ਭੈਣ ਜੀ/ਪਹਿਲਾ ਕਾਂਡ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਪਹਿਲਾ ਕਾਂਡ

ਸੁਰਿੰਦਰ ਕੁਮਾਰ ਅਜੀਬ ਹੀ ਤਬੀਅਤ ਦਾ ਲੜਕਾ ਸੀ। ਉਸ ਵਿਚ ਤਾਕਤ ਤੇ ਲਿਆਕਤ ਦੋਵਾਂ ਦਾ ਕੋਈ ਘਾਟਾ ਨਹੀਂ ਸੀ। ਇਸ ਤੋਂ ਇਲਾਵਾ ਉਚ ਖਿਆਲੀ ਤੇ ਬਲੰਦ ਨਿਗਾਹੀ ਵਿੱਚ ਵੀ ਉਹ ਖੂਬ ਨਿਪੁੰਨ ਸੀ ਪਰ ਇਕ ਵੱਡਾ ਨੁਕਸ ਉਸ ਵਿਚ ਜ਼ਰੂਰ ਸੀ ਕਿ ਕਿਸੇ ਕੰਮ ਨੂੰ ਕਰਨ ਲਗਿਆਂ ਉਹ ਦੂਜੇ ਦਾ ਆਸਰਾ ਅਵੱਸ਼ ਭਾਲਿਆ ਕਰਦਾ ਸੀ। ਪਹਿਲੇ ਪਹਿਲੇ ਤਾਂ ਉਹ ਬੜੇ ਚਾਅ ਨਾਲ ਹਰ ਕੰਮ ਨੂੰ ਸ਼ੁਰੂ ਕਰਦਾ ਫੇਰ ਜਲਦੀ ਹੀ ਅੱਕ ਕੇ ਉਸ ਕੰਮ ਨੂੰ ਅਧੂਰਾ ਹੀ ਛੱਡ ਕਮਜ਼ੋਰਾਂ ਵਾਂਗ ਹਿੰਮਤ ਹਾਰ ਬਹਿੰਦਾ ਸੀ। ਉਸ ਵੇਲੇ ਉਸ ਨੂੰ ਕਿਸੇ ਐਸੇ ਆਦਮੀ ਦੀ ਜਰੂਰਤ ਮਹਿਸੂਸ ਹੁੰਦੀ ਸੀ ਜੋ ਉਸਨੂੰ ਉਕਸਾ ਕੇ ਮੁੜ ਕੰਮ ਵਲ ਤਵੱਜਾ ਦਵਾਏ।

ਸੁਰਿੰਦਰ ਦੇ ਪਿਤਾ ਬੰਗਾਲ ਤੋਂ ਬਹੁਤ ਦੂਰ ਯੂ. ਪੀ. ਦੇ ਕਿਸੇ ਸ਼ਹਿਰ ਵਿਚ ਵਕਾਲਤ ਕਰਿਆ ਕਰਦੇ ਸਨ ਪਰ ਹੁਣ ਉਹਨਾਂ ਦਾ ਬੰਗਾਲ ਨਾਲ ਕੋਈ ਤੁਅੱਲਕ ਨਹੀਂ ਰਿਹਾ ਸੀ। ਇਸ ਸ਼ੈਹਰ ਵਿਚ ਰਹਿਕੇ ਸੁਰਿੰਦਰ ਨੇ ਪੰਝੀ ਵਰਿਆਂ ਦੀ ਉਮਰ ਵਿਚ ਐਮ. ਏ. ਪਾਸ ਕਰ ਲੀਤਾ ਸੀ। ਏਸ ਕਾਮਯਾਬੀ ਦਾ ਸੇਹਰਾ ਕੁਝ ਤਾਂ ਉਸ ਦੀ ਆਪਣੀ ਕਾਬਲੀਅਤ ਦੇ ਸਿਰ ਸੀ, ਤੇ ਬਹੁਤ ਕਰਕੇ ਏਸ ਦੀ ਤਰੱਕੀ ਤੇ ਕਾਬਲੀਅਤ ਨੂੰ ਵਧਾਣ ਵਾਲੀ ਇਸ ਦੀ ਮਤਰੇਈ ਮਾਂ ਸੀ।

ਉਹ ਹਰ ਵੇਲੇ ਉਸ ਦੇ ਸਿਰ ਤੇ ਸਵਾਰ ਰਹਿੰਦੀ ਸੀ, ਏਥੋਂ ਤੱਕ ਕਿ ਕਈ ਵਾਰੀ ਵਿਚਾਰੇ ਨੂੰ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਮੈਂ ਵੀ ਕੁਝ ਹਾਂ? ਮੇਰੀ ਵੀ ਕੁਝ ਹਸਤੀ ਹੈ? ਸੁਰਿੰਦਰ........ਏਸ ਨਾਮ ਦਾ ਇਨਸਾਨ ਦਾ ਵਜੂਦ ਸ਼ਾਇਦ ਉਹ ਸਮਝਦਾ ਹੀ ਨਹੀਂ ਸੀ। ਸਿਰਫ ਇਸ ਨੇਕ ਦਿਲ ਔਰਤ ਦੀ ਖਾਹਸ਼ ਨੇ ਹੀ ਰੂਪ ਵਟਾ ਸੁਰਿੰਦਰ ਦੀ ਸ਼ਕਲ ਅਖਤਿਆਰ ਕਰ ਰਖੀ ਸੀ। ਜੋ ਇਸ ਦੇ ਇਸ਼ਾਰੇ ਨਾਲ ਕੰਮ ਕਰਦੀ ਸੌਂਦੀ, ਜਾਗਦੀ ਪੜ੍ਹਦੀ, ਲਿਖਦੀ ਇਮਤਿਹਾਨ ਵਿਚ ਬੈਂਹਦੀ, ਤੇ ਪਾਸ ਹੁੰਦੀ ਸੀ। ਸੁਰਿੰਦਰ ਦੇ ਵਾਧੇ ਦਾ ਏਸ ਨੇਕ ਔਰਤ ਨੂੰ ਐਨਾਂ ਖਿਆਲ ਸੀ ਕਿ ਉਹ ਆਪਣੀ ਕੁੱਖ ਦੇ ਬੱਚੇ ਵਲ ਵੀ ਐਨਾ ਖਿਆਲ ਨਾ ਦੇਂਦੀ ਹੋਈ ਉਹ ਸੁਰਿੰਦਰ ਵਲ ਕਦੇ ਕੁਤਾਹੀ ਨਹੀਂ ਸੀ ਕਰਿਆ ਕਰਦੀ। ਉਸ ਦੀ ਨਿਗਰਾਨੀ ਦੀ ਕੋਈ ਹੱਦ ਨਹੀਂ ਸੀ।

ਸੁਰਿੰਦਰ ਦਾ ਥੁੱਕਣਾ ਨਿੱਛ ਮਾਰਨਾ ਵੀ ਉਸਦੀ ਨਿਗਾਹ ਤੋਂ ਦੂਰ ਨਹੀਂ ਸੀ ਰਹਿੰਦਾ ਹੁੰਦਾ। ਆਪਣੀ ਮਤਰੇਈ ਮਾਂ ਦੇ ਏਸ ਸਖਤ ਪਹਿਰੇ ਵਿਚ ਰਹਿੰਦਿਆਂ ਹੋਇਆਂ ਸੁਰਿੰਦਰ ਨੇ ਤਾਲੀਮ ਤਾਂ ਚੰਗੀ ਹਾਸਲ ਕਰ ਲਈ ਪਰ ਉਸਦੇ ਹਿੰਮਤੀ ਇਰਾਦੇ ਨੇ ਦਮ ਤੋੜ ਛਡਿਆ ਸੀ। ਉਹ ਆਪਣੀ ਅਜ਼ਾਦੀ ਦਾ ਸਬਕ ਬਿਲਕੁਲ ਨਾ ਹਾਸਲ ਕਰ ਸਕਿਆ। ਆਪਣੀ ਮੇਹਨਤ ਤੇ ਕਾਬਲੀਅਤ ਦੇ ਭਰੋਸੇ ਨਾਲ ਕੀ ਉਹ ਕੋਈ ਕੰਮ ਕਰ ਸਕਦਾ ਹੈ? ਇਹ ਗੱਲ ਤਸੱਵਰ ਵਿਚ ਲਿਆਉਣੀ ਉਸ ਲਈ ਮੁਮਕਿਨ ਹੀ ਨਹੀਂ ਬਹੁਤ ਮੁਸ਼ਕਲ ਸੀ। ਕਿਸ ਵੇਲੇ ਉਸਨੂੰ ਕਿਸੇ ਚੀਜ਼ ਦੀ ਜਰੂਰਤ ਹੈ, ਜਾਂ ਓਸਨੇ ਕੀ ਕਰਨਾ ਹੈ। ਇਹਨਾਂ ਗੱਲਾਂ ਨੂੰ ਪੂਰੇ ਕਰਨ ਜੁੰਮੇਵਾਰੀ ਉਹ ਬੜੇ ਹੌਂਸਲੇ ਨਾਲ ਦੂਜਿਆਂ ਦੇ ਮੋਢਿਆਂ ਤੇ ਪਾ ਦੇਂਦਾ ਸੀ। ਕਈ ਵਾਰੀ ਉਸਨੂੰ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਉਸਨੂੰ ਹੁਣ ਭੁਖ ਲੱਗ ਰਹੀ ਏ, ਕਿ ਨੀਂਦਰ ਆ ਰਹੀ ਹੈ। ਆਪਣੀ ਜ਼ਿੰਦਗੀ ਦੇ ਏਹ ਸੁਨਹਿਰੀ ਦਿਨ ਉਸਨੇ ਆਪਣੀ ਮਤਰੇਈ ਮਾਂ ਦੇ ਮੋਢਿਆਂ ਦਾ ਭਾਰ ਬਣਕੇ ਗੁਜ਼ਾਰੇ ਸਨ। ਉਹ ਵਿਚਾਰੀ ਵੀ ਇਹਦੇ ਲਈ ਹਰ ਤਕਲੀਫ ਸਹਿ ਜਾਂਦੀ ਸੀ ਦਿਹਾੜੀ ਦੇ ਬਾਰਾਂ ਘੰਟਿਆਂ ਵਿੱਚ ਛੀ ਤਾਂ ਉਹ ਸੁਰਿੰਦਰ ਨੂੰ ਝਿੜਕਦਿਆਂ ਮਨਾਂਦਿਆਂ ਵਿਚ ਹੀ ਗੁਜ਼ਾਰ ਛੱਡਦੀ ਸੀ। ਜਿਸ ਵਰ੍ਹੇ ਸੁਰਿੰਦਰ ਨੇ ਇਮਤਿਹਾਨ ਦੇਣਾ ਹੁੰਦਾ ਉਸ ਨਾਲ ਕਈ ਕਈ ਰਾਤਾਂ ਸੁਰਿੰਦਰ ਨੂੰ ਜਗਰਾਤਿਆਂ ਰੱਖਣ ਲਈ ਉਸ ਨੂੰ ਖੁਦ ਵੀ ਸਾਰੀ ਰਾਤ ਉਨੀਂਦਰਾ ਕੱਟਣਾ ਪੈਂਦਾ ਸੀ। ਆਂਢ ਗੁਆਂਢ ਦੇ ਲੋਕ ਵੀ ਰਾਇ ਬਾਬੂ ਦੀ ਪਤਨੀ ਦੀ ਤਾਰੀਫ ਕਰਦਿਆਂ ਨਹੀਂ ਸਨ ਥੱਕਦੇ।

ਸੁਰਿੰਦਰ ਦੇ ਵਾਧੇ ਲਈ ਉਸਦੀ ਮਤਰੇਈ ਮਾਂ ਹਰ ਸਮੇਂ ਕੁਝ ਨਾ ਕੁਝ ਸੋਚਦੀ ਰਹਿੰਦੀ ਸੀ। ਕਈ ਵਾਰੀ ਜਦ ਉਹ ਗੁਸੇ ਵਿਚ ਆ ਕੇ ਆਪਣੇ ਪੁੱਤਰ ਸੁਰਿੰਦਰ ਨੂੰ ਡਾਂਟਦੀ ਤੇ ਇਸ ਕਾਰਨ ਜੇ ਕਦੇ ਉਸ ਗਰੀਬ ਦਾ ਚੇਹਰਾ ਜ਼ਰਾ ਕ ਕਰੋਧਵਾਨ ਹੁੰਦਾ ਤਾਂ ਸੁਰਿੰਦਰ ਦੀ ਸ਼ਾਮਤ ਆ ਜਾਂਦੀ। ਜੇ ਕਦੇ ਸੁਰਿੰਦਰ ਨੂੰ ਉਹ ਨਵੀਂ ਤਰਜ਼ ਦੀ ਕਢਾਈ ਦਾ ਕੱਪੜਾ ਪਾਇਆ ਹੋਇਆ ਦੇਖਦੀ ਤੇ ਉਸਦੀ ਤੇਜ ਨਿਗਾਹ ਜਲਦੀ ਪਛਾਣ ਜਾਂਦੀ ਕਿ ਮੁੰਡੇ ਦੇ ਦਿਲ ਵਿਚ ਬਾਬੂ ਬਨਣ ਦੀ ਕਿੰਨੀ ਹਿਰਸ ਹੈ। ਉਹ ਉਸ ਵੇਲੇ ਆਪਣੇ ਸੁਨਹਿਰੀ ਆਸੂਲ ਤੇ ਫੌਰਨ ਅਮਲ ਕਰਦੀ ਤੇ ਸੁਰਿੰਦਰ ਦੇ ਪੈਹਨਣ ਵਾਲੇ ਕਪੜੇ ਜੋ ਹਰ ਹਫਤੇ ਧੋਬੀ ਨੂੰ ਦਿੱਤੇ ਜਾਂਦੇ ਸਨ ਤਿੰਨਾਂ ਹਫਤਿਆਂ ਲਈ ਬੰਦ ਕਰ ਦਿੱਤੇ ਜਾਂਦੇ ਸਨ।

ਏਸੇ ਤਰਾਂ ਸੁਰਿੰਦਰ ਦੀ ਇਹ ਬੀਤ ਰਹੀ ਜਿੰਦਗੀ ਜਿਸਨੂੰ ਕਿ ਸੁਨੈਹਰੀ ਜ਼ਮਾਨਾ ਕਿਹਾ ਜਾਂਦਾ ਹੈ ਬੀਤ ਰਹੀ ਸੀ ਸਖਤ ਪਾਬੰਦੀਆਂ ਤੇ ਮਾਤਾ ਦੇ ਅਜੀਬ ਵਰਤਾਉ ਨਾਲ ਉਹ ਆਪਣੇ ਇਹ ਦਿਨ ਬਿਤਾਂਦਿਆਂ ਹੋਇਆ ਕਦੇ ਕਦਾਈਂ ਸੋਚਨ ਲਗ ਪੈਂਦਾ ਕਿ ਉਸ ਦੀ ਜਿੰਦਗੀ ਕਿੰਨੀ ਬੇ ਮਜ਼ਾ ਹੈ ਪਰ ਫੇਰ ਸੋਚਨ ਲਗ ਪੈਂਦਾ ਕਿ ਸ਼ਾਇਦ ਏਸੇ ਤਰਾਂ ਹੀ ਸਭ ਦੇ ਦਿਨ ਬੀਤਦੇ ਹੋਨ ਪਰ ਕਦੇ ਕਦਾਈਂ ਉਸ ਦੇ ਨਿਕਟ ਵਰਤੀ ਮਿਤਰ ਉਸਦੇ ਦਿਮਾਗ ਵਿਚ ਅਜੀਬ ਹੀ ਖਿਆਲ ਪਾ ਜਾਂਦੇ ਸਨ, ਜਿਸ ਕਰ ਕੇ ਕਈ ਕਈ ਘੰਟੇ ਉਸ ਨੂੰ ਉਸ ਬਾਰੇ ਸੋਚਨਾ ਪੈਂਦਾ ਸੀ।

ਇਕ ਦੋਸਤ ਨੇ ਸੁਰਿੰਦਰ ਨੂੰ ਸਲਾਹ ਦਿੱਤੀ ਕਿ ਅਗਰ ਤੇਰੇ ਜਿਹਾ ਲਾਇਕ ਨੌਜਵਾਨ ਜੇ ਕਦੇ ਵਲਾਇਤ ਚਲਾ ਜਾਏ ਤਾਂ ਉਸਨੂੰ ਭਵਿਖਤ ਵਿਚ ਕਾਫੀ ਕਾਮਯਾਬੀ ਦੀ ਉਮੀਦ ਹੋ ਸਕਦੀ ਹੈ। ਜਿਸ ਨਾਲ ਸੁਰਿੰਦਰ ਦੇ ਦੇਸ ਵਾਸੀਆਂ ਨੂੰ ਵੀ ਸੁਰਿੰਦਰ ਪਾਸੋਂ ਕਾਫੀ ਫਾਇਦਾ ਮਿਲ ਸਕਦਾ ਹੈ। ਇਹ ਸਲਾਹ ਸੁਰਿੰਦਰ ਨੂੰ ਕਾਫੀ ਪਸਿੰਦ ਆਈ । ਅਜਾਦ ਪਰਿੰਦੇ ਦੀ ਨਿਸਬਤ ਪਿੰਜਰੇ ਵਿਚ ਪਿਆ ਕੈਦੀ ਪਰਿੰਦਾ ਕਾਫੀ ਫੜ ਫੜਾਂਦਾ ਹੈ ।

ਠੀਕ ਇਹੋ ਹੀ ਹਾਲ ਸੁਰਿੰਦਰ ਦਾ ਹੋਇਆ । ਉਸ ਨੇ ਕੁਝ ਕੁਝ ਆਪਣੇ ਦਿਲ ਵਿਚ ਅਜਾਦੀ ਦਾ ਚਾਨਣ ਤਕਿਆ ਉਸਨੂੰ ਇੰਝ ਜਾਪਿਆ ਜਿਵੇਂ ਉਹ ਖੁਲੀ ਤੇ ਤਾਜੀ ਹਵਾ ਵਿਚ ਸਾਹ ਲੈ ਰਿਹਾ ਹੈ ਉਸ ਨੂੰ ਆਪਣੇ ਮੋਢਿਆਂ ਤੋਂ ਕੁਝ ਭਾਰ ਜਿਹਾ ਲਥਦਾ ਨਜ਼ਰ ਆਇਆ।

ਆਪਨੇ ਪਿਤਾ ਰਾਇ ਪਾਸ ਪਾਸ ਜਾਂਦਿਆਂ ਹੀ ਸੁਰਿੰਦਰ ਨੇ ਇਹ ਦਰਖਾਸਤ ਪੇਸ਼ ਕਰ ਦਿਤੀ:-

ਪਿਤਾ ਜੀ! ਮੈਨੂੰ ਵਲਾਇਤ ਭੇਜ ਦਿਓ ਤੇ ਨਾਲ ਹੀ ਵਲਾਇਤ ਜਾਨ ਦੇ ਜੋ ਜੋ ਫਾਇਦੇ ਉਸ ਨੇ ਆਪਣੇ ਮਿਤਰ ਪਾਸੋਂ ਸੁਣੇ ਸਨ ਹਰਫ-ਬ-ਹਰਫ ਕਹਿ ਸੁਨਾਇ। ਰਾਇ ਬਾਬੂ ਨੇ ਆਪਣੇ ਪੁਤਰ ਦੀਆਂ ਸਭ ਗੱਲਾਂ ਬੜੇ ਗਹੁ ਨਾਲ ਸੁਣ ਕੇ ਆਖਿਆ---- ਸੋਚ ਕੇ ਜਵਾਬ ਦਿਆਂਗਾ ਜਿਸ ਦਾ ਸਾਫ ਮਤਲਬ ਇਹ ਸੀ ਕਿ ਘਰ ਦੀ ਮਾਲਕਨ ਨਾਲ ਸਲਾਹ ਮਸ਼ਵਰਾ ਕਰਕੇ ਦਸਾਂਗਾ। ਜਦ ਘਰ ਜਾ ਕੇ ਸਲਾਹ ਕੀਤੀ ਗਈ ਤਾਂ ਪਤਨੀ ਦੀ ਸਲਾਹ ਬਿਲ ਕੁਲ ਏਸ ਦੇ ਉਲਟ ਨਿਕਲੀ। ਜਦ ਪਿਉ ਪੁਤਰ ਫੇਰ ਇਸੇ ਬਾਰੇ ਗਲਾਂ ਕਰ ਰਹੇ ਸਨ । ਤਾਂ ਓਹ ਇਨ੍ਹਾਂ ਦੇ ਦਰਮਿਆਨ ਆਕੇ ਜੋਰ ਨਾਲ ਹਸ ਪਈ ਜਿਸ ਨਾਲ ਦੋਵੇਂ ਪਿਉ ਪੁਤਰ ਬੜੇ ਹੈਰਾਨ ਹੋਏ ਉਹ ਆਖਣ ਲਗੀ ਤਾਂ ਫਿਰ ਮੈਨੂੰ ਵੀ ਵਲਾਇਤ ਭੇਜ ਦਿਓ ਕਿਉਂਕਿ ਤੁਹਾਡੇ ਸੁਰਿੰਦਰ ਦੀ ਉੱਥੇ ਕੌਨ ਖਬਰ ਗੀਰੀ ਕਰੇਗਾ ਉਸ ਨੂੰ ਤੇ ਇੰਨਾਂ ਵੀ ਨਹੀਂ ਪਤਾ ਕਿ ਕਿਸ ਵੇਲੇ ਕੀ ਖਾਣਾ ਹੈ ਤੇ ਕੀ ਪੈਹਨਣਾ ਉਸ ਨੂੰ ਅਕਲਿਆਂ ਵਲੈਤ ਭੇਜ ਰਹੇ ਹੋ? ਆਪਣੀ ਫਿਟਨ ਦੇ ਘੋੜੇ ਨੂੰ ਵਲੈਤ ਭੇਜਣਾ ਤੇ ਏਸ ਮੁੰਡੇ ਨੂੰ ਵਲੈਤ ਭੇਜਣਾ ਇਕ ਬਰਾਬਰ ਹੈ ਸਮਝੇ? ਘੋੜਾ ਇਹਨਾਂ ਤਾਂ ਸਮਝ ਲੈਂਦਾ ਹੈ ਕਿ ਉਹਨੂੰ ਹੁਣ ਭੁਖ ਲਗੀ ਹੈ, ਯਾ ਨੀਂਦਰ ਆਈ ਹੈ, ਪਰ ਇਸ ਤੁਹਾਡੇ ਬਰਖੁਰਦਾਰ ਨੂੰ ਤਾਂ ਇਹ ਵੀ ਨਹੀਂ ਪਤਾ? ਏਸ ਲਫਜ਼ਾਂ ਦੇ ਨਾਲ ਹੀ ਓਹ ਜੋਰ ਜੋਰ ਨਾਲ ਖੁਲ ਕੇ ਹਸਨ ਲਗ ਪਈ।

ਪਤਨੀ ਦੇ ਹਾਸੇ ਦੀ ਏਹ ਹਾਲਤ ਦੇਖ ਕੇ ਰਾਏ ਬਾਬੂ ਨੇ ਬੜੀ ਸ਼ਰਮਿੰਦਗੀ ਜੇਹੀ ਮਹਿਸੂਸ ਕੀਤੀ। ਸੁਰਿੰਦਰ ਨੇ ਏਹ ਸੋਚਿਆ ਭਲਾ ਏਸ ਪੁਖ਼ਤਾਂ ਦਲੀਲ ਦਾ ਵੀ ਕੋਈ ਜਵਾਬ ਹੋ ਸਕਦਾ ਹੈ? ਉਸ ਨੇ ਵਲਾਇਤ ਜਾਨ ਦੀ ਸਲਾਹ ਦਿਲ ਵਿਚੋ ਬਿਲਕੁਲ ਕਢ ਦਿਤੀ। ਜਦ ਉਸ ਦੇ ਮਿਤਰ ਨੇ ਸੁਣਿਆਂ ਤਾਂ ਉਸ ਨੇ ਬੜਾ ਦੁਖ ਤੇ ਰੰਜ ਪਰਗਟ ਕੀਤਾ ਨਾਲ ਹੀ ਏਸ ਤੇ ਉਸ ਨੇ ਬੜੀ ਹਮਦਰਦੀ ਦਿਖਾਈ, ਪਰ ਕੋਈ ਐਸਾ ਸਿਧਾ ਰਸਤਾ ਉਹ ਵੀ ਸੁਰਿੰਦਰ ਨੂੰ ਨਾ ਦਸ ਸਕਿਆ ਜਿਸ ਨਾਲ ਸੁਰਿੰਦਰ ਦੀ ਵਲਾਇਤ ਜਾਨ ਵਾਲੀ ਮੁਸ਼ਕਲ ਹਲ ਹੋ ਸਕੇ।

