ਰੇਲੂ ਰਾਮ ਦੀ ਬੱਸ/ਖਰਗੋਸ਼

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਖ਼ਰਗੋਸ਼

ਭੱਜੇ ਪੂਰੇ, ਜੋਸ਼ ਦੇ ਨਾਲ।
ਕੌਣ ਰਲ਼ੇ ਖਰਗੋਸ਼ ਦੇ ਨਾਲ।

ਐਥੇ ਹੀ ਕਿਉਂ ਗੇੜੇ ਖਾਂਦਾ।
ਮੈਰਾਥਨ ਵਿੱਚ ਕਿਉਂ ਨੀ ਜਾਂਦਾ।

ਤੂੰ ਤਾਂ ਵੀਰਾ ਸਕਦੈਂ ਜਿੱਤ,
ਜਾਹ ਕਿਸੇ ਨੂੰ ਕਰਦੇ ਚਿੱਤ।

ਤੇਰੇ ਗਲ਼ ਵਿੱਚ ਹਾਰ ਪਊਗਾ।
ਤੈਥੋਂ ਪਿਛਲਾ ਹਾਰ ਜਾਊਗਾ।