ਸਮੱਗਰੀ 'ਤੇ ਜਾਓ

ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਢ)

ਵਿਕੀਸਰੋਤ ਤੋਂ

ਡੋਰਾ: ਬੋਲਾ
ਸੁਣਦਾ ਕਿਊਂ ਨਹੀਂ, ਡੋਰਾ ਥੀ ਗਿਐਂ।
(ਸੁਣਦਾ ਕਿਉਂ ਨਹੀਂ, ਬੋਲਾ ਹੋ ਗਿਆ ਹੈਂ)
ਡੋਲਾ: ਕੁੱਜਾ
ਡੋਲੇ ਵਿਚੂੰ, ਡਾਲ ਕਢ ਘਿਨ।
(ਕੁੱਜੇ ਵਿਚੋਂ ਦਾਲ ਕੱਢ ਲੈ)

(ਢ)


ਢਕਵੰਜ/ਢਕੌਂਸਲਾ: ਧੋਖੇ ਦੀ ਤਰਕੀਬ
ਭੋਲੀ ਜਨਤਾ ਸਰਕਾਰੀ ਢਕਵੰਜਾਂ/ਢਕੌਂਸਲਿਆਂ ਵਿਚ ਫਸ ਵੈਸੀ।
(ਸਿਧਰੀ ਜਨਤਾ ਸਰਕਾਰੀ ਤਰਕੀਬਾਂ ਵਿਚ ਫਸ ਜਾਉ)
ਵਿਢੰਗ ਲੰਗ: ਹੇਰ ਫੇਰ
ਮਨੋਵਿਗਿਆਨੀ ਢੰਗ ਵਿਲੰਗ ਨਾਲ ਦਿਲ ਦਾ ਭੇਦ ਕਢਸਿਨ।
(ਮਨੋਵਿਗਿਆਨੀ ਹੇਰ ਫੇਰ ਕਰ ਦਿਲ ਦਾ ਭੇਦ ਕਢ ਲੈਣਗੇ)
ਢੰਗਾ: ਨਿਆਣਾ
ਢੰਗਾ ਨਾਵ੍ਹੀ ਮਾਰਿਆ, ਡੁੱਧ ਵੀਟ ਬੈਠੈ ਨਾ।
(ਨਿਆਣਾ ਨਹੀਂ ਸੀ ਮਾਰਿਆ ਦੁੱਧ ਡੋਲ੍ਹ ਲਿਆ ਹੈ ਨਾ)
ਢੱਠਾ/ਢਾਹ/ਢਾਹੀ: ਡਿਗਿਆ/ਡੇਗ/ਡੇਗੀ
ਘਰ ਢੱਠਾ ਪਿਆ ਹੈ, ਹੱਟੀ ਢਾਹੀ ਹੀ ਬੈਠਿਨ, ਸਾਰਾ ਢਾਹ ਬਣੈਸਿਨ।