ਸੁਰਿੰਦਰ ਨੇ ਆਪਣੇ ਦਿਲ ਵਿਚ ਕਈ ਖਿਆਲੀ ਘੋੜੇ ਦੁੜਾਇ ਉਸ ਨੂੰ ਹਰ ਸਮੇਂ ਆਪਨੇ ਮਿਤਰ ਦਾ ਇਹ ਕਿਹਨਾ ਕਿ ਇਸ ਨਾਲੋਂ ਤਾਂ ਇਹੋ ਚੰਗਾ ਹੈ ਕਿ ਉਹ ਭਿਛਿਆ ਮੰਗ ਕੇ ਗੁਜਾਰਾ ਕਰੇ" ਠੀਕ ਜਾਪਨ ਲਗਾ। ਜਿਸ ਤਰਾਂ ਇਹ ਸੋਲਾ ਆਨੇ ਠੀਕ ਹੈ ਕਿ ਹਰ ਆਦਮੀ, ਵਲਾਇਤ ਨਹੀਂ ਜਾ ਸਕਦਾ ਇਸੇ ਤਰਾਂ ਇਹ ਵੀ ਬਿਲਕੁਲ ਠੀਕ ਹੈ ਕਿ ਹਰ ਇਨਸਾਨ ਮੇਰੇ ਵਾਂਗ ਢਿਗੀ ਢਾ ਕੇ ਦੂਜਿਆਂ ਦੇ ਆਸਰੇ ਆਪਨੀ ਜਿੰਦਗੀ ਨਹੀਂ ਗੁਜਾਰ ਰਿਆ ਸੁਰਿੰਦਰ ਅਜ ਰਾਤ ਇਹੋ ਕੁਝ ਸੋਚਦਾ ਸੋਚਦਾ ਸੌਂ ਗਿਆ।

ਇਕ ਰਾਤ ਜਦ ਕਿ ਬਹੁਤ ਰਾਤ ਬੀਤ ਚੁੱਕੀ ਸੀ ਚਾਰੇ ਪਾਸ ਚੁਪ ਚਾਪ ਛਾਈ ਹੋਈ ਸੀ ਹਨੇਰੀ ਰਾਤ ਨੂੰ ਸੁਰਿੰਦਰ ਘਰ ਤੋਂ ਨਿਕਲ ਤੁਰਿਆ । ਅਸਟੇਸ਼ਨ ਤੇ ਪਹੁੰਚ ਕਿ ਉਸ ਨੇ ਕਲਕਤੇ ਦਾ ਟਿਕਟ ਲੀਤਾ ਤੇ ਪਿਤਾ ਨੂੰ ਚਿੱਠੀ ਲਿਖ ਕੇ ਲੈਟਰ ਬਕਸ ਵਿਚ ਪਾ ਦਿਤੀ ਕੁਝ ਚਿਰ ਲਈ ਘਰ ਛਡ ਰਿਹਾ ਹਾਂ ਮੇਰੀ ਤਲਾਸ਼ ਨਾ ਕਰਨੀ ਜੇ ਆਪ ਨੂੰ ਮੇਰਾ ਪਤਾ ਲਗ ਵੀ ਜਾਏ ਤਾਂ ਮੈਂ ਕਿਸੇ ਸੂਰਤ ਵੀ ਵਾਪਸ ਨਹੀਂ ਆਵਾਂਗਾ।

ਰਾਇ ਬਾਬੂ ਨੇ ਸੁਰਿੰਦਰ ਦਾ ਖਤ ਪਤਣੀ ਨੂੰ ਦਿਖਾਇਆ । ਉਹ ਆਖਣ ਲਗੀ ਸੁਰਿੰਦਰ ਹੁਣ ਸਿਆਣਾ ਹੋ ਗਿਆ ਹੈ, ਪੜ੍ਹ ਲਿਖ ਚੁਕਿਆ ਏ ਪਰ ਨਿਕਲ ਆਇ ਸੂ ਹੁਣ ਨਾ ਉਡਾਰੀ ਮਾਰੇਗਾ ਤਾਂ ਹੋਰ ਕਦੋਂ ਉਡੇਗਾ ? ਪਰ ਤਾਂ ਵੀ ਪਿਤਾ ਨੇ ਪੁਤਰ ਨੂੰ ਲੱਭਣ ਲਈ ਕੋਈ ਕਸਰ ਨਾਂ ਛੱਡੀ, ਜਿਸ ਕਿਸੇ ਨਾਲ ਕਲਕੱਤੇ ਵਿਚ ਜਾਣ ਪਛਾਣ ਸੀ ਉਸ ਉਸ ਨੂੰ ਖਤ ਲਿਖ ਕੇ ਪਾਇਆ ਪਰ ਸਭ ਬੇਫਾਇਦਾ ਸੁਰਿੰਦਰ ਦਾ ਕੁਝ ਪਤਾ ਨਾ ਲਗਾ।

ਕਲਕਤੇ ਦਾ ਹਰ ਬਜ਼ਾਰ ਗਲੀ ਮੁਹੱਲਾ ਹਜੂਮ ਤੇ ਖਲਕਤ ਦੀ ਗਹਿਮਾ ਗਹਿਮੀ ਨਾਲ ਹਰ ਵੇਲੇ ਭਰਪੂਰ ਰਹਿੰਦਾ ਏ। ਚਾਰੇ ਪਾਸੇ ਟਰਾਮਾਂ, ਫਿਟਨਾਂ ਮੋਟਰ ਗਡੀਆਂ ਤੇ ਬਸਾਂ ਦੀ ਚੀਕ ਚਹਾਟ ਤੇ ਰੌਲੇ ਗੌਲੇ ਨੂੰ ਦੇਖ ਕੇ ਸੁਰਿੰਦਰ ਹੈਰਾਨ ਪਰੇਸ਼ਾਨ ਰੇਹ ਗਿਆ। ਉਸ ਨੂੰ ਕੋਈ ਵੀ ਗਰੀਬੀ ਵਿਚ ਦੁਖ ਨਾਲ ਮਰਦਾ ਹਟਕੋਰੇ ਲੈਂਦਾ ਨਾ ਨਜਰ ਆਇਆ ਏਥੇ ਕੋਈ ਉਸ ਨੂੰ ਘੂਰਨ ਵਾਲਾ ਤੇ ਹਰ ਗੱਲ ਵਿਚ ਟੋਕਨ ਵਾਲਾ ਨਹੀਂ ਸੀ ਤੇ ਨਾ ਹੀ ਉਸ ਦਾ ਕੋਈ ਦੁਖ ਦਰਦ ਦਾ ਸਾਂਝੀ ਵਾਲ ਹੀ ਸੀ। ਭੁੱਖ ਪਿਆਸ ਨਾਲ ਉਸਦਾ ਚਿਹਰਾ ਜਰਾ ਜਿੰਨਾ ਹੋ ਗਿਆ ਪਰ ਉਸ ਵਲ ਕਿਸੇ ਨੇ ਭੌਂ ਕੇ ਵੀ ਨਾ ਦੇਖਿਆ ਕਿ ਕੌਣ ਜਾ ਰਿਹਾ ਹੈ---।

ਏਥੇ ਪਹੁੰਚ ਕੇ ਪਹਿਲੀ ਵਾਰ ਉਸ ਨੂੰ ਇਹ ਪਤਾ ਲਗਾ ਕਿ ਰੋਟੀ ਲਈ ਉਸ ਨੂੰ ਖੁਦ ਕੋਸ਼ਸ਼ ਕਰਨੀ ਪਵੇਗੀ ਤੇ ਰਹਿਣ ਸੌਣ ਲਈ ਵੀ ਜਗਾ ਜ਼ਰੂਰ ਚਾਹੀਦੀ ਏ? ਪਰ ਸੌਂ ਜਾਨ ਨਾਲ ਹੀ ਭੁਖ ਤਾਂ ਨਹੀਂ ਹਟ ਜਾਂਦੀ? ਤੇ ਨਾ ਹੀ ਖਾਣਾ ਖਾ ਲੈਣ ਤੇ ਨੀਂਦਰ ਦੀ ਜ਼ਰੂਰਤ ਪੂਰੀ ਹੋ ਜਾਂਦੀ ਏ?

ਸੁਰਿੰਦਰ ਨੂੰ ਘਰੋਂ ਨਿਕਲਿਆਂ ਕਾਫੀ ਚਿਰ ਹੋ ਗਿਆ ਸੀ ਚਾਰੇ ਪਾਸੇ ਦੀਆਂ ਸੜਕਾਂ ਛਾਨਦਿਆਂ ਛਾਕਦਿਆਂ ਉਸ ਦਾ ਸਰੀਰ ਥੱਕ ਟੁੱਟ ਕੇ ਚੂਰ ਚੂਰ ਹੋ ਗਿਆ ਤੇ ਜੋ ਕੁਝ ਖੀਸੇ ਵਿਚ ਨਕਦ ਨਰਾਇਨ ਸੀ ਉਹ ਵੀ ਤਕਰੀਬਨ ਖਤਮ ਹੋ ਚੁਕਿਆ ਸੀ ਤੇ ਲਿਬਾਸ ਉਹ ਵੀ ਜਗਾ ੨ ਤੋਂ ਘਸ ਕੇ ਪਾਟਨ ਵਾਲਾ ਹੋ ਗਿਆ ਸੀ। ਰਾਤ ਨੂੰ ਸੌਣ ਲਈ ਉਸ ਪਾਸ ਕੋਈ ਟਿਕਾਣਾ ਵੀ ਨਹੀਂ ਸੀ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਘਰ ਉਹ ਖਤ ਲਿਖਣ ਲੱਗਾ ਪਰ ਦਿਲ ਨਾ ਮੰਨਿਆਂ ਉਸ ਨੂੰ ਬੜੀ ਸ਼ਰਮਿੰਦਗੀ ਆਉਂਦੀ ਸੀ । ਸਭ ਤੋਂ ਵੱਡੀ ਮੁਸੀਬਤ ਉਸ ਲਈ ਆਪਣੀ ਮਤਰੇਈ ਮਾਂ ਦਾ ਤਲਖ ਚਿਹਰਾ ਸੀ । ਜਿਸ ਵੇਲੇ ਉਸਦਾ ਖਿਆਲ ਆ ਜਾਂਦਾ ਤਾਂ ਸੁਰਿੰਦਰ ਦੇ ਸਾਰੇ ਮਨਸੂਬੇ ਧਰ ਦੇ ਧਰੇ ਰਹਿ ਜਾਂਦੇ। ਘਰ ਦਾ ਖਿਆਲ ਆਉਣ ਤੇ ਹੀ ਉਸਦੇ ਬਦਨ ਤੇ ਇਕ ਝਰਨਾਟ ਜਿਹੀ ਛਿੜ ਪੈਂਦੀ ਤੇ ਉਸ ਵੇਲੇ........ ਹਾਂ ਉਸੇ ਵੇਲੇ ਘਰ ਵਾਪਸ ਜਾਣ ਦਾ ਖਿਆਲ ਉਸਨੂੰ ਇਕ ਸੁਪਨਾ ਜਿਹਾ ਮਾਲੂਮ ਹੋਣ ਲਗ ਪੈਂਦਾ।

ਇਕ ਦਿਨ ਆਪਣੇ ਵਰਗੇ ਘਰੋਂ ਘਾਟਾਂ ਨਿਕਲੇ ਹੋਏ ਭੈੜੇ ਜਿਹੇ ਹਾਲ ਦੇ ਆਦਮੀ ਨਾਲ ਮੁਲਾਕਾਤ ਹੋਣ ਤੇ ਸੁਰਿੰਦਰ ਨੇ ਉਸਨੂੰ ਪੁਛਿਆ:-

ਤੁਸੀਂ ਇਥੇ ਕੀ ਕੰਮ ਕਰਕੇ ਗੁਜ਼ਾਰਾ ਕਰਦੇ ਹੋ? ਜਿਸ ਆਦਮੀ ਨੂੰ ਇਹ ਸਵਾਲ ਕੀਤਾ ਗਿਆ ਸੀ ਉਹ ਕੋਈ ਬੜਾ ਨੇਕ ਤੇ ਭਲਾ ਆਦਮੀ ਸੀ ਨਹੀਂ ਤਾਂ ਸੁਰਿੰਦਰ ਦੇ ਏਸ ਸਵਾਲ ਨਾਲ ਜ਼ਰੂਰ ਕੋਈ ਉਸਦਾ ਮਖੌਲ ਉਡਾਂਦਾ। ਉਸ ਨੇ ਬੜੇ ਠਰੰਮੇ ਨਾਲ ਉੱਤਰ ਦਿੱਤਾ:-

ਨੌਕਰੀ ਚਾਕਰੀ ਜਾਂ ਮੇਹਨਤ ਮਜ਼ੂਰੀ ਕਰ ਕੇ ਜੋ ਮਿਲ ਜਾਂਦਾ ਏ ਉਸ ਨਾਲ ਗੁਜ਼ਾਰਾ ਚਲੀ ਜਾ ਰਿਹਾ ਹੈ। ਕਲਕੱਤੇ ਵਿਚ ਭਲਾ ਰੋਜ਼ਗਾਰ ਦਾ ਕੀ ਘਾਟਾ ਏ?

ਸੁਰਿੰਦਰ ਨੇ ਕਿਹਾ:-

ਭਈ ਕਿਤੇ ਕੋਈ ਨੌਕਰੀ ਚਾਕਰੀ ਮੈਨੂੰ ਵੀ ਦਿਵਾ ਸਕਦੇ ਹੋ? "ਤੁਸੀਂ ਤਾਂ ਕਿਸੇ ਚੰਗੇ ਘਰਾਣੇ ਦੇ ਨੌਨਿਹਾਲ ਹੋ? ਤੁਸੀ ਨੌਕਰੀ.........।

ਸੁਰਿੰਦਰ ਨੇ ਸਿਰ ਹਿਲਾਕੇ ਹਾਂ ਵਿਚ ਉੱਤਰਦਿੱਤਾ।

"ਫੇਰ ਪੜੇ ਲਿਖੇ ਕਿਉਂ ਨਹੀਂ?"

"ਪੜ੍ਹ ਲਿਖ਼ ਸਕਦਾ ਹਾਂ ?"

ਕੁਝ ਰੁਕ ਕੇ ਉਸ ਆਦਮੀ ਨੇ ਸੁਰਿੰਦਰ ਨੂੰ ਕਿਹਾ:-ਤਾਂ ਉਹ ਸਾਹਮਣੇ ........... ਸਿਧਿਆਂ ਉਸ ਮਕਾਨ ਵਿਚ ਚਲੇ ਜਾਉ ਉਥੇ ਇਕ ਬੜੇ ਵਡੇ ਮਸ਼ਹੂਰ ਜ਼ਮੀਦਾਰ ਸਾਹਿਬ ਰਹਿੰਦੇ ਹਨ ਉਹ ਆਪ ਦਾ ਕੁਝ ਨਾ ਕੁਝ ਬੰਦੋਬਸਤ ਕਰ ਦੇਣਗੇ। ਇਹ ਕਹਿਕੇ ਉਹ ਉਥੋਂ ਆਪਣੇ ਰਾਹ ਚਲਿਆ ਗਿਆ। ਸੁਰਿੰਦਰ ਨੇ ਉਸ ਦੀ ਦਸੀ ਹੋਈ ਕੋਠੀ ਦਾ ਰਾਹ ਫੜਿਆ ਤੇ ਉਹ ਫਾਟਕ ਪਾਸ ਜਾ ਕੇ ਕੁਝ ਠਠੰਬਰ ਜਿਹਾ ਗਿਆ ਪਹਿਲਾਂ ਤਾਂ ਉਸ ਨੇ ਆਪਣੇ ਕਦਮ ਅਗਾਂਹ ਚੁਕੇ ਪਰ ਫੇਰ ਜਲਦੀ ਹੀ ਪਿਛਾਂਹ ਪਰਤਾ ਲਏ ਫੇਰ ਅਗਾਂਹ ਵਧਿਆ ਤੇ ਫ਼ੇਰ ਆਖਰ ਰੁਕ ਗਿਆ ਇਨਾਂ ਹੀ ਵਹਿਮਾਂ ਵਿਚ ਪਿਆ ਉਹ ਕਦੇ ਆਪਣੇ ਪੈਰਾਂ ਨੂੰ ਅਗਾਂਹ ਵਧਾਏ ਤੇ ਕਦੇ ਮੁੜ ਫੇਰ ਪਿਛਾਂਹ ਮੁੜ ਪਏ ਬੱਸ ਉਹ ਅਜ ਦੇ ਦਿਨ ਸਿਰਫ ਇਹੋ ਹੀ ਕਰ ਸਕਿਆ ਤੇ ਦੂਜਾ ਦਿਨ--ਉਹ ਵੀ ਏਸ ਨੇ ਕਲ ਵਾਂਗ ਹੀ : ਜਿਕੋ ਤਕੇ ਕਰਦਿਆਂ ਹੀ ਗੁਜਾਰ ਦਿਤਾ। ਤੀਜਾ ਤੇ ਚੌਥਾ ਦਿਨ ਵੀ ਐਵੇਂ ਹੀ ਗੁਜ਼ਰ ਗਿਆ, ਆਖਰ ਪੰਜਵੇਂ ਦਿਨ ਉਹ ਕੁਝ ਹਿੰਮਤ ਕਰਕੇ ਫਾਟਕ ਅੰਦਰ ਦਾਖਲ ਹੋ ਹੀ ਗਿਆ । ਸਾਹਮਣਿਓਂ ਇਕ ਨੌਕਰ ਬਾਹਰ ਨੂੰ ਆ ਰਿਹਾ ਸੀ ਉਸ ਨੇ ਆਉਂਦਿਆਂ ਹੀ ਸੁਰਿੰਦਰ ਨੂੰ ਪੁਛਿਆ, “ਕੀ ਕੰਮ ਹੈ ?" "ਬਾਬੂ ਸਾਹਿਬ ਨੂੰ ਮਿਲਣਾ ਚਾਹੁਨਾ ਹਾਂ" ਸੁਰਿੰਦਰ ਨੇ ਅਗੋਂ ਉਤਰ ਦਿਤਾ।

“ਬਾਬੂ ਸਾਹਿਬ ਐਸ ਵੇਲੇ ਅੰਦਰ ਨਹੀਂ ਹਨ।

ਸੁਰਿੰਦਰ ਦੀ ਆਸ ਪੁਜ ਪਈ । ਉਸ ਨੂੰ ਮੂੰਹ ਮੰਗੀ ਮੁਰਾਦ ਮਿਲ ਗਈ। ਇਕ ਸਖਤ ਮੁਸੀਬਤ ਤੋਂ ਉਸ ਨੂੰ ਛੁਟਕਾਰਾ ਮਿਲਿਆ ਉਹ ਜਲਦੀ ਜਲਦੀ ਸੁਖ ਦਾ ਸਾਹ ਲੈ ਕੇ ਹਲਵਾਈ ਦੀ ਦੁਕਾਨ ਤੇ ਪਹੁੰਚਿਆ ਤੇ ਖ਼ੂਬ ਢਿਡ ਭਰ ਕੇ ਖਾਦਾ ਖਾ ਪੀ ਕੇ ਉਹ ਮੁੜ ਫਿਰਨ ਤਰਨ ਚਲਿਆ ਗਿਆ ਤੇ ਨਾਲ ਨਾਲ ਹੀ ਦਿਲ ਵਿਚ ਸੋਚਦਾ ਜਾਂਦਾ ਸੀ ਕਿ ਕਲ ਕਿਸ ਤਰੀਕੇ ਨਾਲ ਗਲ ਬਾਤ ਸ਼ੁਰੂ ਕੀਤੀ ਜਾਏ । ਜਿਸ ਨਾਲ ਮੈਨੂੰ ਕੋਈ ਕੰਮ ਮਿਲ ਜਾਏ।

ਜਦ ਦੂਜਾ ਦਿਨ ਆਇਆ ਤਾਂ ਉਸਦਾ ਸੋਚਿਆ ਹੋਇਆ ਸਭ ਜੋਸ਼ ਖ਼ਰੋਸ਼ ਠੰਢਾ ਪੈ ਗਿਆ। ਜਿਉਂ ਜਿਉਂ ਉਹ ਇਸ ਟਿਕਾਣੇ ਨੇੜੇ ਪਹੁੰਚ ਰਿਹਾ ਸੀ ਤਿਉਂ ਤਿਉਂ ਉਸਦੇ ਦਿਲ ਵਿਚ ਮੁੜ ਜਾਂਨ ਦੀ ਖਾਹਸ਼ ਵਧੇਰੇ ਵਧ ਰਹੀ ਸੀ। ਜਿਸ ਵੇਲੇ ਉਹ ਫਾਟਕ ਦੇ ਨੇੜੇ ਪਹੁੰਚਿਆ ਤਾਂ ਉਸਦੀ ਹਿੰਮਤ ਨੇ ਸਾਫ ਜਵਾਬ ਦੇ ਦਿੱਤਾ ਉਸਦੇ ਪੈਰ ਮਣ ਮਣ ਦੇ ਭਾਰੀ ਹੋ ਗਏ ਉਹ ਇੰਝ ਸਮਝ ਰਿਹਾ ਸੀ ਕਿ ਕਿ ਉਹ ਆਪਣੇ ਲਈ ਨਹੀਂ ਕਿਸੇ ਹੋਰ ਦੇ ਕੰਮ ਏਥੇ ਆਇਆ ਹੈ ਪਰ ਜ਼ਬਰਦਸਤੀ ! ਆਖਰ ਉਸਨੇ ਕੁਝ ਹਿੰਮਤ ਕੀਤੀ ਤੇ ਹੌਲੇ ਹੌਲੇ ਉਹ ਕਦਮ ਚੁਕੀ ਫਾਟਕ ਅੰਦਰ ਦਾਖ਼ਲ ਹੋ ਗਿਆ ਕੁਦਰਤਨ ! ਅੱਜ ਫੇਰ ਉਸੇ ਦਿਨ ਵਾਲੇ ਮੁਲਾਜ਼ਮ ਨਾਲ ਉਸ ਦਾ ਟਾਕਰਾ ਹੋ ਗਿਆ।

ਨੌਕਰ ਨੇ ਸੁਰਿੰਦਰ ਨੂੰ ਦੇਖਦਿਆਂ ਹੀ ਕਿਹਾ:-- "ਬਾਬੂ ਸਾਹਿਬ ਐਸ ਵੇਲੇ ਘਰ ਹੀ ਹਨ ਆਪ ਮੁਲਾਕਾਤ ਕਰ ਸਕਦੇ ਹੋ ?"

"ਹਛਾ!"

“ਤਾਂ ਆਈਏ।" ਸੁਰਿੰਦਰ ਨੂੰ ਇਕ ਨਵੀਂ ਮੁਸੀਬਤ ਪੈ ਗਈ।

ਜ਼ਮੀਦਾਰ ਸਾਹਿਬ ਦਾ ਮਕਾਨ ਕਾਫੀ ਵੱਡਾ ਤੇ ਬੜਾ - ਆਲੀਸ਼ਾਨ ਸੀ ਜੋ ਹਰ ਤਰਾਂ ਨਾਲ ਸਜਾਵਟ ਵਿਚ ਨਿਪੁੰਨ ਸੀ। ਇਕ ਕਮਰੇ ਤੋਂ ਬਾਅਦ ਦੂਜਾ ਕਮਰਾ ਤੇ ਉਹ ਵੀ ਬੇਹੱਦ ਖੂਬਸੂਰਤ ਆਉਂਦਾ ਚਾਰੇ ਪਾਸੇ ਖੁਬਸੂਰਤ ਪੜਦੇ ਲਟਕ ਰਹੇ ਸਨ। ਫਰਸ਼ ਤੇ ਵਧੀਆ ਸੋਹਣੇ ਕਾਲੀਨ ਤੇ ਫਿਰਨ ਵਾਲੀਆਂ ਕੁਰਸੀਆਂ ਮੇਜ਼ਾਂ ਤੋਂ ਫੁਲ ਦਾਨ ਤੇ ਵੱਡੇ ਸ਼ੀਸ਼ੇ ਤੇ ਆਲਾ ਫਰਨੀਚਰ ਕਿਤਾਬਾਂ ਰੰਗਬਰੰਗੀ ਰੇਸ਼ਮੀ ਕਪੜੇ ਨਾਲ ਮਕਾਨ ਨਵੀਂ ਵਹੁਟੀ ਵਾਂਗ ਖੂਬ ਸਜਿਆਂ ਹੋਇਆ ਸੀ। ਦੌਲਤ ਦੀ ਦੇਵੀ ਲਛਮੀ ਦਾ ਨਿਵਾਸ ਖਾਸ ਤੌਰ ਤੇ ਏਸੇ ਮਕਾਨ ਵਿਚ ਨਜ਼ਰ ਆ ਰਿਹਾ ਸੀ। ਭਾਵੇਂ ਇਹ ਸਾਰਾ ਠਾਠ ਬਾਠ ਤੇ ਸ਼ਾਨੋ ਸ਼ੌਕਤ ਕਿਸੇ ਹੋਰ ਨੂੰ ਹੈਰਾਨ ਕਰ ਦੇਂਦੀ ਪਰ ਸੁਰਿੰਦਰ ਨੂੰ ਇਸ ਨਾਲ ਜਰਾ ਜਿੰਨੀ ਹੈਰਾਨੀ ਨਾ ਹੋਈ ਕਿਉਂਕਿ ਖੁਦ ਉਸ ਦੇ ਪਿਤਾ ਦਾ ਘਰ ਵੀ ਕਿਸੇ ਗਰੀਬ ਦੀ ਕੁਟੀਆਂ ਨਹੀਂ ਸੀ ਭਾਵੇਂ ਉਸ ਨੇ ਪਿਤਾ ਪਾਸੋਂ ਹਜਾਰਾਂ ਤਲਖੀਆਂ ਸਹੀਆਂ ਸਨ ਪਰ ਉਸਨੇ ਕਿਸੇ ਤੰਗ ਦਸਤ ਪਿਤਾ ਪਾਸ ਪਰਵਰਸ਼ ਨਹੀਂ ਸੀ ਪਾਈ।

ਘਬਰਾਉਂਦਾ ਉਹ ਜ਼ਿਆਦਾ ਤਰ ਏਸ ਖਿਆਲ ਨਾਲ ਸੀ, ਕਿ ਏਸ ਮਕਾਨ ਵਿਚ ਰਹਿਣ ਵਾਲਾ ਆਦਮੀ ਖਬਰੇ ਕਿਸ ਸੁਭਾਉ ਦਾ ਹੋਵੇਗਾ। ਖਬਰੇ ਉਹ ਮੈਨੂੰ ਕੀ ਕੁਝ ਪੁਛੇਗਾ ਤੇ ਮੈਨੂੰ ਉਸਦਾ ਕੀ ਜਵਾਬ ਦੇਣਾ ਪਵੇਗਾ ਇਹੋ ਖਿਆਲ ਘੜੀ ਮੁੜੀ ਉਸ ਦੇ ਦਿਲ ਵਿਚ ਆ ਕੇ ਉਸ ਨੂੰ ਹੈਰਾਨ ਪਰੇਸ਼ਾਨ ਕਰ ਰਿਹਾ ਸੀ।

ਖੈਰ! ਹੁਣ ਉਸ ਦੇ ਸੋਚ ਵਿਚਾਰਨ ਦਾ ਵਕਤ ਜਾ ਚੁਕਾ ਸੀ ਉਹ ਹੁਣ ਘਰ ਦੇ ਮਾਲਕ ਪਾਸ ਪਹੁੰਚ ਚੁੱਕਾ ਸੀ ਤੇ ਉਹਨਾਂ ਨੇ ਇਕ ਦੰਮ ਸਵਾਲ ਕੀਤਾ:-

"ਕਿਉਂ ਕੀ ਕੰਮ ਹੈ ?"

