ਸਮੱਗਰੀ 'ਤੇ ਜਾਓ

ਮੋਘੇ ਵਿਚਲੀ ਚਿੜੀ/ਵਿੱਦਿਆ ਦਾ ਪਰਉਪਕਾਰ

ਵਿਕੀਸਰੋਤ ਤੋਂ
48641ਮੋਘੇ ਵਿਚਲੀ ਚਿੜੀ — ਵਿੱਦਿਆ ਦਾ ਪਰਉਪਕਾਰਚਰਨ ਪੁਆਧੀ

ਵਿੱਦਿਆ ਦਾ ਪਰਉਪਕਾਰ

ਉਡਿਆ ਫਿਰਦਾ ਏ ਸੰਸਾਰ
ਇਹ ਵਿੱਦਿਆ ਦਾ ਪਰਉਪਕਾਰ।

ਵਿੱਦਿਆ ਪੜ੍ਹ ਕੋਈ ਬਣਿਆ ਮਾਸਟਰ।
ਪਾਇਲਟ ਪ੍ਰੋਫੈਸਰ ਮੈਨੇਜਰ
ਪਟਵਾਰੀ ਕੋਈ ਤਹਿਸੀਲਦਾਰ।
ਇਹ ਵਿੱਦਿਆ...............

ਐਕਟਰ ਡਾਕਟਰ ਕੋਈ ਕੁਲੈਕਟਰ।
ਜੱਜ ਵਕੀਲ ਕੋਈ ਇੰਸਪੈਕਟਰ।
ਕਵੀ ਲੇਖਕ ਕੋਈ ਨਾਟਕਕਾਰ।
ਇਹ ਵਿੱਦਿਆ ..............

ਕੋਈ ਸੰਚਾਲਕ ਕੋਈ ਅਨੁਵਾਦਕ।
ਛਾਪਕ, ਪ੍ਰਕਾਸ਼ਕ, ਸੰਪਾਦਕ।
ਛਾਪਣ ਮੈਗਜ਼ੀਨ ਅਖਬਾਰ
ਇਹ ਵਿੱਦਿਆ..............।

ਮੁੱਖ ਮੰਤਰੀ ਪ੍ਰਧਾਨ ਮੰਤਰੀ।
ਵਿੱਤ ਸਿੱਖਿਆ ਕੋਈ ਵਾਹਨ ਮੰਤਰੀ।
ਗਾਈਡ ਵਿਗਿਆਨੀ ਸੂਬੇਦਾਰ।
ਇਹ ਵਿੱਦਿਆ..............