ਰਾਜਾ ਧਿਆਨ ਸਿੰਘ/੬

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

੬.

ਹੁਣ ਧਿਆਨ ਸਿੰਘ ਲਈ ਫੇਰ ਮੈਦਾਨ ਸਾਫ ਸੀ। ਸ਼ੇਰੇ ਪੰਜਾਬ ਦੇ ਦਿਲ ਵਿਚ ਪਏ ਹੋਏ ਖਿਆਲ ਕਢਣ ਵਿਚ ਉਹ ਕਾਫੀ ਹਦ ਤਕ ਸਫਲ ਹੋ ਚੁਕਿਆ ਸੀ। ਪਾਤਸ਼ਾਹ ਦਾ ਧਿਆਨ ਭੂਤ ਵਲ ਨਹੀਂ ਭਵਿੱਖਤ ਵਲ ਵਧੇਰੇ ਹੁੰਦਾ ਏ। ਨਲੂਏ ਸ੍ਰਦਾਰ ਦੇ ਪਿਛੋਂ ਜਦ ਡੋਗਰੇ ਭਰਾਵਾਂ ਨੇ ਜਮਰੋਦ ਤੇ ਖੈਬਰ ਦੀ ਮੁਹਿੰਮ ਨੂੰ ਬਹਾਦੁਰੀ ਨਾਲ ਨਜਿੱਠ ਲਿਆ ਤੇ ਫਤਹਗੜ੍ਹ ਕਿਲੇ ਦੀਆਂ ਇੱਟਾਂ ਧਿਆਨ ਸਿੰਘ ਨੇ ਆਪਣੇ ਸਿਰ ਪਰ ਚੁਕ ਕੇ ਫੋਈਆਂ ਤਦ ਸ਼ੇਰੇ ਪੰਜਾਬ ਨੂੰ ਉਨ੍ਹਾਂ ਦੀ ਵਫਾਦਾਰੀ ਦਾ ਭਰੋਸਾ ਹੋ ਗਿਆ। ਆਪਣੀ ਖੁਸ਼ਾਮਦ ਭਰੀ ਚਾਲ ਨਾਲ ਧਿਆਨ ਸਿੰਘ ਨੇ ਆਪਣੇ ਮਾਲਕ ਦਾ ਭਰੋਸਾ ਹੋਰ ਦੀ ਜਿੱਤ ਲਿਆ। ਬਸ ਪਹਿਲੀਆਂ ਤੋਂ ਵਧ ਮੌਜਾਂ ਬਣ ਗਈਆਂ ਉਨ੍ਹਾਂ ਵਾਸਤੇ, ਪਾਤਸ਼ਾਹ ਦੇ ਸਾਹਮਣੇ ਉਨ੍ਹਾਂ ਤੁਲ ਹੋਰ ਕੋਈ ਵੀ ਨਾ ਰਹਿ ਗਿਆ। ਵੱਡੇ ਵਜ਼ੀਰ ਦੀ ਪਦਵੀ ਤਾਂ ਧਿਆਨ ਸਿੰਘ ਪਹਿਲਾਂ ਹੀ ਪਾ ਚੁਕਿਆ ਸੀ ਤੇ ਰਾਜੇ ਦਾ ਖ਼ਿਤਾਬ ਵੀ ਸਣੇ ਭਰਾਵਾਂ ਤੇ ਪੁਤਰ ਦੇ ਉਹ ਪਹਿਲਾ ਹੀ ਹਾਸਲ ਕਰ ਚੁਕਿਆ ਸੀ, ਤੇ ਇਸ ਤੋਂ ਕੋਈ ਵੱਡਾ ਸਨਮਾਨ ਸਿਖ ਰਾਜ ਵਿਚ ਹੈ ਈ ਨਹੀਂ ਸੀ ਪਰ ਧਿਆਨ ਸਿੰਘ ਦੀ ਇਛਿਆ ਸੀ ਕਿ ਮਹਾਰਾਜ ਉਸ ਨੂੰ ਹੋਰ ਵਡਿਆਉਣ ਤਾਂਕਿ ਉਸ ਦੇ ਦਬ ਦਬਾ ਵਿਚ ਹੋਰ ਵਾਧਾ ਹੋਵੇ, ਇਸ ਲਈ ਉਸਨੇ ਇਹ ਗੱਲ ਉਨ੍ਹਾਂ ਦੇ ਕੰਨੀ ਪਾਉਣੀ ਸ਼ੁਰੂ ਕਰ ਦਿੱਤੀ।

ਓਧਰ ਸ਼ੇਰੇ ਪੰਜਾਬ ਵੀ ਰਾਜਨੀਤੀ ਦੇ ਇਸ ਗੁਰ ਨੂੰ ਭਲੀ ਪ੍ਰਕਾਰ ਸਮਝਦਾ ਸੀ ਕਿ ਅਫਸਰਾਂ ਦਾ ਦਬਦਬਾ ਬਣਿਆ ਰਹਿਣਾ ਜ਼ਰੂਰੀ ਹੈ। ਰਾਜਾ ਧਿਆਨ ਸਿੰਘ ਦੇ ਹੌਲੇ ਪੈਣ ਦਾ ਵੀ ਉਸ ਨੂੰ ਪਤਾ ਸੀ। ਇਸ ਲਈ ਉਸਦਾ ਰੋਹਬ ਕਾਇਮ ਕਰਨ ਵਾਸਤੇ ਜਿਥੇ ਉਸਨੇ ਨਲੂਏ ਸ੍ਰਦਾਰ ਦੀ ਜਾਗੀਰ ਦੀ ਜ਼ਬਤੀ ਦੇ ਹੁਕਮ ਜਾਰੀ ਕਰਨੇ ਪ੍ਰਵਾਨ ਕਰ ਲਏ, ਉਥੇ ਰਾਜਾ ਧਿਆਨ ਸਿੰਘ ਨੂੰ ਹੋਰ ਭੀ ਵਡਿਆਇਆ।