(ਘਰ ਡਿਗਿਆ ਪਿਆ ਹੈ, ਹੱਟੀ ਡੇਗੀ ਬੈਠੇ ਨੇ, ਸਾਰਾ ਡੇਗ ਕੇ ਬਣਾਨਗੇ)
ਢੱਪੀ ਰਖ: ਠੱਪੀ ਰਖ
ਆਪਣੀ ਜੁਗਤ ਹੱਜੇ ਢੱਪੀ ਰਖ, ਵੇਲਾ ਆਵਣ ਡੇ।
(ਆਪਣੀ ਜੁਗਤ ਅਜੇ ਠੱਪੀ ਰੱਖ, ਸਮਾਂ ਆਉਣ ਦੇ)
ਢੱਬ: ਸੁਚੱਜ
ਤੈਕੂੰ ਕੰਮ ਕਢਣ ਦਾ ਕਾਈ ਢੱਬ ਹੇ ਕੇ ਨਹੀਂ।
ਤੈਨੂੰ ਕੰਮ ਲੈਣ ਦਾ ਕੋਈ ਸੁਚੱਜ ਹੈ ਕਿ ਨਹੀਂ)
ਢਾਸਣਾ: ਢੋਅ
ਮਰੀਜ਼ ਬਹੂੰ ਕਮਜ਼ੋਰ ਹੈ, ਢਾਸਣਾ ਡੇ ਕੇ ਬਲਾਹੋ।
(ਮਰੀਜ਼ ਬਹੁਤ ਕਮਜ਼ੋਰ ਹੈ, ਢੋਅ ਲਾ ਕੇ ਬਿਠਾਓ)
ਢਾਕ: ਕੰਧਾੜੇ
ਘੜਾ ਸਿਰ ਤੇ ਅਤੇ ਬਾਲ ਢਾਕ, ਜ਼ਨਾਨੀ ਦੀ ਜੂਨ।
(ਘੜਾ ਸਿਰ ਤੇ ਅਤੇ ਜੁਆਕ ਕੰਧਾੜੇ, ਜ਼ਨਾਨੀ ਦੀ ਜੁਨ ਇਹੀ)
ਢਿੰਗਰ/ਢੀਂਗਰ/ਢਿੰਗਰੀ: ਝਾਫਾ/ਝਾਫੀ
ਢਿੰਗਗ/ਢੀਂਗਰਾ/ਢਿੰਗਰੀ ਖਿਚ ਘਿਨਾ, ਚੁਰ 'ਚ ਪਾ।
(ਝਾਫਾ/ਝਾਫੀ ਧੂ ਲਿਆ ਤੇ ਚੁਲ੍ਹੇ ਵਿਚ ਪਾ ਦੇ)
ਢਿੱਢ/ਢਿਢਲ: ਪੇਟ/ਪੇਟੂ/ਉਮੀਦਵਾਰੀ
ਢਿੱਢਲ ਦਾ ਢਿੱਡ ਫੁਲਿਐ, ਕਿਡਾਹੀ ਢਿੱਢ ਤਾਂ ਨਹੀਂ ਥਿਆ।
(ਪੇਟੂ ਦਾ ਪੇਟ ਫੁਲ ਗਿਐ, ਕਿਤੇ ਉਮੇਂਦਵਾਰੀ ਤਾਂ ਨਹੀਂ)

