ਮਾਤਾ ਹਰੀ/ਘਰੋਗੀ ਜੀਵਨ ਤੇ ਝਾਤ

ਵਿਕੀਸਰੋਤ ਤੋਂ

ਕਾਂਡ ੩

ਘਰੋਗੀ ਜੀਵਣ ਤੇ ਝਾਤ

"ਕੰਦਾ ਸਵਾਮੀ ਦੇ ਬੁਤ ਸਾਹਮਣੇ ਮੈਂ ਤੇਰ੍ਹਾਂ ਸਾਲ ਦੀ ਆਯੂ ਵਿਚ ਦਾਖ਼ਲ ਹੋਈ..........ਮੈਂ ਪਵਿਤ੍ਰ ਗੰਗਾ ਦੇ ਕਿਨਾਰੇ ਰਾਜਿਆਂ ਸਾਹਮਣੇ ਨੱਚੀ"।

ਈਹੋ ਜਹੇ ਸ਼ਬਦ ਕਹਿ ਕੇ ਮਾਤਾ ਹਰੀ ਆਪਣੇ ਸਰੋਤਿਆਂ ਨੂੰ ਕਾਬੂ ਕਰਦੀ ਸੀ। ਉਹਦੇ ਆਰਟ, ਉਹਦੀ ਸੁਹਪਣਤਾ ਤੇ ਉਹਦੇ ਪਿਆਰ ਦੇ ਕਾਇਲ ਹੋਏ ਹੋਏ ਆਦਮੀ, ਜੋ ਕੁਝ ਮਾਤਾ ਹਰੀ ਆਖਦੀ ਸੀ ਉਹਦੇ ਤੇ ਯਕੀਨ ਕਰ ਲੈਂਦੇ ਸਨ।

ਪਰ ਦੋ ਰਾਹ ਹੋਰ ਹਨ, ਜਿਨ੍ਹਾਂ ਤੋਂ ਅਸਾਂ ਨੂੰ ਉਹਦੀ ਅਸਲ ਜ਼ਿੰਦਗੀ ਦਾ ਕਾਫ਼ੀ ਪਤਾ ਲਗ ਸਕਦਾ ਹੈ: ਇਕ ਉਹਦਾ "ਜੀਵਣ" ਅਤੇ ਦੂਜੇ ਫ਼ਰਾਂਸ ਦੀ ਪੁਲੀਸ ਦੇ ਅਕੱਠੇ ਕੀਤੇ ਰੀਕਾਰਡ। ਅਜ ਮਾਤਾ ਹਰੀ ਦੇ ਸਾਰੇ ਆਰਟ ਨੂੰ, ਉਹਦੀ ਮਿਕਨਾਤੀਸੀ ਨੂੰ ਤੇ ਉਹਦੀ ਸੁਹੱਪਣਤਾ ਨੂੰ ਭੁਲਾ ਕੇ ਅਸਾਂ ਉਹਨੂੰ ਇਕ ਇਸਤ੍ਰੀ ਦੀ ਹੈਸੀਅਤ ਵਿਚ ਵੇਖਣਾ ਹੈ। ਜੇਕਰ ਉਹ ਉਨ੍ਹਾਂ ਅਪਰਾਧਾਂ ਦੀ ਜ਼ਿੰਮੇਵਾਰ ਹੈ ਜਿਹੜੇ ਉਹਦੇ ਨਾਮ ਉਤੇ ਲਾਏ ਜਾਂਦੇ ਹਨ, ਜੇਕਰ ਉਹਦੇ ਕੰਮਾਂ ਨੇ ਮਨੁੱਖਾਂ ਲਈ ਮੌਤ ਅਤੇ ਦੁਖ ਲਿਆਂਦਾ, ਜੇਕਰ ਉਨ੍ਹਾਂ ਬਦਕਿਸਮਤ ਮਨੁੱਖਾਂ ਦੇ ਰਿਸ਼ਤੇਦਾਰਾਂ ਨੂੰ ਰਵਾਇਆ ਤੇ ਉਨ੍ਹਾਂ ਕੋਲੋਂ ਕੀਰਨੇ ਕਰਾਏ, ਤਾਂ ਕੋਈ ਆਰਟ, ਕੋਈ ਇਸ਼ਕੀਆ-ਪਿਆਰ, ਕੋਈ ਖਿਆਲ ਮਾਤਾ ਹਰੀ ਦੇ ਗੁਨਾਹਾਂ ਨੂੰ ਘਟ ਨਹੀਂ ਕਰ ਸਕਦਾ।

ਮਾਤਾ ਹਰੀਲਾਲ ਨਾਚਐਚ. ਕੀ ਅਸਲ ਵਿਚ ਹਾਲੈਂਡ ਦੇਸ ਦੇ ਨਿੱਕੇ ਜਿਹੇ ਪਿੰਡ ਲੀਗਰਡਨ ਵਿਚ ਅਗਸਤ ੭, ੧੮੭੬ ਨੂੰ ਜੰਮੀ ਸੀ। ਏਹਦਾ ਨਾਮ ਮਾਰਗੈਰਟ ਗਰਦਰੂਦ ਰਖਿਆ ਗਿਆ।ਏਹਦਾ ਪਿਤਾ ਐਡਮ ਜ਼ੈਲੀਚੰਗਾ ਬਿਉਪਾਰੀ ਸੀ। ਪਰ ਏਹਦੀ ਅੰਮੀ ਚੰਗੇ ਘਰਾਣੇ ਦੀ ਸੋਹਣੀ ਜਹੀ ਧੀ ਸੀ।

ਮਾਤਾ ਹਰੀ ਦੇ ਬਚਪਨ ਵਿੱਚ ਕੋਈ ਖ਼ਾਸ ਦਿਲਚਸਪ ਗੱਲ ਨਾ ਹੋਈ। ਉਹ ਆਪਣੀਆਂ ਸਹੇਲੀਆਂ ਨਾਲ ਸਕੂਲ ਵਿਚ ਪੜ੍ਹਦੀ ਰਹੀ ਅਤੇ ਨਹਿਰ ਕਿਨਾਰੇ ਖੇਡਦੀ ਰਹੀ। ਉਹਦਾ ਪਿਤਾ ਏਸ ਗੱਲ ਦਾ ਚਾਹਵਾਨ ਸੀ ਕਿ ਉਨ੍ਹਾਂ ਦੀ ਧੀ ਚੰਗੀ ਤਰ੍ਹਾਂ ਪੜ੍ਹ ਲਿਖ ਜਾਵੇ। ਚੌਦਾਂ ਸਾਲ ਦੀ ਉਮਰ ਵਿਚ ਮਾਰਗੈਰਟ ਨੂੰ ਕੈਥੋਲਿਕ “ਕਨਵੈਂਟ-ਗਿਰਜੇ" ਵਿਚ ਦਾਖ਼ਲ ਕਰਾ ਦਿਤਾ ਗਿਆ।

ਅਠਾਰਾਂ ਸਾਲ ਦੀ ਆਯੂ ਤਕ ਮਾਤਾ ਹਰੀ ਇਥੇ ਰਹੀ। ਫੇਰ ਡਚ ਦੇਸ਼ ਦੀ ਰਾਜਧਾਨੀ ਹੈਗ ਵਿਚ ਆਪਣੀਆਂ ਛੁਟੀਆਂ ਬਿਤਾਣ ਲਈ ਗਈ। ਇਥੋਂ ਏਸ ਯੁਵਤੀ ਨੂੰ ਕਪਤਾਨ ਕੋਮਬਲ ਮੈਕਲੀਡ ਨਾਮੇ ਅਫ਼ਸਰ ਨੇ ਤੱਕ ਲਿਆ। ਉਹ ਕੋਈ ਏਡਾ ਜਵਾਨ ਮਨੁੱਖ ਨਹੀਂ ਸੀ, ਪਰ ਮਾਤਾ ਹਰੀ ਕਹਿੰਦੀ ਸੀ:

"ਉਹਦੀ ਉਮਰ ਉਹਨੂੰ ਹੋਰ ਵੀ ਪਿਆਰਾ ਬਣਾਂਦੀ ਹੈ। ਮਾਤਾ ਹਰੀ ਪਿਛੋਂ ਮੰਨ ਗਈ ਕਿ ਉਹ ਹਮੇਸ਼ ਅਫ਼ਸਰਾਂ ਦਾ ਲਿਹਾਜ਼ ਕਰਕੇ ਦੁਖੀ ਹੋਈ ਸੀ।

'ਜਿਹੜਾ ਅਫ਼ਸਰ ਨਹੀਂ',ਮਾਤਾ ਹਰੀ ਕੁਝ ਮਿੱਤਰਾਂ ਨੂੰ ਦਸਦੀ ਸੀ “ਉਹ ਮੇਰੇ ਲਈ ਕੋਈ ਦਿਲਚਸਪੀ ਨਹੀਂ ਰਖਦਾ। ਅਫ਼ਸਰ ਇਕ ਵਖ਼ਰਾ ਹੀ ਜੀਵ ਹੈਉਹ ਇਕ ਤਰ੍ਹਾਂ ਦਾ ਆਰਟਿਸਟ ਹੈ, ਜਿਹੜਾ ਸਿਪਾਹੀਆਨਾ ਲਿਬਾਸ ਵਿਚ ਕੋਈ ਉਚੀ ਹਵਾ ਭਖਦਾ ਹੈ। ਉਹਦੇ ਕਪੜੇ ਹਮੇਸ਼ ਖਿੱਚ ਰਖਦੇ ਨੇ। ਹਾਂ, ਮੇਰੇ ਬੜੇ ਪ੍ਰੀਤਮ ਸਨ, ਪਰ ਸਾਰੇ ਹੀ ਹਰ ਵੇਲੇ ਚੰਗੇ ਸਿਪਾਹੀ, ਤਗੜੇ ਤੇ ਜੰਗ ਲਈ ਤਿਆਰ-ਬਰ-ਤਿਆਰ— ਪਰ ਉਂਝ ਸੀਲਵੰਤ ਅਤੇ ਮਿਲਣਸਾਰ। ਮੇਰੇ ਲਈ ਅਫ਼ਸਰ ਇਕ ਵਖਰੀ ਕੋਮ ਹੈ। ਮੈਂ ਹਮੇਸ਼ ਅਫ਼ਸਰ ਨੂੰ ਹੀ ਪਿਆਰਿਆ ਹੈ, ਪਰ ਕਦੀ ਏਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਕਿ ਉਹ ਜਰਮਨ, ਇਤਾਲਵੀ ਜਾਂ ਫ਼ਰਾਂਸੀਸੀ ਹੈ।

ਉਨ੍ਹਾ ਦੀ ਸ਼ਾਦੀ ਹੋ ਗਈ। ਉਹ ਮੈਕਲੀਡ ਦੀ ਭੈਣ ਦੇ ਘਰ ਰਹਿਣ ਲਗ ਪਏ, ਪਰ ਕੁਝ ਚਿਰ ਪਿਛੋਂ ਮਾਤਾ ਹਰੀ ਨੇ ਏਸ ਗੱਲ ਦਾ ਸਬੂਤ ਦੇ ਦਿਤਾ ਕਿ ਜੇਕਰ ਮਨੁਖ ਅਕਲਾ ਨਹੀਂ ਰਹਿ ਸਕਦਾ, ਤਾਂ ਇਸਤ੍ਰੀਆਂ ਇਕੱਠੀਆਂ ਨਹੀਂ ਰਹਿ ਸਕਦੀਆਂ। ਉਸ ਨਵ-ਵਿਆਹੇ ਜੋੜੇ ਨੇ ਉਹ ਘਰ ਛਡ ਕੇ ਅਮਸਟਰਡਮ ਵਿਚ ਇਕ ਚੰਗਾ ਜਿਹਾ ਨਵਾਂ ਘਰ ਲੈ ਲਿਆ। ਇਥੇ ਰਹਿੰਦਿਆਂ ਇਕ ਨਿੱਕੀ ਜਿੰਨੀ ਗੱਲ ਹੋਈ, ਜਿਸ ਦਾ ਨਿਸ਼ਾਨ ਮਾਤਾ ਹਰੀ ਦੇ ਜੀਵਣ ਉਤੋਂ ਅੰਤ ਤਕ ਨਾ ਮਿਟਿਆ।