ਪਸ਼ਾਵਰ ਤੋਂ ਮੁੜਨ ਪਿਛੋਂ ਸ਼ੇਰੇ ਪੰਜਾਬ ਨੇ ਇਕ ਖਾਸ ਦਰਬਾਰ ਫਤਹ ਦੀ ਖੁਸ਼ੀ ਵਿਚ ਕੀਤਾ। ਸਾਰੇ ਸਿਖ ਸ੍ਰਦਾਰ ਆਪਣੇ ਆਪਣੇ ਰੁਤਬੇ ਅਨੁਸਾਰ ਇਸ ਦਰਬਾਰ ਵਿਚ ਬੈਠੇ ਹੋਏ ਸਨ। ਮਹਾਰਾਜਾ ਸਾਹਿਬ ਨੇ ਸਾਰੇ ਸ੍ਰਦਾਰਾਂ ਨੂੰ ਕੈਂਠੇ ਤੇ ਭੁਗਤੀਆਂ ਇਨਾਮ ਵਜੋਂ ਦਿੱਤੀਆਂ। ਉਸ ਦੇ ਪਿਛੋਂ ਇਕ ਹੀਰਿਆਂ ਜੜਤ ਹਾਰ ਰਾਜਾ ਧਿਆਨ ਸਿੰਘ ਦੇ ਗਲ ਵਿਚ ਪਾਇਆ ਤੇ ਉਸ ਨੂੰ 'ਰਾਜਾ ਰਾਜਗਾਨ ਰਾਜਾ ਹਿੰਦ ਪਤ ਰਾਜਾ ਬਹਾਦਰ।' ਦਾ ਖ਼ਿਤਾਬ ਦੇ ਕੇ ਨਿਵਾਜਿਆ। ਪਿਛੋਂ ਸਾਰੇ ਸ੍ਰਦਾਰਾਂ ਤੋਂ ਉਸਨੂੰ ਵਧਾਈਆਂ ਤੇ ਤੋਹਫੇ ਦੁਵਾਏ।

ਧਿਆਨ ਸਿੰਘ ਦੀ ਖੁਸ਼ੀ ਦਾ ਅਜ ਕੋਈ ਅੰਤ ਨਹੀਂ ਸੀ। ਕਿਥੇ ਉਹ ਆਪਣੇ ਅੰਦਰਲੇ ਪਾਪਾਂ ਕਰਕੇ ਕੰਬ ਰਿਹਾ ਸੀ ਤੇ ਉਸਨੂੰ ਤੌਖਲਾ ਸੀ ਕਿ ਕਿਤੇ ਪਾਤਸ਼ਾਹ ਉਸ ਨੂੰ ਸਜ਼ਾ ਹੀ ਨਾ ਦੇਵੇ ਤੇ ਕਿਥੇ ਸਭ ਤੋਂ ਵੱਡਾ ਖ਼ਿਤਾਬ..............ਖ਼ੁਸ਼ੀ ਨਾਲ ਉਹ ਫੁਲਿਆ ਨਹੀਂ ਸੀ ਸਮਾਉਂਦਾ।

ਪਾਤਸ਼ਾਹ ਦੀ ਨਜ਼ਰ ਹੀ ਤਾਂ ਹੈ, ਜਿਸ ਪਾਸੇ ਸਿਧੀ ਹੋ ਜਾਵੇ, ਕੁਲਾਂ ਤਾਰ ਦੇਵੇ ਤੇ ਜਿਸ ਪਾਸੇ ਪੁਠੀ ਪੈ ਜਾਵੇਂ ਫਿਨਢਿੱਲਾ ਕਰਕੇ ਰਖ ਦੇਵੇ। ਅਜ ਇਹ ਨਿਗਾਹ ਧਿਆਨ ਸਿੰਘ ਤੇ ਉਸ ਦੇ ਪ੍ਰਵਾਰ ਲਈ ਸਿੱਧੀ ਪਈ ਹੋਈ ਸੀ।

ਰਾਜਾ ਹੀਰਾ ਸਿੰਘ ਹੁਣ ਗਭਰੂ ਸੀ। ਉਸ ਦੇ ਵਿਆਹ ਦਾ ਸਵਾਲ ਸਾਹਮਣੇ ਆ ਗਿਆ, ਗਲ ਇਉਂ ਹੋਈ ਕਿ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਦੀ ਗਲ ਚਲ ਰਹੀ ਸੀ। ਉਸੇ ਦੌਰਾਨ ਵਿਚ ਇਕ ਮੁਸਾਹਿਬ ਨੇ ਹੀਰਾ ਸਿੰਘ ਦੀ ਸ਼ਾਦੀ ਬਾਬਤ ਭੀ ਧਿਆਨ ਸਿੰਘ ਤੋਂ ਪੁਛ ਕੀਤੀ। ਸ਼ੇਰੇ ਪੰਜਾਬ ਵੀ ਨੇੜੇ ਹੀ ਬੈਠੇ ਸਨ। ਧਿਆਨ ਸਿੰਘ ਨੇ ਉਨ੍ਹਾਂ ਨੂੰ ਸੁਣਾਉਂਦੇ ਹੋਏ ਮੁਸਾਹਿਬ ਨੂੰ ਕਿਹਾ-

‘‘ਮਾਲਕ ਦੇ ਬੈਠੇ ਨੌਕਰਾਂ ਨੂੰ ਕਿਸੇ ਗਲ ਦਾ ਫ਼ਿਕਰ ਕਰਨ ਦਾ ਕੀ ਹੱਕ ਏ।’’

ਮਹਾਰਾਜ ਨੇ ਧਿਆਨ ਸਿੰਘ ਨੂੰ ਸੰਬੋਧਨ ਕਰਦੇ ਹੋਏ ਪੁਛਿਆ- ‘‘ਕੀ ਗਲ ਏ ਧਿਆਨ ਸਿੰਘਾ!’’

