ਸਮੱਗਰੀ 'ਤੇ ਜਾਓ

ਰੇਲੂ ਰਾਮ ਦੀ ਬੱਸ/ਦੋਸਤ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49459ਰੇਲੂ ਰਾਮ ਦੀ ਬੱਸ — ਦੋਸਤਚਰਨ ਪੁਆਧੀ

ਦੋਸਤ

ਬੜੇ ਚਿਰਾਂ ਬਾਦ ਦੋ ਤੇ ਸੱਤ।
ਮਸਾਂ ਮਿਲੇ ਸੀ ਉਹ ਦੋਸਤ।

ਮਿਲਣ ਲੱਗੇ ਸਾਹ ਚੜ੍ਹਾਗੇ।
ਹੱਥ ਮਿਲੇ ਨਾ ਢਿੱਡ ਟਕਰਾਗੇ।

ਵਿਚਾਲੇ ਆਈਦਾ ਨਹੀਂ ਢਿੱਡੋਂ।
ਇੰਜ ਸਤਾਈਦਾ ਨੀ ਢਿੱਡੋਂ।

ਜ਼ਿਆਦਾ ਵਧਾਓ ਨਾ ਖੇਤਰ।
ਪਤਲੇ ਰਹਿਣਾ ਹੀ ਬੇਹਤਰ।