ਬੀਤ ਚੁਕਿਆਂ ਤਿੰਨਾਂ ਚੌਹਾਂ ਦਿਨਾਂ ਤੋਂ ਇਸੇ ਸਵਾਲ ਦਾ ਜਵਾਬ ਸੁਰਿੰਦਰ ਸੋਚ ਰਿਹਾ ਸੀ ਪਰ ਜੋ ਕੁਝ ਉਸ ਨੇ ਸੋਚ ਰੱਖਿਆ ਸੀ ਐਸ ਵੇਲੇ ਉਹ ਸਭ ਕੁਝ ਭੁਲ ਗਿਆ ਆਖਣ ਲੱਗਾ--- ਮੈਂ.....ਮੈਂ..... ਜ਼ਿਮੀਦਾਰ ਸਾਹਿਬ ਦਾ ਨਾਂ ਬਿਰਜਨਾਥ ਲਾਹੜ ਸੀ ਉਹ ਉਤਰੀ ਬੰਗਾਲ ਦੇ ਰਹਿਣ ਵਾਲੇ ਵਡੇ ਧਨਾਢ, ਜ਼ਿਮੀਦਾਰ ਸਨ ਸਿਰ ਦੇ ਕੁਝ ਵਾਲ ਸਫੇਦ ਹੋ ਗਏ ਸਨ---ਇਹ ਨਜ਼ਲੇ ਜ਼ੁਕਾਮ ਦਾ ਕਾਰਨ ਨਹੀਂ--ਉਮਰ ਦਾ ਵਡੱਤਪਨ ਹੈ। ਬੜੇ ਸਮਝਦਾਰ ਆਦਮੀ ਹਨ ਉਹਨਾਂ ਇਕ ਸਮਾਂ ਦੇਖਿਆ ਹੋਇਆ ਸੀ ਸੁਰਿੰਦਰ ਨੂੰ ਦੇਖਦਿਆਂ ਉਹ ਸਭ ਕੁਝ ਸਮਝ ਗਏ । ਆਖਨ ਲਗੇ:-

"ਹਾਂ ਹਾਂ ? ਆਖੋ ਕੀ ਚਾਹੁੰਦੇ ਹੋ।

“ਕੋਈ ਇਕ---"

"ਕੋਈ ਇਕ ਕੀ ?"

"ਨੌਕਰੀ।"

ਬਿਰਜ ਬਾਬੂ ਨੇ ਹਸਦਿਆਂ ਹੋਇਆਂ ਕਿਹਾ ਬਰਖੁਰਦਾਰ ਇਹ ਤੈਨੂੰ ਕਿਸ ਨੇ ਕਿਹਾ ਹੈ ਕਿ ਮੈਂ ਤੈਨੂੰ ਮੁਲਾਜਮਤ ਦੇ ਸਕਦਾ ਹਾਂ?

ਇਕ ਰਾਹ ਗੁਜ਼ਰ ਨੂੰ ਮੈਂ ਪੁਛਿਆ ਸੀ ਉਸ ਨੇ ਆਪ ਦਾ ਨਾਮ ਦਸਿਆ ਹੈ।

"ਖੈਰ--ਬਹੁਤ ਹੱਛਾ ! ਤੁਹਾਡਾ ਘਰ ਕਿਥੇ ਹੈ ?"

“ਯੂ: ਪੀ. ਵਿਚ।"

"ਤੁਸੀ ਯੂ.ਪੀ. ਦੇ ਰਹਿਣ ਵਾਲੇ ਤਾਂ ਨਹੀਂ ਲਗਦੇ ਪਰ ਤੁਹਾਡਾ ਉਥੇ ਕੌਨ ਰਹਿੰਦਾ ਹੈ ।" ਸੁਰਿੰਦਰ ਨੇ ਜੋ ਕੁਝ ਮੁਨਾਸਬ ਸਮਝਿਆ ਉਹ ਕਹਿ ਦਿਤਾ। ‘ਤੇ ਆਪ ਦੇ ਪਿਤਾ ਸਾਹਿਬ ਕੀ ਕੰਮ ਕਰਦੇ ਹਨ ।'

ਕੁਝ ਦਿਨਾਂ ਤੇ ਸਮੇਂ ਦੀਆਂ ਠੋਕਰਾਂ ਲੱਗਨ ਨਾਲ ਸੁਰਿੰਦਰ ਨੂੰ ਕੁਝ ਜ਼ਮਾਨੇ ਦਾ ਰੰਗ ਢੰਗ ਆ ਗਿਆ ਸੀ ਉਹ ਰੁਕ ਰੁਕ ਕੇ ਆਖਣ ਲਗਾ:-ਇਕ ਮਾਮੂਲੀ ਜਿਹੀ ਨੌਕਰੀ ਕਰਦੇ ਹਨ।

"ਤੇ ਉਸ ਨਾਲ ਤੁਹਾਡਾ ਗੁਜਾਰਾ ਨਹੀਂ ਹੁੰਦਾ ? ਏਸੇ ਲਈ ਆਪ ਨੌਕਰੀ ਦੀ ਤਲਾਸ਼ ਲਈ ਨਿਕਲੇ ਹੋ-- ਕਿਉਂ ? ਠੀਕ ਹੈ ਨਾ।

“ ਜੀ ਹਾਂ ।'

"ਏਥੇ ਕਿਸ ਜਗਾ ਰਹਿੰਦੇ ਹੋ ?"

ਹਾਲਾਂ ਤਾਂ ਕੋਈ ਖਾਸ ਟਿਕਾਨਾ ਨਹੀਂ --ਕਿਤੇ ਨਾ ਕਿਤੇ ਜਿਸ ਜਗਾ ਥਾਂ ਲਭੇ ਪਿਆ ਰਹਿੰਦਾ ਹਾਂ।

ਬ੍ਰਿਜ਼ ਬਾਬੂ ਨੂੰ ਦਇਆ ਆ ਗਈ ਬੜੇ ਪਿਆਰ ਨਾਲ ਪਾਸ ਬਿਠਾ ਕੇ ਆਖਨ ਲਗੇ:-

ਬੇਟਾ-ਅਜੇ ਛੋਟੀ ਉਮਰ ਵਿਚ ਪ੍ਰਦੇਸ ਨਿਕਲੇ ਹੋ ਉਹ ਵੀ ਘਰ ਦੀਆਂ ਮਜਬੂਰੀਆਂ ਕਰਕੇ ਇਹ ਸੁਣਕੇ ਮੈਨੂੰ ਡਾਹਢਾ ਦੁਖ ਹੋਇਆ ਹੈ, ਮੈਂ ਖੁਦ ਤਾਂ ਆਪ ਨੂੰ ਕੋਈ ਕੰਮ ਨਹੀਂ ਦੇ ਸਕਦਾ, ਪਰ ਤਾਂ ਵੀ ਐਨਾ ਜਰੂਰ ਕਰ ਸਕਦਾ ਹਾਂ ਕਿ ਕੋਈ ਨਾ ਕੋਈ ਤੇਰੀ ਨੌਕਰੀ ਦੀ ਤਲਾਸ਼ ਕਰ ਦੇਵਾਂਗਾ ।

ਬਹੁਤ ਹੱਛਾ ਕਹਿਕੇ ਸੁਰਿੰਦਰ ਚਲਣ ਹੀ ਲੱਗਾ ਸੀ · ਕਿ ਬ੍ਰਿਜ ਬਾਬੂ ਨੇ ਵਾਪਸ ਆਪਣੇ ਪਾਸ ਸੱਦਕੇ ਕਿਹਾ-

"ਕੀ ਆਪ ਨੂੰ ਹੋਰ ਏਸ ਸਿਲਸਿਲੇ ਵਿਚ ਕਿਸੇ ਕਿਸਮ ਦੀ ਹੋਰ ਵਾਕਫੀਅਤ ਦੀ ਜ਼ਰੂਰਤ ਨਹੀਂ ?"

"ਜੀ ਨਹੀਂ !"

ਬੱਸ ਏਸ ਨਾਲ ਹੀ ਆਪ ਦਾ ਕੰਮ ਸਰ ਗਿਆ ? ਆਖਰ ਇਹ ਕੀ ਤੁਸੀ ਹੋਰ ਕੁਝ ਕਿਉਂ ਨਹੀਂ ਪੁਛਿਆ ? ਇਹ ਵੀ ਨਹੀਂ ਪੁਛਿਆ ਕਿ ਮੈਂ ਕੀ ਬਦੋਬਸਤ ਕਰ ਸਕਾਂਗਾ ਤੇ ਕਦ ਕਰਾਂਗਾ।"

ਕੁਝ ਸ਼ਰਮਿੰਦਾ ਜਿਹਾ ਹੋ ਕੇ ਸੁਰਿੰਦਰ ਮੁੜ ਠੈਹਰ ਗਿਆ । ਹਸਦਿਆਂ ਹੋਇਆਂ ਬ੍ਰਿਜ ਬਾਬੂ ਨੇ ਕਿਹਾ:- ਕਿ ਹੁਣ ਏਥੋਂ ਕਿਧਰ ਨੂੰ ਜਾਓਗੇ ?

“ਏਥੋਂ ਕੁਝ ਦੂਰ ਇਕ ਹਲਵਾਈ ਦੀ ਦੁਕਾਨ ਹੈ - ਪਹਿਲੇ ਉਥੇ ਜਾਵਾਂਗਾ।

"ਉਥੋਂ ਹੀ ਖਾਣਾ ਖਾਓਗੇ ?"

“ਹਾਂ ਹਰ ਰੋਜ਼ ਉਥੋਂ ਹੀ ਖਾਦਾ ਹਾਂ ।

"ਛੀ, ਛੀ........ ਇਹ ਕੰਮ ਬੜਾ ਹੀ ਭੈੜਾ ਹੈ, ਸੇਹਤ ਬਰਬਾਦ ਕਰ ਲਏਗਾ ਅਜ਼ੀਜ਼।

ਸੁਰਿੰਦਰ ਨੇ ਭਰਵੀਂ ਨਿਗਾਹ ਨਾਲ ਬ੍ਰਿਜ ਬਾਬੂ ਵਲ ਦੇਖਿਆ ।

“ਕਿਥੋਂ ਤੱਕ ਤਾਲੀਮ ਹਾਸਲ ਕੀਤੀ ਹੈ ਬਰਖੁਰਦਾਰ ?" "ਮੇਰੇ ਲੜਕੇ ਨੂੰ ਪੜ੍ਹਾ ਸਕੋਗੇ ?

ਸੁਰਿੰਦਰ ਨੂੰ ਉਮੀਦ ਦੀ ਨਿੰਮੀ ਜਿਹੀ ਝਲਕ ਨਜ਼ਰ ਆਈ ਆਖਣ ਲੱਗਾ-ਜੀ ਹਾਂ ਪੜਾ ਲਵਾਂਗਾ। ਬ੍ਰਿਜ ਬਾਬੂ ਨੂੰ ਮੁੜ ਹਾਸਾ ਆ ਗਿਆ ਉਹ ਸੋਚਣ ਲਗੇ ਕਿ ਜ਼ਮਾਨੇ ਦੇ ਫੇਰ ਵਿਚ ਆ ਕੇ ਗਰੀਬ ਦੇ ਹੋਸ਼ ਕਾਇਮ ਨਹੀਂ ਰਹੇ ਉਸ ਨੇ ਇਹ ਵੀ ਨਹੀਂ ਪੁਛਿਆ ਕਿ ਲੜਕੇ ਦੀ ਉਮਰ ਕੀ ਹੈ; ਉਸਨੇ ਕਿਸ ਜਮਾਤ ਦੀ ਤਿਆਰੀ ਕਰਨੀ ਹੈ ਅਜੀਬ ਤਬੀਅਤ ਦਾ ਲੜਕਾ ਹੈ ਫੇਰ ਪੁਛਣ ਲੱਗੇ:-“ਕਿ ਜੇ ਉਹ ਮੁੰਡਾ ਬੀ. ਏ. ਚ ਪੜ੍ਹਦਾ ਹੋਵੇ ਤਾਂ ਫੇਰ-?"

ਸੁਰਿੰਦਰ ਨੇ ਬੜੇ ਠਰੰਮੇ ਤੇ ਗੰਭੀਰਤਾ ਭਰੇ ਚੇਹਰੇ ਨਾਲ ਕਿਹਾ:- ਕੰਮ ਚਲਾ ਹੀ ਲਵਾਂਗਾ।

ਬ੍ਰਿਜ ਬਾਬੂ ਨੇ ਹੋਰ ਜ਼ਿਆਦਾ ਪੁਛਣਾ ਮੁਨਾਸਬ ਨਾ ਸਮਝਿਆ ਤੇ ਆਪਣੇ ਮੁਲਾਜਮ ਨੂੰ ਸਦਕੇ ਕਿਹਾ-

ਬਾਕੇ ! ਇਹਨਾਂ ਲਈ ਰਹਿਣ ਵਾਸਤੇ ਇਕ ਇਕ ਕਮਰਾ ਦਰੁਸਤ ਕਰ ਦੇ ਤੇ ਇਹਨਾਂ ਦੇ ਨਹਾਣ ਤੇ ਖ਼ਾਣ ਲਈ ਵੀ ਇੰਤਜ਼ਾਮ ਕਰ ਦੇ। ਫੇਰ ਸੁਰਿੰਦਰ ਵੱਲ ਤੱਕ ਕੇ ਆਖਿਆ:-ਹੁਣ ਮੈਂ ਆਪ ਨਾਲ ਸ਼ਾਮ ਵੇਲੇ ਮੁਲਾਕਾਤ ਕਰਾਂਗਾ ਤੇ ਜਦ ਤੱਕ ਆਪ ਨੂੰ ਕੋਈ ਕੰਮ ਨਹੀਂ ਮਿਲ ਜਾਂਦਾ ਆਪ ਆਰਾਮ ਨਾਲ ਏਥੇ ਰਹਿ ਸਕਦੇ ਹੋ ।

ਦੁਪਹਿਰ ਨੂੰ ਖਾਣਾ ਖਾਣ ਵੇਲੇ ਬ੍ਰਿਜ 'ਬਾਬੂ ਨੇ ਆਪਣੀ ਲੜਕੀ ਮਾਧੋਰੀ ਨੂੰ ਸਦ ਕੇ ਕਿਹਾ:-ਬੇਟੀ! ਇਕ ਆਫਤ ਦੇ ਮਾਰੇ ਹੋਏ ਗਰੀਬ ਮੁੰਡੇ ਨੂੰ ਮੈਂ ਘਰ ਵਿਚ ਪਨਾਹ ਦਿਤੀ ਹੈ ਤੂੰ........

ਵਿਚੋਂ ਹੀ ਟੋਕਦਿਆਂ ਹੋਇਆਂ ਮਾਧੋਰੀ ਨੇ ਕਿਹਾ:-

ਉਹ ਕੌਣ ਹੈ ਬਾਬੂ ਜੀ ?

ਕਹਿ ਤਾਂ ਦਿਤਾ ਕਿ ਕੋਈ ਮੁਸੀਬਤ ਦਾ ਮਾਰਿਆ ਹੋਇਆ ਹੈ ਇਸ ਤੋਂ ਜ਼ਿਆਦਾ ਮੈਨੂੰ ਹੋਰ ਕੁਝ ਮਾਲੂਮ ਨਹੀਂ, ਹਾਂ, ਸਿਆਣਾ ਮੁੰਡਾ ਲਗਦਾ ਹੈ। ਤੇਰੇ ਵਡੇ ਭਰਾ ਨੂੰ ਪੜ੍ਹਾਨ ਲਈ ਰਜ਼ਾਮੰਦ ਹੋ ਗਿਆ ਸੀ ਜੋ ਆਦਮੀ ਬੀ. ਏ. ਪੜਦੇ ਨੂੰ ਤਾਲੀਮ ਦੇਣ ਲਈ ਤਿਆਰ ਹੋ ਪਿਆ ਹੈ ਉਹ ਤੇਰੀ ਛੋਟੀ ਭੈਣ ਨੂੰ ਤਾਂ ਜਰੂਰ ਹੀ ਪੜ੍ਹਾ ਲਏਗਾ ਮੇਰਾ ਖਿਆਲ ਹੈ ਤੂੰ ਉਸ ਨੂੰ ਪਰਮਲਾ ਦਾ ਮਾਸਟਰ ਮੁਕਰਰ ਕਰ ਦੇ !

ਮਾਧੋਰੀ ਨੇ ਕੋਈ ਇਤਰਾਜ਼ ਨਾ ਕੀਤਾ।

ਉਸੇ ਦਿਨ ਸ਼ਾਮ ਵੇਲੇ ਬ੍ਰਿਜ ਬਾਬੂ ਨੇ ਸੁਰਿੰਦਰ ਨੂੰ ਆਪਣੇ ਪਾਸ ਬੁਲਾਇਆ ਤੇ ਜੋ ਗਲ ਬਾਤ ਮਾਧੋਰੀ ਨਾਲ ਪੱਕੀ ਹੋਈ ਸੀ ਉਹ ਸੁਰਿੰਦਰ ਨੂੰ ਆਖ ਸੁਣਾਈ ਉਸ ਤੋਂ ਅਗਲੇ ਦਿਨ ਸੁਰਿੰਦਰ ਨੇ ਪਰਮਲਾ ਨੂੰ ਪੜਾਨਾ ਸ਼ੁਰੂ ਕਰ ਦਿਤਾ।

ਪਰਮਲਾ ਸੱਤ ਵਰਿਆ ਦੀ ਕੁੜੀ ਸੀ ਹਾਲਾਂ ਉਹ ਪਹਿਲਾ ਕਾਇਦਾ ਹੀ ਪੜ੍ਹਦੀ ਸੀ ਪਰ ਵਡੀ ਭੈਣ ਮਾਧੋਰੀ ਪਾਸੋਂ ਉਸ ਨੇ ਰੀਡਰ ਮੈਂਡਿਕ ਦੀ ਕਹਾਣੀ ਪੜ੍ਹੀ ਸੀ, ਮਤਲਬ ਇਹ ਕਿ ਅਜ ਪਰਮਲਾ ਨਵੀਂ ਕਾਪੀ ਕਿਤਾਬ ਸਲੇਟ ਪਿੰਨਸਲ ਕਲਮ ਆਦਿ ਸਮਾਨ ਲੈਕੇ ਨਵੇਂ ਮਾਸਟਰ ਸਾਹਿਬ ਪਾਸੋਂ ਪੜਨ ਆਈ ।

ਡੂ ਨੋਟ ਮੂਵ ਸੁਰਿੰਦਰ ਨੇ ਦਸਿਆ ਇਸ ਦੇ ਅਰਥ ਹੁੰਦੇ ਨੇ ਮਤੇ ਹਿਲੇ ਪਰਮਲਾ ਯਾਦ ਕਰਨ ਲਗੀ ਪਈ। ਕੁਝ ਚਿਰ ਪਿਛੋਂ ਉਦਾਸੀ ਤੇ ਬੇਦਿਲੀ ਨਾਲ ਸਲੇਟ ਚੁਕ ਕੇ ਸੁਰਿੰਦਰ ਰਿਆਜ਼ੀ ਦੇ ਮੁਸ਼ਕਲ ਸਵਾਲ

ਹਲ ਕਰ ਕੇ ਆਪਣਾ ਵਕਤ ਕਟਨ ਲਗ ਪਿਆ ਸੱਤ---ਅੱਠ--ਤੇ ਫੇਰ ਨੌਂ ਵਜ ਗਏ ਪਰਮਲਾ ਕਦੇ ਏਧਰ ਕਦੇ ਉਧਰ ਪਾਸੇ ਮਾਰਦੀ ਹੋਈ ਕਿਤਾਬ ਦੀ ਤਸਵੀਰ ਨੂੰ ਰੰਗਦੀ ਹੋਈ ਯਾਦ ਕਰ ਰਹੀ ਸੀ ਡੂ ਨੋਟ ਮੂਵ ਦੇ ਅਰਥ ਹੁੰਦੇ ਨੇ ਮਤ ਹਿਲੋ । ਆਖਰ ਉਸ ਨੇ ਅੱਕ ਕਿ ਕਿਹਾ:-
ਮਾਸਟਰ ਸਾਹਿਬ ! ਹੁੰਨ ਮੈਂ ਅੰਦਰ ਜਾਵਾਂ ?
“ਜਾਓ ।`
ਸੁਰਿੰਦਰ ਦਾ ਸਵੇਰ ਦਾ ਵੇਲਾ ਏਸੇ ਤਰਾਂ ਗੁਜ਼ਰ ਜਾਂਦਾ ਪਰ ਦੁਪਹਿਰ ਦੇ ਕੰਮ ਦੀ ਵੰਡ ਅਜੀਬ ਹੀ ਸੀ । ਬ੍ਰਿਜ ਬਾਬੂ ਨੇ ਆਪਨੇ ਸਜਨਾਂ ਮਿਤਰਾਂ ਦੇ ਨਾਂ ਚਿਠੀਆਂ ਲਿਖ ਕੇ ਸੁਰਿੰਦਰ ਨੂੰ ਦਿੱਤੀਆਂ ਹੋਈਆਂ ਸਨ ਉਹ ਚਿਠੀਆਂ ਖੀਸੇ ਚ ਪਾ ਕੇ ਘਰੋਂ ਨਿਕਲਦਾ ਤੇ ਉਹਨਾਂ ਦੇ ਪਤੇ ਪੁਛਦਾ ਫਿਰਦਾ ਆਖਰ ਉਹਨਾਂ ਦੇ ਘਰਾਂ ਦੇ ਸਾਹਮਣੇ ਜਾ ਖੜਾ ਹੁੰਦਾ ਤੇ ਦੇਖਦਾ ਰਹਿੰਦਾ.... ਮਕਾਨ ਕਿਹੋ ਜਿਹਾ ਹੈ ਕਿੰਨੀਆਂ ਬਾਰੀਆਂ ਹਨ ਦਰਵਾਜੇ ਕਿੰਨੇ ਹਨ ਤੇ ਰੋਸ਼ਨਦਾਨਾਂ ਦੀ ਕਿੰਨੀ ਕੁ ਤਦਾਦ ਹੈ। ਕਮਰੇ ਕਿੰਨੇ ਕੁ ਹੋਨਗੇ ਅਮਾਰਤ ਦੀਆਂ ਦੋ ਮਨਜਲਾਂ ਹਨ ਜਾਂ ਤਿੰਨ ? ਫਾਟਕ ਦੇ ਸਾਹਮਨੇ ਬਿਜਲੀ ਦਾ ਖੰਬਾ ਹੈ ਜਾਂ ਨਹੀਂ? ਬਸ ਏਸੇ ਤਰਾਂ ਦੇਖ ਚਾਖ ਕੇ ਉਹ ਏਧਰ ਉਧਰ ਫਿਰਨ ਤੋਂ ਬਾਅਦ ਸੰਧਿਆ ਹੋਨ ਵੇਲੇ ਘਰ ਵਾਪਸ ਮੁੜ ਆਉਂਦਾ ਸੀ ਕਲਕਤੇ ਆ ਕੇ: ਸੁਰਿੰਦਰ ਨੇ ਕੁਲ