‘‘ਅਨਦਾਤੇ’ ਹੀਰਾ ਸਿੰਘ ਦੇ ਵਿਆਹ ਦੀ ਬਾਬਤ ਪੁਛਦੇ ਨਿ!’’

‘‘ਧਿਆਨ ਸਿੰਘਾ, ਮੇਰੇ ਬੱਚੜੇ ਦੇ ਵਿਆਹ ਦਾ ਮੈਨੂੰ ਪੂਰਾ ਫਿਕਰ ਏ। ਮੈਂ ਇਹ ਵਿਆਹ ਕਿਸੇ ਐਰ ਗੈਰ ਦੇ ਘਰ ਨਹੀਂ ਕਰਨਾ।’’

"ਏਹੋ ਗਲ ਮੈਂ ਕਹੀ ਏ ਜਹਾਂ ਪਨਾਹ। ’’

‘‘ਪਰ ਜ਼ਰਾ ਨਜ਼ਰ ਤਾਂ ਮਾਰ ਕਿਥੇ ਵਿਆਹਵਾਂ ਇਸ ਬੱਚੜੀ ਨੁੰ।

‘‘ਹਜ਼ੂਰ ਨੂੰ ਕੁਝ ਕਹਿਣਾ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗਲ ਏ ਅਨਦਾਤਾ!’’

‘‘ਰਾਜਾ ਸੰਸਾਰ ਚੰਦ ਬਾਰੇ ਤੇਰੀ ਕੀ ਰਾਇ ਏ?’’

‘‘ਜਹਾਂ ਪਨਾਹ ਉਹ ਤਾਂ ਪਿਛਲੇ ਸਾਲ ਚਲ ਵਸਿਆ ਸੀ ਨਾਂ।’’

‘‘ਓ ਸਾਨੂੰ ਨਹੀਂ ਭੋਲਿਆ ਇਸ ਗਲ ਦਾ ਪਤਾ ਭਲਾ ਉਸਦੀ ਲੜਕੀ ਏ ਅਨਰੋਦ ਚੰਦ ਦੀ ਭੈਣ। ਹੀਰਾ ਸਿੰਘ ਦੇ ਵਿਆਹ ਦੀ ਗਲ ਕਰ ਰਹੇ ਸਾਂ ਨਾ। ’’

‘‘ਹਜ਼ੂਰ ਦੀਆਂ ਹਜ਼ੂਰ ਹੀ ਜਾਨਣ। ’’

ਧਿਆਨ ਸਿੰਘ ਨੇ ਰਾਜਪੂਤੀ ਰਾਜ ਘਰਾਣੇ ਵਿਚ ਪੁਤਰ ਦਾ ਵਿਆਹ ਹੁੰਦਾ ਵੇਖ ਗਦ ਗਦ ਹੋ ਕੇ ਕਿਹਾ।

ਹੱਛਾ ਧਿਆਨ ਸਿੰਘ! ਅਜ ਹੀ ਸਾਡੇ ਵਲੋਂ ਕਟੋਚ ਸੁਨੇਹਾ ਭੇਜ ਦੇ ਕਿ ਸਾਡੀ ਮਰਜ਼ੀ ਉਥੇ ਹੀਰਾ ਸਿੰਘ ਨੂੰ ਵਿਆਹੁਣ ਦੀ ਹੈ।

‘‘ਸਤਿ ਬਚਨ ਅੰਨਦਾਤਾ!’’

ਪਾਤਸ਼ਾਹ ਨੂੰ ਇਤਨਾ ਦਿਆਲੂ ਹੋਇਆ ਵੇਖ ਧਿਆਨ ਸਿੰਘ ਫੁਲਿਆ ਫੁਲਿਆ ਆਪਣੇ ਮਹੱਲ ਵਿਚ ਆਇਆ ਤੇ ਘਰ ਵਿਚ ਇਹ ਖੁਸ਼ਖਬਰੀ ਦੇਣ ਪਿਛੋਂ ਸ਼ਾਹੀ ਮੋਹਰ ਨਾਲ ਕਟੋਚ ਨੂੰ ਇਹ ਸੁਨੇਹਾ ਭੇਜ ਦਿੱਤਾ।

ਸਤਵੇਂ ਦਿਨ ਏਲਚੀ ਮੁੜ ਆਇਆ ਪਰ ਜੋ ਉਤਰ ਲਿਆਇਆ, ਉਹ ਧਿਆਨ ਸਿੰਘ ਤੇ ਉਸਦੇ ਪ੍ਰਵਾਰ ਲਈ ਖੁਸ਼ੀ ਦਾ ਸੁਨੇਹਾ ਨਹੀਂ ਸੀ। ਰਾਜਾ ਅਨਰੋਦ ਚੰਦ ਨੇ ਨਾ ਕੇਵਲ

