਇਗੀ--
"ਮੈਂ ਮਰ ਰਿਹਾ ਹਾਂ ਜੇ ਉਹ ਇਹ ਸੁਣ ਲਏ।"
ਸ਼ਾਨਤੀ ਨੇ ਉਸ ਦੇ ਮੂੰਹ ਅੱਗੇ ਹੱਥ ਰਖਦਆਂ ਹੋਇਆ ਕਿਹਾ ਮੈਂ ਤੁਹਾਡੇ ਚਰਨੀਂ ਸਿਰ ਰਖਦੀ ਹਾਂ ਰਬ ਦੇ ਵਾਸਤੇ ਇਹ ਗਲ ਮੁੜ ਨਾ ਮੂੰਹੋ ਕਢਨੀ ।
ਏਸ ਤੋਂ ਅਗਲੇ ਦਿਨ ਸ਼ਾਨਤੀ ਨੇ ਨੌਕਰਾਣੀ ਨੂੰ ਆਪਣੇ ਪਾਸ , ਸਦਕੇ ਕਿਹਾ:-ਮੈਨੇਜਰ ਸਾਹਿਬ ਨੂੰ ਜਾਕੇ ਕਹਿ ਦੇ ਕਿ ਬਾਗ ਵਿਚ ਜਿਸ ਨੂੰ ਲਿਆ ਕੇ ਰਖਿਆ ਹੋਇਆ ਹੈ ਉਸ ਨੂੰ ਹੁਣੇ ਏਸੇ ਵੇਲੇ ਅਗਰ ਓਥੋਂ ਨਾ ਕਢਿਆ ਗਿਆ ਤਾਂ ਆਪਣੀ ਮੈਨੇਜਰੀ ਤੋਂ ਹੱਥ ਧੋ ਕੇ ਘਰ ਦਾ ਰਸਤਾ ਲਭਨਾ ਪਏਗਾ ਫੇਰ ਸੁਰਿੰਦਰ ਵਲ ਮੂੰਹ ਕਰ ਕੇ ਆਖਣ ਲਗੀ:-
ਪ੍ਰਾਨ ਨਾਥ ! ਹੋਰ ਜੋ ਤੁਸੀ ਕਰੋ ਮੈਨੂੰ ਕੋਈ ਇਤਰਾਜ ਨਹੀਂ ਲੇਕਿਨ ਜੇ ਤੁਸੀਂ ਘਰੋਂ ਬਾਹਰ ਕਦਮ ਰਖਿਆ ਤਾਂ ਮੈਂ ਸਿਰ ਪਾਟ ਪਾਟ ਕੇ ਜਾਨ

ਦੇ ਦਿਆਂਗੀ ।
ਸੁਰਿੰਦਰ ਨੇ ਕਿਹਾ:-“ਠੀਕ ਹੈ ਏਸੇ ਤਰਾਂ ਹੋਣਾ ਚਾਹੁੰਦਾ ਹੈ ਪਰ............... ਉਹ ਸਭ ਆਦਮੀ ਯਾਰ ਦੋਸਤ......."
