ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/ਲਹਿੰਦੀ ਪੰਜਾਬੀ ਦੇ ਵਿਸਰਦੇ ਜਾ ਰਹੇ ਸ਼ਬਦ ਮੋਤੀ
ਦਿੱਖ
ਲਹਿੰਦੀ ਪੰਜਾਬੀ ਦੇ ਵਿਸਰਦੇ ਜਾ ਰਹੇ ਸ਼ਬਦ ਮੋਤੀ
ਆਪਣਾ ਇਕ ਨਿਮਾਣਾ ਉਦਮ ਲੈ ਕੇ, ਭਾਸ਼ਾ ਪ੍ਰੇਮੀਆਂ ਦੀ ਸੰਗਤ ਵਿਚ ਹਾਜ਼ਰ ਹਾਂ। ਲਹਿੰਦੀ ਪੰਜਾਬੀ ਮੈਂ ਆਪਣੀ ਮਾਂ ਦੇ ਮੁੱਖੋਂ ਕਿਰੇ ਫੁੱਲਾਂ ਵਾਂਗ ਚੁਗੀ ਸੀ। ਇਹ ਮੇਰੇ ਰੋਮ ਰੋਮ ਵਿੱਚ ਵਸ ਗਈ। ਹੁਣ ਇਸ ਬੋਲੀ ਦੀ ਵਰਤੋਂ ਨਿਗੁਣੀ ਅਤੇ ਨਿਰਮੋਹੀ ਮਿਕਦਾਰ ਵਿਚ ਹੋ ਰਹੀ ਦਿਸੀਦੀ ਹੈ।ਇਹ ਗਲ ਮੈਨੂੰ ਬੇਹੱਦ ਨਿਰਾਸਤਾ ਅਤੇ ਵੈਰਾਗ ਵਿਚ ਪਾ ਦਿੰਦੀ ਹੈ। ਬਿਰਹਾ ਦੇ ਇਸ ਉਦਗਾਰ ਨੇ ਮੈਨੂੰ ਇਸ ਪ੍ਰਯਤਨ ਲਈ ਉਕਸਾਇਆ ਹੈ।
ਦੇਸ਼ ਵੰਡ ਦੇ 1947 ਦੇ ਸੰਤਾਪ ਨੇ ਪੰਜਾਬੀ ਲੋਕਾਂ ਦੇ ਇਕ ਵਡੇ ਹਿਸੇ ਦੇ ਜੀਵਨ ਵਿਚ ਤਬਾਹਕੁੰਨ ਉਥਲ-ਪੁੱਥਲ ਲਿਆਂਦੀ ਸੀ। ਅਣਗਿਣਤ ਪੰਜਾਬੀ ਕੋਹੇ ਗਏ। ਬੇਸ਼ੁਮਾਰ ਅਸਮਤਾਂ ਲੁੱਟੀਆਂ ਗਈਆਂ। ਜਿਹੜੇ ਬਚ-ਬਚਾਅ ਕੇ, ਵੰਡ ਦੀ ਲਕੀਰ ਟੱਪ, ਇਧਰੋਂ-ਉਧਰ ਤੇ ਉਧਰੋਂ-ਇਧਰ ਆ ਸਕੇ, ਉਨ੍ਹਾਂ ਨੂੰ ਜ਼ਿੰਦਗੀ ਸਿਫਰ ਤੋਂ ਸ਼ੁਰੂ ਕਰਨੀ ਪਈ। ਉਹਨਾਂ ਦੇ ਮੱਥੇ ਤੌਹੀਨਮਈ ਲਕਬ-ਮਜ਼ਾਹਰ ਤੇ ਰਫੂਜੀ- ਮੜ੍ਹੇ ਗਏ। ਜ਼ਿੰਦਗੀ ਦੀ ਤੌਫ਼ੀਕ ਦੇ ਬਲਿਹਾਰੇ ਜਾਈਏ। ਇਨ੍ਹਾਂ ਨੇ ਸਭ ਮਿਹਣੇ-ਤੁਹਮਤਾਂ ਸਹਿ ਲਈਆਂ। ਸ਼ਿਦਤ ਨਾਲ ਮੁੜ ਸਥਾਪਨਾ ਦੀ ਲੜਾਈ ਲੜੀ। ਹਾਰ ਹੱਟ ਕੇ ਖੁਦਕਸ਼ੀਆਂ ਨੂੰ ਗਲੇ ਨਹੀਂ ਲਗਾਇਆ। ਵਾਘੇ ਪਾਰ ਗਏ ਲੋਗਾਂ ਬਾਰੇ ਤਾਂ ਅਧਿਕਾਰਤ ਤੌਰ ਤੇ ਨਹੀਂ ਕਿਹਾ ਜਾ ਸਕਦਾ। ਵਾਘੇ ਉਰਵਾਰ ਲੰਘ ਆਏ ਲੋਕਾਂ ਸਿਰੜ ਤੇ ਸਿਦਕ ਸਿਰ, ਪੈਰ ਲਾ ਹੀ ਲਏ। ਕੈਂਪ -ਜੀਵਨਾਂ ਦੇ ਜੋਖਮ ਝੇਲਦੇ ਅਤੇ ਮਜ਼ਦੂਰੀ ਦੇ ਲੇਖੇ ਲਗ ਕੇ ਆਪਣੇ ਟਬਰਾਂ ਲਈ ਉਪਜੀਵਕਾਂ ਦੇ ਢੰਗ ਅਪਣਾ ਲਏ। ਇਸ ਦੌਰਾਨ ਉਨਾਂ ਦੀ ਜੀਵਨ ਸ਼ੈਲੀ ਦੇ ਨਿਵੇਕਲੇ ਪਨ ਦਾ ਮੌਜੂ ਉਡਾਇਆ ਗਿਆ। ਲਹਿੰਦੇ ਪੰਜਾਬ ਦੇ ਫ੍ਰੰਟੀਅਰ ਖੇਤਰ ਤੋਂ ਆਏ ਇਨ੍ਹਾਂ ਉਜੜਿਆਂ ਦੇ ਖਾਣ-ਪੀਣ, ਪਹਿਨਣ-ਪਚਰਣ ਤੇ ਢੰਗ ਤਰੀਕਿਆਂ ਦਾ ਉਪਹਾਸ ਹੋਇਆ। ਇਨ੍ਹਾਂ ਦੀ ਬੋਲੀ, ਬੋਲਣ ਦੇ ਲਹਿਜੇ ਅਤੇ ਵਾਕੰਸ਼ਾਂ ਦੀਆਂ ਰੀਸਾਂ ਲਾ ਲਾ ਕੇ ਚਿੜਾਇਆ ਜਾਂਦਾ ਰਿਹਾ ਭਾਵੇਂ ਕਿ ਇਹ ਕਿੰਨੇ ਕੋਮਲ ਅਤੇ ਸਾਉ ਭੀ ਸਨ। ਸਕੂਲਾਂ ਵਿਚ ਇਨ੍ਹਾਂ ਦੇ ਬਾਲਾਂ ਦਾ ਹਮਜੋਲੀਆਂ ਵੱਲੋਂ ਤ੍ਰਿਸਕਾਰ ਕੀਤਾ ਜਾਂਦਾ ਰਿਹਾ। ਆਫ਼ਰੀਨ ਹੈ ਇਸ ਸੂਰਬੀਰ ਪੀੜੀ ਦੇ, ਜਿੰਨ੍ਹਾਂ ਬੇਹੱਦ ਕਠਨ ਘਾਲਣਾ ਨਾਲ ਇੰਨ੍ਹਾਂ ਨਿਰਾਦਰੀ ਦੇ ਹਾਲਾਤ ਨਾਲ ਦੋ ਹੱਥ ਕੀਤੇ। ਆਖ਼ਰ ਜੜ੍ਹੋਂ ਉਖੜੀ ਇਨ੍ਹਾਂ ਦੀ ਜੀਵਨ ਸ਼ੈਲੀ ਤੇ ਸਰੋਦੀ ਲਹਿੰਦੀ ਬੋਲੀ ਘੁਲਦੀ ਹੋਈ ਕੇਂਦਰੀ ਪੰਜਾਬ ਦੇ ਰੰਗ-ਢੰਗ ਵਿਚ ਰਲ-ਖੁਲ ਗਈਆਂ। ਇਸ ਵਿਚ ਪੂਰਬੀ ਪੰਜਾਬ ਦੇ ਸਿਖਿਆ ਵਰਤਾਰੇ ਨੇ ਵੀ ਸਿੱਧਾ ਅਸਰ ਪਾਇਆ। ਸਭਿਆਚਾਰਾਂ ਦੇ ਉਖਾੜੇ ਦਾ ਇਹ ਹਸ਼ਰ ਕੋਈ ਵਿਕੋਲਿਤਰਾ ਵਰਤਾਰਾ ਨਹੀਂ ਹੈ। ਸੰਸਾਰ ਪੱਧਰ ਦੀਆਂ ਉਥੱਲ-ਪੁਥਲਾਂ ਵਿਚ ਅਨੇਕ ਵਰਗਾਂ ਨੂੰ ਇਸ ਤੋਂ ਵੀ ਵੱਧ, ਸਮੂਹਿਕ ਵਿਨਾਸ਼ ਤਕ ਦੀ, ਹੋਣੀ ਹੰਢਾਉਣੀ ਪਈ। ਮੌਜੂਦਾ ਸਮੇਂ ਵਿਚ ਵੀ ਇਹ ਵਰਤਾਰਾ ਪ੍ਰਤੱਖ ਪੇਸ਼ ਹੋ ਰਿਹਾ ਹੈ। ਪੰਜਾਬੀ ਪਰਵਾਰ ਹੁਣ ਵੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਜਾਕੇ ਵਸ ਰਹੇ ਹਨ। ਉਥੇ ਵੀ ਦੋ-ਤਿੰਨ ਪੀੜ੍ਹੀਆਂ ਇਸੇ ਪ੍ਰਕਾਰ ਦਾ ਵਿਗੋਚਾ ਹੰਢਾਉਂਦੀਆਂ ਹਨ। ਵਿਸਰਦੇ ਜਾ ਰਹੇ ਸੰਕਲਪ ਅਤੇ ਭਾਸ਼ਾਈ ਜੁਗਤਾਂ ਆਦਿ ਪਹਿਲਾਂ

ਸਿਮਟ ਕੇ ਪ੍ਰਵਾਰਾਂ ਅੰਦਰ ਹੀ ਝਿੱਪ ਜਾਂਦੀਆਂ ਹਨ ਅਤੇ ਹੌਲੀ ਹੌਲੀ, ਸਮਾਂ ਪਾ ਕੇ, ਅਗਲੀ ਪੀੜ੍ਹੀ ਦੇ ਬਾਲਾਂ ਦੇ ਜ਼ਹਿਨਾਂ ਵਿੱਚੋਂ ਹੀ ਅਲੋਪ ਹੋ ਜਾਂਦੀਆਂ ਹਨ। ਬਿਰਹਾ ਉਪਜਦਾ ਹੈ। ਸੁਚੇਤ ਸੰਵੇਦਕ ਦਾਨਸ਼ਵਰ ਲੋਕ ਇਸ ਪੀੜ ਨੂੰ ਉਭਾਰਦੇ ਹਨ ਅਤੇ ਵਰਤਾਰੇ ਨੂੰ ਠੱਲਣ ਲਈ ਉਦਮਸ਼ੀਲ ਹੁੰਦੇ ਹਨ। ਰੀਪੋਰਟਾਂ ਸਾਖੀ ਹਨ ਕਿ ਅਜਿਹੇ ਸੁਹਿਰਦ ਉਦਮ ਜਾਰੀ ਹਨ।