ਹੀਰਾ ਸਿੰਘ ਨੂੰ ਆਪਣੀ ਭੈਣ ਦਾ ਸਾਕ ਕਰਨ ਤੋਂ ਹੀ ਸਿਰ ਫੇਰ ਦਿਤਾ ਸੀ; ਸਗੋਂ ਧਿਆਨ ਸਿੰਘ ਦੇ ਖਾਨਦਾਨ ਨੂੰ ਨੀਚ ਕਹਿ ਕੇ ਉਸਦੀ ਹੇਠੀ ਵੀ ਕੀਤੀ ਸੀ। ਏਲਚੀ ਨੇ ਅੱਖਰ ਅੱਖਰ ਸੱਚੀ ਗਲ ਧਿਆਨ ਸਿੰਘ ਨੂੰ ਆ ਦੱਸੀ, ਜਿਸ ਨੂੰ ਸੁਣਕੇ ਉਸਦੇ ਤਨ ਬਦਨ ਨੂੰ ਅੱਗ ਲਗ ਗਈ। ਆਪਣੇ ਮਹੱਲ ਦੇ ਬਾਗ ਵਿਚ ਖੜਾ ਉਹ ਆਪਣੇ ਆਪ ਗੁਸੇ ਦੀ ਅੱਗ ਵਿਚ ਸੜਦਾ ਹੋਇਆ ਬੁੜ ਬੜਾਉਣ ਲੱਗਾ।

‘‘ਧਿਆਨ ਸਿੰਘ ਨੀਚ ਖਾਨਦਾਨ ਤੇ ਕੁੱਤਾ ਅਨਰੋਦਚੰਗੇ ਖਾਨਦਾਨ ਦਾ, ਮੇਰੀ ਤੇ ਮੇਰੇ ਖਾਨਦਾਂਨ ਦੀ ਇਤਨੀ ਤੁਹੀਨ ਉਸ ਛੋਕਰੇ ਨੂੰ ਕਰਨ ਦੀ ਇਤਨੀ ਦਲੇਰੀ। ਮੂਰਖ ਇਕ ਛੋਟੇ ਜਿਹੇ ਰਾਜ ਪਰ ਫਖਰ ਕਰਦਾ ਏ। ਉਹ ਜਿਹੜਾ ਮੇਰੀ ਉਂਗਲੀ ਦੇ ਇਕ ਇਸ਼ਾਰੇ ਨਾਲ ਫਿਨਾ ਫਿਲਾ ਹੋ ਸਕਦਾ ਏ (ਹਸਕੇ) ਮੂਰਖ ਕਟੋਚ ਦੇ ਰਾਜ ਨੂੰ ਰੋਂਦਾ ਏ, ਇਹ ਨਹੀਂ ਸਮਝਦਾ ਕਿ ਸਮਾਂ ਔਣ ਵਾਲਾ ਏ ਜਦ ਕਿ ਪੰਜਾਬ ਦਾ ਤਖਤ ਤਾਜ ਧਿਆਨ ਸਿੰਘ ਦੇ ਪੈਰਾਂ ਵਿਚ ਰੁਲਣਾ ਏ। ਮੂਰਖ ਛੋਕਰਾ ਇਤਨੀ ਗਲ ਭੀ ਨਹੀਂ ਸਮਝਦਾ। ਹਛਾ ਕੀ ਹੋਇਆ ਮੈਂ ਭੀ ਆਖਰ ਧਿਆਨ ਸਿੰਘ ਹਾਂ ਧਿਆਨ ਸਿੰਘ, ਕੋਈ ਮਾਈ ਦਾ ਲਾਲ ਹਾਲਾਂ ਤਕ ਮੇਰੇ ਅਗੇ ਦਮ ਨਹੀਂ ਮਾਰ ਸਕਿਆ। ਹੁਣੇ ਉਸਦਾ ਦਿਮਾਗ ਟਿਕਾਣੇ ਲਿਆਉਣ ਲਈ ਉਸਦੇ ਰਾਜ ਦੀ ਇਟ ਨਾਲ ਇਟ ਵਜਾਉਣ ਦਾ ਪ੍ਰਬੰਧ ਕਰਦਾ ਹਾਂ। ਵੇਖਾਂਗਾ ਕਿ ਉਸਨੂੰ.........।’’

ਧਿਆਨ ਸਿੰਘ ਦੇ ਖਿਆਲਾਂ ਦੀ ਲੜੀ ਅਜੇ ਇਥੇ ਹੀ ਪਜੀ ਸੀ ਕਿ ਚੋਬਦਾਰ ਨੇ ਸ਼ੇਰੇ ਪੰਜਾਬ ਦੀ ਸੇਵਾ ਵਿਚ ਹਾਜ਼ਰੀ ਦਾ ਹੁਕਮ ਆ ਦਿਤਾ ਤੇ ਏਸੇ ਤਰ੍ਹਾਂ ਬੁੜ ਬੁੜਾਉਂਦਾ ਹੋਇਆ ਧਿਆਂਨ ਸਿੰਘ ਸ਼ਾਹੀ ਕਿਲੇ ਨੂੰ ਰਵਾਨਾ ਹੋ ਗਿਆ।

ਰਾਜ ਦੀਆਂ ਗੱਲਾਂ ਕਥਾਂ ਤੋਂ ਵੇਹਲੇ ਹੋ ਕੇ ਸ਼ੇਰੇ ਪੰਜਾਬ ਨੇ ਪੁਛਿਆ, ‘‘ਸੁਣਾ ਭਈ ਧਿਆਨ ਸਿੰਘ ਕਟੋਚ ਤੋਂ ਲਾਗੀ ਮੁੜ ਆਇਆ ਕਿ ਨਹੀਂ?

‘‘ਮੁੜ ਆਇਆ ਅਨਦਾਤਾ!’’ ਧਿਆਨ ਸਿੰਘ ਨੇ ਮੁਰਝਾਈ ਹੋਈ ਬੋਲੀ ਵਿਚ ਕਿਹਾ।

‘‘ਕੀ ਉਤਰ ਲੈ ਕੇ ਆਇਆ?’’