ਮੈਕਲੀਡ ਮਾਤਾ ਹਰੀ ਨੂੰ ਬਾਦਸ਼ਾਹ ਨਾਲ ਜਾਣ-ਪਛਾਣ ਕਰਾਣ ਲਈ ਦਰਬਾਰੇ ਲੈ ਗਿਆ। ਖਵਰੇ ਇਥੇ ਪਹਿਲੀ ਵਾਰੀ ਮਾਤਾ ਹਰੀ ਨੇ ਕਿਸੇ ਅਗੇ ਸਿਰ ਝੁਕਾਇਆ ਸੀ। ਨਾ ਜਾਣੀਏ ਕਿ ਉਸ ਦਿਨ ਉਹਦੇ ਉੱਚੇ ਮਾਣ ਨੂੰ ਠੇਸ ਲਗੀ ਸੀ ਕਿ ਉਹਨੇ ਇਰਾਦਾ ਕਰ ਲਿਆ ਜਾਪਦਾ ਸੀ ਕਿ "ਕੀ ਹੋਇਆ, ਅਜ ਏਸ ਤਰ੍ਹਾਂ ਸਿਰ ਝੁਕਾਣਾ ਪਿਆ ਹੈ, ਮੈਂ ਵੀ ਬਾਦਸ਼ਾਹਾਂ ਅਤੇ ਸ਼ਹਿਜ਼ਾਦਿਆਂ ਕੋਲੋਂ ਆਪਣੇ ਅਗੇ ਸਜਦੇ ਕਰਾ ਕੇ ਹੀ ਰਵਾਂਗੀ!"

ਸਚ-ਮੁਚ ਮਾਤਾ ਹਰੀ ਹੁਣ ਮਾਨਮਤੀ ਹੋਣ ਲੱਗੀ: “ਮੇਰੀ ਦਾਦੀ ਬੜੀ ਅਮੀਰ ਸੀਂ ਮਾਤਾ ਹਰੀ ਮੈਕਲੀਡ ਨੂੰ ਯਾਦ ਕਰਾਂਦੀ ਸੀ।

ਕੁਝ ਚਿਰ ਪਿਛੋਂ ਮਾਤਾ ਹਰੀ ਦਾ ਪਤੀ ਫ਼ੌਜ ਵਿਚ ਜਰਨੈਲ ਬਣ ਕੇ ਜਾਵਾ ਵਿਚ ਚਲਾ ਗਿਆ। ਹੁਣ ਤਕ ਉਨ੍ਹਾਂ ਦੇ ਘਰ ਇਕ ਲੜਕੀ ਵੀ ਹੋ ਪਈ ਸੀ। ਉਹਦਾ ਨਾਮ ਜੈਨੀ ਲੂਸੀ ਸੀ।

ਖਵਰੇ ਮਤਾ ਹਰੀ ਵਿਆਉਲ-ਜ਼ਿੰਦਗੀ ਦੀ ਇਕ-ਸੁਰਤਾ ਤੋਂ ਤੰਗ ਆ ਗਈ ਸੀ ਕਿ ਉਹ ਆਪਣੇ ਪਿਤਾ ਨੂੰ ਘੜੀ-ਮੁੜੀ ਆਖਣ ਲਗ ਪਈ ਕਿ ਉਹ ਮੇਕਲੀਡ ਕੋਲੋ ਤਿਲਾਗ਼ ਲੈਣ ਵਿਚ ਮਦਦ ਕਰੇ। ਕਚਹਿਰੀ ਵਿਚ ਰਪੋਟ ਕਰ ਦਿਤੀ ਗਈ। ਫੇਰ ਜਦ ਉਹ ਅਨਸਟਰਡਮ ਆ ਗਏ ਸਨ ਤਾਂ ਮੁਕੱਦਮਾ ਦਾਇਰ ਵੀ ਹੋ ਗਿਆ, ਪਰ ਮਾਤਾ ਹਰੀ ਅਜੇ ਤਕ ਆਪਣੇ ਪਤੀ ਨਾਲ ਉਹਦੀ ਭੈਣ ਦੇ ਘਰ ਰਹਿ ਰਹੀ ਸੀ। ਫੇਰ ਮੈਕਲੀਡ ਇਕ ਨਿੱਕੇ ਜਹੇ ਘਰ ਵਿਚ ਚਲਿਆ ਗਿਆ, ਜਿਹੜਾ ਮਾਤਾ ਹਰੀ ਦੀਆਂ ਉਚੀਆਂ ਆਸਾਂ ਦੇ ਮਕੂਲ ਨਹੀਂ ਸੀ।

