ਮੋਘੇ ਵਿਚਲੀ ਚਿੜੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਮੋਘੇ ਵਿਚਲੀ ਚਿੜੀ  (2012) 
ਚਰਨ ਪੁਆਧੀ

ਮੋਘੇ ਵਿਚਲੀ

ਚਿੜੀ

ਮੋਘੇ ਵਿਚਲੀ
ਚਿੜੀ

ਚਰਨ ਪੁਆਧੀ

ਸੰਗਮ ਪਬਲੀਕੇਸ਼ਨਜ਼, ਪਟਿਆਲਾ

Moghe Vichli Chiri

poems for children

by

Charan Puadhi

ISBN 978-93-83654-49-9


Published by

Sangam Publications

S.C.O. 94-95, (Basement)

New Leela Bhawan, Patiala-147001 (Pb.)

Ph. 0175-2305347

Mob. 99151-03490, 092090-00001

Printed & Bound at:

Aarna Printing Solutions, Patiala

Ph. 99148-40666

All rights reserved

This book is sold subject to the condition that it shall not by way of trade or otherwise be lent, resold, hired out or otherwise circulated without the pubisher's prior written consent in any form of binding or cover other than that in which it is published and without a similar condition including this condition being imposed on the subsequent purchaser and without limiting the rights under copyright reserved above, no part of this publication may be reproduced, stored in or introduced into a retrieval system, or transmitted in any form or by any means (electronic, mechanical photocopying, recording or otherwise), without the prior written permission of both the copyright owner and the above-mentioned publisher of this book.