‘‘ਕੀ ਉਤਰ ਲੈ ਔਣਾ ਸੀ ਅਨਦਾਤਾ ਉਲਟੀ ਲਾਗੀ ਦੀ ਝਾੜ ਝਪਾੜੀ ਤੇ ਸਾਡੀ ਹੀਨਤ ਕੀਤੀ ਸੂ ਉਸਨੇ। ਕਹਿੰਦਾ ਏ ਮੈਂ ਨਹੀਂ ਸਿਖੜਿਆ ਨੂੰ ਦਿੰਦਾ ਸਾਕ। ’’

‘‘ਇਹ ਗੱਲ?’’

‘‘ਹਾਂ ਅਨਦਾਤਾ!’’

‘‘ਸਾਡਾ ਅਪਮਾਨ ਕਰਨ ਵਾਲਾ ਸੰਸਾਰ ਪਰ ਕੋਈ ਜੰਮਿਆ ਨਹੀਂ, ਅਜ ਹੀ ਫੌਜ ਭੇਜ ਕੇ ਉਸਦਾ ਘਰ ਫਨਾ ਫਿੱਲਾ ਕਰ ਦਿਓ।’’

‘‘ਪਰ ਸੁਣਿਆ ਏ ਹਜ਼ੂਰ ਉਹ ਆਪਣੀ ਮਾਂ ਤੇ ਭੈਣ ਨੂੰ ਲੈ ਕੇ ਅੰਗਰੇਜ਼ੀ ਇਲਾਕੇ ਵਿਚ ਭਜ ਗਿਆ ਏ।’’

‘‘ਮਰਨ ਦਿਓ ਰੁਲਕੇ ਕੁੱਤੇ ਨੂੰ।’’ ਸ਼ੇਰੇ ਪੰਜਾਬ ਨੇ ਗੁਸੇ ਵਿਚ ਕਿਹਾ।

‘‘ਪਰ ਹਜ਼ੂਰ .....!”

‘‘ਕੀ?’’

‘‘ਰਾਜਾ ਸੰਸਾਰ ਚੰਦ ਦੀ ਦੂਜੀ ਰਾਣੀ ਦੀਆਂ ਦੋ ਲੜਕੀਆਂ ਭੀ ਹਨ, ਜੋ ਹਜ਼ੂਰ ਦੀ ਇਛਿਆ ਹੋਵੇ।’’

‘‘ਹਾਂ, ਹਾਂ ਜ਼ਰੂਰ ਸੁਨੇਹਾ ਭੇਜੋ।’’

ਫੇਰ ਸੁਨੇਹਾ ਭੇਜਿਆ ਗਿਆ ਤੇ ਫੇਰ ਉਤਰ ਆਇਆ। ਰਾਣੀ ਨੇ ਸੁਨੇਹਾ ਸਿਧਾ ਸ਼ੇਰੇ ਪੰਜਾਬ ਦੇ ਨਾਮ ਭੇਜਿਆ ਤੇ ਕਹਿ ਭੇਜਿਆ ਕਿ ‘‘ਪਾਤਸ਼ਾਹ! ਨੀਚ ਖਾਨਦਾਨ ਵਿਚ ਰਾਜਕੁਮਾਰੀਆਂ ਨੂੰ ਨਾ ਭੇਜੋ। ਹਾਂ, ਆਪ ਵਿਆਹੁਣ ਆਓ, ਸੇਹਰੇ ਲਾ ਕੇ ਤਾਂ ਜੀ ਸਦਕ ਆਓ।’’

ਮਹਾਰਾਜ ਸ਼ੇਰੇ ਪੰਜਾਬ ਪਹਿਲਾਂ ਤਾਂ ਇਸ ਸੁਨੇਹੇ ਤੋਂ ਬੜਾ ਗੁਸੇ ਹੋਇਆ ਪਰ ਜਦ ਇਹ ਸੁਣਿਆ ਕਿ ਕੁੜੀਆਂ ਸੁਹੱਪਣ ਵਿਚ ਚੰਦ ਨੂੰ ਮਾਤ ਕਰਦੀਆਂ ਹਨ ਤਾਂ ਸੇਹਰੇ ਬੰਨ੍ਹ ਕੇ ਉਨ੍ਹਾਂ ਨੂੰ ਵਿਆਹ ਲਿਆਇਆ ਤੇ ਕਟੋਚ ਦਾ ਰਾਜ ਵੀ ਵਾਗੁਜ਼ਾਰ ਕਰ ਦਿਤਾ। ਕਹਿੰਦੇ ਹਨ ਕਿ ਚੰਦ ਸੂਰਜ ਵੀ ਹੁਸਨ ਦਾ ਪਾਣੀ ਭਰਦੇ ਹਨ। ਇਸ ਲਈ ਜੇ ਸ਼ੇਰੇ ਪੰਜਾਬ ਦੋ ਸੋਹਣੀਆਂ ਪਹਾੜਨਾਂ ਪਰ ਭੁਲ ਬੈਠਾ ਤਾਂ ਕਿਹੜੀ ਹੈਰਾਨੀ ਵਾਲੀ ਗਲ ਹੋਈ।