ਬਹੁਤ ਚੰਗਾ ਹੁਣੇ ਲਵੋ:-ਪਰ, ਉਹ, ਲੇਕਿਨ, ਸਭ ਦਾ ਬੰਦੋਬਸਤ ਮੈਂ ਹੁਣੇ ਹੀ ਕਰ ਦੇਦੀ ਹਾਂ ਇਹ ਕਹਿਕੇ ਉਸ ਨੇ ਨੌਕਰਾਣੀ ਨੂੰ ਸਦਿਆ ਤੇ ਆਖਨ ਲੱਗੀ:-ਡਿਉੜੀ ਤੇ ਜਾ ਕੇ ਸਿਪਾਹੀ ਨੂੰ ਆਖਦੇ ਕਿ ਇਹ ਜੋ ਸਭ ਲੁਚੇ, ਲਫੰਗੇ, ਬਦਮਾਸ਼ ਆਦਮੀ ਹਨ ਹੁਣ ਏਸ ਦਲੀਜ਼ ਅੰਦਰ ਬਿਲਕੁਲ ਪੈਰ ਨ ਪਾਉਣ ।
ਮੈਨੇਜਰ ਬਾਬੂ ਨੇ ਦੇਖਿਆ ਕਿ ਮਾਮਲਾ ਬਹੁਤ ਵਿਗੜ ਗਿਆ ਹੈ ਉਸ ਨੇ ਉਸੇ ਵੇਲੇ ਸਭ ਲਾਮ ਲਸ਼ਕਰ ਨੂੰ ਫੌਰਨ ਵਿਦਾ ਕਰ ਦਿਤਾ। ਯਾਰ ਦੋਸਤ ਵੀ ਇਕ ਇਕ ਕਰ ਕੇ ਤਿੱਤਰ ਹੋ ਗਏ ਤੇ ਮੈਨੇਜਰ ਸਾਹਿਬ....... ਉਹ ਖੂਬ ਦਿਲ ਲਾ ਕੇ ਜ਼ਿਮੀਦਾਰੀ ਦਾ ਕੰਮ ਦੇਖਨ ਲਗ ਪਏ।
ਸੁਰਿੰਦਰ ਨਾਥ ਦਾ ਕਲਕਤੇ ਜਾਣਾ ਕੁਝ ਦਿਨਾਂ ਲਈ ਰੁਕ ਗਿਆ ਦਰਦ ਨੂੰ ਵੀ ਕੁਝ ਆਰਾਮ ਸੀ ਤੇ ਸ਼ਾਨਤੀ ਵੀ ਹੁਣ ਕਲਕਤੇ ਜਾਣ ਲਈ ਬਹੁਤ ਕਾਹਲੀ ਨਹੀਂ ਸੀ। ਉਹ ਘਰ ਵਿਚ ਹੀ ਪਤੀ ਦਾ ਇਲਾਜ ਕਰਾਨ ਲਗ ਪਈ ਇਕ ਮਸ਼ਹੂਰ ਡਾਕਟਰ ਨੂੰ ਕਲਕੱਤੇ ਤੋਂ ਸੱਦ ਕੇ ਇਲਾਜ ਸ਼ੁਰੂ ਕਰ ਦਿਤਾ ਗਿਆ ।

ਡਾਕਟਰ ਸਾਹਿਬ ਨੇ ਖਾਸ ਤਵੱਜਾ ਰੱਖਣ ਲਈ ਹਦਾਇਤ ਕੀਤੀ, ਤੇ ਆਖਿਆ ਮਰੀਜ ਦਾ ਸੀਨਾ ਬੇਹੱਦ ਕਮਜ਼ੋਰ ਹੈ ਏਸ ਲਈ ਐਸੀ ਹਾਲਤ ਵਿਚ ਜਿਸਮਾਨੀ ਤੇ ਦਮਾਗੀ ਮੇਹਨਤ ਏਸ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ।
ਮੈਨੇਜ਼ਰ ਨੇ ਜਿਸ ਸਰਗਰਮੀ ਨਾਲ ਜ਼ਿਮੀਂਦਾਰੀ ਦਾ ਕੰਮ ਸੰਭਾਲਿਆ ਸੀ ਉਸ ਦਾ ਨਤੀਜਾ ਇਹ ਨਿਕਲਿਆ ਕਿ ਚਾਰੇ ਪਾਸੇ ਦੁਖਾਂ ਗਮਾਂ ਦੀਆਂ ਘਟਾ ਛਾ ਗਈਆਂ । ਪਰਜਾ ਦੀਆਂ ਆਹਾਂ ਕਦੇ ਕਿਦਾਈਂ ਸ਼ਾਨਤੀ ਦੇ ਕੰਨਾਂ ਤੱਕ ਪਹੁੰਚ ਜਾਂਦੀਆਂ ਸਨ ਪਰ ਡਾਕਟਰ ਦੇ ਕਹਿਣ ਅਨੁਸਾਰ ਉਹ ਸੁਰਿੰਦਰ ਅਗੇ ਕੋਈ ਗੱਲ ਨਹੀਂ ਸੀ ਕਰਿਆ ਕਰਦੀ।