ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਸ)

ਵਿਕੀਸਰੋਤ ਤੋਂ
Jump to navigation Jump to search

ਇਲਮ: ਵਿਦਿਆ / ਜਾਣਕਾਰੀ
ਤੂਕੀ ਇਲਮ ਦੇ ਜ਼ੋਰ ਦਾ ਕੋਈ ਇਲਮ ਵੀ ਹੈ?
ਤੈਨੂੰ ਵਿਦਿਆ ਦੀ ਸ਼ਕਤੀ ਦੀ ਕੋਈ ਜਾਣਕਾਰੀ ਵੀ ਹੈ?)
ਇਵਜ਼/ਇਵਜ਼ਾਨਾ: ਬਦਲੇ ਵਿਚ/ਬਦਲੇ ਦਾ ਮੁਲ
ਝਾਂ ਦੇ ਇਵਜ਼ ਥਾਂ ਘਿੱਧੀ ਹੇ, ਵਤ ਇਵਜ਼ਾਨਾ ਕਿਹਾ।
(ਥਾਂ ਬਦਲੇ ਥਾਂ ਲਈ, ਫਿਰ ਮੁਲ ਕਾਹਦਾ)
ਏਤਾ/ਏਤੀ: ਇਤਨਾ/ਇਤਨੀ
ਏਤਾ ਪੁੰਨ ਕਿਹੜੇ ਫਲ ਦੀ ਤ੍ਰਿਸ਼ਨਾ ਹੇਈ/'ਏਤੀ ਮਾਰ ਪਈ ਕੁਰਲਾਣੇ।
(ਇੰਨ੍ਹਾਂ ਪੁੰਨ,ਕਿਹੜੇ ਫਲ ਦੀ ਤਾਂਘ ਹਈ/ਇੰਨ੍ਹਾਂ ਜ਼ੁਲਮ ਹੋਣ ਤੇ ਕੁਰਲਾਟ ਪਈ)


(ਸ)