ਪਰ ਦੇਸ਼ ਅੰਦਰਲੇ ਜ਼ਹੀਨ ਚਿੰਤਕਾਂ ਵਲ ਨਜ਼ਰ ਮਾਰੀਏ ਤਾਂ ਅਫ਼ਸੋਸ ਹੁੰਦਾ ਹੈ। ਬਹੁ-ਸਭਿਆਚਾਰੀ ਇਸ ਦੇਸ਼ ਵਿਚ ਡੁਬਦੇ-ਤਰਦੇ ਸਭਿਆਚਾਰਕ ਨਿਵੇਕਲੇਪਣ ਨੂੰ ਸੰਭਾਲਣ ਲਈ ਕੋਈ ਤਨਦੇਹੀ ਅਮਲ ਵਿਚ ਨਹੀਂ ਦਿਸਦੀ।ਕੇਂਦਰੀ ਪੰਜਾਬੀ ਵਿਚ ਸਿਰਜੀਦੇ ਸਾਹਿਤ ਵਿਚ ਖਿੱਤੇਵਾਰ ਭਾਸ਼ਾਈ ਵੰਨਗੀ ਨਾਮਾਲੂੰਮ ਪੇਸ਼ ਹੋ ਰਹੀ ਹੈ। ਆਟੇ ਵਿਚ ਲੂਣ ਮਾਤਰ। ਲਹਿੰਦੀ ਪੰਜਾਬੀ ਦੀ ਹਾਜ਼ਰੀ ਤਾਂ ਜਿਵੇਂ ਲੁਪਤ ਹੋ ਗਈ ਹੋਵੇ। ਜੇ ਕਿਤੇ ਮਾਸਾ ਭਰ ਪ੍ਰਵੇਸ਼ ਪਾ ਜਾਵੇ ਤਾਂ ਇਸ ਦੇ ਲਹਿੰਦੀ ਰਸ ਨੂੰ ਹੀਣਤਾ ਦੇ ਰੰਗ ਵਿੱਚ ਪਰੁਨ੍ਹ ਕੇ ਸਾਹਿਤਕਾਰ, ਆਪਣੀ ਸਿਰਜਨਾ ਨੂੰ ਵਿਕਣਸ਼ੀਲ ਕਰਨ ਦੀ ਲਲ੍ਹਕ ਹੇਠ ਵਰਤੋਂ ਕਰਦੇ ਦਿਸਦੇ ਹਨ। ਨਿਤ-ਜੀਵਨ ਵਿਹਾਰ ਵਿਚ ਇਸ ਦੀ ਅਲਪ ਵਰਤੋਂ ਕਰਕੇ ਨਵੇਂ ਪੋਚ ਨੂੰ ਕਿਸਾ, ਸੂਫ਼ੀ ਅਤੇ ਗੁਰਬਾਣੀ ਕਾਵਿ ਵਿਚ ਪ੍ਰੋਏ ਰਸੀਲੇ ਸ਼ਬਦਾਂ ਦੇ ਅਰਥਾਂ ਦੇ ਅਨਰਥ ਕਰਦੇ ਦੇਖੀਦਾ ਹੈ ਜਦਕੇ ਮਲੂਕ ਲਹਿੰਦੀ ਦੇ ਇਨ੍ਹਾਂ ਸ਼ਬਦਾਂ ਨੂੰ ਉਥੇ ਹੋਰ ਮੁਲਾਇਮਤਾ ਦੇ ਕੇ ਸ਼ਿੰਗਾਰਿਆ ਗਿਆ ਹੁੰਦਾ ਹੈ। ਉਚਾਰਨ ਦੇ ਭੇਦ ਨੇ ਲਹਿੰਦੀ ਦਾ ਹੋਰ ਕਚੂਮਰ ਕੱਢ ਦਿੱਤਾ ਹੈ। ਮਿਸਾਲ ਵਜੋਂ ਸ਼ਬਦ 'ਪੰਞਵਾਂ ਵਰਣਮਾਲਾ ਦਾ ਅਖਰ 'ਞ' ਨਾਲ ਸੰਗੀਤਕ ਉਚਾਰਨ ਦਿੰਦਾ ਹੈ ਪਰ ਇਸ ਵਿੱਚ 'ਞ' ਦੀ ਥਾਂ 'ਜ' ਵਰਤ ਕੇ ਅਤੇ 'ਜ' ਉਪਰ ਭਾਰ ਪਾ ਕੇ ਇਸ ਨਾਜ਼ਕਤਾ ਨੂੰ ਲੰਗੜਾ ਕੇ ਧੂਈਦਾ ਜਾ ਰਿਹਾ ਹੈ।
