ਸਮੱਗਰੀ 'ਤੇ ਜਾਓ

ਰੇਲੂ ਰਾਮ ਦੀ ਬੱਸ/ਘੁੱਗੀਏ!

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
34281ਰੇਲੂ ਰਾਮ ਦੀ ਬੱਸ — ਘੁੱਗੀਏ!ਚਰਨ ਪੁਆਧੀ

ਘੁੱਗੀਏ!

ਘੁੱਗੀਏ! ਮਾਰ ਉਡਾਰੀ ਨੂੰ।
ਦੱਸਦੇ ਦੁਨੀਆਂ ਸਾਰੀ ਨੂੰ।

ਲੜਨਾ-ਭਿੜਨਾ ਮਾੜਾ ਏ।
ਕੁੜ੍ਹਨਾ ਸੜਨਾ ਮਾੜਾ ਏ।

ਨੱਚਣਾ ਕੁੱਦਣਾ ਚੰਗਾ ਏ।
ਹਸਣਾ ਗਾਉਣਾ ਚੰਗਾ ਏ।

ਲੋਕੋ ਹੱਦਾਂ ਪਾਵੋ ਨਾ।
ਧਰਤੀ ਦੀ ਛਿੱਲ ਲਾਹਵੋ ਨਾ।