ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਠ)
ਟੁੱਲ/ਟੋਲਾ: ਅੱਟਾ ਸੱਟਾ
ਤੂੰ ਤਾਂ ਟੁੱਲ/ਟੋਲਾ ਮਾਰਿਆ ਹਾਈ, ਗਲ ਸੱਚੀ ਥੀ ਗਈ।
(ਤੂੰ ਅੱਟਾ ਸੱਟਾ ਲਾਇਆ ਸੀ, ਗਲ ਸਚੀ ਹੋ ਗਈ)
(ਠ)
ਠੱਸਾ: ਉੱਕਾ ਪੁੱਕਾ ਸੌਦਾ
ਤੋਲਣ ਤੱਕਣ ਛੋੜ, ਠੱਸਾ ਮਾਰ।
(ਤੋਲਣ ਤਾਣ ਛੱਡ, ਉਕਾ ਪੁੱਕਾ ਸੌਦਾ ਮਾਰ)
ਠੱਠਾ: ਮਖੌਲ
ਭਜ ਵੰਞੋ ਛੁਹਰੋ, ਫਕੀਰਾਂ ਨਾਲ ਠੱਠਾ ਨਹੀਂ ਕਰੀਦਾ।
(ਦੌੜੋ ਮੁੰਡਿਓ, ਫਕੀਰਾਂ ਨਾਲ ਮਖੌਲ ਨਹੀਂ ਕਰੀਦਾ)
ਠੱਠੇਰਾ: ਠੱਠਿਆਰ
ਧਾਤ ਦੇ ਭਾਂਡੇ ਠਠੇਰੇ ਕੋਲ ਘਿਨ ਵੰਞ, ਠਪਾਣ ਕੂੰ।
(ਧਾਤ ਦੇ ਭਾਂਡੇ ਠਠਿਆਰ ਕੋਲ ਠਪਾਣ ਨੂੰ ਲੈ ਜਾ)
ਠਢਾ ਠੰਡਾ
ਠਢਾ ਵੇਲਾ ਥੀ ਗਿਐ, ਜੂਨ ਜੁਲਾਹੇਂ।
(ਠੰਡਾ ਵੇਲਾ ਹੋ ਗਿਆ, ਚਲ ਚਲੀਏ)
ਨਾਂਹਦਾ/ਠਾਥਾ: ਫਬਦਾ/ਫੱਬਿਆ
ਇਹ ਰੰਗ ਮੈਕੂੰ ਨਾਹੀ ਠਾਥਾ ਤੈਕੂੰ ਠਾਹਦਾ ਪਿਐ।
(ਇਹ ਰੰਗ ਮੈਨੂੰ ਨਹੀਂ ਫਬਿਆ, ਤੈਨੂੰ ਫਬਦਾ ਪਿਐ)
ਨਿੱਗਣਾ/ਠਿੰਙਣਾ: ਬਹੁਤਾ ਮਧਰਾ
ਲਮੋਚੜ ਕੋਲੂੰ ਠਗਣਾ ਭਲਾ, ਨਿੱਕੀ ਮੰਜੀ ਤੇ ਸੰਮ ਪੋਸੀ।
(ਲੰਮਢੀਂਗ ਨਾਲੋਂ ਮਧਰਾ ਭਲਾ, ਨਿੱਕੀ ਮੰਜੀ ਤੇ ਸੌਂ ਜਾਉ)
ਨਿੱਪਣਾ: ਘੜੇ ਟੱਪਣਾ
ਘੁਮਿਆਰ ਕੂੰ ਘੜੇ ਨਿੱਪਦਾ ਡੇਖ, ਸੂਹਣਾ ਕੰਮ ਹੈ ਨਾ।
(ਘੁਮਾਰ ਨੂੰ ਘੜੇ ਠੱਪਦਾ ਵੇਖ, ਸੁਹਣਾ ਕੰਮ ਹੈ ਨਾ)
ਠੀਕਰ/ਠੀਕਰਾ: ਨਾਸਵਾਨ ਦੇਹੀ
ਠੀਕਰ/ਠੀਕਰਾ ਦਿਲੀਸ ਦੇ ਸਿਰ ਵੰਞ ਭੰਨਿਓਸ।
(ਇਹ ਨਾਸਵਾਨ ਦੇਹੀ ਦਿਲੀ ਦੇ ਰਾਜੇ ਸਿਰ ਜਾ ਭੰਨੀ)
ਠੁਸਣਾ: ਭੁੰਨ ਭਰਨਾ
ਮੁਖਤ ਦਾ ਮਾਲ ਹਈ, ਠੁਸਣ ਦੀ ਕਸਰ ਕੇਹੀ।
(ਮੁਫ਼ਤ ਦਾ ਮਾਲ ਹੈ, ਤੁੰਨ ਭਰਨ ਦੀ ਕਸਰ ਕਾਹਦੀ)
ਠੁੱਠ: ਅੰਗੁਠਾ/ਡੋ ਡੋ
ਹੁੱਧਾਰ ਡਿੱਤੀ ਵੈਂਦੇ, ਹੁਗਰਾਹੀ ਵੇਲੇ ਠੁੱਠ ਡਿਖੈਸਿਨ।
(ਉਧਾਰ ਦੇਈ ਜਾਂਦੈ, ਉਗਰਾਹੀ ਵੇਲੇ ਡੋ ਡੋ ਕਰਨਗੇ)
ਠੁੱਡਾ/ਠੁੱਦਾ: ਵਾਧੂ ਗੇੜਾ