ਪ੍ਰਵੇਸ਼

ਪੰਜਾਬੀ ਬਾਲ ਸਾਹਿਤ ਦੇ ਮਹੱਤਵ ਨੂੰ ਪਛਾਣਿਆ ਜਾਣ ਲੱਗ ਪਿਆ ਹੈ। ਨਵੀਂ ਪੀੜ੍ਹੀ ਦੇ ਜਿਹੜੇ ਲੇਖਕ ਇਸ ਪਿੜ ਨਾਲ ਵਿਸ਼ੇਸ਼ ਤੌਰ ਤੇ ਜੁੜੇ ਹਨ, ਉਨ੍ਹਾਂ ਵਿੱਚ ਚਰਨ ਪੁਆਧੀ ਦਾ ਨਾਂ ਜ਼ਿਕਰਯੋਗ ਹੈ, ਜਿਸ ਦੀਆਂ ਬਾਲ ਸਾਹਿਤ ਰਚਨਾਵਾਂ ਅਕਸਰ ਅਖ਼ਬਾਰਾਂ-ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ।
ਹਰਿਆਣਾ ਪ੍ਰਾਂਤ ਦੇ ਵਾਸੀ ਚਰਨ ਪੁਆਧੀ ਨੇ ਭਾਵੇਂ ਪ੍ਰੌੜ ਸਾਹਿਤ ਅਤੇ ਸੰਪਾਦਕ ਦੇ ਖਿੱਤੇ ਵਿੱਚ ਵੀ ਕੰਮ ਕੀਤਾ ਹੈ, ਪਰ ਬਾਲ ਸਾਹਿਤ ਦੀ ਘਾਟ ਦੇ ਅਹਿਸਾਸ ਨੇ ਉਸ ਨੂੰ ਪੰਜਾਬੀ ਬਾਲਾਂ ਲਈ ਵੀ ਸੋਚਣ ਲਈ ਮਜਬੂਰ ਕੀਤਾ ਹੈ। ਚਰਨ ਜਾਣਦਾ ਹੈ ਕਿ ਬਾਲ-ਸਾਹਿਤ ਦੀ ਰਚਨਾ ਇੰਨੀ ਆਸਾਨ ਅਤੇ ਸਰਲ ਨਹੀਂ ਜਿੰਨੀ ਵੇਖਣ ਵਿੱਚ ਲੱਗਦੀ ਹੈ। ਅਸਲ ਵਿੱਚ ਇਹ ਬੜੀ ਸਾਵਧਾਨੀ ਵਾਲਾ ਕਾਰਜ ਹੈ। ਬੱਚੇ ਦਾ ਮਨ ਕੋਰੀ ਸਲੇਟ ਵਾਂਗ ਹੁੰਦਾ ਹੈ। ਉਸ ਲਈ ਔਖੇ, ਭਾਰੇ ਤੇ ਸਮਝੋਂ ਬਾਹਰ ਆਉਣ ਵਾਲੇ ਸ਼ਬਦਾਂ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਚਰਨ ਆਪਣੀ ਬਾਲ-ਸਾਹਿਤ ਰਚਨਾ ਵਿੱਚ ਪ੍ਰਕ੍ਰਿਤੀ ਅਤੇ ਨੈਤਿਕ ਕਦਰਾਂ ਕੀਮਤਾਂ ਦੀਆਂ ਗੱਲਾਂ ਕਰਦਾ ਹੈ। ਚਿੜੀ-ਜਨੌਰ, ਫੁੱਲ-ਫਲ, ਜਲ-ਪੌਣ, ਚੰਨ, ਸੂਰਜ, ਸਿਤਾਰੇ, ਤਿਤਲੀ ਆਦਿ ਉਸ ਦੀਆਂ ਬਾਲ ਰਚਨਾਵਾਂ ਵਿੱਚ ਸ਼ਾਮਲ ਹਨ। ਚਰਨ ਪੁਆਧੀ ਬੱਚਿਆਂ ਨੂੰ ਆਪਣੇ ਵਿਰਸੇ ਪ੍ਰਤੀ ਸੁਚੇਤ ਕਰਦਾ ਹੈ ਅਤੇ ਆਪਣੀ ਮਾਂ ਬੋਲੀ ਦਾ ਮਹੱਤਵ ਪਛਾਨਣ ਦੀ ਲੋੜ 'ਤੇ ਜ਼ੋਰ ਦਿੰਦਾ ਹੈ। ਏਹੀ ਨਹੀਂ ਉਹ ਬਾਲ-ਪਾਠਕਾਂ ਨੂੰ ਬਜ਼ੁਰਗਾਂ ਦਾ ਆਦਰ-ਸਤਿਕਾਰ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸੰਕਲਪ ਨੂੰ ਵੀ ਦ੍ਰਿੜ੍ਹ ਕਰਵਾਉਂਦਾ ਹੈ। ਬਾਲ ਸਾਹਿਤ ਬੱਚਿਆਂ ਦਾ ਹਾਣੀ ਤਾਂ ਹੀ ਬਣ ਸਕਦਾ ਹੈ, ਜੇਕਰ ਉਹ ਉਮਰ-ਜੁੱਟ ਅਤੇ ਬਾਲ ਮਨੋਵਿਗਿਆਨਕ ਲੋੜਾਂ ਨੂੰ ਮੁੱਖ ਰੱਖ ਕੇ ਲਿਖਿਆ ਜਾਵੇ। ਕਵੀ ਨੇ ਇਨ੍ਹਾਂ ਲੋੜਾਂ ਅਤੇ ਜ਼ਰੂਰਤਾਂ ਦਾ ਪੂਰਾ ਖ਼ਿਆਲ ਰੱਖਿਆ ਹੈ।
ਚਰਨ ਪੁਆਧੀ ਨੇ ਇਸ ਬਾਲ-ਕਾਵਿ ਸੰਗ੍ਰਹਿ ਰਾਹੀਂ ਬਾਲਾਂ ਨੂੰ ਉਸਾਰੂ ਸੁਨੇਹੇ ਦਿੱਤੇ ਹਨ, ਲੋਕ-ਸਾਹਿਤ ਅਤੇ ਹਾਸ ਵਿਅੰਗ ਦੀਆਂ ਛੋਹਾਂ ਨਾਲ ਆਪਣੀਆਂ ਰਚਨਾਵਾਂ ਨੂੰ ਪੜ੍ਹਨਯੋਗ ਬਣਾਇਆ ਹੈ। ਮੈਂ ਆਸ ਕਰਦਾ ਹਾਂ ਕਿ ਬੱਚੇ ਇਨ੍ਹਾਂ ਕਵਿਤਾਵਾਂ ਨੂੰ ਚਾਅ ਨਾਲ ਪੜ੍ਹਨਗੇ। ਬਾਲ ਸਾਹਿਤ ਪਿੜ ਵਿੱਚ ਇਸ ਪੁਸਤਕ ਦਾ ਸੁਆਗਤ ਹੈ।