ਪਰ ਧਿਆਨ ਸਿੰਘ ਨੂੰ ਇਹ ਗੱਲ ਚੰਗੀ ਨਹੀਂ ਲਗੀ, ਉਹ ਤਾਂ ਸੁਪਨੇ ਲੈ ਰਿਹਾ ਸੀ, ਕਟੋਚ ਵਿਚ ਹੀਰਾ ਸਿੰਘ ਨੂੰ ਵਿਆਹੁਣ ਦੇ; ਤੇ ਵਿਆਹ ਕਰਾ ਲਿਆ ਮਹਾਰਾਜ ਨੇ ਆਪ। ਹੁਣ ਨਾਂ ਤਾਂ ਮਹਾਰਾਜ ਦੇ ਤੇਜ ਪ੍ਰਤਾਪ ਅਗੇ ਉਹ ਕੁਝ ਕਹਿ ਹੀ ਸਕਦਾ ਸੀ ਤੇ ਨਾਹੀ ਚੁਪ ਹੀ ਰਹਿ ਸਕਦਾ ਸੀ ਪਰ ਲਹੂ ਦੇ ਘੁਟ ਪੀ ਕੇ ਉਸ ਨੂੰ ਚੁਪ ਹੋਣ ਲਈ ਹੀ ਮਜਬੂਰ ਹੋਣਾ ਪਿਆ। ਇਸ ਤੋਂ ਬਿਨਾਂ ਉਸ ਵਾਸਤੇ ਚਾਰਾ ਹੀ ਕੀ ਸੀ। ਬਨਾਉਟੀ ਖੁਸ਼ੀ ਪ੍ਰਗਟ ਕਰਕੇ ਉਸਨੂੰ ਸ਼ੇਰੇ ਪੰਜਾਬ ਨੂੰ ਇਸ ਵਿਆਹ ਦੀ ਵਧਾਈ ਭੀ ਦੇਣੀ ਹੀ ਪਈ। ਅਜ ਉਹ ਘਰ ਵਿਚ ਉਦਾਸ ਜਿਹਾ ਮੰਜੀ ਤੇ ਪਿਆ ਹੋਇਆ ਸੀ। ਘਰ ਵਾਲੀ ਪਤੀ ਨੂੰ ਉਦਾਸ ਵੇਖਕ ਉਸ ਦਾ ਦਿਲ ਪ੍ਰਚਾਉਣ ਲਈ ਆ ਬੈਠੀ।

‘‘ਤਹਾਡ ਮਹਾਰਾਜ ਦੇ ਵਿਆਹ ਦੀ ਵਧਾਈ ਹੋਵੇ ਜੀ!’’

‘‘ਹੁੰ!’’

‘‘ਸੁਣਿਆ ਏ-ਬੜੀਆਂ ਸੋਹਣੀਆਂ ਕੁੜੀਆਂ ਵਿਆਹ ਕੇ ਆਂਦੀਆਂ ਨਿ।’’

‘‘ਬੁਢੇ ਵਾਰੇ ਮਤ ਮਾਰੀ ਗਈ ਏ।’’ ਧਿਆਨ ਸਿੰਘ ਨੇ ਕਿਹਾ।

‘‘ਕਿਉਂ ਜੀ! ਅਨਦਾਤਾ ਲਈ ਅਜੇਹੇ ਸ਼ਬਦ ਵਰਤਣੇ ਸਾਡੇ ਲਈ ਠੀਕ ਹਨ?’’

‘‘ਹੁੰ ਅਨਦਾਤਾ ਭੋਲੀਏ! ਰਾਜਸੀ ਸੰਸਾਰ ਵਿਚ ਕੌਣ ਅਨਦਾਤਾ ਤੇ ਕੌਣ ਖਾਣ ਵਾਲਾ। ਇਥੇ ਤਾਂ ਸਿਆਣਪ ਤੇ ਦਲੇਰੀ ਹੀ ਕੰਮ ਆਉਂਦੀ ਏ। ਜਿਸ ਦੇ ਪੱਲੇ ਅਕਲ ਹੋਵੇ। ਉਸੇ ਦੀ ਚਲਦੀ ਏ। ਪਤਾ ਈ ਕੀ ਗਲ ਏ?’’

‘‘ਕੀ?’’

‘‘ਸੰਸਾਰ ਚੰਦ ਦੀਆਂ ਕੁੜੀਆਂ ਵਿਆਹ ਲਿਆਇਆ ਈ!’’

‘‘ਉਹ, ਜਿਥੇ ਹੀਰਾ ਸਿੰਘ ਦੇ ਸਾਕ ਦੀ ਗਲ ਚਲ ਰਹੀ ਸੀ।’’

‘‘ਆਹੋ ਹੋਰ ਕੀ। ਕਿਥੇ ਬਚੜੇ ਨੂੰ ਵਿਆਹੁਣ ਦੀਆ ਗੱਲਾਂ ਤੇ ਕਿਥੇ ਆਪ ਡੋਲੀ ਲੈ ਆਇਆ।’’

‘‘ਪਾਤਸ਼ਾਹ ਜੂ ਹੋਇਆ।’’ ‘‘ਹੂੰ! ਸਮਾਂ ਔਣ ਪਰ ਪਤਾ ਲਗੇਗਾ। ਕੌਣ ਪਾਤਸ਼ਾਹ ਬਣਦਾ ਏ।’’

‘‘ਵੇਖੋ ਜੀ! ਅਜੇਹੀਆਂ ਗੱਲਾਂ ਕਰਕੇ ਕੋਈ ਬਿਪਤਾ ਨਾ ਸਹੇੜ ਲੈਣੀ। ਜੇ ਕਿਸੇ ਨੇ ਚੁਗਲੀ ਜਾ ਕੀਤੀ ਤਾ...........।’’

‘‘ਕਿਹੜਾ ਜੰਮਿਆ ਏ ਚੁਗਲੀ ਕਰਨ ਵਾਲਾ। ਭੋਲੀਏ ਧਿਆਨ ਸਿੰਘ ਦੀ ਚੁਗਲੀ ਕਰਨੀ ਕੋਈ ਖਾਲਾ ਜੀ ਦਾ ਵਾੜਾ ਥੋੜਾ ਏ, ਮੌਤ ਨਾਲ ਖੇਡਣਾ ਏਂ ਮੌਤ ਨਾਲ।’’

‘‘ਪਰ ਜੀ.......।’’

‘‘ਕੀ?’’