ਮੇਰੀ ਕਾਮਨਾ ਇਹੀ ਹੈ ਕਿ ਲਹਿੰਦੀ ਦੀ ਸ਼ਬਦਾਵਲੀ ਦੇ, ਕੇਂਦਰੀ ਪੰਜਾਬੀ ਦੇ ਸ਼ਬਦਾਵਲੀ ਦੇ ਪ੍ਰਸੰਗ ਵਿਚ, ਨਿਵੇਕਲੇ ਸ਼ਬਦਾਂ ਨੂੰ ਸ਼ੁਮਾਰ ਕਰਕੇ ਸੰਗ੍ਰਹਿਤ ਕਰਾਂ। ਇਨ੍ਹਾਂ ਨੂੰ ਸਟੀਕ ਕੇਂਦਰੀ ਪੰਜਾਬੀ ਦੇ ਸਮਅਰਥ ਸ਼ਬਦਾਂ ਦੇ ਸਨਮੁੱਖ ਕਰਾਂ। ਇਹ ਰਸ ਭਿੰਨੀ ਬੋਲੀ ਸਜੀਵ ਹੋ ਪਵੇ। ਨਵੀਂ ਪੀਹੜੀ ਦੇ ਜ਼ਹਿਨ ਵਿਚੋਂ ਅਲੋਪ ਹੋ ਰਹੇ ਸਾਹਿਤਿਕ ਪਿੜ ਦੇ ਸ਼ਬਦਾਂ ਦੀ ਸੋਝੀ ਵੀ ਜਾਗ੍ਰਿਤ ਹੋ ਪਵੇ। ਮੇਰਾ ਇਹ ਉਦਮ ਇਸ ਦਿਸ਼ਾ ਵਿਚ ਸੇਧਿਤ ਹੈ। ਮੇਰਾ ਨਿਵੇਕਲੇ ਸ਼ਬਦਾਂ ਦੇ ਇਸ ਸੰਗ੍ਰਹਿ ਦਾ ਸਮੱਗਰੀ ਸ੍ਰੋਤ ਮੁੱਖ ਤੌਰ ਤੇ ਮੇਰੀ ਯਾਦਗਾਰੀ ਹੈ। ਸਾਹਿਤ ਵਿਚ ਪੜ੍ਹੇ, ਪੁਰਖਿਆਂ ਤੋਂ ਸੁਣੇ ਸ਼ਬਦ, ਗੁਰਬਾਣੀ ਦੇ, ਚੌਗਿਰਦੇ ਗੂੰਜਦੇ ਵਾਕੰਸ਼ ਅਤੇ ਰਸਮਾਂ ਰਿਵਾਜਾਂ ਦੇ ਸਮਾਗਮਾਂ ਵਿਚੋਂ ਪ੍ਰਾਪਤ ਸੰਕਲਪ ਵੀ ਮੇਰੇ ਸਹਾਈ ਹੋਏ। ਮੈਂ ਇਸ ਨੂੰ ਸੰਪੂਰਨ ਨਹੀਂ ਮੰਨਦਾ। ਇਸ ਵਿਚ ਵਧਾਰੇ ਦੀਆਂ ਅਸੀਮ ਸੰਭਾਵਨਾਵਾਂ ਹਨ। ਆਪਣੇ ਪੁਰਖਿਆਂ ਵਲੋਂ ਦਿਤੀ ਸ਼ਬਦਾਂ ਦੀ ਇਸ ਪੂੰਜੀ ਲਈ ਉਨ੍ਹਾਂ ਦਾ ਸਨਿੰਮਰ ਸ਼ੁਕਰਗੁਜ਼ਾਰ ਹਾਂ। ਸਾਹਿਤਿਕ ਸ੍ਰੋਤਾਂ ਨੂੰ ਵੀ ਸਿਜਦਾ ਕਰਦਾ ਹਾਂ।

-ਹਰਨਾਮ ‘ਹਰਲਾਜ’
ਗਲੀ ਨੰ: 3 (ਖੱਬਾ), ਹੀਰਾ ਸਿੰਘ ਨਗਰ,
ਕੋਟਕਪੂਰਾ ਜ਼ਿਲਾ ਫਰੀਦਕੋਟ। ਮੋ: 98728-10244