ਮਿਤੀ 20 ਜਨਵਰੀ 2012

ਦਰਸ਼ਨ ਸਿੰਘ 'ਆਸ਼ਟ'

ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ
ਮੋਬਾਇਲ ਨੰਬਰ 98144-23703

ਕੁਝ ਮੇਰੇ ਵੱਲੋਂ

ਮੈਂ ਬਾਲ ਗੀਤਾਂ ਦਾ ਸਫ਼ਰ 1992-93 ਤੋਂ ਉਦੋਂ ਸ਼ੁਰੂ ਕੀਤਾ ਜਦੋਂ ਮੈਂ ਨੰਨ੍ਹੇ-ਮੁੰਨਿਆਂ ਵਿੱਚ (ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਵਜੋਂ) ਨੰਨ੍ਹਾ ਬੱਚਾ ਹੀ ਬਣਿਆ ਹੋਇਆ ਸਾਂ। ਕਾਫ਼ੀ ਰਚਨਾਵਾਂ ਰਚਣ ਉਪਰੰਤ ਕਈ ਪੰਜਾਬੀ ਮੈਗਜ਼ੀਨਾਂ ਜਿਵੇਂ ਕਿ ਹੰਸਤੀ ਦੁਨੀਆ, ਪ੍ਰਾਇਮਰੀ ਸਿੱਖਿਆ, ਪੰਖੜੀਆਂ, ਜਨ ਸਾਹਿਤ, ਚੜ੍ਹਦੀ ਕਲਾ, ਨਿੱਕੀਆਂ ਕਰੂੰਬਲਾਂ ਆਦਿ ਨਾਲ ਜੁੜ ਕੇ ਆਪਣੀਆਂ ਰਚਨਾਵਾਂ ਛਪਵਾਈਆਂ। ਇਨ੍ਹਾਂ ਬਾਲ-ਰਚਨਾਵਾਂ ਨੂੰ ਕਿਤਾਬੀ ਰੂਪ ਦੇਣ ਦੀ ਮੇਰੀ ਚਿਰੋਕਣੀ ਤਾਂਘ ਸੀ, ਜਿਸ ਨੂੰ ਸ੍ਰੀ ਦਰਸ਼ਨ ਸਿੰਘ ਆਸ਼ਟ ਜੀ ਨੇ ਹੱਲਾਸ਼ੇਰੀ ਦੇ ਕੇ, ਸ੍ਰੀ ਸੁਖਚੈਨ ਸਿੰਘ ਭੰਡਾਰੀ ਜੀ ਨੇ ਪਰਖ-ਨਿਰਖ ਕੇ ਨੇਪਰੇ ਚਾੜ੍ਹਿਆ। ਜਿਨ੍ਹਾਂ ਦਾ ਮੈਂ ਬਹੁਤ ਧੰਨਵਾਦੀ ਹਾਂ। ਪਾਠਕਾਂ ਦੀਆਂ ਵੱਡਮੁੱਲੀਆਂ ਰਾਵਾਂ ਤੇ ਪਸੰਦਗੀਆਂ-ਨਾਪਸੰਦਗੀਆਂ ਦੀ ਇੰਤਜ਼ਾਰ ਵਿੱਚ ਤੁਹਾਡਾ ਵੀਰ,

ਚਰਨ ਪੁਆਧੀ
ਪਿੰਡ ਤੇ ਡਾਕਖਾਨਾ, ਅਰਨੌਲੀ ਭਾਈ ਜੀ ਕੀ
ਵਾਇਆ: ਚੀਕਾ, ਜ਼ਿਲ੍ਹਾ : ਕੈਥਲ - 136034
ਹਰਿਆਣਾ (ਭਾਰਤ)
ਫੋਨ: 099964-25988

ਤਰਤੀਬ