ਢਿਮਕਾ/ਢੀਂਗਣਾ:ਅਮਕਾ ਢਿਮਕਾ/ਅਲਾਂ ਫਲਾਂ
ਮੈਕੁੰ ਢਿਮਕੇ ਢੀਂਗਣੇ ਦਾ ਪਤਾ ਨਹੀਂ, ਤੁ ਨਾਂ ਲੈ।
(ਮੈਨੂੰ ਅਮਕੇ ਢਿਮਕੇ/ਅਲਾਂ ਫਲਾਂ ਦਾ ਪਤਾ ਨਹੀਂ, ਤੂੰ ਨਾਂ ਲੈ)
ਢੀਮ: ਵੱਟੇ/ਡਲ੍ਹੇ
ਢੀਮਾਂ ਮਾਰੋ, ਬੇਰੀ ਬੇਰ ਡੇਵੇ, ਬੰਦਾ ਡੇਵੇ ਸਜ਼ਾ।
(ਵੱਟੇ/ਡਲ੍ਹੇ ਮਾਰੋ ਬੇਰੀ ਬੇਰ ਦਿੰਦੀ ਹੈ ਤੇ ਬੰਦਾ ਸਜ਼ਾ ਦਿੰਦਾ ਹੈ)
ਢੁੰਡਰੀ/ਤੂੰ: ਮਲ ਨਿਕਾਸੀ ਅੰਗ ਦਾ ਸੋਜਾ
ਮਰਚਾਂ ਬਹੂੰ ਖਾਂਦਾ ਰਿਹੈ ਤੇ ਹੁਣ ਢੰਡਰੀ, ਤੂੰ ਨਿਕਲੀ ਪਈਸ।
(ਮਿਰਚਾਂ ਢੇਰ ਖਾਂਦਾ ਰਿਹੈ ਤੇ ਹੁਣ ਮਲ ਨਿਕਾਸੀ ਅੰਗ ਬਾਹਰ ਆ ਗਿਐ)
ਢੇਕੇ: ਧੱਕੇ
ਪੜਿਆ ਹੀ ਨਹੀਂ, ਹੁਣ ਨੌਕਰੀ ਕੂੰ ਢੇਕੇ ਖਾਂਦਾ ਹੈ।
(ਪੜਿਆ ਹੈ ਨਹੀਂ, ਹੁਣ ਨੌਕਰੀ ਨੂੰ ਧੱਕੇ ਖਾਂਦਾ ਫਿਰਦੈ)
ਚੇਲਾ: ਡਲੀ
ਹਿੱਕ ਢੇਲਾ ਗੁੜ ਦਾ ਕੇਹਾ ਘਿਧਮ, ਹਿਸਾਨ ਜਤੈਂਦੇ।
(ਇੱਕ ਡਲੀ ਗੁੜਦੀ ਮੈਂ ਕਾਹਦੀ ਲੈ ਲਈ, ਅਹਿਸਾਨ ਕਰਦੈ)
ਢੋ: ਮੌਕਾ
ਭਿਰਾਵਾ, ਕਾਈ ਢੋ ਢੁਕਾਅ, ਯਾਰ ਮਿਲ ਪੋਵਿਨ।
(ਭਰਾਵਾਂ, ਕੋਈ ਮੌਕਾ ਬਣਾ, ਪ੍ਰੇਮੀ ਮਿਲ ਪੈਣ)
ਢੋਈ: ਆਸਰਾ
ਰੁਪਏ ਪੈਸੇ ਦੀ ਤ੍ਰੋਟ ਪਵੇ ਤਾਂ ਭਾਈ ਢੋਈ ਨਹੀਂ ਡੀਂਦਾ।
(ਮਾਇਆ ਦੀ ਟੋਟ ਪਵੇ ਤਾਂ ਕੋਈ ਆਸਰਾ ਨਹੀਂ ਦਿੰਦਾ)
ਢੋਕ: ਝੋਕ/ਛੱਪਰਾਂ ਦੀ ਬਸਤੀ
ਜ਼ਮਾਨੇ ਕੇਡੇ ਬਦਲ ਗਏਨ, ਢੋਕਾਂ ਵਾਲੇ ਰਾਜੇ ਥੀ ਗਏਨ।
(ਜ਼ਮਾਨੇ ਕਿੰਨੇ ਬਦਲ ਗਏ ਨੇ, ਛਪਰਾਂ ਵਾਲੇ ਰਾਜੇ ਹੋ ਗਏ ਨੇ)
ਢੋਰਾ: ਸੁਸਰੀ
ਢੋਰੇ ਸਾਰਾ ਗੇਹੂੰ ਗਾਲ ਡਿੱਤੈ, ਇਸ ਦਾ ਕੇ ਕਰੇਸੂੰ।
(ਸੁਸਰੀ ਨੇ ਸਾਰੀ ਕਣਕ ਗਾਲ ਦਿਤੀ ਹੈ, ਇਸ ਦਾ ਕੀ ਕਰਾਂਗੇ)
ਢੋਲਾ/ਢੋਲਣ: ਪ੍ਰੇਮੀ/ਪ੍ਰੇਮਕਾ
ਜ਼ਾਲਿਮ ਸਮਾਜ ਢੋਲੇ ਢੋਲਣਾਂ ਤੂੰ ਨਹੀਂ ਜਰਦਾ।
(ਜ਼ਾਲਮ ਸਮਾਜ ਪ੍ਰੇਮੀ/ਪ੍ਰੇਮਕਾਵਾਂ ਨੂੰ ਨਹੀਂ ਸਹਿੰਦਾ)

(ਤ)


ਤਉ: ਸਰਸਾਮ
ਵਲਾ ਵਲਾ ਧਾਂਦੈ, ਤਉ ਪਾਏ ਵੈਸੀਆ।
(ਮੁੜ ਮੁੜ ਨਹਾਈ ਜਾਨੈਂ, ਸਰਸਾਮ (ਸਿਰ ਦਾ ਬੁਖਾਰ) ਹੋ ਜੂ)