‘‘ਸੁਣਿਆ ਏ ਮਹਾਰਾਜ ਰਾਜਕੁਮਾਰ ਖੜਕ ਸਿੰਘ ਨੂੰ ਰਾਜ ਤਿਲਕ ਦੇਣ ਵਾਲੇ ਹਨ।’’

‘‘ਆਹੋ!’’

‘‘ਪਰ ਤੁਸੀਂ ਤਾਂ ਕਹਿੰਦੇ ਸਾਓ।’’

‘‘ਹਾਂ, ਮੈਂ ਕਹਿੰਦਾ ਸਾਂ ਨਾ ਹੀਰਾ ਸਿੰਘ ਤਖਤ ਪਰ ਬੈਠੇਗਾ। ਇਹੋ ਗਲ ਨਾ। ਭੋਲੀਏ ਕਾਹਲੀ ਨਾ ਹੋ। ਇਹੋ ਹਊਗਾ। ਪੰਜਾਬ ਦਾ ਤਾਜ ਤੇਰੇ ਹੀਰੇ ਦੇ ਸਿਰ ਪਰ ਹੀ ਆਵੇਗਾ।’’

‘‘ਪਰ.......।’’

‘‘ਨਿਰੀ ਭੋਲੀ ਏ, ਤੂੰ ਵੀ। ਰਾਜ ਭਲਾ ਕੋਈ ਸਿਧੇ ਹੱਥ ਥੋੜਾ ਦਿੰਦਾ ਏ। ਪਤਾ ਨਹੀਂ ਇਸ ਲਈ ਕਿਤਨੇ ਪਾਪੜ ਵੇਲਣੇ ਪੈਣੇ ਨਿ, ਕਿਤਨੇ ਖੂਨ ਕਰਨੇ ਪੈਣੇ ਨਿ।’’

ਖੂਨਾਂ ਦਾ ਨਾਮ ਸੁਣ ਕੇ ਸਵਾਣੀ ਕੰਬ ਉਠੀ।

ਧਿਆਨ ਸਿੰਘ ਨੇ ਹੱਸ ਕੇ ਕਿਹਾ- ‘‘ਜ਼ਰਾ ਬੁਢੇ ਨੂੰ ਚਲਣ ਤਾਂ ਦੇਹ।’’

‘‘ਪਰ ਤੁਸਾਂ ਮੇਰੇ ਲਾਲ ਨੂੰ ਕਿਤੇ ਬਿਪਤਾ ਵਿਚ ਹੀ ਨ ਪਾ ਦੇਣਾ।’’

‘‘ਛੀ-ਇਸਤ੍ਰੀਆਂ ਰਾਜਸੀ ਗੱਲਾਂ ਨੂੰ ਖਾਕ ਸਮਝਦੀਆਂ ਨੇ। ਡਰ ਦੀਆਂ ਪੰਡਾਂ, ਪਰੇ ਜਾ।’’

‘‘ਮਾਲਕ ਹੋ ਪਰ ਜਿਹੜੀ ਗਲ ਕਰਨੀ ਸੋਚ ਸਮਝ ਕੇ ਕਰਨੀ।’’

‘‘ਤੇ ਤੇਰੀ ਜਾਚੇ ਮੈਂ ਕੋਈ ਮੂਰਖ ਹਾਂ।’’

ਸਵਾਣੀ ਸ਼ਰਮਿੰਦੀ ਜਿਹੀ ਹੋ ਕੇ ਉਠਕੇ ਚਲੀ ਗਈ।

ਇਸ ਸਮੇਂ ਧਿਆਨ ਸਿੰਘ ਦੇ ਹਿਰਦੇ ਵਿਚ ਅੱਗ ਲਗ ਰਹੀ ਸੀ। ਇਉਂ ਮਲੂਮ ਹੁੰਦਾ ਸੀ ਕਿ ਉਸ ਦੇ ਅੰਦਰ ਹੀ ਅੰਦਰ ਇਕ ਜਵਾਲਾਮੁਖੀ ਧਦਕ ਰਿਹਾ ਹੈ, ਜੋ ਕਿਸੇ ਸਮੇਂ ਭੀ ਫਟਕੇ ਰਾਜ-ਪ੍ਰਵਾਰ ਦੇ ਖਾਲਸਾ ਰਾਜ ਦੀਆਂ ਜੜਾਂ ਹਲਾ ਦੇਵੇਗਾ।

