ਮੋਘੇ ਵਿਚਲੀ ਚਿੜੀ/ਲਾਇਬ੍ਰੇਰੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਲਾਇਬ੍ਰੇਰੀ

ਰੋਜ਼ ਖੁਲ੍ਹਦੀ ਸੁਬ੍ਹਾ-ਸਵੇਰੀ।
ਚਾਚਾ ਜੀ ਦੀ ਲਾਇਬ੍ਰੇਰੀ।

ਆਉਂਦੀਆਂ ਨੇ ਕਈ ਪੱਤ੍ਰਿਕਾਵਾਂ।
ਰੰਗ ਬਿਰੰਗੀਆਂ ਚਿਤਰਕਥਾਵਾਂ।
ਲੱਗ ਜਾਂਦੀ ਏ ਡਾਕ ਦੀ ਢੇਰੀ।
ਚਾਚਾ ਜੀ ....।

ਕਈ ਅਖ਼ਬਾਰ ਪੰਜਾਬੀ ਦੇ ਨੇ।
ਇੱਕ ਦੋ ਇੰਗਲਿਸ਼ ਹਿੰਦੀ ਦੇ ਨੇ।
ਤਾਜ਼ੀ ਖ਼ਬਰ ਮਿਲੇ ਬਿਨ ਦੇਰੀ।
ਚਾਚਾ ਜੀ......

ਰਖਨਿਆਂ ਵਿੱਚ ਕਿਤਾਬਾਂ ਲਾਈਆਂ।
ਝਾੜ ਪੂੰਝ ਕੇ ਹੈਨ ਸਜਾਈਆਂ।
ਅਕਲ ਇਨ੍ਹਾਂ ਵਿੱਚ ਬਥੇਰੀ।
ਚਾਚਾ ਜੀ....