ਰੇਲੂ ਰਾਮ ਦੀ ਬੱਸ/ਤਿਤਲੀਓ!
ਦਿੱਖ
ਤਿਤਲੀਓ!
ਤਿਤਲੀਓ! ਨੀ ਤਿਤਲੀਓ!
ਰੰਗ-ਬਿਰੰਗੀਓ ਤਿਤਲੀਓ!
ਸਾਨੂੰ ਥੋਡੀ ਸਮਝ ਨਾ ਆਏ।
ਕਿਸ ‘ਪੇਂਟਰ’ ਤੋਂ ਖੰਭ ਰੰਗਾਏ।
ਖੰਭਾਂ ਦੇ ਰੰਗ ਸੋਹਣੇ ਨੇ।
ਬੜੇ ਹੀ ਮਨ ਨੂੰ ਮੋਹਣੇ ਨੇ।
ਬੜੀ ਇਨ੍ਹਾਂ ਦੀ ਸ਼ਾਈਨਿੰਗ ਹੈ।
ਸੋਹਣੀ ਬੜੀ ਡਿਜ਼ਾਈਨਿੰਗ ਹੈ।