ਸ਼ੇਰੇ ਪੰਜਾਬ ਦੀ ਸੇਹਤ ਦਿਨੋ ਦਿਨ ਢਿਲੀ ਹੁੰਦੀ ਜਾਂਦੀ ਹੈ ਤੇ ਏਧਰ ਧਿਆਨ ਸਿੰਘ ਦੇ ਖੜਜੰਤਰ ਤੇਜ਼ ਹੁੰਦੇ ਜਾ ਰਹੇ ਹਨ। ਸ਼ਾਹੀ ਕਿਲੇ ਵਿਚ ਡੋਗਰਾ ਭਰਾਵਾਂ ਦੀਆਂ ਰੋਜ਼ ਗੁਪਤ ਸਭਾਵਾਂ ਹੁੰਦੀਆਂ ਹਨ ਤੇ ਰਾਜ-ਹਰਨ ਦੀਆਂ ਵੇਉਂਤਾਂ ਤੇ ਸਾਜ਼ਸ਼ਾਂ ਘੜੀਆਂ ਜਾਂਦੀਆਂ ਹਨ। ਗੁਲਾਬ ਸਿੰਘ ਕਸ਼ਮੀਰ ਦੀ ਜਨਤਾ ਦਾ ਆਸ਼ਕ ਹੈ ਤੇ ਇਸਦੇ ਨਾਲ ਉਤਰ ਪੂਰਬੀ ਸੂਬਿਆਂ ਦੀ ਹਕੂਮਤ ਦਾ ਚਾਹਵਾਨ, ਜਦ ਕਿ ਧਿਆਨ ਸਿੰਘ ਬਾਕੀ ਸਾਰੇ ਸਿਖ ਰਾਜ ਦੇ ਤਖਤ ਪਰ ਕਬਜ਼ਾ ਕਰਨ ਦੇ ਸੁਪਨੇ ਲੈ ਰਿਹਾ ਹੈ। ਸੁਚੇਤ ਸਿੰਘ ਉਨ੍ਹਾਂ ਦੀ ਹਾਂ ਵਿਚ ਹਾਂ ਤਾਂ ਮਿਲਾਉਂਦਾ ਹੈ। ਪਰ ਅੰਦਰੋ ਅੰਦਰੀ ਉਸ ਦੇ ਦਿਲ ਵਿਚ ਭੀ ਰਾਜ' ਹਾਸਲ ਕਰਨ ਦੇ ਲਡੂ ਭੁਰ ਰਹੇ ਹਨ। ਗੁਲਾਬ ਸਿੰਘ ਤੇ ਧਿਆਨ ਸਿੰਘ ਭੀ ਇਵਾਣੇ ਥੋੜੇ ਸਨ, ਉਹ ਉਸਨੂੰ ਭੀ ਕਈ ਤਰ੍ਹਾਂ ਦੇ ਸਬਜ਼ ਬਾਗ ਵਿਖਾ ਰਹੇ ਹਨ। ਕੁਝ ਇਲਾਕੇ ਉਸ ਦੇ ਹਿਸੇ ਦੇ ਅਡ ਲੀਕ ਦਿਤੇ ਗਏ ਹਨ।

ਜਿਸ ਹਿਰਦੇ ਵਿਚ ਲਾਲਚ ਆ ਵੱਸਦਾ ਏ, ਉਸ ਦੀ ਭੁਖ ਕਿਸੇ ਤਰ੍ਹਾਂ ਭੀ ਨਹੀਂ ਲੱਥਦੀ। ਸਮੇਂ ਦੇ ਰੰਗ ਵੇਖੋ। ਜਿਹੜੇ ਧਿਆਨ ਸਿੰਘ ਤੇ ਗੁਲਾਬ ਸਿੰਘ ਖਾਲਸਾ ਫੌਜ ਵਿਚ ਢਿਡ ਨੂੰ ਝੁਲਕਾ ਦੇਣ ਲਈ ਤਿਨ ਤਿੰਨ ਰੁਪੈ ਪਰ ਆ ਨੌਕਰ ਹੋਏ ਸਨ। ਅਜ ਉਹ ਹਵਾ ਨੂੰ ਤਲਵਾਰਾਂ ਮਾਰ ਰਹੇ ਹਨ। ਮਾਨੋ ਉਨ੍ਹਾਂ ਦੇ ਮੁਕਾਬਲੇ ਦਾ ਸੰਸਾਰ ਪਰ ਕੋਈ ਵੀ ਨਹੀਂ, ਹੋਰ ਤਾਂ ਹੋਰ ਸ਼ੇਰੇ ਪੰਜਾਬ ਦਾ ਹੁਕਮ ਭੀ ਅਜ ਉਨ੍ਹਾਂ ਨੂੰ ਚੁਭ ਰਿਹਾ ਹੈ ਤੇ ਆਪਣੇ ਮਾਲਕ ਦੇ ਪੁਤਰ ਦੀ ਤਖਤ ਪਰ ਬਹਿਣ ਦੀ ਗਲ ਭੀ ਉਨ੍ਹਾਂ ਨੂੰ ਬੁਰੀ ਲਗ ਰਹੀ ਹੈ ਪਰ ਸ਼ੇਰੇ ਪੰਜਾਬ ਜਿਹੇ ਤੇਜ਼ਸਵੀ ਪਾਤਸ਼ਾਹ ਅਗੇ ਦਮ ਮਾਰਨ ਦੀ ਉਨ੍ਹਾਂ ਵਿਚ ਦਲੇਰੀ ਕਿਥੇ, ਉਥੇ ਤਾਂ ਉਹ ਘਸਿਆਈ ਬਿਲ ਬਣ ਜਾਂਦੇ ਹਨ। ਜਿਸ ਦਿਨ ਤੋਂ ਖੜਕ ਸਿੰਘ ਵਿਰੁਧ ਗੱਲਾਂ ਕਰਨ ਤੋਂ ਮਹਾਰਾਜ ਨੇ ਧਿਆਨ ਸਿੰਘ ਨੂੰ ਝਾੜ ਪਾਈ ਸੀ। ਉਸ ਦਿਨ ਤੋਂ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਮਾਨੋ ਉਸ ਦੇ ਮੂੰਹ ਵਿਚ ਦੰਦ ਹੀ ਨਹੀਂ ਰਿਹਾ ਪਰ ਅੰਦਰ ਹੀ ਅੰਦਰ ਆਪਣੇ ਮਾਲਕ ਦਾ ਨਿਮਕ ਹਰਾਮ ਕਰਨ ਦੀਆਂ ਗੋਂਦਾਂ ਉਹ ਚੰਗੀ ਤਰ੍ਹਾਂ ਗੁੰਦ ਰਿਹਾ ਹੈ। ਸ੍ਰਦਾਰਾਂ ਤੇ ਫੌਜਾਂ ਨਾਲ ਗੰਢੀ ਜਾ ਰਹੀ ਹੈ ਤੇ ਰਸਤੇ ਦੇ ਰੋੜੇ,ਹਟਾਏ ਜਾ ਰਹੇ ਹਨ। ਇਨ੍ਹੀ ਦਿਨੀਂ ਇਉਂ ਪ੍ਰਤੀਤ ਹੁੰਦਾ ਸੀ