ਸਮੱਗਰੀ 'ਤੇ ਜਾਓ

ਰੇਲੂ ਰਾਮ ਦੀ ਬੱਸ/ਛੁੱਟੀਆਂ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49461ਰੇਲੂ ਰਾਮ ਦੀ ਬੱਸ — ਛੁੱਟੀਆਂਚਰਨ ਪੁਆਧੀ

ਛੁੱਟੀਆਂ

ਛੁੱਟੀਆਂ ਨੇ ਬਈ ਛੁੱਟੀਆਂ ਨੇ।
ਇੱਕ ਮਹੀਨੇ ਦੀਆਂ ਛੁੱਟੀਆਂ ਨੇ।

ਹੁਣ ਨਾ ਪੜ੍ਹਨੇ ਜਾਇਆ ਕਰਾਂਗੇ।
ਹਫ਼ਤੇ ਬਾਦੋਂ ਨ੍ਹਾਇਆ ਕਰਾਂਗੇ।

ਬੜਾ ਨਜ਼ਾਰਾ ਲੁਟਿਆ ਕਰਨਾ।
ਦਿਨ ਚੜ੍ਹੇ ਤੋਂ ਉੱਠਿਆ ਕਰਨਾ।

ਕੋਈ ਨਾ ਸਾਨੂੰ ਟੋਕਣ ਵਾਲਾ।
ਧੌਣੋਂ ਫੜਕੇ ਠੋਕਣ ਵਾਲਾ।

ਮਰੀਆਂ ਛੁੱਟੀਆਂ ਹੋਰ ਮਾਰਾਂਗੇ।
ਸਾਰੇ ਸਾਲ ਦਾ ਹਰਖ ਤਾਰਾਂਗੇ।