ਕਿਤਾਬਾਂ ਬਜ਼ਾਰੋਂ ਖਰੀਦੀਆਂ ਸਨ ਤੇ ਕੁਝ ਘਰੋਂ ਵੀ ਨਾਲ ਲਈ ਆਇਆ ਸੀ ਰਾਤੀ ਲੈਪ ਦੀ ਤੇਜ ਰੋਸ਼ਨੀ ਵਿਚ ਬੈਠ ਕੇ ਉਨਾਂ ਨੂੰ ਪੜ੍ਹਦਾ ਰਹਿੰਦਾ ਜੇ ਕਦੇ ਕਦਾਈਂ ਬ੍ਰਿਜ ਬਾਬੂ ਕੰਮ ਲਭਨ ਬਾਰੇ ਪੁਛਦੇ ਸਨ ਤਾਂ ਇਕ ਦੰਮ ਚੁਪ ਕਰਕੇ ਬੈਠ ਜਾਂਦਾ ਜਿਕੁਨ ਕੁਝ ਸੁਨਿਆ ਹੀ ਨਹੀਂ ਦੁਬਾਰਾ ਮੁੜ ਪੁਛਨ ਤੇ ਮਸਾਂ ਮਸਾਂ ਉਸ ਦੇ ਮੂੰਹੋਂ ਨਿਕਲਦਾ:-


“ਵਡੇ ਆਦਮੀਆਂ ਨਾਲ ਮੇਲ ਜੋਲ ਹੀ ਨਹੀਂ ਹੁੰਦਾ।" ਬ੍ਰਿਜ ਬਾਬੂ ਦੀ ਪਤਨੀ ਨੂੰ ਗੁਜਰਿਆਂ ਅਜ ਚਾਰ ਵਰ੍ਹੇ ਬੀਤ ਚੁੱਕੇ ਹਨ ਇਹ ਮੁਸੀਬਤ ਅਜੇ ਕਿਹੜੀ ਸਹਾਰਨ ਜੋਗੀ ਸੀ ਕਿ ਉਹਨਾਂ ਦੀ ਲਾਡਲੀ ਪੁਤਰੀ ਮਾਧੋਰੀ ਦੇਵੀ ਸੋਲ੍ਹਾਂ ਵਰ੍ਹਿਆਂ ਦੀ ਹੀ ਉਮਰ ਵਿਚ ਵਿਧਵਾ ਹੋ ਗਈ । ਇਸ ਅਸਹਿ ਦੁਖ ਨੇ ਤਾਂ ਬ੍ਰਿਜ ਬਾਬੂ ਦਾ ਲੱਕ ਹੀ ਤੋੜ ਛਡਿਆ । ਉਸ ਨੂੰ ਉਹ ਵੇਲਾ ਯਾਦ ਆ ਗਿਆ ਜਦ ਬੜੇ ਲਾਡ ਪਿਆਰ ਨਾਲ ਤੇ ਬੜੀ ਧੂਮ ਧਾਮ ਨਾਲ ਬੇਟੀ ਦਾ ਵਿਆਹ ਕੀਤਾ ਸੀ । ਉਹ ਖੁਦ , ਬਹੁਤ ਅਮੀਰ ਸਨ ਏਸੇ ਲਈ ਉਹਨਾਂ, ਏਸ ਗਲ ਦੀ ਰਤੀ ਭਰ ਪ੍ਰਵਾਹ ਨਹੀਂ ਸੀ ਕੀਤੀ ਕਿ ਲੜਕੇ ਵਾਲੇ ਵੀ ਜ਼ਰੂਰ ਦੌਲਤਮੰਦ ਹੋਣ । ਉਹਨਾਂ ਨੇ ਤਾਂ ਸਿਰਫ ਲੜਕੇ ਦੀ ਸੇਹਤ ਤੇ ਸ਼ਰਾਫਤ ਵਲ ਹੀ ਨਿਗਾਹ ਕੀਤੀ ਸੀ । ਪਰ ਆਹ----ਕਿਸਮਤ ਨੇ ਸਾਥ ਨਾ ਦਿਤਾ। ਬਾਰ੍ਹਵੇਂ ਵਰੇ ਵਿਚ ਮਾਰੀ ਦਾ ਵਿਆਹ ਹੋਇਆ ਸੀ। ਉਹ ਕੇਵਲ ਤਿੰਨ ਵਰੇ ਹੀ ਸੌਹਰੇ ਰਹੀ ਉਥੇ ਉਸ ਲਈ ਪਿਆਰ ਮੁਹਬਤ, ਇਜ਼ਤ ਸਭ ਕੁਝ ਸੀ ਪਰ ਆਹ---ਵਿਆਹ ਦੇ ਕੁਝ ਵਰ੍ਹੇ ਪਿਛੋਂ ਯੋਗਿੰਦਰ ਨਾਥ ਮੌਤ ਦਾ ਸ਼ਿਕਾਰ ਬਣ ਗਿਆ ਤੇ ਬ੍ਰਿਜ ਨਾਥ ਉਹ ਤਾਂ ਬੁਢਾਪਾ ਆਉਣ ਤੋਂ ਪਹਿਲਾਂ ਹੀ ਬੁਢੇ ਹੋ ਗਏ।

ਯੋਗਿੰਦਰ ਨੇ ਆਖਰੀ ਸਮੇਂ, ਮਾਧੋਰੀ ਨੂੰ ਰੋਂਦਿਆਂ ਵੇਖ ਬੜੀ ਮੁਲਾਇਮ ਤੇ ਪਿਆਰ ਭਰੀ ਅਵਾਜ਼ ਵਿਚ ਕਿਹਾ ਸੀ:-

ਪਿਆਰੀ ਮਾਧੋਰੀ ! ਅਜ ਮੈਂ ਤੈਨੂੰ ਅਕੱਲਿਆਂ ਛਡਕੇ ਜਾ ਰਿਹਾ ਹਾਂ ਜਿਸ ਕਾਰਨ ਮੈਨੂੰ ਬਹੁਤ ਦੁਖ ਹੈ । ਮੈਂ ਤਾਂ ਮਰ ਹੀ ਰਿਹਾ ਹਾਂ ਪਰ ਤੂੰ ਜੋ ਦੁਖ ਸਾਰੀ ਉਮਰ ਸਹਿੰਦੀ ਰਹੇਗੀ ਉਸ ਨੂੰ ਚੇਤੇ ਆਉਂਦਿਆਂ ਮੇਰਾ ਦਿਲ ਤੜਪ ਰਿਹਾ ਹੈ। ਆਹ-ਜੀ ਭਰ ਕੇ ਤੈਨੂੰ ਪਿਆਰ ਨਾ ਕਰ ਸਕਿਆ ਤੇ ਰੱਜ ਕੇ ਤੇਰੀ ਕਦਰ ਵੀ ਨਹੀਂ ਸੀ ਕੀਤੀ ਜਿਸ ਕਾਰਨ ਮੈਨੂੰ ਅਸਹਿ ਦੁਖ ਸਤਾ ਰਿਹਾ ਹੈ।

ਯੋਗਿਦਰ ਦੀਆਂ ਅਖਾਂ ਵਿਚੋਂ ਅਥਰੂਆਂ ਦੀ ਧਾਰ ਉਸ ਦੇ ਪਾਟ ਰਹੇ ਸੀਨੇ ਤੋਂ ਜਿਸ ਦੇ ਅੰਦਰ ਉਸ ਦੇ ਦਿਲ ਦੀਆਂ ਆਖਰੀ ਧੜਕਨਾਂ ਖਤਮ ਹੋ ਰਹੀਆ ਸਨ ਵਹਿ ਰਹੀਆਂ ਸਨ । ਆਪਨੇ ਅੱਥਰੂਆਂ ਨੂੰ ਪੂੰਜਦਿਆਂ ਹੋਇਆਂ ਮਾਧੋਰੀ ਨੇ ਕਿਹਾ ਸੀ.... ਦੂਜੇ ਜਨਮ ਵਿਚ ਸੁਵਾਮੀਂ ਜਦ ਆਪ ਦੇ ਚਰਨਾਂ ਵਿਚ ਮੈਨੂੰ ਥਾਂ ਮਿਲੇਗੀ ਤੇ ਰੱਜ ਰੱਜ ਕੇ ਪਿਆਰ ਕਰ ਲੈਣਾ ਤਦ ਯੋਗਿੰਦਰ ਨੇ ਕਿਹਾ ਸੀ........ਮਾਧੋਰੀ ! ਧਿਆਨ ਨਾਲ ਮੇਰੀ ਗੱਲ ਸੁਣ ! ਹੁਣ ਤੂੰ ਆਪਣੀ ਬਾਕੀ ਉਮਰ ਯਤੀਮਾਂ ਦੁਖੀਆਂ ਤੇ ਬੇਵਾ ਔਰਤਾਂ ਦੀ ਸੇਵਾ ਕਰਦਿਆਂ ਗੁਜਾਰੀਂ ! ਜਿਸ ਮਨੁੱਖ ਦੇ ਚਿਹਰੇ ਤੇ ਉਦਾਸੀ ਤੇ ਮੁਸੀਬਤ ਦੀਆਂ ਕਾਲੀਆਂ ਘਟਾ ਛਾਈਆਂ ਹੋਈਆਂ ਦੇਖੇਂ ਉਸਨੂੰ ਸੁਖ ਤੇ ਆਰਾਮ ਦੇਣ ਦੀ ਕੋਸ਼ਸ਼ ਕਰੀਂ। ਰਹਿਮ ਤੇ ਦਇਆ ਦੀ ਦੇਵੀ ਬਣ ਕੇ ਦਰਦ ਮੰਦ ਦੀ ਦਰਦੀ ਮਾਂ ਬਣਨਾ । ਹਰ ਗਮ ਨਸੀਬ ਦੇ ਜ਼ਖ਼ਮ ਦੀ ਮਲ੍ਹਮ ਬਣੀ। ਮਾਧੋਰੀ ! ਤੈਨੂੰ ਜ਼ਰੂਰ ਸ਼ਾਨਤੀ ਮਿਲੇਗੀ ਦਿਲ ਨੂੰ ਤਿਸਕੀਨ ਮਿਲੇਗਾ----ਤੇ ਮੇਰੀ ਰੂਹ ਨੂੰ ਆਸਮਾਨ ਤੇ ਜਰੂਰ ਠੰਢਕ ਤੇ ਸ਼ਾਨਤੀ ਨਸੀਬ ਹੋਵੇਗੀ । ਬਸ ਹੋਰ ਕੀ ਆਖਾਂ ਮਾਧੋਰੀ--ਤੇ ਰੁਕੇ ਹੋਇ ਅਥਰੂ ਦੋਵਾਂ ਦੇ ਬਰਸਾਤ ਵਾਂਗ ਵਹਿ ਤੁਰੇ। ਉਸ ਨੇ ਰੁਕ ਰੁਕ ਕੇ ਆਖਰੀ. ਲਫਜ਼ ਕਹੇ--ਸਾਬਤ ਕਦਮ ਰਹੀਂ --- ਤੇਰੀ ਪਵਿੱਤਰਤਾ ਤੇ ਪਤੀ ਬਰਤਾ ਨਾਲ ਮੈਂ ਤੈਨੂੰ ਦੁਬਾਰਾ ਹਾਸਲ ਕਰ ਸਕਾਂਗਾ।

ਉਸੇ ਦਿਨ ਤੋਂ ਮਾਧੋਰੀ ਵਿਚ ਇਨਕਲਾਬ ਸ਼ੁਰੂ ਹੋ ਗਿਆ ਉਹ ਹੁਣ ਇਕ ਖਾਮੋਸ਼ ਔਰਤ ਹੋ ਗਈ । ਗੁਸਾ, ਸਾੜਾ, ਕੀਨਾ, ਹੱਸਦ, ਤੇ ਸ਼ੋਖੀ ਇਹ ਸਾਰੇ ਜਜ਼ਬਾਤ ਉਸਦੇ ਪਤੀ ਦੀ ਲਾਸ਼ ਨਾਲ ਹੀ ਚਿਤਾ ਵਿਚ ਸੜਕੇ ਸਵਾਹ ਹੋ ਕੇ ਯੋਗਿੰਦਰ ਦੀ ਸਵਾਹ ਨਾਲ ਗੰਗਾ ਵਿਚ ਬਹਿ ਗਏ । ਜਿੰਦਗੀ ਨਾਲ ਇਨਸਾਨ ਦੀਆਂ ਕਿੰਨੀਆਂ ਖਾਹਸ਼ਾਂ ਤੇ ਕਿੰਨੀਆਂ ਹੀ ਹਸਰਤਾਂ ਨਾਲ ਨਾਲ ਸ਼ਾਮਲ ਰਹਿੰਦੀਆਂ ਹਨ। ਤੇ ਏਸੇ ਹੀ ਤਰਾਂ ਬੇਵਾ ਔਰਤ ਦੀਆਂ ਖਾਹਸ਼ਾਂ ਤੇ ਹਸਰਤਾਂ ਵੀ ਮਿਟ ਨਹੀਂ ਜਾਂਦੀਆਂ । ਇਹੋ ਹੀ ਹਾਲਤ ਮਾਧੋਰੀ ਦੀ ਸੀ ਉਸ ਦੀਆਂ ਵੀ ਖਾਹਸ਼ਾਂ ਤੇ ਹਸਰਤਾਂ ਕਦੇ ਕਦਾਈਂ ਉਸਦੇ ਮਨ ਵਿਚ ਤਰੰਗਾਂ ਬਣ ਬਣ ਕੇ ਉਮਡਦੀਆਂ ਸਨ ਪਰ ਉਸ ਵੇਲੇ....ਉਸਨੂੰ ਯੋਗਿੰਦਰ ਦੇ ਉਹ ਆਖਰੀ ਲਫਜ ਯਾਦ ਆ ਜਾਂਦੇ ਜਿਸ ਦਾ ਮਾਧਰੀ ਨੂੰ ਨਾਜ਼ ਸੀ, ਘਮੰਡ ਸੀ, ਅਗਰ ਉਹ ਹੀ ਨਹੀਂ ਰਿਹਾ ਤਾਂ ਉਹ ਨਾਜ਼ ਕਰੇ ਤਾਂ ਕਿਸ ਨਾਲ ? ਜੋ ਘੁਮੰਡ ਕਰੇ ਤਾਂ ਕਿਸ ਤੇ ?

ਐਸ ਵੇਲੇ ਮਾਧੋਰੀ ਦੇ ਮਨ ਦੇ ਬਾਗ ਵਿਚ ਪਵਿਤਰਤਾ ਦੇ ਬੇਸ਼ੁਮਾਰ ਫੁਲ ਲਹਿਰਾ ਰਹੇ ਸਨ-- ਜਦ ਉਹ ਸੁਹਾਗਣ ਸੀ ਤਦ ਵੀ ਇਹ ਫੁਲ ਮੁਸਕਾਂਦੇ ਸਨ ਤੇ ਉਹ ਇਹਨਾਂ ਦੀ ਮਾਲਾ ਰੁੱਧ ਕੇ ਯੋਗਿੰਦਰ ਦੇ ਗਲ ਵਿਚ ਪਾਂਦੀ ਹੁੰਦੀ ਸੀ, ਪਰ ਹੁਣ ਭਾਵੇਂ ਉਸਦੇ ਪਤੀ ਦੇਵ ਨਹੀਂ ਰਹੇ। ਲੇਕਿਨ ਉਸਨੇ ਆਪਣੇ ਮਨ ਦੇ ਬਾਗ ਦੇ ਸਦਾ ਬਹਾਰੀ ਫੁਲਾਂ ਨੂੰ ਜੜੋਂ ਪੁਟ ਕੇ ਸੁਟ ਨਹੀਂ ਸੀ ਦਿਤਾ ਉਹ ਬਾਗ----ਸੁਕਿਆ ਨਹੀਂ ਸੀ, ਫੁਲ ਉਸ ਵਿਚ ਹਾਲਾਂ ਵੀ ਲੱਗਦੇ ਹਨ ਤੇ ਆਪਣੀ ਮਸਤ ਖੁਸ਼ਬੂਆਂ ਨਾਲ ਕਿਸੇ ਨੂੰ ਮਸਤ ਕੀਤੇ ਬਿਨਾਂ ਹੀ ਮੁਰਝਾ ਕੇ ਜਮੀਨ ਤੇ ਬਿਖਰ ਜਾਂਦੇ ਹਨ । ਉਹ ਇਹਨਾਂ ਦੀ ਹੁਣ ਮਾਲਾ ਨਹੀਂ ਗੁੰਧਦੀ---ਆਪਣੀ ਹਸਰਤਾਂ ਦੇ ਇਹਨਾਂ ਮੁਰਝਾਏ ਹੋਇਆਂ ਫੁਲਾਂ ਨੂੰ ਬੁਕ ਭਰ ਭਰ ਕੇ ਦੁਖੀਆਂ ਤੇ ਮੁਸੀਬਤਾਂ ਦੇ ਮਾਰੇ ਹੋਇਆਂ ਨੂੰ ਭੇਟਾ ਕਰ ਦੇਂਦੀ ਹੈ । ਇਸੇ ਲਈ ਏਸ ਦੇ ਸ਼ਾਂਤ ਤੇ ਖਾਮੋਸ਼ ਚੇਹਰੇ ਤੇ ਉਦਾਸੀ ਦਾ ਪਰਛਾਵਾਂ ਤੱਕ ਵੀ ਨਹੀਂ ਪੈਂਦਾ ਤੇ ਉਸਦੇ ਮੱਥੇ ਤੇ ਕਦੇ ਕਿਸੇ ਨੇ ਤਿਉੜੀ ਨਹੀਂ ਦੇਖੀ।

ਮਾਧੋਰੀ ਦੇਵੀ ਦੇ ਰਹਿਮ ਦਾ ਉਹੋ ਹਾਲ ਸੀ ਜੋ ਭਾਦਰੋਂ ਵਿਚ ਪਵਿੱਤਰ ਗੰਗਾ ਦਾ ਹੋਇਆ ਕਰਦਾ ਹੈ, ਹੁਣ ਉਹ ਕਈਆਂ ਦਿਨਾਂ ਤੋਂ ਸੌਹਰੇ ਛੱਡ ਕੇ ਪੇਕੇ ਚਲੀ ਆਈ ਹੈ, ਜਿਸ ਤਰਾਂ ਵਿਰਾਨ ਬਾਗ ਵਿਚ ਬਹਾਰ ਨੇ ਡੇਰੇ ਜਮਾ ਲਏ ਹਨ । ਸਭ ਏਸਨੂੰ ਬੜੀ ਦੀਦੀ ਕਹਿਕੇ ਸੱਦਦੇ ਹਨ। ਸਾਰੇ ਹੀ ਦੇਵੀ ਮਾਧੋਰੀ ਦੇ ਪੁਜਾਰੀ ਹਨ । ਘਰ ਦਾ ਪਾਲਤੁ ਕੁਤਾ ਵੀ ਦਿਨ ਤੋਂ ਬਾਅਦ ਸ਼ਾਮ ਨੂੰ ਇਕ ਵੇਰਾਂ ਮਾਧੋਰੀ ਦੇਵੀ ਦੇ ਦਰਸ਼ਨ ਕਰਨ ਨੂੰ ਆਉਂਦਾ ਹੈ । ਘਰ ਦੇ ਮਾਲਕ ਬ੍ਰਿਜ ਬਾਬੂ ਤੋਂ ਲੈਕੇ ਗੁਮਾਸ਼ਤਾ ਜਮਾਂਦਾਰ ਤੇ ਸਭ ਤੋਂ ਨਿਕੇ ਤੋਂ ਨਿੱਕੇ ਨੌਕਰ ਹੋਰ ਵੀ ਹਰ ਕੋਈ ਬੜੀ ਦੀਦੀ ਦੇ ਦਰਸ਼ਨ ਦਾ ਅਭਿਲਾਖੀ ਹੈ । ਸਭ ਦੇ ਮਨ ਅੰਦਰ ਉਸਦੀ ਮੂਰਤ ਹੈ ਸਾਰੇ ਉਸ ਦੇ ਸਹਾਰੇ ਰਹਿੰਦੇ ਹਨ । ਹਰ ਇਕ ਨੂੰ ਇਹ ਪੁੱਖਤਾ ਯਕੀਨ ਹੈ ਕਿ ਖਾਹ ਕੁਝ ਹੋਇ ਬੜੀ ਦੀਦੀ ਤੇ ਉਸਦਾ ਦੂਜਿਆਂ ਨਾਲੋਂ ਜ਼ਿਆਦਾ ਹੱਕ ਹੈ ਉਹ ਦੂਸਰਿਆਂ ਨਾਲੋਂ ਮੇਰੇ ਨਾਲ ਚੰਗਾ ਵਰਤਾਵਾ ਕਰਦੀ ਹੈ।

ਸੁਣਿਆਂ ਹੈ ਸਵਰਗ ਵਿਚ ਇੰਦਰ ਦੇ ਪਾਸ ਇਕ ਐਸਾ ਕਲਪ ਬ੍ਰਿਛੁ ਹੈ ਜਿਸ ਪਾਸੋਂ ਜੋ ਮੰਗੀਏ ਉਹ ਹਾਜਰ ਕਰ ਦੇਂਦਾ ਹੈ ਪਰ ਇਹ ਸੁਣਿਆਂ ਹੈ ਦੇਖਿਆ ਨਹੀਂ, ਏਸ ਲਈ ਏਸ ਦੇ ਮੁਤੱਲਕ ਠੀਕ ਕੁਝ ਕਹਿਣਾ ਮੁਨਾਸਿਬ ਨਹੀਂ ਪਰ ਬ੍ਰਿਜ ਬਾਬੂ ਦੇ ਘਰ ਠੀਕ ਕਲਪ ਬ੍ਰਿਛ ਹੈ ਅਤੇ ਉਹ ਹੈ ਮਾਧੋਰੀ ਜਿਸ ਪਾਸ ਹੱਥ ਪਸਾਰਿਆ ਕਦੇ ਨਹੀਂ ਖਾਲੀ ਗਿਆ।

ਇਸ ਹਮਦਰਦ ਖਾਨਦਾਨ ਵਿਚ ਆ ਕੇ ਸੁਰਿੰਦਰ ਨੂੰ ਜੀਵਨ ਬਿਤਾਣ ਦਾ ਇਕ ਨਿਰਾਲਾ ਹੀ ਤਰੀਕਾ ਦੇਖਿਆ, ਕਿ ਘਰ ਦੇ ਸਭ ਲੋਕਾਂ ਨੇ ਆਪਣਾ ਭਾਰ ਇਕੋ ਹੀ ਇਨਸਾਨ ਤੇ ਪਾ ਰਖਿਆ ਹੈ ਏਸੇ ਲਈ ਸੁਰਿੰਦਰ ਨੂੰ ਦੂਸਰਿਆਂ ਦੇ ਪਿੱਛੇ ਲੱਗਣਾ ਪਿਆ, ਪਰ ਇਸਦਾ ਖਿਆਲ ਦੂਜਿਆਂ ਦੀ ਨਿਸਬਤ ਹੋਰ ਸੀ ਉਹ ਸੋਚਦਾ ਸੀ ਕਿ ਇਸ ਘਰ ਦੇ ਅੰਦਰ ਬੜੀ ਦੀਦੀ ਨਾਮੀ ਇਕ ਪਵਿੱਤਰ ਹਸਤੀ ਹੈ ਉਹੋ ਹੀ ਸਭ ਦੀ ਦੇਖ ਭਾਲ ਕਰਦੀ ਹੈ ਹਰ ਕਿਸਮ ਦੀ ਜ਼ਰੂਰਤ ਪੂਰੀ ਕਰਦੀ ਹੈ ਉਹ ਕਿਸੇ ਦੀ ਫਰਮਾਇਸ਼ ਰੱਧ ਨਹੀਂ ਕਰਦੀ ਜੋ ਚੀਜ਼ ਉਸ ਪਾਸੋ ਮੰਗੀ ਜਾਏ ਉਹ ਪੂਰੀ ਕਰ ਦੇਂਦੀ ਹੈ । ਕਲਕੱਤੇ ਦੀਆਂ ਸੜਕਾਂ ਤੇ ਦਰ-ਬਦਰ ਠੋਕਰਾਂ ਖਾਣ ਨਾਲ ਸੁਰਿੰਦਰ ਨੂੰ ਆਪਣੀ ਫਿਕਰ ਆਪ ਪੂਰੀ ਕਰਨ ਲਈ ਅਹਿਸਾਸ ਹੋਇਆ ਸੀ ਪਰ ਏਸ ਘਰ ਵਿਚ ਆਉਣ ਨਾਲ ਉਸਦੇ ਸਭ ਫਿਕਰ, ਸੁਪਨਾ ਬਣ ਕੇ ਖਤਮ ਹੋ ਗਏ, ਉਸਨੂੰ ਇਹ ਯਾਦ ਵੀ ਨਾ ਰਿਹਾ ਕਿ ਇਸ ਤੋਂ ਕੁਝ ਦਿਨ ਪਹਿਲਾਂ ਉਸਨੂੰ ਆਪਣੀ ਫਿਕਰ ਆਪ ਪੂਰੀ ਕਰਨ ਲਈ ਤਲਖ ਤਜਰਬਾ ਹੋਇਆ ਸੀ । ਕੋਟ, ਕਮੀਜ਼, ਧੋਤੀ, ਜੁੱਤੀ, ਛਤਰੀ, ਸੋਟੀ, ਵਗੈਰਾ, ਵਗੈਰਾ, ਜਿਨ੍ਹਾਂ ਚੀਜ਼ਾਂ ਦੀ ਆਦਮੀ ਨੂੰ ਜਰੂਰਤ ਹੁੰਦੀ ਹੈ ਉਹ ਸਭ ਕਾਫੀ ਗਿਣਤੀ ਵਿਚ ਉਸ ਪਾਸ ਹਾਜ਼ਰ ਹੋ ਗਈਆਂ ਸਨ। ਗੁਲੂਬੰਦ ਤੇ ਰੁਮਾਲ ਤਕ ਪਤਾ ਨਹੀਂ ਉਸਦੇ ਕਪੜਿਆਂ ਵਿਚ ਤਹਿ ਕਰਕੇ ਰੱਖ ਜਾਂਦਾ ਸੀ ਪਹਿਲੇ ਪਹਿਲ ਤਾਂ ਉਸਨੂੰ ਬੜੀ ਹੈਰਾਨੀ ਹੋਈ ਕਿ ਇਹ ਕੌਣ ਸਭ ਕੁਝ ਮੇਰੀ ਲੋੜ ਪੂਰੀ ਕਰਦਾ ਹੈ ਪਰ ਹੌਲੇ ਹੌਲੇ ਉਸਨੂੰ ਸਭ ਕੁਝ ਮਾਲੂਮ ਹੋ ਗਿਆ ।

