ਮੋਘੇ ਵਿਚਲੀ ਚਿੜੀ/ਹੁਣ ਕੀ ਬਣਦਾ?
ਦਿੱਖ
ਹੁਣ ਕੀ ਬਣਦਾ?
ਲਿਖਣ ਲੱਗਿਆ ਏ ਬੀ ਸੀ ਡੀ.
ਪਰ ਨਾ ਸਿੱਖਿਆ ਆੜਾ ਈੜੀ
ਮਗਜ਼ ਖਪਾਇਆ ਮਾਸਟਰ ਜੀ ਨੇ,
ਜੂੰ ਨਾ ਸਰਕੀ ਤੇਰੇ 'ਤੇ।
ਹੁਣ ਕੀ ਬਣਦਾ ਬੁੱਲ੍ਹ ਟੇਰੇ 'ਤੇ।
ਦੱਸੇ ਊਠ ਨੂੰ ਊੜਾ ਬੋਤਾ।
ਅੰਬਾ ਦੇ ਕੋਲ ਹੈ ਸੱਪ ਖਲੋਤਾ,
ਹਾਥੀ ਇੰਜਣ ਚੁੱਕ ਲਵੇ ਨਾ,
ਰਹਿੰਦਾ ਖ਼ੌਫ ਮਾਸੂਮੀ ਚਿਹਰੇ 'ਤੇ।
ਹੁਣ ਕੀ ਬਣਦਾ............।
ਐਪਲ ਚੁੱਕ ਲੈ ਗਿਆ ਮੌਂਕੀ।
ਕੈਟ ਦੇ ਪਿੱਛੇ ਲੱਗਿਆ ਡੌਂਕੀ
ਐਲੀਫੈਂਟ ਬੈਟ ਨਾਲ ਖੇਡੇ
ਝੂਲਦਾ ਪਿਆ ਫਲੈਗ ਬਨੇਰੇ 'ਤੇ।
ਹੁਣ ਕੀ ਬਣਦਾ .......
ਅ ਆ ਹਿੰਦੀ ਦੀ ਪ੍ਰੇਸ਼ਾਨੀ।
ਪੀਛੇ ਪੜਗੀ ਕਹਿਤਾ ਜਾਨੀ।
ਮੈਨੇ ਤੋ ਅੰਗਰੇਜ਼ ਹੈ ਬਣਨਾ,
ਮੌਤ ਫੈਂਕੋ ਹਿੰਦ ਕੇ ਡੇਰੇ ਤੇ।
ਹੁਣ ਕੀ ਬਣਦਾ ..........।
ਯੇ ਕਿਆ ਅਲਫ ਬੇ ਪੇ ਤੇ ਟੇ।
ਅੰਮੀ ਜਾਨ ਕਹੇ ਸੁਨ ਬੇਟੇ।
ਅੱਲ੍ਹਾ ਅਜ਼ਲ ਕੋ ਯਾਦ ਤੂ ਕਰਨਾ,
ਰੱਬ ਮੇਹਰ ਕਰੇਗਾ ਤੇਰੇ ਤੇ।
ਹੁਣ ਕੀ ਬਣਦਾ ..........।