ਇਕ ਰਾਤ ਖ਼ਤ ਪਾਉਣ ਦੇ ਬਹਾਨੇ ਮੈਕਲੀਡ ਬਾਹਰ ਚਲਿਆ ਗਿਆ ਤੇ ਨਾਲ ਬੀਮਾਰ ਲੜਕੀ ਨੂੰ ਲੈ ਗਿਆ ਕਿ ਖੁਲ੍ਹੀ ਹਵਾ ਉਹਨੂੰ ਲਾਭ ਪਹੁੰਚਾਵੇਗੀ। ਉਹ ਮੁੜ ਵਾਪਸ ਨਾ ਆਇਆ। ਮਾਤਾ ਹਰੀ ਨੇ ਕਚਹਿਰੀ ਦੀ ਮਦਦ ਨਾਲ ਆਪਣੀ ਕੁੜੀ ਜੀਨ ਨੂੰ ਵਾਪਸ ਲੈ ਲਿਆ। ਮੈਕਲੀਡ ਨੇ ਬਦਲਾ ਲੈਣ ਲਈ ਅਖ਼ਬਾਰਾਂ ਵਿਚ ਪ੍ਰਕਾਸ਼ਤ ਕਰ ਦਿਤਾ ਕਿ ਉਹ ਮਾਤਾ ਹਰੀ ਦੇ ਕਰਜ਼ੇ ਦਾ ਜ਼ੁਮੇਵਾਰ ਨਹੀਂ ਹੋਵੇਗਾ।

ਏਸ ਬਦਲੇ ਨੇ ਮਾਤਾ ਹਰੀ ਦੇ ਗੁੱਸੇ ਨੂੰ ਭੜਕਾ ਦਿਤਾ, ਕਿਉਂਕਿ ਉਹ ਜਾਣ ਗਈ ਸੀ ਕਿ ਹੁਣ ਉਹ ਕਿਸੇ ਮਿੱਤਰ ਨੂੰ ਮਿਲਣ ਜੋਗੀ ਨਹੀਂ ਰਹਿਣ ਲਗੀ। ਇਥੋਂ ਤਕ ਕਿ ਆਪਣੀ ਚਾਚੀ ਲੈਂਡੀਜ਼, ਜਿਸ ਕੋਲ ਹੁਣ ਉਹ ਰਹਿ ਰਹੀ ਸੀ, ਨੂੰ ਵੀ ਮੂੰਹ ਦਿਖਾਣ ਜੋਗੀ ਨਹੀਂ ਰਵ੍ਹੇਗੀ। ਮਾਤਾ ਹਰੀ ਆਪਣੀ ਬੀਮਾਰ ਬੱਚੀ ਨੂੰ ਲਈ ਸੜਕਾਂ ਤੇ ਫਿਰਨ ਲਗੀ। ਕੋਲ ਪੈਸਾ ਵੀ ਕੋਈ ਨਹੀਂ ਸੀ।

ਅਸੀਂ ਹੁਣ ਪੁਰਾਣੀ ਮਾਤਾ ਹਰੀ ਨੂੰ ਛਡਦੇ ਹਾਂ। ਹੁਣ ਨਰਕ ਦੇ ਫ਼ਰਿਸ਼ਤਿਆਂ ਨਾਲ ਯਾਰੀ ਦਾ ਆਰੰਭ ਹੁੰਦਾ ਹੈ।

ਇਹ ਭੀ ਦਸ ਦੇਈਏ ਕਿ ਡਚ ਕੋਰਟ ਨੇ ਮਾਤਾ ਹਰੀ ਦੀ ਤਲਾਗ਼ ਵਾਲੀ ਅਰਜ਼ੀ ਨੂੰ ਰੱਦ ਕਰ ਦਿਤਾ ਸੀ, ਪਰ ਥੋੜੇ ਹੀ ਚਿਰ ਪਿਛੋਂ ਮੈਕਲੀਡ ਦੀ ਅਰਜ਼ੀ ਮਨਜ਼ੂਰ ਕਰ ਲਈ ਗਈ ਸੀ। ਮਾਤਾ ਹਰੀ ਹੁਣ ਮੁੜ ਇਕ "ਕੰਵਾਰੀ" ਇਸਤ੍ਰੀ ਸੀ!