ਸਮੱਗਰੀ 'ਤੇ ਜਾਓ

ਰੇਲੂ ਰਾਮ ਦੀ ਬੱਸ/ਅੰਗੂਰ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49448ਰੇਲੂ ਰਾਮ ਦੀ ਬੱਸ — ਅੰਗੂਰਚਰਨ ਪੁਆਧੀ

ਅੰਗੂਰ

ਪੱਕੇ ਹੋਏ ਅੰਗੂਰ ਬੜੇ।
ਪੌੜੀ ਲਾ ਕੇ ਤੋੜ ਲਏ।

ਹੱਥਾਂ 'ਚ ਸਾਡੇ ਗੁੱਛੇ ਨੇ।
ਕਿਵੇਂ ਕਹਿਦੀਏ ਖੱਟੇ ਨੇ।

ਕੰਮ ਦਿਮਾਗ 'ਚੋਂ ਲੈਨੇ ਆਂ।
ਤਾਹੀ ਰੱਜ ਕੇ ਖਾਨੇ ਆਂ।

ਔਖੇ ਕੰਮ ਤੋਂ ਡਰਦੇ ਨੀ।
ਬੇਵਕੂਫੀਆਂ ਕਰਦੇ ਨੀ।