ਜਦ ਕਦੇ ਉਹ ਕਿਸੇ ਨੂੰ ਇਸ ਬਾਰੇ ਪੁਛਦਾ ਤਾਂ ਉਸਨੂੰ ਅਗੋਂ ਇਹ ਹੀ ਜਵਾਬ ਮਿਲਦਾ ਕਿ ਬੜੀ ਦੀਦੀ ਨੇ ਭੇਜਿਆ ਹੈ ਰੋਟੀ ਤੋਂ ਲੈਕੇ ਸਮਾਨ ਦੀ ਭਰੀ ਹੋਈ ਜੋ ਥਾਲੀ ਅੰਦਰੋਂ ਆਉਂਦੀ ਉਸਨੂੰ ਦੇਖਦਿਆਂ ਹੀ ਇਸ ਨੂੰ ਯਕੀਨ ਆ ਜਾਂਦਾ ਕਿ ਮਮਤਾ ਦੀ ਮੂਰਤ ਬੜੀ ਦੀਦੀ ਹੀ ਸਭ ਕੁਝ ਆਪਣੇ ਹੱਥ ਨਾਲ ਸਜਾ ਕੇ ਭੇਜਦੀ ਹੈ ਇਕ ਦਿਨ ਜੁਗਰਾਫੀਆ ਦਾ ਮੁਤਾਲਿਆ ਕਰਦੇ ਕਰਦੇ ਸੁਰਿੰਦਰ ਨੂੰ ਕਮਪਾਸ ਯਕੀਨ ਹੈ ਕਿ ਖਾਹ ਕੁਝ ਹੋਇ ਬੜੀ ਦੀਦੀ ਤੇ ਉਸਦਾ ਦੂਜਿਆਂ ਨਾਲੋਂ ਜ਼ਿਆਦਾ ਹੱਕ ਹੈ ਉਹ ਦੂਸਰਿਆਂ, ਨਾਲੋਂ ਮੇਰੇ ਨਾਲ ਚੰਗਾ ਵਰਤਾਵਾ ਕਰਦੀ ਹੈ ।
ਸੁਣਿਆਂ ਹੈ ਸਵਰਗ ਵਿਚ ਇੰਦਰ ਦੇ ਪਾਸ ਇਕ ਐਸਾ ਕਲਪ ਬ੍ਰਿਛ ਹੈ ਜਿਸ ਪਾਸੋਂ ਜੋ ਮੰਗੀਏ ਉਹ ਹਾਜਰ ਕਰ ਦੇਂਦਾ ਹੈ ਪਰ ਇਹ ਸੁਣਿਆਂ ਹੈ ਦੇਖਿਆ ਨਹੀਂ, ਏਸ ਲਈ ਦੇਸ਼ ਦੇ ਮੁਤੱਲਕ ਠੀਕ ਕੁਝ ਕਹਿਣਾ ਮੁਨਾਸਿਬ ਨਹੀਂ ਪਰ ਬ੍ਰਿਜ ਬਾਬੂ ਦੇ ਘਰ ਠੀਕ ਕਲਪ ਬ੍ਰਿਛ ਹੈ, ਅਤੇ ਉਹ ਹੈ ਮਾਧੋਰੀ ਜਿਸ ਪਾਸ ਹੱਥ ਪਸਾਰਿਆ ਕਦੇ ਨਹੀਂ ਖਾਲੀ ਗਿਆ ।
ਏਸ ਹਮਦਰਦ ਖਾਨਦਾਨ ਵਿਚ ਆ ਕੇ ਸੁਰਿੰਦਰ ਨੂੰ ਜੀਵਨ ਬਿਤਾਣ ਦਾ ਇਕ ਨਿਰਾਲਾ ਹੀ ਤਰੀਕਾ ਦੇਖਿਆ, ਕਿ ਘਰ ਦੇ ਸਭ ਲੋਕਾਂ ਨੇ ਆਪਣਾ ਭਾਰ ਇਕੋ ਹੀ ਇਨਸਾਨ ਤੇ ਪਾ ਰਖਿਆ ਹੈ, ਏਸੇ ਲਈ ਸੁਰਿੰਦਰ ਨੂੰ ਦੂਸਰਿਆਂ ਦੇ ਪਿੱਛੇ ਲੱਗਣਾ ਪਿਆ, ਪਰ ਇਸਦਾ ਖਿਆਲ ਦੂਜਿਆਂ ਦੀ ਨਿਸਬਤ ਹੋਰ ਸੀ ਉਹ ਸੋਚਦਾ ਸੀ ਕਿ ਇਸ ਘਰ ਦੇ ਅੰਦਰ ਬੜੀ ਦੀਦੀ ਨਾਮੀ ਇਕ ਪਵਿੱਤਰ ਹਸਤੀ ਹੈ ਉਹੋ ਹੀ ਸਭ ਦੀ ਦੇਖ ਭਾਲ ਕਰਦੀ ਹੈ ਹਰ ਕਿਸਮ ਦੀ ਜ਼ਰੂਰਤ ਪੂਰੀ ਕਰਦੀ ਹੈ ਉਹ ਕਿਸੇ ਦੀ ਫਰਮਾਇਸ਼ ਰੱਧ ਨਹੀਂ ਕਰਦੀ ਜੋ ਚੀਜ਼ ਉਸ ਪਾਸੋਂ ਮੰਗੀ ਜਾਏ ਉਹ ਪੂਰੀ ਕਰ ਦੇਂਦੀ ਹੈ । ਕਲਕੱਤੇ ਦੀਆਂ ਸੜਕਾਂ ਤੇ ਦਰ-ਬਦਰ ਠੋਕਰਾਂ ਖਾਣ ਨਾਲ ਸੁਰਿੰਦਰ

੨੮.

ਦੀ ਜਰੂਰਤ ਹੋਈ । ਉਸਨੇ ਪਰਮਲਾ ਨੂੰ ਆਖਿਆ:-

ਪਰਮਲਾ ਜ਼ਰਾ ਜਾਂਕੇ ਬੜੀ ਦੀਦੀ ਪਾਸੋਂ ਇਕ ਕਸਪਾਸ ਤੇ ਲੈ ਆ, ਬੜੀ-- ਦੀਦੀ ਭਲਾ ਕਮਪਾਸ ਨਾਲ ਕੀ ਕੰਮ ? ਮਾਧੋਰੀ ਨੇ ਫੌਰਨ ਬਜ਼ਾਰ ਤੋਂ ਖਰੀਦ ਮੰਗਾਇਆ ਤੇ ਸੁਰਿੰਦਰ ਨੂੰ ਭੇਜ ਦਿਤਾ । ਸੰਧਿਆ ਵੇਲੇ ਸੈਰ ਕਰਨ ਤੋਂ ਬਾਅਦ ਸੁਰਿੰਦਰ ਨੇ ਆਪਣੀ ਮੇਜ਼ ਤੇ ਕਮਪਾਸ ਪਿਆ ਹੋਇਆ ਦੇਖਿਆ ਸਵੇਰੇ ਪਰਮਲਾ ਨੇ ਕਿਹਾ:-ਮਾਸਟਰ ਸਾਹਿਬ ਕੋਲ ਬੜੀ ਦੀਦੀ ਨੇ ਭੇਜਿਆ ਸੀ ।
ਇਸ ਤੋਂ ਬਾਅਦ ਕਈ ਕਈ ਵਾਰੀ ਸੁਰਿੰਦਰ ਐਸੀਆਂ ਐਸੀਆਂ ਚੀਜ਼ਾਂ ਮੰਗਣ ਲੱਗ ਪਿਆ, ਜਿਸ ਕਾਰਨ ਮਾਧੋਰੀ ਬੜੀ ਮੁਸ਼ਕਲ ਵਿਚ ਫਸਣ ਲੱਗ ਪਈ । ਬੜੀ ਮੁਸੀਬਤ ਨਾਲ ਜਿਥੇ ਤੇ ਜਿਸ ਜਗਾ ਤੋਂ ਉਹ ਚੀਜ਼ਾਂ ਮਿਲਣ, ਉਸ ਲਈ ਪੂਰੀਆਂ ਕਰ ਦਿਤੀਆਂ ਜਾਂਦੀਆਂ ਸਨ । ਇਕ ਵੇਰਾਂ ਵੀ ਮਾਧੋਰੀ ਨੇ ਇਹ ਨਹੀਂ ਸੀ ਕਿਹਾ ਕਿ ਫਲਾਣੀ ਚੀਜ਼ ਨਹੀਂ ਹੈ ।
ਕਦੀ ਸੁਰਿੰਦਰ ਨੇ ਅਚਾਨਕ ਕਹਿ ਦਿੱਤਾ........ ਪਰਮਲਾ ! ਬੜੀ ਦੀਦੀ ਪਾਸੋਂ ਪੰਜ ਪੁਰਾਣੀਆਂ ਧੋਤੀਆਂ ' ਤਾਂ ਮੰਗ ਲਿਆ ਇਹਨਾਂ ਗਰੀਬਾਂ ਨੂੰ ਜ਼ਰੂਰਤ ਹੈ, ਮਾਧੋਰੀ ਨੂੰ ਅਕਸਰ ਇਹ ਵੇਹਲ ਨਹੀਂ ਸੀ ਹੁੰਦੀ ਕਿ ਉਹ ਪੁਰਾਣੇ ਤੇ ਨਵੇਂ ਕਪੜਿਆਂ ਦੀ ਛਾਂਟੀ ਕਰਦੀ ਫਿਰੇ, ਉਹ ਆਪਣੀਆਂ ਪੰਜ ਧੋਤੀਆਂ

ਕੱਢ ਕੇ ਪਰਮਲਾ ਹੱਥ ਭੇਜ ਦੇਂਦੀ ਤੇ ਬਾਰੀ ਵਿਚੋਂ ਦੇਖਦੀ ਕਿ ਥੱਲੇ ਚਾਰ ਪੰਜ ਗਰੀਬ, ਮੁਹਤਾਜ, ਖੁਸ਼ੀ ਖੁਸ਼ੀ ਰੌਲਾ ਪਾਈ ਧੋਤੀਆਂ ਲਈ ਚਲੇ ਜਾਂਦੇ ਹਨ ।
ਸੁਰਿੰਦਰ ਨਾਥ ਦੀਆਂ ਇਹੋ ਜਿਹੀਆਂ ਅਜੀਬ ਜਰੂਰਤਾਂ ਦੇ ਛੋਟੇ ਛੋਟੇ ਜ਼ੁਲਮ ਮਾਧੋਰੀ ਨੂੰ ਆਇ ਦਿਨ ਸਹਿਣੇ ਪੈਂਦੇ ਸਨ । ਏਸੇ ਲਈ ਹੌਲੇ ਹੌਲੇ ਉਹ ਇਹਨਾਂ ਦੀ ਐਸੀ ਆਦੀ ਹੋ ਗਈ ਸੀ ਕਿ ਹੁਣ ਉਸਨੂੰ ਮਹਿਸੂਸ ਨਹੀਂ ਸੀ ਹੁੰਦਾ ਕਿ ਇਕ ਅਜੀਬ ਸੁਭਾਉ ਦੇ ਇਨਸਾਨ ਨੇ ਉਹਨਾਂ ਤੇ ਘਰ ਆ ਕੇ ਘਰੋਗੀ ਕੰਮਾਂ ਵਿਚ ਰੁਕਾਵਟ ਪਾਈ ਹੈ।
ਏਥੇ ਹੀ ਬੱਸ ਨਹੀਂ ਮਾਧੋਰੀ ਨੂੰ, ਏਸ ਇਨਸਾਨ ਲਈ ਬੜਾ ਹੁਸ਼ਿਆਰ ਰਹਿਣਾ ਪੈਂਦਾ ਸੀ ਉਸ ਨੂੰ ਉਸਦੀ ਹਰ ਸਮੇਂ ਦੀ ਜਰੂਰਤ ਦਾ ਅੰਦਾਜ਼ਾ ਲਾਣਾ ਪੈਂਦਾ ਸੀ। ਦਰ ਅਸਲ ਗੱਲ ਇਹ ਸੀ ਕਿ ਜੇ ਸੁਰਿੰਦਰ ਆਪਣੀਆਂ ਜ਼ਰੂਰਤਾਂ ਖੁਦ ਆਪ ਹੀ ਪੂਰੀਆਂ ਕਰ ਲੈਂਦਾ ਤਾਂ ਕੋਈ ਫਿਕਰ ਨਹੀਂ ਸੀ ਪਰ ਮੁਸੀਬਤ ਤਾਂ ਉਸ ਲਈ ਇਹ ਸੀ ਕਿ ਇਹ ਭੌਂਦੂ ਆਪਣੇ ਲਈ ਤਾਂ ਕੁਝ ਮੰਗਦ ਹੀ ਨਹੀਂ ਸੀ । ਪਹਿਲੇ ਪਹਿਲੇ ਮਾਧੋਰੀ ਨੂੰ ਨਹੀਂ ਸੀ ਪਤਾ ਕਿ ਸੁਰਿੰਦਰ ਇਸ ਤਰ੍ਹਾਂ ਆਪਣੇ ਆਪ ਤੋਂ ਬੇਖਬਰ ਰਹਿੰਦਾ ਹੈ।
ਹਰ ਰੋਜ ਸਵੇਰ ਚਾਹ ਰਖੀ ਰਖੀ ਠੰਢੀ ਹੋ ਗਈ ਹੈ ਤਾਂ ਹੋ ਜਾਏ, ਕੁਝ ਖਾਣ ਦੀ ਮਠਿਆਈ ਪਈ

________________

ਦੀ ਜਰੂਰਤ ਹੋਈ ! ਉਸਨੇ ਮਰਮਲਾ ਨੂੰ ਆਖਿਆ:: ਪਰਮਲਾ ਜ਼ਰਾ ਜਾਂਕੇ ਬੜੀ ਦੀਦੀ ਪਾਸੋਂ ਇਕ ਕਸਪਾਸ ਤੇ ਲੈ ਆ, ਬੜੀ-- ਦੀਦੀ ਭਲਾ ਕਮਪਾਸ ਨਾਲ ਕੀ ਕੰਮ ? ਮਾਧੋਰੀ ਨੇ ਫੌਰਨ ਬਜ਼ਾਰ ਤੋਂ ਖਰੀਦ ਮੰਗਾਇਆ ਤੇ ਸੁਰਿੰਦਰ ਨੂੰ ਭੇਜ ਦਿਤਾ । ਸੰਧਿਆ ਵੇਲੇ ਸੈਰ ਕਰਨ ਤੋਂ ਬਾਅਦ ਸੁਰਿੰਦਰ ਨੇ ਆਪਣੀ ਮੇਜ਼ ਤੇ ਕਮਪਾਸ ਪਿਆ ਹੋਇਆ ਦੇਖਿਆ ਸਵੇਰੇ ਪਰਮਲਾ ਨੇ ਕਿਹਾ:-ਮਾਸਟਰ ਸਾਹਿਬ ਕੋਲ ਬੜੀ ਦੀਦੀ ਨੇ ਭੇਜਿਆ ਸੀ । ਨੂੰ ਇਸ ਤੋਂ ਬਾਅਦ ਕਈ ਕਈ ਵਾਰੀ ਸੁਰਿੰਦਰ ਐਸੀਆਂ ਐਸੀਆਂ ਚੀਜ਼ਾਂ ਮੰਗਣ ਲੱਗ ਪਿਆ ਜਿਸ ਕਾਰਨ ਮਾਧੋਰੀ ਬੜੀ ਮੁਸ਼ਕਲ ਵਿਚ ਫਸਣ ਲੱਗ ਪਈ । ਬੜੀ ਮੁਸੀਬਤ ਨਾਲ ਜਿਥੇ ਤੇ ਜਿਸ ਜਗਾ ਤਾਂ ਉਹ ਚੀਜ਼ਾਂ ਮਿਲਣ, ਉਸ ਲਈ ਪੂਰੀਆਂ ਕਰ ਦਿਤੀਆਂ ਜਾਂਦੀਆਂ ਸਨ । ਇਕ ਵੇਰਾਂ ਵੀ ਮਾਧੋਰੀ ਨੇ ਇਹ ਨਹੀਂ ਸੀ ਕਿਹਾ ਕਿ ਫਲਾਣੀ ਚੀਜ਼ ਨਹੀਂ ਹੈ । ਕਦੀ ਸੁਰਿੰਦਰ ਨੇ ਅਚਾਨਕ ਕਹਿ ਦਿਤਾ.. ਪਰਮਲਾ ! ਬੜੀ ਦੀਦੀ ਪਾਸੋਂ ਪੰਜ ਪੁਰਾਣੀਆਂ ਧੋਤੀਆਂ • ਤਾਂ ਮੰਗ ਲਿਆ ਇਹਨਾਂ ਗਰੀਬਾਂ ਨੂੰ ਜ਼ਰੂਰਤ ਹੈ, ਮਾਧੋਰੀ ਨੂੰ ਅਕਸਰ ਇਹ ਵੇਹਲ ਨਹੀਂ ਸੀ ਹੁੰਦੀ ਕਿ ਉਹ ਪੁਰਾਣੇ ਤੇ ਨਵੇਂ ਕਪੜਿਆਂ ਦੀ ਛਾਂਟੀ ਕਰਦੀ ਫਿਰੇ, ਉਹ ਆਪਣੀਆਂ ਪੰਜ ਧੋਤੀਆਂ ੩੦.

ਹੈ ਤਾਂ ਪਈ ਰਵੇ ਮੁਮਕਿਨ ਹੈ ਉਹ ਸੰਧਿਆ ਵੇਲੇ ਕੁਤੇ ਨੂੰ ਪਾਕੇ ਸੈਰ ਨੂੰ ਚਲਿਆ ਜਾਂਦਾ ਹੋਵੇ । ਜੇ ਚੌਕੇ

ਵਿਚ ਰੋਟੀ ਖਾਣ ਨੂੰ ਬੈਠਦਾ ਹੈ ਤਾਂ ਖਾਣੇ ਦੀ ਕਦਰ ਹੀ ਨਹੀਂ ਕਰਦਾ ਕੁਝ ਥਾਲੀ ਦੇ ਬਾਹਰ ਤੇ ਕੁਝ ਏਧਰ ਉਧਰ ਸੁਟ ਪਾ ਕੇ ਉਠ ਬਹਿੰਦਾ ਹੈ । ਮਤਲਬ ਇਹ ਕਿ ਜਿਸ ਤਰਾਂ ਕੋਈ ਚੀਜ਼ ਉਸਨੂੰ ਚੰਗੀ ਹੀ ਨਹੀਂ ਲਗਦੀ ਨੌਕਰ ਚਾਕਰ ਮਾਧੋਰੀ ਨੂੰ ਆ ਕੇ ਕਹਿੰਦੇ ਹਨ:--ਬੜੀ ਦੀਦੀ !
ਮਾਸਟਰ ਸਾਹਿਬ ਤਾਂ ਸ਼ਦਾਈ, ਹੈਨ ਸ਼ਦਾਈ ! ਨਾ ਕੁਝ ਸਮਝਦੇ ਹਨ ਤਾਂ ਸੋਚਦੇ ਹਨ ਬਸ ਕਿਤਾਬਾਂ ਫੜੀ ਬੈਠੇ ਰਹਿੰਦੇ ਹਨ ਜਿਸ ਤਰਾਂ ਕਿਸੇ ਗਲ ਨਾਲ ਮਤਲਬ ਹੀ ਨਹੀਂ।
ਕਦੇ ਕਦਾਈਂ ਜੋ ਬ੍ਰਿਜ ਬਾਬੂ ਪੁਛ ਬਹਿੰਦੇ ਹਨ ਸਣਾਓ ਨੌਕਰੀ ਚਾਕਰੀ ਦਾ । ਕਿਤੇ ਸਿਲਸਿਲਾ ਬਣਿਆਂ ? ਤਾਂ ਅਗੇ ਸੁਰਿੰਦਰ ਗੋਲ ਮੋਲ ਜਵਾਬ ਦੇਕੇ ਟਾਲ ਟੂਲ ਛੱਡਦਾ । ਮਾਧੋਰੀ ਆਪਣੇ ਪਿਤਾ ਦੀ ਜ਼ਬਾਨੀ ਸਭ ਹਾਲ ਚਾਲ ਸੁਣ ਲੈਂਦੀ ਸੀ ਪਰ ਇਹ ਗੱਲ ਵੀ ਉਸ ਪਾਸੋਂ ਲੁਕੀ ਹੋਈ ਨਹੀਂ ਸੀ ਕਿ ਮਾਸਟਰ ਸਾਹਿਬ ਨੌਕਰੀ ਲਈ ਰਤਾ ਭਰ ਵੀ ਕੋਸ਼ਿਸ਼ ਨਹੀਂ ਸਨ ਕਰਦੇ ਤੇ ਓਹਨਾਂ ਦੀ ਨੌਕਰੀ ਕਰਨ ਦੀ ਬਿਲਕੁਲ ਨੀਤ ਵੀ ਨਹੀਂ ਸੀ ਜੋ ਕੁਝ ਮਿਲਦਾ ਸੀ ਬਸ ਉਸੇ ਤੇ ਰਾਜੀ ਸਨ ।
ਦਸ ਵਜੇ , ਸੁਰਿੰਦਰ ਨੂੰ ਨਹਾਉਣ ਤੋਂ ਬਾਅਦ

ਫੌਰਨ ਖਾਣਾ ਖਾਣ ਲਈ ਬੜੀ ਦੀਦੀ ਵਲੋਂ ਸਖਤ ਤਾਕੀਦ ਹੁੰਦੀ ਹੈ, ਪਰਮਲਾ ਘੜੀ ਮੁੜੀ ਆਕੇ ਤੰਗ ਕਰਦੀ ਹੈ । ਜ਼ਿਆਦਾ ਰਾਤ ਤੱਕ ਕਿਤਾਬ ਲੈ ਕੇ ਬੈਠੇ ਰਹਿਣ ਤੱਕ ਨੌਕਰ ਜ਼ਬਰਦਸਤੀ ਆਕੇ ਲੈਂਪ ਦੀ ਬੱਤੀ ਬੁਝਾ ਦੇਦਾ ਹੈ, ਹਟਾਣ ਤੇ ਉਹ ਨਹੀਂ ਹਟਦਾ ਤੇ ਕਹਿੰਦਾ ਹੈ ਬੜੀ ਦੀਦੀ ਦਾ ਏਹੋ ਹੁਕਮ ਹੈ।
ਇਕ ਦਿਨ ਮਾਧੋਰੀ ਨੇ ਬ੍ਰਿਜ ਬਾਬੂ ਨੂੰ ਹਸਦਿਆਂ ਹਸਦਿਆਂ ਕਿਹਾ:-ਬਾਬੂ ਜੀ ਪਰਮਲਾ ਨੂੰ ਮਾਸਟਰ ਵੀ ਆਪਣੇ ਵਰਗਾ ਹੀ ਮਿਲ ਗਿਆ ਹੈ। ਬ੍ਰਿਜ ਬਾਬੂ ਨੇ ਹੈਰਾਨ ਹੁੰਦਿਆਂ ਹੋਇਆਂ ਕਿਹਾਂ:--ਕਿਉਂ ਬੇਟਾ ?
ਮਾਧੋਰੀ ਆਖਣ ਲੱਗੀ:-- ਬਾਬੂ ਜੀ ਦੋਵੇਂ ਹੀ ਬਚੇ ਹਨ ਜਸਤਰਾਂ ਪਰਮਲਾ ਬੱਚਾ ਹੈ ਜਿਵੇਂ ਉਸ ਨੂੰ ਪਤਾ ਨਹੀਂ ਕਿ ਇਸ ਵੇਲੇ ਕੀ ਕੰਮ ਕਰੀਦਾ ਹੈ ਕਿਸ ਵੇਲੇ ਖਾਣਾ ਖਾਣਾ ਹੈ ਤੇ ਕਿਸ ਵੇਲੇ ਸੌਣਾ ਚਾਹੀਦਾ ਹੈ---ਆਪਣੇ ਬਾਰੇ ਜਿਵੇਂ ਉਹ ਖੁਦ ਕੁਝ ਨਹੀਂ ਸੋਚ ਸਕਦੀ ਤਿਵੇਂ ਹੀ ਮਾਸਟਰ ਹਾਲ ਹੈ ਨਾ ਖਾਣ ਵੇਲੇ ਖਾਨੇ ਦਾ ਖਿਆਲ ਤੇ ਨਾ ਹੀ ਠੀਕ ਹੋਲ ਹੋਰ ਕਿਸੇ ਗੱਲ ਦਾ ਖਿਆਲ ਹੈ । ਸਭ ਤੋਂ ਮਜ਼ੇਦਾਰ ਇਹ ਗੱਲ ਹੈ ਕਿ ਕਦੇ ਕਦਾਈ ਤਾਂ ਐਸੀ ਚੀਜ਼ ਮੰਗ ਭੇਜਦੇ ਹਨ--ਕਿ ਕੋਈ ਆਦਮੀ ਜਿਸਦੇ ਹੋਸ਼ ਹਵਾਸ ਕਾਇਮ ਹੋਣ ਇਹੋ ਜਿਹੀਆਂ ਚੀਜ਼ਾਂ ਨਹੀਂ ਮੰਗ ਸਕਦਾ ! ਬ੍ਰਿਜ ਬਾਬੂ

