ਮੋਘੇ ਵਿਚਲੀ ਚਿੜੀ/ਦਾਦਾ ਜੀ

ਵਿਕੀਸਰੋਤ ਤੋਂ

ਦਾਦਾ ਜੀ

ਮਿਲਕੇ ਰਹਿਣਾ ਹਰਦਮ ਕਹਿੰਦੇ।
ਦਾਦਾ ਜੀ ਇਹ ਸਿੱਖਿਆ ਦਿੰਦੇ।

ਛੇਤੀ ਸੌਂ ਕੇ ਛੇਤੀ ਜਾਗੋ।
ਆਲਸ ਭੈੜੀ ਬਾਣ ਤਿਆਗੋ।
ਨਾਮ ਸਿਮਰੋ ਉਠਦੇ ਬਹਿੰਦੇ।
ਦਾਦਾ ਜੀ..................

ਦਾਤਣ ਕੁਰਲੀ ਰੋਜ਼ ਨਹਾਓ।
ਖੁੱਲ੍ਹੇ ਦੇ ਵਿੱਚ ਸ਼ੌਚ ਨਾ ਜਾਓ।
ਚੰਗੇ ਬੱਚੇ ਸਾਫ ਨੇ ਰਹਿੰਦੇ।
ਦਾਦਾ ਜੀ...............

ਮਾਤਾ-ਪਿਤਾ ਤੇ ਗੁਰੂ ਦਾ ਕਹਿਣਾ।
ਖਿੜੇ ਮੱਥੇ ਵਜਾਉਂਦੇ ਰਹਿਣਾ।
ਉੱਚੇ ਬਣਦੇ ਜੋ ਗੱਲ ਸਹਿੰਦੇ।
ਦਾਦਾ ਜੀ..................

ਪੜ੍ਹਨਾ ਲਿਖਣਾ ਸੋਚਣਾ ਚੰਗਾ।
ਥੋੜ੍ਹਾ ਹੱਸਣਾ ਖੇਡਣਾ ਚੰਗਾ।
ਨਿਰਮਲ ਪਾਣੀ ਜੋ ਨੇ ਵਹਿੰਦੇ।
ਦਾਦਾ ਜੀ..................