ਡਿੱਤਾ ਕੁਝ ਨਿੰਨ੍ਹੇ, ਉੱਞੇ ਠੁੱਡਾ/ਠੁੱਦਾ ਖਾਧੈ।
(ਦਿਤਾ ਕੁਝ ਨਹੀਂ ਨੇ, ਐਵੇਂ ਵਾਧੂ ਗੇੜਾ ਲਗਿਐ)
ਠੁਣ-ਠੁਣ ਗੁਪਾਲ: ਖਾਲੀ ਜੇਬ/ ਖਾਕੀ ਨੰਗ
ਕੇਹੜੀ ਰੋਕੜ ਗੁਲੀਂਦੈ, ਉਹ ਤਾਂ ਠੁਣ ਠੁਣ ਗੁਪਾਲ ਹਿਨ।
(ਕੇਹੜੇ ਪੈਸੇ ਲਭਦੈ, ਉਹ ਤਾਂ ਖਾਕੀ ਨੰਗ ਨੇ)
ਠੁੰਮਣਾ: ਤੁੱਲ/ਸਹਾਰਾ
ਛੱਤ ਤਾਂ ਧ੍ਰੰਵੀਂ ਪਈ ਹੇ ਕਾਈ ਠੁੰਮਣਾ ਡੇਵੂੰ।
(ਛੱਤ ਝੁੱਕੀ ਪਈ ਹੈ, ਕੋਈ ਤੁੱਲ ਦੇਈਏ)
ਠੁਰ ਠੁਰ ਕਰਨਾ: ਠੰਡ ਮਨਾਉਣੀ
ਇਵੇ ਠੁਰ ਠੁਰ ਕਰੀਂਦਾ ਰਾਹਸੇਂ, ਠੁੱਲੇ ਕਪੜੇ ਬਣਾ।
(ਐਵੇਂ ਠੰਡ ਮਨਾਂਦਾ ਰਹੇਂਗਾ, ਮੋਟੇ ਕਪੜਾ ਬਣਾ)
ਠੁੱਲ੍ਹਾ ਖੁਲ੍ਹਾ/ਸਾਦਾ
ਠੁੱਲ੍ਹਾ ਖਾਵਣ ਪੀਵਣ ਕਰੇਂਸੇ, ਤਕੜਾ ਥੀ ਵੈਸੇਂ।
(ਖੁਲ੍ਹਾ ਖਾਣ-ਪੀਣ ਕਰੇਂਗਾ, ਤਕੜਾ ਹੋ ਜਾਵੇਂਗਾ)
ਨੂੰਗਾ: ਤੋਲ ਵੇਲੇ ਠੱਗੀ
ਨੂੰਗਾ ਮਾਰ ਤੋਲੇ ਕੂੰ ਕੱਢ ਡਿਤਮ।
(ਮੈਂ ਤੋਲਣ ਵਾਲੇ ਠੱਗੀ ਮਾਰ ਤੁਲਾਵੇ/ਤੋਲੇ ਨੂੰ ਕੱਢ ਦਿਤੇ)
ਠੂਲ੍ਹਾ ਸ਼ਿੰਗਾਰ ਬੁੱਘੀ
ਕੇਈ ਭੁੱਖੇ ਨਿਕਲੇਨ ਡਾਜ 'ਚ ਖਾਲੀ ਠੂਲਾ ਘਿਨਾਈ ਹਾਈ।
(ਕੋਈ ਭੁੱਖੇ ਨਿਕਲੇ, ਦਾਜ 'ਚ ਖਾਲੀ ਸ਼ਿੰਗਾਰ ਬੁੱਘੀ ਲਿਆਈ ਸੀ)
ਠੇਲ੍ਹ: ਬੇੜੀ ਤੋਰ
ਰੱਬ ਆਸਰੇ ਠੇਲ੍ਹ ਡੇ, ਪਾਰ ਲੰਘ ਵੈਸੂੰ।
(ਰੱਬ ਆਸਰੇ ਬੇੜੀ ਤੋਰ, ਪਾਰ ਲੰਘ ਜਾਵਾਂਗੇ)
ਠੋਲ੍ਹਾ: ਟੋਲਾ/ਟੁੱਲਾ
ਕਤਰਾ ਠੋਲ੍ਹਾ ਮਾਰ, ਡੀਵਾ ਢਾਹਿ ਪੋਸੀ।
(ਜਹਾ ਟੋਲਾ/ਟੁੱਲਾ ਲਾ, ਦੀਵਾ ਡਿੱਗ ਪਵੇਗਾ)
(ਡ)
ਡਉ/ਭਾਹ: ਅਗਨੀ
ਡਉ/ਭਾਹ ਦੀ ਭੁੱਖ ਨਹੀਂ ਵੈਂਦੀ, ਜੋ ਮਰਜ਼ੀ ਬਾਲਣ ਡਾਹ।
(ਅਗਨੀਂ ਦੀ ਭੁੱਖ ਨਹੀਂ ਮਰਦੀ ਜਿੰਨਾ ਮਰਜ਼ੀ ਬਾਲਣ ਡਾਹ)
ਡਸ: ਦਸ, ਡਸਣਾ ਪੋਸੀ: ਦਸਣਾ ਪਊ, ਡਸਣਾ ਪੂੰਦੈ: ਦਸਣਾ ਪੈਂਦੈ
ਡਸਣਾ ਥੀਸੀ: ਦਸਣਾ ਪਊ, ਡਸਿਆ ਨੇ ਦੱਸਿਆ ਹੈ।
ਡਸਿਆ ਹਾਨੇ: ਦਸਿਆ ਸੀ, ਡਸਿਆ ਨਾਨ੍ਹੇ/ਨਿਨ੍ਹਾਂਨੇ: ਦੱਸਿਆ ਨਹੀਂ ਸੀ