ਦੀ ਸਮਝ ਵਿਚ ਕੁਝ ਨਾ ਆਇਆ, ਉਹ ਮਾਧੋਰੀ ਵਲ ਮੂੰਹ ਉਤਾਂਹ ਕਰਕੇ ਤੱਕਣ ਲੱਗ ਪਏ । ਮਾਧੋਰੀ ਨੂੰ ਹੱਸ ਕੇ ਕਿਹਾ:-ਆਪਦੀ ਬੇਟੀ ਪਰਮਲਾ ਭਲਾ ਇਹ ਸਮਝ ਸਕਦੀ ਹੈ ਕਿ ਉਸਨੂੰ ਕਿਸ ਸਮੇਂ ਕਿਸ ਚੀਜ਼ ਦੀ ਜ਼ਰੂਰਤ ਹੈ ? ਤੇ ਕਦੇ ਕਿਸੇ ਚੀਜ਼ ਨੂੰ ਹਾਸਲ ਕਰਨ ਲਈ ਉਹ ਕਿੰਨੀ ਜ਼ਿਦ ਕਰਦੀ ਹੈ ਓਧੂਮ ਮਚਾਂਦੀ ਹੈ ਕਿਉਂ ਠੀਕ ਹੈ ਨਾ ?"
"ਹਾਂ ਤਾਂ ਉਹ ਇਹ ਤੇ ਕਰਦੀ ਹੈ । ਬ੍ਰਿਜ ਬਾਬੂ ਨੇ ਕਿਹਾ |"
"ਮਾਸਟਰ ਸਾਹਿਬ ਵੀ ਇਹੋ ਕਰਦੇ ਹਨ ।"
ਹਸਦਿਆਂ ਹੋਇਆਂ ਬ੍ਰਿਜ ਬਾਬੂ ਨੇ ਕਿਹਾ :-
ਇਹ ਲੜਕਾ - ਮੈਨੂੰ ਕੁਝ ਪਾਗਲ ਜਿਹਾ ਲੱਗਦਾ ਹੈ ।
ਮਾਧੋਰੀ:- "ਪਾਗਲ ਨਹੀਂ ਬਾਬੂ ਜੀ ਇਹ ਜ਼ਰੂਰ ਕਿਸੇ ਵੱਡੇ ਆਦਮੀ ਦਾ ਪੁਤਰ ਹੈ ।
ਹੈਰਾਨ ਹੁੰਦਿਆਂ ਹੋਇਆਂ ਬ੍ਰਿਜ ਬਾਬੂ ਨੇ ਕਿਹਾ:-
“ਤੂੰ ਇਹ ਕਿਸ ਤਰਾਂ ਪਛਾਣਿਆਂ ।"
ਮਾਧੋਰੀ ਨੂੰ ਖੁਦ ਤਾਂ ਪਤਾ ਨਹੀਂ ਸੀ ਤਾਂ ਉਸਦਾ ਖਿਆਲ ਜ਼ਰੂਰ ਸੀ ਉਹ ਸਮਝਦਾਰ ਸੀ ਉਹ ਰੋਜ ਦੇਖਦੀ ਸੀ ਕਿ ਸੁਰਿੰਦਰ ਆਪਣੇ ਹੱਥ ਨਾਲ ਕੋਈ ਕੰਮ ਨਹੀਂ ਸੀ ਕਰਦਾ ਦੂਜਿਆਂ ਦਾ ਮੂੰਹ ਦੇਖਦਾ ਰਹਿੰਦਾ ਹੈ, ਕੋਈ ਕਰ ਦੇਵੇ ਤਾਂ ਵਾਹਵਾ ਨਹੀਂ ਤਾਂ ਉਸੇ ਤਰਾਂ ਪਿਆ ਰਹਿੰਦਾ ਸੀ । ਉਸਦੀ ਹਾਲਤ ਦੇਖ

ਕੇ ਮਾਧੋਰੀ ਨੇ ਅੰਦਾਜ਼ਾ ਲਾਇਆ ਸੀ ਕਿ ਸੁਰਿੰਦਰ ਜ਼ਰੂਰ ਕਿਸੇ ਵੱਡ ਘਰ ਦਾ ਨੌ-ਨਿਹਾਲ ਹੈ । ਖਾਣ ਪੀਣ ਵਲੋਂ ਉਸਦੀ ਬੇ-ਪਰਵਾਹੀ ਨੇ ਉਸਨੂੰ ਹੁਸ਼ਿਆਰ ਕਰ ਦਿਤਾ ਸੀ ਉਸਦੀ ਤਬੀਅਤ ਦਾ ਅਨੋਖ-ਪਨ ਕਰਕੇ ਉਸਦੀ ਤਵਚਾ ਦਾ ਖਾਸ ਧਿਆਨ ਵਧ ਗਿਆ ਸੀ ਉਸਦੀ ਇਹ ਆਦਤ ਬੇ-ਪਰਵਾਹੀ ਨੇ ਦੇ ਦਿਓ ਤਾਂ ਖਾ ਲਈ ਨਾ ਦਿਓ ਤੇ ਨਾਂ ਸਹੀ ਉਸਨੂੰ ਹੈਰਾਨ ਕਰੀ ਜਾਂਦੀ ਸੀ । ਮਾਧੋਰੀ ਦੇ ਦਿਲ ਦੀ ਨਾਜ਼ਕ ਨੁਕਰੇ ਏਸ ਨਵੇਂ ਮਾਸਟਰ ਲਈ , ਇਕ ਰਹਿਮ ਦਾ ਜਜ਼ਬਾ ਉਠ ਪਿਆ ਸੀ----ਹਰ ਸਮੇਂ ਉਸਦੇ ਕੰਨ ਤੇ ਅੱਖਾਂ ਉਸ ਬਦ-ਨਸੀਬ ਵੱਲ ਲੱਗੀਆਂ ਰਹਿੰਦੀਆਂ ਸਨ । ਅੱਵਲ ਤਾਂ ਉਹ ਕੁਝ ਮੰਗਦਾ ਹੀ ਹੈ ਨਹੀਂ ਤੇ ਜਦ ਮੰਗਦਾ ਹੈ ਤਾਂ ਸਮਾਂ ਕਸਮਾਂ ਬਿਨਾਂ ਦੇਖੇ ਹੀ ਸਿਧਾ ਬੜੀ ਦੀਦੀ ਪਾਸ ਜਾ ਸਵਾਲ ਕਰਦਾ ਹੈ । ਮਾਧੋਰੀ ਹਸ ਪੈਂਦੀ ਹੈ ਤੇ ਦਿਲ ਹੀ ਦਿਲ ਵਿਚ ਕਹਿੰਦੀ ਹੈ ਕਿ ਇਹ ਮਾਸਟਰ ਵੀ ਕੀ , ਹੈ ਨਿਰਾ-ਦਾੜੀ ਮੁਛਾਂ ਵਾਲਾ ਬਚਾ ਹੈ।
ਮਨੋਰਮਾ ਮਾਧੋਰੀ ਦੀ ਹਮਜੋਲੀ ਤੇ ਬਚਪਨ ਦੀ ਸਹੇਲੀ ਸੀ। ਕਾਫੀ ਚਿਰ ਤੋਂ ਮਾਧੋਰੀ ਨੇ ਉਸ ਨੂੰ ਕੋਈ ਚਿਠੀ ਨਹੀਂ ਲਿਖੀ ਸੀ ਇਸ ਲਈ ਆਪਣੇ ਖਤ ਦਾ ਉਤਰ ਨਾ ਪਾ ਕੇ ਉਹ, ਗੁਸੇ ਹੋ ਗਈ ਸੀ ਅਜ ਦੁਪੈਹਰ ਨੂੰ ਜ਼ਰਾ ਵੇਹਲੇ ਸਮੇਂ ਮਾਧੋਰੀ ਆਪਣੀ ਸਖੀ ਨੂੰ ਚਿਠੀ ਲਿਖਨ ਬੈਠੀ ਸੀ---ਉਸ ਸਮੇਂ

ਪਰਮਲਾ ਨੇ ਆ ਸਵਾਲ ਕੀਤਾ । ਦੀਦੀ ਮਾਧੋਰੀ ਨੇ ਸਿਰ ਉਤਾਂਹ ਚੁਕ ਕ ਕਿਹਾ:-ਕਿਉਂ ਕੀ ਹੈ ?
ਪਰਮਲਾ ਨੇ ਕਿਹਾ- ਇਕ ਐਨਕ ਦਿਉ, ਮਾਸਟਰ ਸਾਹਿਬ ਦੀ ਐਨਕ ਗੁਆਚ ਗਈ ਹੈ।
ਮਾਧੋਰੀ ਹੱਸ ਪਈ ਤੇ ਆਖਣ ਲੱਗੀ---- ਮਾਸਟਰ ਸਾਹਿਬ ਨੂੰ ਆਖਦੇ ਕਿ ਮੈਂ ਕੋਈ ਐਨਕਾਂ ਦੀ ਦੁਕਾਨ ਖੋਲੀ ਬੈਠੀ ਹਾਂ !
ਪਰਮਲਾ ਦੌੜ ਕੇ ਮਾਸਟਰ ਸਾਹਿਬ ਦੇ ਪਾਸ ਜਾਣ ਲਗੀ ਸੀ ਕਿ ਮਾਧੋਰੀ ਨੇ ਰੋਕ ਕੇ ਕਿਹਾ--- ਕਿਥੇ ਚਲੀ ਹੈ ?
“ਮਾਸਟਰ ਸਾਹਿਬ ਨੂੰ ਕਹਿਣ ।"
"ਮਾਸਟਰ ਸਾਹਿਬ ਨੂੰ ਕੁਝ ਕਹਿਣ ਦੀ ਲੋੜ ਨਹੀਂ ਜਾ ਜਾ ਕੇ ਮੁਨੀਮ ਸਾਹਿਬ ਨੂੰ ਸੱਦ ਲਿਆ |"
ਪਰਮਲਾ ਮੁਨੀਮ ਨੂੰ ਸੱਦ ਲਿਆਈ । ਮਾਧੋਰੀ ਨੇ ਉਸ ਨੂੰ ਆਖਿਆ:-ਮਾਸਟਰ ਸਾਹਿਬ ਦੀ ਐਨਕ ਗੁਆਚ ਗਈ ਹੈ ਉਹਨਾਂ ਪਾਸੋ ਨੰਬਰ ਪੁਛ ਕੇ ਚੰਗੀ ਜਹੀ ਐਨਕ ਲਿਆ ਦਿਉ।
ਮੁਨੀਮ ਦੇ ਚਲੇ ਜਾਨ ਪਿਛੋਂ ਮਾਧੋਰੀ ਨੇ ਮਨੋਰਮਾਂ ਨੂੰ ਖਤ ਲਿਖਨਾ ਸ਼ੁਰੂ ਕੀਤਾ ਤੇ ਅਖੀਰ ਵਿਚ ਇਹ ਕਿੱਸਾ ਵੀ ਲਿਖ ਦਿੱਤਾ----ਪਰਮਲਾ ਦੀ ਪੜ੍ਹਾਈ ਲਿਖਾਈ ਲਈ ਬਾਬੂ ਜੀ ਨੇ ਇਕ ਮਾਸਟਰ ਰਖ ਦਿਤਾ ਹੈ ਹਛਾ ਖਾਸਾ ਢੀਂਗਰਾ ਹੈ ਤੇ ਅੰਵਾਨ ਬੱਚਾ ਵੀ, ਸਮਝਦੀ ਹਾਂ ਕਿ ਪ੍ਰਦੇਸ ਵਿਚ ਉਸ ਨੇ ਪਹਿਲੀ

ਵਾਰ ਹੀ ਕਦਮ ਰਖਿਆ ਹੈ ਸ਼ਾਇਦ ਉਹ ਕਦੇ ਘਰੋ ਬਾਹਰ ਨਿਕਲਿਆਂ ਹੀ ਨਹੀਂ , ਦੁਨੀਆਂ ਦੀ ਚਾਲ ਢਾਲ ਤਾਂ ਉਹ ਬਿਲਕਲ ਜਾਨਦਾ ਹੀ ਨਹੀਂ ਉਸਦੀ ਬਚਿਆਂ ਵਾਂਗ ਦੇਖ ਭਾਲ ਕਰਨਾ ਜਰੂਰੀ ਹੈ ਨਹੀਂ ਤੇ ਇਕ ਪਲ ਵੀ ਕੰਮ ਨਾ ਚਲੇ । ਖੁਦ ਆਪਣਾ ਖਿਆਲ ਰਖਨਾ ਤਾਂ ਉਹ ਜਾਨਦਾ ਹੀ ਨਹੀਂ, ਮੇਰਾ ਅੱਧੇ ਤੋਂ ਜ਼ਿਆਦਾ ਸਮਾਂ ਉਸ ਦੇ ਕੰਮਾਂ ਵਿਚ ਬਤੀਤ ਹੁੰਦਾ ਹੈ। ਤੁਸੀਂ ਲੋਕਾਂ ਨੂੰ ਖਤ ਪੱਤਰ ਲਿਖਾਂ ਤਾਂ ਕਦ ? ਜੇ ਥੋੜੇ ਸਮੇਂ ਨੂੰ ਤੇਰਾ ਏਧਰ ਆਉਣਾ ਹੋਇਆ ਤਾਂ ਮੈਂ ਤੈਨੂੰ ਏਸ ਬਹੁਤ ਨਕੰਮੇ ਆਦਮੀ ਦੇ ਦਰਸ਼ਨ ਕਰਾਵਾਂਗੀ । ਇਹੋ ਜਿਹਾ ਅਪਾਹਜ ਦੂਜਿਆਂ ਦਾ ਆਸਰਾ ਤੱਕਣ ਵਾਲਾ ਤੂੰ ਕਦੇ ਨਹੀਂ ਦੇਖਿਆ ਹੋਵੇਗਾ । ਜੇ ਖਾਣ ਨੂੰ ਦੇ ਦਿਉ ਤਾਂ ਖਾ ਲੀਤਾ, ਨਾ ਦਿਉ ਤਾਂ ਢਿਡ ਤੇ ਪੱਥਰ ਬੰਨ ਕੇ ਪਿਆ ਰਹੇਗਾ।
......... ਤੇ ਫਿਰ ਉਸ ਨੂੰ ਦਿਨ ਭਰ ਇਹ ਚੇਤਾ ਹੀ ਨਹੀਂ ਆਇਗਾ ਕਿ ਉਸ ਨੇ ਹਾਲਾਂ ਖਾਣਾ ਖਾਧਾ ਹੈ ਜਾਂ ਨਹੀਂ। ਮੈਂ ਸੋਚਦੀ ਹਾਂ ਕਿ ਏਹੋ ਜੇਹੇ ਨਿਕਾਰੇ ਆਦਮੀ ਵੀ ਦੁਨੀਆਂ ਵਿਚ ਹਾਲਾਂ ਪਏ ਹਨ । ਭਲਾ ਇਹੋ ਜਿਹਾ ਆਦਮੀ ' ਘਰ ਬਾਰ ਛਡ ਕੇ ਪ੍ਰਦੇਸ ਆਉਂਦਾ ਹੀ ਕਿਉਂ ਹੈ ? ਸੁਣਦੀ ਹਾਂ ਕਿ ਇਸ ਦੇ ਮਾਤਾ ਪਿਤਾ ਸਹੀ ਸਲਾਮਤ ਹਨ ਮੈਨੂੰ ਖਿਆਲ ਆਉਂਦਾ ਹੈ ਕਿ ਜ਼ਰੂਰ ਉਹਨਾਂ ਦਾ ਕਲੇਜਾ ਪੱਥਰ ਦਾ ਹੋਵੇਗਾ ਮੈਂ ਤਾਂ ਐਸੇ ਬਚੇ ਵਰਗੇ ਇਨਸਾਨ ਨੂੰ

--ਜਿਸਤਰ੍ਹਾਂ ਕਿ ਉਹ ਮੈਨੂੰ ਨਜ਼ਰ ਆਉਂਦਾ ਹੈ ਸੁਪਨੇ ਵਿਚ ਵੀ ਅਖਾਂ ਤੋਂ ਉਹਲੇ ਨਾਂ ਕਰਾਂਗੀ ।
ਮਨੋਰਮਾਂ ਨੇ ਹਾਸੇ ਹਾਸੇ ਵਿਚ ਲਿਖ ਭੇਜਿਆ--- ਤੇਰੀ ਚਿਠੀ ਪੜ੍ਹਨ ਤੋਂ ਪਤਾ ਲੱਗਾ ਕਿ ਆਪਣੇ ਘਰ ਵਿਚ ਅਜ ਕਲ ਤੂੰ ਇਕ ਪਾਲਤੂ ਬਨ ਮਾਨਸ ਰਖਿਆ ਹੋਇਆ ਹੈ ਤੇ ਖੁਦ ਉਸ ਦੀ ਪੁਜਾਰਨ ਬਣ ਗਈ ਹੈ, ਪਰ ਜ਼ਰਾ ਹੁਸ਼ਿਆਰ ਰਹੀਂ ।-----ਮਨੋਰਮਾ ਦਾ ਖਤ ਪੜ੍ਹਕੇ ਮਾਧੋਰੀ ਦੇ ਮੂੰਹ ਤੇ ਲਾਲੀ ਵਰਤ ਗਈ ਉਸ ਨੇ ਜਵਾਬ ਵਿਚ ਲਿਖਿਆ:-ਤੇਰਾ ਮੂੰਹ ਤਾਂ ਭਾੜ ਹੈ ਤੇ ਇਹ ਵੀ ਨਹੀਂ ਸਮਝਦੀ, ਕਿ ਕਿਸ ਨਾਲ ਕਿਹੋ ਜਿਹਾ ਮਖੋਲ ਕਰੀਦਾ ਏ। ਪਰਮਲਾ ! ਤੇਰੇ ਮਾਸਟਰ ਸਾਹਿਬ ਦੀ ਨਵੀਂ ਐਨਕ ਕਿਹੋ ਜਿਹੀ ਹੈ ?
‘ਬਹੁਤ ਚੰਗੀ ।"
"ਤੈਨੂੰ ਕਿਸਤਰਾਂ ਪਤਾ ਲਗਾ ?"
ਮਾਸਟਰ ਸਾਹਿਬ ਇਹ ਐਨਿਕ ਲਾ ਕੇ ਖੂਬ ਚੰਗੀ ਤਰਾਂ ਕਿਤਾਬ ਪੜ੍ਹ ਲੈਂਦੇ ਹਨ ਜੇ ਐਨਕ ਖਰਾਬ ਹੁੰਦੀ ਤਾਂ ਉਹ ਕਿਸਤਰਾਂ ਪੜ੍ਹਦੇ ।
"ਤਾਂ ਉਹਨਾਂ ਨੇ ਖੁਦ ਕੁਝ ਨਹੀਂ ਕਿਹਾ ਕਿ ਇਹ ਚੰਗੀ ਹੈ ਜਾਂ ਬੁਰੀ ?"
“ਨਹੀਂ।”
ਨਹੀਂ ! ਇਕ ਲਫਜ਼ ਵੀ ਨਹੀਂ ? ਕਿਹੋ ਜਹੀ ਹੈ, ਠੀਕ ਹੈ ਜਾਂ ਨਹੀਂ ਹੈ, ਪਸੰਦ ਹੈ ਜਾਂ ਨਹੀਂ ਪਸਿੰਦ, ਕੁਝ ਵੀ ਨਹੀਂ ਕਿਹਾ ?

"ਨਹੀਂ ਕੁਝ ਨਹੀਂ ਕਿਹਾ |"
ਇਕ ਸਿਰਫ ਇਕ ਮਿੰਟ ਲਈ ਮਾਧੋਰੀ ਦਾ ਹਰ ਵਕਤ ਖਿੜਨ ਵਾਲਾ ਨਾਜਕ ਤੇ ਮੁਲਾਇਮ ਚੇਹਰਾ ਤਾਰੀਕ ਹੋ ਗਿਆ ਪਰ ਜਲਦੀ ਹੀ ਉਸ ਨੇ ਹਸ ਕੇ ਆਖਿਆ-----ਆਪਣੇ ਮਾਸਟਰ ਸਾਹਿਬ ਨੂੰ ਕਹਿ ਦਈ ਕਿ ਹੁਣ ਫੇਰ ਨਾ ਮੁੜ ਕਿਤੇ ਇਹਨੂੰ ਗੁਵਾ ਦੇਨ ।
“ਹੱਛਾ ਕਹਿ ਦਿਆਂਗੀ।"
"ਦੁਰ ਪਗਲੀ ! ਇਹ ਵੀ ਕੋਈ ਕਹਿਣ ਵਾਲੀ ਗੱਲ ਹੈ, ਉਹਨਾਂ ਨੂੰ ਸ਼ਾਇਦ ਬੁਰੀ ਲਗੇ ।"
"ਤਾਂ ਫੇਰ ਕੁਝ ਨਾ ਆਖਾਂ ।"
"ਨਹੀਂ !"
ਸ਼ਿਵ ਚੰਦਰ ਮਾਧੋਰੀ ਦੇ ਵੱਡੇ ਭਰਾ ਦਾ ਨਾਂ ਸੀ ਮਾਧੋਰੀ ਨੇ ਇਕ ਦਿਨ ਉਸ ਨੂੰ ਕਿਹਾ:-ਦਾਦਾ ਪਰਮਲਾ ਦੇ ਮਾਸਟਰ ਦਿਨ ਰਾਤ ਕੀ ਪੜਦੇ ਰਹਿੰਦੇ ਹਨ--- ਤੇਨੂੰ ਕੁਝ ਮਾਲੂਮ ਹੈ ?
ਸ਼ਿਵ ਚੰਦਰ ਬੀ: ਏ. ਵਿਚ ਪੜਦਾ ਸੀ ਉਸਦੀ ਨਜ਼ਰ ਵਿਚ ਪਰਮਲਾ ਨੂੰ ਪੜਾਣ ਵਾਲੇ ਮਾਸਟਰ ਦੀ ਕੀ ਇਜ਼ਤ ਹੋ ਸਕਦੀ ਸੀ । ਏਸ ਲਈ ਉਸ ਨੇ ਬੜੀ ਆਕੜ ਨਾਲ ਜਵਾਬ ਦਿੱਤਾ ਨਾਵਲ ਨਾਟਕ ਪੜ੍ਹਦਾ ਰਹਿੰਦਾ ਏ ਹੋਰ ਕੀ ਪੜੇਗਾ ?
ਮਾਧੋਰੀ ਨੂੰ ਇਤਬਾਰ ਨਾ ਆਇਆ ਉਸਨੇ ਪਰਮਲਾ ਪਾਸੋਂ ਸੁਰਿੰਦਰ ਦੀ ਇਕ ਕਿਤਾਬ

ਮੰਗਵਾ ਕੇ ਆਪਣੇ ਭਰਾ ਦੇ ਹੱਥ ਦੇ ਦਿੱਤੀ ਤੇ ਆਖਣ ਲੱਗੀ ਦਾਦਾ ! ਇਹ ਮੈਨੂੰ ਨਾਵਲ, ਨਾਟਕ ਤੇ ਮਲੂਮ ਨਹੀਂ ਹੁੰਦਾ ? ਸ਼ਿਵ ਚੰਦਰ ਨੇ ਵਰਕੇ ਉਲਟ ਪੁਲਟ ਕੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਨਜ਼ਰ ਮਾਰੀ ਉਹ ਇਕ ਸੋਹਣੇ ਮਜ਼ਮੂਨ ਦੀ ਚੰਗੀ ਕਿਤਾਬ ਸੀ, ਜਿਸਨੂੰ ਉਹ ਕੁਝ ਨਾ ਸਮਝ ਆਈ । ਹਾਂ ਐਨੀ ਗੱਲ ਜਰੂਰ ਸਮਝ ਗਿਆ ਕਿ ਇਹ ਇਕ ਬਹੁਤ ਉਚ ਖਿਆਲਾਂ ਦੀ ਕਿਤਾਬ ਹੈ ਜਿਸਨੂੰ ਉਹ ਬਿਲਕੁਲ ਨਹੀਂ ਸੀ ਸਮਝ ਸਕਦਾ । ਛੋਟੀ ਭੈਣ ਦੇ ਸਾਹਮਣੇ ਆਪਣੀ ਹੇਠੀ ਕਰਾਣੀ ਉਸਨੂੰ ਪਸਿੰਦ ਨਾ ਆਈ ਆਖਣ ਲੱਗਾ:-
ਹਿਸਾਬ ਦੀ ਕਿਤਾਬ ਹੈ ਸਕੂਲ ਵਿਚ ਛੋਟੀ ਜਮਾਤੇ ਪੜ੍ਹਾਈ ਜਾਂਦੀ ਹੈ । ਮਾਧੋਰੀ ਦਾ ਚੇਹਰਾ ਉਤਰ ਗਿਆ ਓਸ ਨੇ ਦੁਬਾਰਾ ਪੁਛਿਆ:-
ਇਹ ਕਿਸੇ ਉਚੇ ਦਰਜੇ ਦੀ ਕਿਤਾਬ ਨਹੀਂ ਹੈ ?ਕਾਲਜ ਵਿਚ ਨਹੀਂ ਪੜ੍ਹਾਈ ਜਾਂਦੀ ?
ਸ਼ਿਵ ਚੰਦਰ ਦੇ ਚੇਹਰੇ ਦਾ ਰੰਗ ਫਕ ਹੋ ਗਿਆ ਪਰ ਮੂੰਹੋ ਉਸ ਨੇ ਇਹੋ ਕਿਹਾ:-
“ਨਹੀਂ ਨਹੀਂ ਇਹ ਵੀ ਕੋਈ ਕਿਤਾਬ ਹੈ ?
ਉਸੇ ਦਿਨ ਤੋਂ ਸ਼ਿਵ ਚੰਦਰ ਚੌਕੰਨਾ ਹੋ ਗਿਆ ਤੇ ਦਿਲ ਹੀ ਦਿਲ ਵਿਚ ਸਹਿਮਿਆਂ ਰਹਿਣ ਲੱਗ ਪਇਆ ਕਿ ਸ਼ਾਇਦ ਕਿਸੇ ਵੇਲੇ ਸੁਰਿੰਦਰ ਉਸ ਪਾਸੋਂ, ਕੋਈ ਸਵਾਲ ਹੀ ਨਾ ਪੁਛ ਬੈਠੇ ਤੇ ਉਸ ਨੂੰ ਵੀ ਹਰ

ਰੋਜ਼ ਪਰਮਲਾ ਨਾਲ ਕਾਪੀ ਪੈਨਸਲ ਲੈ ਕੇ ਮਾਸਟਰ ਪਾਸ, ਹਾਜ਼ਰ ਹੋਣਾ ਪਵੇ, ਇਸ ਲਈ ਹੁਣ ਉਹ ਸੁਰਿੰਦਰ ਪਾਲੋਂ ਦਬਿਆਂ ਦਬਿਆ - ਰਹਿਣ ਲੱਗ ਪਿਆ।
ਕੁਝ ਦਿਨਾਂ ਪਿਛੋਂ ਇਕ ਦਿਨ ਮਾਧੋਰੀ ਨੇ ਬ੍ਰਿਜ ਬਾਬੂ ਨੂੰ ਕਿਹਾ:-ਬਾਬੂ ਜੀ ਮੈਂ ਕੁਝ ਦਿਨਾਂ ਲਈ ਕਾਸ਼ੀ ਜਾਵਾਂਗੀ ।
ਟੁਟੇ ਹੋਇ ਦਿਲ ਨਾਲ ਬ੍ਰਿਜ ਬਾਬੂ ਨੇ ਕਿਹਾ:-"ਇਹ ਕਿਸ ਤਰਾਂ ਹੋ ਸਕਦਾ ਹੈ ਬੇਟਾ!' ਤੂੰ ਕਾਂਸ਼ੀ ਚਲੀ ਜਾਏਗੀ ਤਾਂ ਇਸ ਘਰ ਦੀ ਕੀ ਹਾਲਤ ਹੋਵੇਗੀ, ਇਥੋਂ ਦਾ ਕੰਮ ਕਿਸ ਤਰਾਂ ਚਲੇਗਾ ?
ਹਸਦਿਆਂ ਹੋਇਆਂ ਮਾਧੋਰੀ ਨੇ ਕਿਹਾ:-ਆਖਰ ਮੈਂ ਵਾਪਸ ਤਾਂ ਆਵਾਂਗੀ ਹੀ ਕਿਤੇ ਮੈਂ ਹਮੇਸ਼ਾਂ ਲਈ ਥੋੜਾ ਹੀ ਚਲੀ ਚਲੀ ਹਾਂ | ਬ੍ਰਿਜ ਬਾਬੂ ਦੀਆਂ ਅਖਾਂ ਵਿਚ ਅੱਥਰੂ ਭਰ ਆਏ। ਮਾਧੋਰੀ ਨੇ ਸੋਚਿਆ ਉਸ ਨੂੰ ਇਸ ਤਰਾਂ ਨਹੀਂ ਸੀ ਕਹਿਣਾ ਚਾਹੀਦਾ ਏਸ ਲਈ ਉਹ ਮੁੜ ਕਹਿਨ ਲਗੀ:- ਬਾਬੂ ਜੀ ! ਮੈਂ ਸਿਰਫ ਕੁਝ ਦਿਨ ਫਿਰ ਤੁਰ ਕੇ ਵਾਪਸ ਆ ਜਾਵਾਂਗੀ !
ਚੰਗੀ ਗਲ ਹੈ ਜਾਹ--- ਲੇਕਿਨ ਬੇਟੀ ! ਏਥੋਂ ਦਾ ਕੰਮ ਨਹੀਂ ਚਲੇਗਾ ।
"ਕੀ ਮੇਰੇ ਬਿਨਾਂ ਸਭ ਕੰਮ ਰੁਕ ਜਾਨਗੇ ?"
"ਕੰਮ ਤਾਂ ਬੰਦ ਨਹੀਂ ਹੋਵੇਗਾ ਸਭ ਕੁਝ ਚਲਦਾ ਹੀ ਰਵੇਗਾ । ਲੇਕਿਨ ਚਪੂ ਟੁਟ ਜਾਨ ਨਾਲ ਹੜ ਆਉਨ

ਤੇ ਜਸਤਰਾਂ ਬੇੜੀ ਰੁੜਦੀ ਹੈ ਏਸੇ ਤਰ੍ਹਾਂ ਘਰ ਦਾ ਕੰਮ ਕਾਜ ਵੀ ਤੁਰੀ ਚਲੇਗਾ।
ਮਾਧੋਰੀ ਦਾ ਬਨਾਰਸ ਜਾਨਾ ਬੜਾ ਜ਼ਰੂਰੀ ਸੀ ਉਥੇ ਉਸ ਦੀ ਨਨਾਣ ਆਪਨੇ ਇਕੋ ਇਕ ਪਤਰ ਨਾਲ ਅਕਲਿਆਂ ਰਹਿੰਦੀ ਸੀ ਉਹਨਾਂ ਨੂੰ ਇਕ ਵਾਰ ਜ਼ਰੂਰ ਮਿਲਨ ਜਾਨਾ ਸੀ । ਕਾਂਸ਼ੀ ਜਾਨ ਲਗਿਆਂ 'ਮਾਧੋਰੀ ਨੇ ਘਰ ਦੇ ਨੌਕਰਾਂ ਨੂੰ ਆਪਨੇ ਪਾਸ ਸਦ ਕੇ ਵਖੋ ਵਖ ਕੰਮ ਹਰ ਇਕ ਦੇ ਸਪੁਰਦ ਕੀਤਾ, ਤੇ ਘਰ ਦੀ ਬੁਢੀ ਨੌਕਰਾਨੀ ਨੂੰ ਸਦ ਕੇ ਏਸ ਗਲ ਦੀ ਤਾਕੀਦ ਕਰ ਦਿਤੀ ਕਿ ਉਸ ਦੇ ਪਿਤਾ ਜੀ ਤੇ ਭੈਣ ਦੀ ਦੇਖ ਭਾਲ ਵਲ ਨੌਕਰ ਲਾ ਪਰਵਾਹੀ ਨਾ ਕਰਨ । ਪਰ ਮਾਸਟਰ ਦੇ ਧਿਆਨ ਦੀ ਜੁੰਮੇਵਾਰੀ ਮਾਧੋਰੀ ਨੇ ਕਿਸੇ ਨੂੰ ਸਪੁਰਦ ਨਾ ਕੀਤੀ ਤੇ ਜਾਨ ਬੁਝ ਕੇ ਏਸ ਗਲ ਵਲੋਂ ਖਾਮੋਸ਼ੀ ਅਖਤਿਆਰ ਕਰ ਛੱਡੀ । ਇਹਨਾ ਕੁਝਕੁ ਦਿਨਾਂ ਤੋਂ ਮਾਧੋਰੀ ਨੂੰ ਮਾਸਟਰ ਸਾਹਿਬ ਵਲੋਂ ਚਿੜ ਜਿਹੀ ਹੋ ਗਈ ਸੀ। ਉਸ ਨੇ ਉਸ ਦੀ ਐਨੀ ਖਾਤਰ ਵਗੈਰਾ ਕੀਤੀ ਸੀ ਕਿ ਕਿਸੇ ਤਰਾਂ ਵੀ ਉਸ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਸੀ ਦਿਤਾ। ਪਰ ਪਤਾ ਨਹੀਂ ਇਹ ਇਨਸਾਨ ਕਸ ਮਿਟੀ ਦੀ ਬਣਿਆਂ ਹੋਇਆ ਸੀ ਕਿ ਇਸ ਨੇ ਵੀ ਜ਼ਰਾ ਜ਼ਬਾਨ ਹਿਲਾ ਕੇ ਧੰਨਵਾਦ ਤਕ ਨਹੀਂ ਸੀ ਕੀਤਾ। ਏਸੇ ਲਈ ਮਾਧੋਰੀ ਕੁਝ ਦਿਨ ਬਾਹਰ ਜਾ ਰਹੀ ਹੈ ਤਾਂਕੇ ਉਸ ਉਜੱਡ ਤੇ ਨਿਕਾਰੇ ਆਦਮੀ ਨੂੰ ਵੀ ਪਤਾ ਲਗੇ ਕਿ ਮੇਰੇ ਵਿਚ

ਵੀ ਦਿਲ ਹੈ ਮੈਂ ਵੀ ਇਕ ਇਨਸਾਨ ਹਾਂ। ਨਾਲੇ ਜ਼ਰਾ ਏਸ ਮਖੋਲ ਵਿਚ ਹਰਜ ਵੀ ਕੀ ਹੈ ? ਏਸ ਦੀ ‘ਗੈਰ ਹਾਜ਼ਰੀ ਵਿਚ ਮਾਸਟਰ ਸਾਹਿਬ ਦੇ ਦਿਨ ਕਿਵੇਂ ਬੀਤਦੇ ਹਨ ਇਹ ਦੇਖ ਲੈਣ ਚ ਹਰਜ ਵੀ ਕੀ ਸੀ ? ਇਹੋ ਕਾਰਨ ਸੀ ਕਿ ਉਸ ਨੇ ਸੁਰਿੰਦਰ ਬਾਰੇ ਕਿਸੇ ਨੌਕਰ ਚਾਕਰ ਨੂੰ ਕੋਈ ਵੀ ਹਦਾਇਤ ਵਗੈਰਾ ਨਹੀਂ ਸੀ ਕੀਤੀ ।
ਰਿਆਜ਼ੀ ਦਾ ਇਕ ਮੁਸ਼ਕਲ ਸਵਾਲ ਸੁਰਿੰਦਰ ਹਲ ਕਰ ਰਿਹਾ ਸੀ ਕਿ ਪਰਮਲਾ ਨੇ ਕਿਹਾ:- ਮਾਸਟਰ ਸਾਹਿਬ ਵਿਦਿਆ ਤਾਂ ਕੱਲ ਰਾਤੇ ਦੀ ਕਾਂਸ਼ੀ ਚਲੀ ਗਈ ਹੈ। ਪਰ ਸੁਰਿੰਦਰ ਦੇ ਕੰਨਾਂ ਵਿਚ ਭਿਨਕ ਵੀ ਨਾ ਪਈ, ਉਹ ਆਪਣੇ ਹੀ ਕੰਮ ਵਿਚ ਗਲਤਾਨ ਸੀ । ਦੋ ਦਿਨ ਬੀਤ ਗਏ ਤੀਜੇ ਦਿਨ ਸੁਰਿੰਦਰ ਨੂੰ ਕੁਝ ਹੋਸ਼ ਆਈ ਉਸ ਨੂੰ ਇਹ ਮਹਿਸੂਸ ਹੋਇਆ ਕਿ ਹੁਣ ਦੱਸ ਵਜੇ ਜਾਂਦੇ ਹਨ ਖਾਣੇ ਲਈ ਕੋਈ ਝਗੜਾ ਨਹੀਂ ਹੁੰਦਾ--- ਇਕ ਦੋ ਵਜ ਜਾਂਦੇ ਹਨ । ਨਾਹੁਣ ਤੋਂ ਬਾਅਦ ਧੋਤੀ ਬਦਲਨ ਵੇਲੇ ਉਹ ਦੇਖਦਾ ਸੀ ਕਿ ਧੋਤੀ ਹੁਣ ਕੋਈ ਖਾਸ, ਉਜਲੀ ਨਹੀਂ ਹੁੰਦੀ। ਸਵੇਰੇ ਜੋ ਕੁਝ ਖਾਨ ਲਈ ਉਸ ਲਈ ਆਉਂਦਾ ਉਹ ਕੁਝ ਰੋਜ ਵਾਂਗ ਤਾਜ਼ਾ ਨਹੀਂ ਸੀ ਹੁੰਦਾ, ਰਾਤ ਨੂੰ ਲੈਂਪ ਦੀ ਬੱਤੀ ਬੁਝਾਨ ਲਈ ਕੋਈ ਨਹੀਂ ਸੀ ਆਉਂਦਾ ਪੜ੍ਹਦਿਆਂ ਪੜ੍ਹਦਿਆਂ ਦੋ ਤਿੰਨ ਵੱਜ ਜਾਂਦੇ ਹਨ ਤੇ ਸਵੇਰੇ ਅੱਖ ਨਹੀਂ ਖੁਲਦੀ ਉਠਦਿਆਂ ਉਠਦਿਆਂ

________________

ਤੇ ਜਸਤਰਾਂ ਬੜੀ ਰੁੜਦੀ ਹੈ ਏਸੇ ਤਰਾਂ ਘਰ ਦਾ ਕੰਮ ਕਾਜ ਵੀ ਤੁਰੀ ਚਲੇਗਾ | ਮਾਧਰੀ ਦਾ, ਬਨਾਰਸ ਜਾਨਾ ਬੜਾ ਚੋਚਰੀ ਸੀ ਉਥੇ ਉਸ ਦੀ ਨਨਾਣ ਆਪਨੇ ਇਕ ਇਕ ਪੁਤਰ ਨਾਲ ਅਕਲਿਆਂ ਰਹਿੰਦੀ ਸੀ ਉਹਨਾਂ ਨੂੰ ਇਕ ਵਾਰ ਜ਼ਰੂਰ ਮਿਲਨ ਜਾਨਾ ਸੀ । ਕਾਂਸ਼ੀ ਜਾਨ ਲਗਿਆਂ ਮਾਧੋਰੀ ਨੇ ਘਰ ਦੇ ਨੌਕਰਾਂ ਨੂੰ ਆਪਨੇ ਪਾਸ ਸਦ ਕੇ ਵਖੋ ਵਖ ਕੋਮ ਹਰ ਇਕ ਦੇ ਸਪੁਰਦ ਕੀਤਾ, ਤੇ ਘਰ ਦੀ ਬੁਢੀ ਨੌਕਰਾਨੀ ਨੂੰ ਸਦ ਕੇ ਏਸ ਗਲ ਦੀ ਤਾਕੀਦ ਕਰ ਦਿੱਤੀ ਕਿ ਉਸ ਦੇ ਪਿਤਾ ਜੀ ਤੇ ਭੇਣ ਦੀ ਦੇਖ ( ਭਾਲ ਵਲ ਨੌਕਰ ਲਾਪਰਵਾਹੀ ਨਾ ਕਰਨ। ਪਰ ਮਾਸਟਰ ਦੇ ਧਿਆਨ ਦੀ ਜ਼ਿੰਮੇਵਾਰੀ ਮਾਧੋਰ ਨੇ ਕਿਸੇ ਨੂੰ ਸਪੁਰਦ ਨਾ ਕੀਤੀ ਤੇ ਜਾਨ ਬਝ ਕੇ ਏਸ਼ ਗਲ ਵਲੋਂ ਖਾਮੋਸ਼ੀ ਅਖਤਿਆਰ ਕਰ ਛੱਡੀ ॥ ਇਹਨਾ ਕੁਝ ਦਿਨਾਂ ਤੋਂ ਮਾਧੋਰੀ ਨੂੰ ਮਾਸਟਰ ਸਾਹਿਬ ਵਲੋਂ ਚਿੜ ਜਿਹੀ ਹੋ ਗਈ ਸੀ। ਉਸ ਨੇ ਉਸ ਦੀ ਐਨੀ ਖਾਤਰ ਵਗੈਰਾ ਕੀਤੀ ਸੀ ਕਿ ਕਿਸੇ ਤਰਾਂ ਵੀ ਉਸ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਸੀ ਦਿਤਾ। ਪਰ ਪਤਾ ਨਹੀਂ ਇਹ ਇਨਸਾਨ ਕਿਸ ਮਿਟੀ ਦੀ ਬਣਿਆਂ ਹੋਇਆ ਸੀ ਕਿ ਇਸ ਨੇ ਵੀ ਜ਼ਰਾ ਜ਼ਬਾਨ ਹਿਲਾ ਕੇ ਧੰਨਵਾਦ ਤਕ ਨਹੀਂ ਸੀ ਕੀਤਾ। ਇਸੇ ਲਈ ਮਾਧਰੀ ਕੁਝ ਦਿਨ ਬਾਹਰ ਜਾ ਰਹੀ ਹੈ ਤਾਂਕੇ ਉਸ ਉਜੱਡ ਕੇ ਨਿਕਾਰੇ ਆਦਮੀ ਨੂੰ ਵੀ ਪਤਾ ਲਗੇ ਕਿ ਮੇਰੇ ਵਿਚ ੪੨.

ਬਹੁਤ ਦਿਨ ਚੜ੍ਹ ਜਾਂਦਾ ਹੈ | ਸਾਰਾ ਦਿਨ ਅਖਾਂ ਵਿਚ ਸੁਸਤੀ ਤੇ ਉਨੀਂਦਰਾਂ ਜਹਾ ਆਇਆ ਰਹਿੰਦਾ ਹੈ। ਉਬਾਸੀਆਂ ਤੇ ਆਂਕੜਾਂ ਲੈਦਿਆਂ ਹੀ ਸਮਾਂ ਬਤੀਤ ਹੋ ਜਾਂਦਾ ਹੈ । ਤਦ ਹੁਣ ਕੀਤੇ ਮਾਸਟਰ ਨੂੰ ਅਚਾਨਕ ਖਿਆਲ ਆਇਆ ਕਿ ਏਸ ਘਰ ਵਿਚ ਕੁਝ ਤਬਦੀਲੀ ਜਿਹੀ ਹੋ ਗਈ ਹੈ। ਜਿਸ ਵੇਲੇ ਗਰਮੀ ਸਤਾਂਦੀ ਹੋਵੇ ਤਾਂ ਹੀ ਆਦਮੀ ਨੂੰ ਪਖੇ ਦੀ ਕਦਰ ਤੇ ਜਰੂਰਤ ਮਹਿਸੂਸ ਹੁੰਦੀ ਹੈ । ਸੁਰਿੰਦਰ ਨੇ ਹਥੋਂ ਕਿਤਾਬ ਛਡ ਕ ਸਿਰ ਉਤਾਂਹ ਚੁਕ ਕੇ ਪੁਛਿਆ:-
ਪਰਮਲਾ ! ਬੜੀ ਦੀਦੀ | ਅਜ ਕਲ ਏਥੇ ਨਹੀਂ ਹੈ ?"
"ਨਹੀਂ ਕਾਂਸ਼ੀ ਗਈ ਹੈ ।"
ਹੂੰ ਇਹ ਗਲ ਹੈ.... ਸੁਰਿੰਦਰ, ਫੇਰ ਕਿਤਾਬ ਵਿਚ ਮਗਨ ਹੋ ਗਿਆ। ਪੰਜ ਦਿਨ ਹੋਰ ਏਸੇ ਤਰ੍ਹਾਂ ਗੁਜ਼ਰ ਗਏ । ਸੁਰਿੰਦਰ ਨੇ ਪਿਨਸਲ ਕਿਤਾਬ ਦੇ ਉਪਰ ਰੱਖ ਦਿਤੀ ਤੇ ਆਖਨ ਲਗਾ-ਪਰਮਲਾ ਏਸ ਮਹੀਨੇ ਖਤਮ ਹੋਨ ਵਿਚ ਅਜੇ ਕਿਨੇ ਦਿਨ ਹੋਰ ਬਾਕੀ ਹਨ ?
ਪਰਮਲਾ ਨੇ ਉਤਰ ਦਿਤਾ:- ਅਜੇ ਬਹੁਤ ਦਿਨ ਹਨ ।
ਪਿਨਸਲ ਚੁਕ ਕੇ ਸੁਰਿੰਦਰ ਨੇ ਐਨਕ ਉਤਾਰ ਦਿਤੀ ਤੇ ਕਪੜੇ ਨਾਲ ਪੂੰਝਕੇ ਸਾਫ ਕਰਨ ਲਗ ਪਿਆ ਫੇਰ ਐਨਕ ਲਾ ਕੇ ਮੁੜ ਕਿਤਾਬ ਵਿਚ ਮਗਨ ਹੋ ਗਿਆ । ਦੂਜੇ ਦਿਨ ਫਰ ਪਰਮਲਾਂ ਨੂੰ ਆਖਨ ਲਗਾ:-

ਪਰਮਲਾ---ਬੜੀ ਦੀਦੀ ਨੂੰ ਤੂੰ ਚਿਠੀ ਲਿਖਦੀ ਹੁੰਦੀ ਹੈ ?
ਹਾਂ ਹਾਂ ਲਿਖਦੀ ਕਿਉਂ ਨਹੀਂ ?
ਤੇ ਜਲਦੀ ਆਉਨ ਲਈ ਨਹੀਂ ਲਿਖਦੀ ?
"ਨਹੀਂ।"
ਸੁਰਿੰਦਰ ਠੰਡਾ ਸਾਹ ਭਰ ਕੇ ਹੂੰ ਕਹਿ ਕੇ ਚੁਪ ਹੋ ਗਿਆ । ਪਰਮਲਾ ਨੇ ਕਿਹਾ:-ਮਾਸਟਰ ਸਾਹਿਬ ਬੜੀ ਦੀਦੀ ਜੇ ਆ ਜਾਇ ਤਾਂ ਬੜਾ ਚੰਗਾ ਹੋਇ ?
"ਹਾਂ ਬੜਾ ਹੀ ਚੰਗਾ ਹੋਵੇ।"
ਆਉਨ ਲਈ ਚਿਠੀ ਲਿਖ ਦਿਆਂ ? ਸੁਰਿੰਦਰ ਨੂੰ ਮੂੰਹ ਮੰਗੀ ਮੁਰਾਦ ਮਿਲ ਗਈ ਆਖਨ ਲਗਾ:-- ਲਿਖ ਦੇ।
"ਤੁਹਾਡਾ ਵੀ ਸਾਰਾ ਹਾਲ ਲਿਖ ਦਿਆਂ ?
"ਲਿਖ ਦਈਂ ।"
ਲਿਖ ਦਈਂ ਕਹਿਣ ਵਿਚ, ਸੁਰਿੰਦਰ ਨੂੰ ਜ਼ਰਾ ਵੀ ਰੁਕਾਵਟ ਨਾ ਹੋਈ ।
ਏਸ ਤਰਾਂ ਕੁਝ ਦਿਨ ਹੋਰ ਬੀਤ ਗਏ । ਹਾਲਾਂ ਸੂਰਜ ਨਹੀਂ ਸੀ ਨਿਕਲਿਆ ਸਵੇਰ ਦੀ ਸੋਹਣੀ ਤੇ ਮਹਿਕ ਭਰੀ ਹਵਾ ਚੱਲ ਰਹੀ ਸੀ ਪਰਮਲਾ ਨੇ ਦੌੜ ਕੇ ਆਕੇ ਸੁਰਿੰਦਰ ਦੀ ਗਰਦਨ ਨਾਲ ਆਪਣੀਆਂ ਬਾਹਾਂ ਨਾਲ ਲਪੇਟ ਕੇ ਅਵਾਜ਼ ਦਿਤੀ:--ਮਸਟਰ ਸਾਹਿਬ ! ਸੁਰਿੰਦਰ ਨੇ ਉਨੀਂਦਰੇ ਦੀ ਭਰੀਆ ਹੋਈਆਂ ਅੱਖਾਂ ਕੁਝ ਖੋਲ ਕੇ ਕਿਹਾ:-ਕੀ ਹੈ ਪਰਮਲਾ? ਪਰਮਲਾਂ ਨੇ ਉਤ੍ਰ

ਦਿਤਾ:-ਬੜੀ ਦੀਦੀ ਆ ਗਈ ਹੈ, ਫੌਰਨ ਸੁਰਿੰਦਰ ਉੱਠ ਬੈਠਾ ਤੇ ਪਰਮਲਾ ਦਾ ਹੱਥ ਫੜਕੇ ਆਖਣ ਲੱਗਾ:-ਚੱਲ ਦੇਖ ਆਈਏ ।"
ਪਤਾ ਨਹੀਂ ਸੁਰਿੰਦਰ ਨੂੰ ਅੱਜ ਇਹ ਦੇਖਣ ਦਾ ਇਰਾਦਾ ਅਚਾਨਕ ਕਿਸ ਤਰਾਂ ਹੋ ਗਿਆ ਤੇ ਇਹ ਵੀ ਸਮਝ ਨਹੀਂ ਸੀ ਆਉਂਦਾ ਕਿ ਕਿੰਨਾਂ ਹੀ ਸਮਾਂ ਉਸਨੂੰ ਇਸੇ ਘਰ ਵਿਚ ਰਹਿੰਦਿਆਂ, ਹੋ ਗਿਆ ਸੀ ਪਰ ਉਹ ਕਦੇ ਵੀ ਘਰ ਦੇ ਅੰਦਰਲੇ ਹਿੱਸੇ ਵਿਚ ਨਹੀਂ ਸੀ ਗਿਆ। ਪਰ ਅੱਜ ਪਰਮਲਾ ਦਾ ਹੱਥ ਫੜ ਕੇ ਉਹ ਪੌੜੀਆਂ ਚੜ ਕੇ ਘਰ ਦੇ ਅੰਦਰ ਵੀ ਜਾ ਪਹੁੰਚਾ। ਮਾਧੋਰੀ ਦੇ ਦਰਵਾਜੇ ਕੋਲ ਖੜਿਆਂ ਹੋ ਕੇ ਉਸਨੇ ਅਵਾਜ ਮਾਰੀ... ਬੜੀ ਦੀਦੀ !
ਮਾਧੋਰੀ ਦਾ ਧਿਆਨ ਕਿਸੇ ਦੂਜੀ ਵਲੇ ਸੀ ਉਹ ਕਿਸੇ ਕੰਮ ਵਿਚ ਰੁੱਝੀ ਹੋਈ ਸੀ ਉਸ ਨੇ ਪਰਮਲਾ ਸਮਝ ਕੇ ਜਵਾਬ ਦਿਤਾ:-ਕੀ ਹੈ ਭੈਣ ?
--ਪਰਮਲਾ ਨੇ ਉੱਤਰ ਦਿਤਾ-ਮਾਸਟਰ ਸਾਹਿਬ !ਪਰਮਲਾ ਤੇ ਸੁਰਿੰਦਰ ਹੁਣ ਕਮਰੇ ਅੰਦਰ ਦਾਖਲ ਹੋ ਚੁਕੇ ਸਨ । ਮਾਧੋਰੀ ਦੇਖਦਿਆਂ ਹੀ ਘਬਰਾ ਕੇ ਉਠ ਬੈਠੀ ਤੇ ਹੱਥ ਜਿਡਾ ਵੱਡਾ ਸਾਰਾ ਘੁੰਡ ਕੱਢ ਕੇ ਇਕ ਪਾਸੇ ਆਪਣਾ ਆਪ ਸਮੇਟ ਕੇ ਖੜੀ ਹੋ ਗਈ । ਸੁਰਿੰਦਰ ਆਪਨੇ ਆਪ ਕਹੀ ਗਿਆ-ਬੜੀ ਦੀਦੀ ।
ਤੁਹਾਡੇ ਕਾਰਨ ਮੈਨੂੰ ਬੜੀ ਤਕਲੀਫ ਮਾਧੋਰੀ ਨੇ ਘੁੰਡ ਦੇ ਅੰਦਰੋਂ ਮਾਰੇ ਸ਼ਰਮ ਦੇ ਹੋਲੀ ਜਹੀ

ਕਿਹਾ-ਛੀ.....ਛੀ ,ਪਰ ਸੁਰਿੰਦਰ ਆਪਨੀ ਧੁਨ ਵਿਚ ਕਹੀ ਗਿਆ ਤੁਹਾਡੇ ਚਲੇ ਜਾਨ ਪਿਛੋਂ ਮੈਨੂੰ---- ਮਾਧੋਰੀ ਆਪਨੇ ਦਿਲ ਵਿਚ ਆਖਣ ਲਗੀ:-ਕਿੰਨੀ ਸ਼ਰਮ ਵਾਲੀ ਗਲ ਹੈ ਤੇ ਫੇਰ ਹੌਲੀ ਜਿਹੀ ਕਿਹਾ: ਪਰਮਲਾ ! ਮਾਸਟਰ ਸਾਹਿਬ ਨੂੰ ਆਖ ਦੇ ਉਹ ਬਾਹਰ ਚਲੇ ਜਾਨ । ਪਰਮਲਾ ਭਾਵੇਂ ਨਿਧਾਨ ਬੱਚੀ ਸੀ ਪਰ ਭੈਣ ਦੀ ਘਬਰਾਹਟ ਉਹ ਬਹੁਤ ਜਲਦੀ ਸਮਝ ਗਈ ਕਿ ਇਹ ਕੰਮ ਚੰਗਾ ਨਹੀਂ ਹੋਇਆ । ਏਸ ਲਈ ਉਹ ਆਖਨ ਲਗੀ:-ਚਲੋ ਮਾਸਟਰ ਸਾਹਿਬ ? ਸੁਰਿੰਦਰ ਪਹਿਲਾਂ ਤਾਂ ਕੁਝ ਚਿਰ ਹੈਰਾਨ ਪਰੇਸ਼ਾਨ ਖੜਾ ਰਿਹਾ ਪਰ ਫੇਰ ਅਚਾਨਕ ਹੀ ਆਖਨ ਲਗਾ:-- ਹੱਛ ਚਲੋ ਤੇ ਏਸ ਦੀ ਜ਼ੁਬਾਨ ਤੋਂ ਹੋਰ ਕੁਝ ਨਾ ਨਿਕਲ ਸਕਿਆ । ਮਾਮਲਾ ਇਹ ਹੋਇਆ ਜਿਸ ਤਰ੍ਹਾਂ ਬਦਲਾਂ ਦੇ ਘੇਰੇ ਵਿਚ ਫਸ ਕੇ ਸੂਰਜ ਸਾਰਾ ਦਿਨ ਆਨਕੇ ਦਿਖਾਈ ਨਹੀਂ ਦੇਂਦਾ ਤੇ ਜਿਸ ਵੇਲੇ ਬਦਲ ਉੱਡ ਜਾਂਦੇ ਹਨ ਤਾਂ ਸੂਰਜ ਨਿਕਲ ਆਉਂਦਾ ਹੈ ਉਸ ਵੇਲੇ ਹਰ ਇਕ ਦਾ ਧਿਆਨ ਸੂਰਜ ਵਲ ਚਲਿਆ ਜਾਂਦਾ ਹੈ ਤੇ ਉਸਨੂੰ ਯਕਾਂ ਯਕ ਦੇਖਣ ਨਾਲ ਅੱਖਾਂ ਚੁੰਧਿਆ ਜਾਂਦੀਆਂ ਹਨ । ਠੀਕ ਏਸੇ ਤਰਾਂ ਮਹੀਨੇ ਭਰ ਤੋਂ ਗਾਇਬ ਰਹਿਣ ਕਰਕੇ ਅਚਾਨਕ ਬੜੀ ਦੀਦੀ ਦੇ ਆ ਜਾਣ ਕਰਕੇ ਉਹ ਅਚਾਨਕ ਹੀ ਉਸਨੂੰ ਦੇਖਣ ਚਲਿਆ ਗਿਆ ਸੀ ਤੇ ਏਸ ਨੀਮ ਮਧ-ਹੋਸ਼ੀ ਦੀ ਹਾਲਤ ਵਿਚ ਉਸਨੂੰ ਧਿਆਨ ਵੀ

ਨਹੀਂ ਸੀ ਆਇਆ ਕਿ ਉਸਦਾ ਨਤੀਜਾ ਕੀ ਨਿਕਲੇਗਾ |
ਓਸੇ ਦਿਨ ਤੋਂ ਸੁਰਿੰਦਰ ਦੀ ਖ਼ਬਰਗਿਰੀ ਵਲੋਂ ਕਮੀਂ ਸ਼ੁਰੂ ਹੋ ਗਈ । ਮਾਧੋਰੀ ਸ਼ਾਇਦ ਕੁਝ ਸ਼ਰਮੰਦੀ ਜਿਹੀ ਹੀ ਹੋ ਗਈ ਸੀ । ਓਧਰ ਬੰਧੂ ਮਾਸੀ ਵੀ ਇਕ ਦਿਨ ਏਸੇ ਕਿੱਸੇ ਨੂੰ ਲੈ ਕੇ ਹਾਸੀ ਕਰ ਬੈਠੀ ਸੀ ਤੇ ਏਧਰ ਸੁਰਿੰਦਰ ਖੁਦ ਆਪ ਵੀ ਸ਼ਰਮਿੰਦਾ ਹੋ ਰਿਹਾ ਸੀ ਉਹ ਰੋਜ਼ ਬਰੋਜ ਦੇਖ ਰਿਹਾ ਸੀ ਕਿ ਅੱਜ ਕਲ ਬੜੀ ਦੀਦੀ ਦੀ ਮੇਹਰਬਾਨੀਆਂ ਦਾ ਨਾ ਮੁਕਣ ਵਾਲਾ ਖਜਾਨਾ ਗੋਇਆ "ਖ਼ਤਮ ਹੋ ਰਿਹਾ ਸੀ ।
ਇਕ ਦਿਨ ਸੁਰਿੰਦਰ ਨੇ ਪਰਮਲਾ ਤੋਂ, ਪੁਛਿਆ;-
"ਆਲਮ ਹੁੰਦਾ ਏ ਕਿ ਬੜੀ ਦੀਦੀ ਮਰੇ ਨਾਲ ਕੁਝ ਨਰਾਜ਼ ਹੈ ?"
"ਜੀ ਹਾਂ"
"ਕਿਉਂ ?"
"ਤੁਸੀਂ ਉਸ ਦਿਨ ਏਸ ਤਰਾਂ ਘਰ ਵਿਚ ਕਿਉਂ ਗਏ ਸੀ ?"
"ਅੰਦਰ ਨਹੀਂ ਜਾਣਾ ਚਾਹੀਦਾ ਸੀ--ਕਿਉਂ ?"
"ਏਸ ਤਰਾਂ ਵੀ ਕੋਈ ਭਲਾ ਜਾਂਦਾ ਹੈ ?" ਦੀਦੀ ਬਹੁਤ ਨਰਾਜ ਹੈ ।
ਸੁਰਿੰਦਰ ਨੇ ਕਿਤਾਬ ਠੱਪ ਕੇ ਰੱਖ ਦਿਤੀ ਤੇ ਕਿਹਾ:-ਹਾਂ ਏਸੇ ਲਈ ।
ਇਕ ਦਿਨ ਦੁਪਹਿਰ ਨੂੰ ਆਸਮਾਨ ਤੇ ਬੱਦਲ

ਆਏ ਹੋਏ ਸਨ ਤੇ ਮੀਹ ਬੜੇ ਜ਼ੋਰਾਂ ਨਾਲ ਵੱਸ ਰਿਹਾ ਸੀ। ਬ੍ਰਿਜ ਬਾਬੂ ਨਾਥ ਦੋ ਦਿਨਾਂ ਤੋਂ ਘਰੋਂ ਬਾਹਰ ਗਏ ਹੋਏ ਸਨ ਸ਼ਾਇਦ ਇਲਾਕੇ ਵਿਚ ਦੌਰਾ ਕਰਨ ਗਏ ਹੋਨ ਤੇ ਮਾਧੋਰੀ ਹਾਂ ਉਹ ਵੀ ਉਸ ਦਿਨ ਵੇਹਲੀ ਹੀ ਸੀ ਹਰ ਤਰਾਂ ਅੱਕਲੇ ਸੀ ਓਧਰ ਪਰਮਲਾ ਬੜਾ ਉਧਮ ਮਚਾ ਰਹੀ ਸੀ ।
ਮਾਧੋਰੀ ਨੇ ਉਸ ਨੂੰ ਡਾਂਟ ਕੇ ਕਿਹਾ-ਜਾ - ਜ਼ਰਾ ਆਪਣੀ ਕਿਤਾਬ ਤਾਂ ਚੁੱਕ ਲਿਆ ਮੈਂ ਦੇਖਨੀ ਹਾਂ ਕਿ ਤੂੰ ਕੀ ਕੁਝ ਪੜਿਆ ਹੈਂ ?
ਪਰਮਲਾ ਕੁਝ ਘਬਰਾ ਜਹੀ ਗਈ ਮਾਧੁਰੀ ਨੇ ਫੇਰ ਕਿਹਾ;-ਉਠ ਜਾਂਦੀ ਕਿਉਂ ਨਹੀਂ ?
ਪਰਮਲਾ ਨੇ ਤਰਲੇ ਕਰਦਿਆਂ ਆਖਿਆ:-ਵਿਦਿਆ ਰਾਤ ਨੂੰ ਪੁਛ ਲਈ ਹੁਣ ਜ਼ਰਾ ਖੇਡ ਲੈਣ ਦੇ। ਪਰ ਮਾਧੋਰੀ ਨੇ ਕਿਹਾ ਨਹੀਂ ਹੁਣੇ ਲਿਆ ਤਦ ਕਿਤੇ ਪਰਮਲਾ ਸਿਰ ਸੁਟੀ ਕਿਤਾਬ ਲੈਣ ਗਈ ਤੇ ਲਿਆ ਕੇ ਆਖਨ ਲਗੀ:-ਵਿਦਿਆ ! ਮਾਸਟਰ ਸਾਹਿਬ ਤਾਂ ਅਜ ਕਲ ਕੁਝ ਪੜ੍ਹਾਂਦੇ ਹੀ ਨਹੀਂ ਆਪ ਹੀ ਪੜ੍ਹਦੇ ਰਹਿੰਦੇ ਹਨ । ਮਾਧੋਰੀ ਨ ਕੁਝ ਪੁਰਾਣੇ ਸਬਕ ਪਰਮਲਾ ਪਾਸੀਂ ਪੁਛੇ, ਪਰ ਅਗੋਂ ਉਸ ਨੂੰ ਕੁਝ ਨਾ ਆਇਆ ਮਾਧੋਰੀ ਨੂੰ ਪਤਾ ਲਗ ਗਿਆ ਕਿ ਵਾਕਿਆ ਹੀ ਮਾਸਟਰ ਸਾਹਿਬ ਨੇ ਪਰਮਲਾ ਨੂੰ ਕੁਝ ਨਹੀਂ ਪੜਾਇਆ ਬਲਕਿ ਪਰਮਲਾ ਨੂੰ ਜਿੰਨਾ ਪਹਿਲੇ ਆਉਂਦਾ ਸੀ ਉਹ ਵੀ ਮਾਸਟਰ ਸਾਹਿਬ

ਦੇ ਆਉਣ ਨਾਲ ਸਭ ਕੁਝ ਭੁਲ ਗਿਆ ਹੈ । ਮਾਧੋਰੀ ਨੇ ਝੰਝਲਾ ਕੇ ਬੰਧੂ ਨੂੰ ਆਪਣੇ ਪਾਸ ਸਦਿਆ ਤੇ ਉਸ ਨੂੰ ਆਖਨ ਲੱਗੀ:-
"ਜਾ ਜਾ ਕੇ ਮਾਸਟਰ ਸਾਹਿਬ ਤੋਂ ਪੁਛ ਕਿ ਉਹ ਐਨੇ ਦਿਨ ਏਥੇ ਕੀ ਕਰਦੇ ਰਹੇ ਹਨ ਪਰਮਲਾ ਨੂੰ ਤਾਂ ਇਕ ਅਖਰ ਤਕ ਵੀ ਨਹੀਂ ਆਉਂਦਾ ਆਖਰ ਕੀ ਗਲ ਹੈ ?
ਜਿਸ ਵੇਲੇ ਬੰਧੂ ਮਾਸਟਰ ਸਾਹਿਬ ਪਾਸ ਪਹੁੰਚੀ ਤਾਂ ਉਸ ਵੇਲੇ ਸੁਰਿੰਦਰ ਹਸਾਬ ਦਾ ਇਕ ਮੁਸ਼ਕਲ ਸਵਾਲ ਹਲ ਕਰ ਰਿਹਾ ਸੀ । ਬੰਧੂ ਨੇ ਜਾਂਦਿਆਂ ਹੀ ਕਿਹਾ:-
ਮਾਸਟਰ ਸਾਹਿਬ ! ਬੜੀ ਦੀਦੀ ਕਹਿੰਦੀ ਹੈ ਕਿ ਆਪ ਨੇ ਛੋਟੀ ਬੇਟੀਆਂ ਨੂੰ ਹਾਲਾਂ ਤੱਕ ਕੁਝ ਨਹੀਂ ਪੜਇਆ ਆਖਰ ਕੀ ਗੱਲ ਹੈ ? ਮਾਸਟਰ ਸਾਹਿਬ ਨੇ ਗੋਇਆ ਹਾਲਾਂ ਤਕ ਕੁਝ ਸੁਣਿਆਂ ਹੀ ਨਹੀਂ। ਹੁਣ ਬੰਧੂ ਨੇ ਉਚੀ ਲਲਕਾਰ ਕੇ ਕਿਹਾ:-
ਮਾਸਟਰ ਸਾਹਿਬ !
"ਕੀ ਆਖਦੀ ਹੈ ?"
"ਬੜੀ ਦੀਦੀ ਆਖਦੀ ਹੈ ?"
“ਕੀ ਆਖਦੀ ਹੈ ?"
ਛੋਟੀ ਬੇਟੀਆਂ ਨੂੰ ਅਜੇ ਤਕ ਆਪ ਨੇ ਕੁਝ ਨਹੀਂ ਪੜਾਇਆ ਆਖਰ ਇਹ ਕਿਉਂ ? ਬੜੀ ਬੇਦਿਲੀ

ਜਿਹੀ ਨਾਲ ਸੁਰਿੰਦਰ ਨੇ ਜਵਾਬ ਦਿਤਾ:-
“ਪੜਾਉਣ ਨੂੰ ਬਿਲਕੁਲ ਤਬੀਅਤ ਨਹੀਂ ਕਰਦੀ' ਬੰਧੂ ਆਪਨੇ ਦਿਲ ਵਿਚ ਬੁੜ ਬੁੜ ਕਰਦੀ ਚਲੀ ਗਈ ਤੇ ਇਹੋ ਮਾਸਟਰ ਸਾਹਿਬ ਵਾਲਾ ਹੂਬਹੂ ਜਵਾਬ ਬੜੀ ਦੀਦੀ ਨੂੰ ਆਖ ਸੁਨਾਇਆ ।
ਮਾਧੋਰੀ ਨੂੰ ਗੁਸਾ, ਆ ਗਿਆ ਤੇ ਹੇਠਾਂ ਆ ਕੇ ਮਾਸਟਰ ਦੇ ਕਮਰੇ ਤੋਂ ਬਾਹਰ ਦਰਵਾਜੇ ਦੀ ਆੜ ਲੈ ਕੇ ਬੰਧੂ ਪਾਸੋਂ ਅਖਵਾਇਆ । "ਆਪ ਨੇ ਛੋਟੀ ਬੇਟੀਆਂ ਨੂੰ ਬਿਲਕੁਲ ਕੁਝ ਪੜਾਇਆ ਹੀ ਨਹੀਂ ਏਸ ਦਾ ਮਤਲਬ-?"
ਦੋ ਤਿੰਨ ਵਾਰੀ ਦੁਬਾਰਾ ਪੁਛਨ ਤੇ ਕਿਤੇ ਜਾ ਕੇ ਜਵਾਬ ਮਿਲਿਆ- ਮੈਥੋਂ , ਨਹੀਂ ਪੜਾਇਆ ਜਾ ਸਕੇਗਾ ।"
ਮਾਧੋਰੀ ਨੇ ਆਪਣੇ ਦਿਲ ਵਿਚ ਆਖਿਆ---ਵਾਹ ਵਾਹ ਖੂਬ !
ਬੰਧੂ ਨੇ ਦੋਬਾਰਾ ਪੁਛਿਆ -ਤਾਂ ਫੇਰ ਏਥੇ , ਕਿਸ ਵਾਸਤੇ ਰਹਿੰਦੇ ਹੋ ?
"ਏਥੇ ਨਾ ਰਵਾਂ ਤਾਂ ਫੇਰ ਜਾਵਾਂ ਕਿਥੇ ?"
"ਤੇ ਫੇਰ ਪੜ੍ਹਾਦੇ ਕਿਉਂ ਨਹੀਂ ?"
ਹੁਣ ਕਿਤੇ ਜਾ ਕੇ ਸੁਰਿੰਦਰ ਨੂੰ ਹੋਸ਼ ਆਈ-ਸੰਭਲ ਕੇ ਆਖਨ ਲਗਾ "ਤਾਂ ਕੀ ਆਖਦੀ ਹੈ ?"
"ਬੰਧੂ ਨੇ ਫੇਰ ਉਹੀ ਸਵਾਲ ਦੋਹਰਾਇਆ।"
ਸੁਰਿੰਦਰ ਨੇ ਜਵਾਬ ਦਿਤਾ;-ਪਰਮਲਾ ਤਾਂ ਹਰ

ਰੋਜ ਪੜਦੀ ਹੈ ?

“ਉਹ ਪੜਦੀ ਹੈ ਪਰ ਆਪ ਨੇ ਵੀ ਕਦੀ ਕੁਝ ਉਸ ਪਾਸੋਂ ਪੁਛਿਆ ?"
"ਨਹੀਂ ਮੈਨੂੰ ਦੇਖ ਭਾਲ ਕਰਨ ਦਾ ਸਮਾਂ ਹੀ ਨਹੀਂ ਮਿਲਦਾ ?
"ਤਾਂ ਏਸ ਘਰ ਵਿਚ ਆਪਦੇ ਰਹਿਣ ਦਾ ਮਤਲਬ ?"
ਸੁਰਿੰਦਰ ਚੁਪ ਕਰਕੇ ਸੋਚਣ ਲਗ ਪਿਆ ।
“ਤਾਂ ਆਪ ਪੜਾਓਗੇ ਨਹੀਂ ?"
“ਨਹੀਂ-ਪੜਾਣਾ ਮੈਨੂੰ ਚੰਗਾ ਨਹੀਂ ਲਗਦਾ।"
ਮਾਧੋਰੀ ਨੇ ਆੜ ਵਿਚੋਂ ਖੁਦ ਕਿਹਾ:-ਬੰਧੂ ਜਰਾ ਪੁਛ ਖਾਂ ਫੇਰ ਐਨੇ ਦਿਨਾਂ ਦਾ ਏਥੇ ਝੂਠ ਬੋਲ ਕੇ ਕਿਉਂ ਰਹਿੰਦੇ ਹੋ ?
ਬੰਧੂ ਨੇ ਇਹੋ ਆਖ ਸੁਣਾਇਆ ।
ਇਹ ਸੁਣਦਿਆਂ ਹੀ ਸੁਰਿੰਦਰ ਦਾ ਰਿਆਜੀ ਦੇ ਮੁਸ਼ਸਵਾਲ ਵਾਲਾ ਤਿਲਸਮ ਇਕ ਵਾਰਗੀ ਟੁਟ ਕੇ ਤਾਰ ਤਾਰ ਹੋ ਗਿਆ ਉਸ ਨੂੰ ਬੜਾ ਰੰਝ ਹੋਇਆ ਆਖਣ ਲੱਗਾ ਜੀ ਹਾਂ ਬੜੀ ਭੁਲ ਹੋ ਗਈ !
ਚਾਰ ਮਹੀਨੇ ਤੋਂ ਲਗਾਤਾਰ ਭੁਲ ਹੀ ਹੁੰਦੀ ਰਹੀ !
“ਹਾਂ ਬਿਲਕੁਲ ਭੁਲ ਹੀ ਹੁੰਦੀ ਰਹੀ ।"