ਸਾਂ/ਧੂੰਏਂ/ਸੋ/ਸਿਨ/ਸੀ: ਕਿਰਿਆ ਦੇ ਭਵਿੱਖ ਵਾਚੀ ਪਿਛੇਤਰ
ਕਿਰਿਆ: ਖਾਣਾ-ਖਾਸਾਂ (ਖਾਊਂਗਾ), ਖਾਸੂ (ਖਾਵਾਂਗੇ), ਖਾਸੋਂ (ਖਾਏਂਗਾ),
ਖਾਸੋ (ਖਾਓਗੇ), ਖਾਸਿਨ (ਖਾਣਗੇ), ਖਾਸੀ (ਖਾਵੇਗਾ).........
ਸਹੇੜ ਪੱਲੇ ਪਾਉਣਾ
ਜੈਕੂੰ ਤੁਧੀ ਸਹੇੜ ਡਿਤੈ, ਮੈਂਡੇ ਸਿਰ ਦਾ ਸਾਈਂ ਹੇ।
ਜੀਹਦੇ ਪੱਲੇ ਤੁਸੀਂ ਪਾ ਦਿਤੈ, ਮੇਰੇ ਸਿਰ ਦਾ ਸਾਈਂ ਹੈ)
ਸ਼ਹੂਰ: ਪਤੀ
ਵਣ ਭੈਣੀ, ਤੂੰ ਆਪਣੇ ਸ਼ਹੁਰ ਨਾਲ ਕਿਉਂ ਨਹੀਂ ਨਿਭੈਂਦੀ।
(ਅੜੀਏ, ਤੂੰ ਆਪਣੇ ਪਤੀ ਨਾਲ ਕਿਉਂ ਨਹੀਂ ਗੁਜਾਰਦੀ)
ਸ਼ਹੂਰ: ਤਮੀਜ਼
ਵੇ ਜੜ੍ਹ ਗਿਆ, ਤੈਨੂੰ ਵਡੱਕਿਆਂ ਨਾਲ ਕੁਣ ਦੀ ਸ਼ਹੂਰ ਨਹੀਂ।
(ਜੜ੍ਹ ਪੱਟੀ ਦਿਆ, ਤੈਨੂੰ ਵਡੇਰਿਆਂ ਨਾਲ ਬੋਲਣ ਦੀ ਤਮੀਜ਼ ਨਹੀਂ)
ਸਕਾ/ਸਿੱਕੇ/ਸਾਕ: ਕੁੜਮ/ਕੋੜਮਾ
ਉੱਠ ਭਾੜੇ ਕਰਨੈ ਤਾਂ ਸੱਕਿਆ ਦਾ ਹੀ ਕਰੇਸੂੰ!
(ਕਿਰਾਏ ਤੇ ਉਠੱ ਕਰਨੈ ਤਾਂ ਕੁੜਮਾਂ ਦਾ ਹੀ ਕਰਾਂਗੇ!)
ਸਖੀ/ਸਖਾਵਤ: ਖੁਲ੍ਹ ਦਿਲਾ/ਖੁਲ੍ਹ ਦਿਲੀ
ਸਖੀ ਸਜਣ ਨੂੰ ਸਖਾਵਤ ਦੀਆਂ ਦੁਆਵਾਂ!
(ਖੁਲ੍ਹ ਦਿਲੇ ਦੀ ਖੁਲ੍ਹ ਦਿਲੀ ਕਰਕੇ ਅਸੀਸਾਂ)
ਸਗ: ਸੰਗ
ਸੀਤਾ ਰਾਮ ਜੀ ਸਗ ਬਣਵਾਸ ਟੁਰ ਗਈ।
(ਸੀਤਾ ਰਾਮ ਜੀ ਦੇ ਸੰਗ ਬਣਵਾਸ ਤੁਰ ਗਈ)
ਸਗਲਾ: ਧਾਤੀ ਪਤੀਲਾ
ਗੁਰੀਬ ਘਰਾਂ ਨੂੰ ਕਾਂਸੀ ਦੇ ਸਗਲੇ ਹੀ ਨਸੀਬ ਨੇ।
(ਗਰੀਬ ਘਰਾਂ ਨੂੰ ਕਾਂਸੀ ਦੇ ਪਤੀਲੇ ਹੀ ਲਿਖੇ ਹਨ)

ਸਡ/ਸਡਣਾ ਸਦ/ਸਦਣਾ
ਸਡ ਘਿਧਿਮ, ਸਡਣਾ ਨਾਹੀ?
(ਮੈਂ ਸਦ ਤਾਂ ਲਿਆ ਹੈ, ਸਦਣਾ ਨਹੀਂ ਸੀ?)
ਸਣੇ ਸਮੇਤ
ਡੇਖ, ਕਿੰਞ ਲੋਧਾਂ ਸਣੇ ਆਏ ਖੜੇ ਹਿਨ।
(ਵੇਖ ਕਿਵੇਂ ਬਚੂੰਗੜਿਆਂ ਸਮੇਤ ਆਏ ਖਲੋਤੇ ਨੇ)
ਸਤ: ਸਰੀਰਕ ਬਲ (ਸ਼ਾਹ ਸਤ)
ਬਰਛੇ ਟੰਗੇ ਅੰਞਾਣੇ ਡੇਖ ਮੈਂਡਾ ਸਾਹ-ਸਤ ਹੀ ਮੁੱਕ ਗਿਆ।
(ਸੇਲੇ ਟੰਗੇ ਜੁਆਕ ਤਕ ਮੇਰਾ ਸਰੀਰ ਝੂਠਾ ਪੈ ਗਿਆ)
ਸਤ-ਰਖਾਂ: ਸਵਾਗਤੀ ਅਸੀਸ
ਸੱਕੇ ਸਿਹਾ ਆਏ ਹੋ, ਸਤ ਰੱਖਾਂ।
(ਕੁੜਮਾਂ, ਸੱਗਿਆਂ ਦੇ ਆਉਣ ਉਪਰ ਦਿਲੀ ਅਸੀਸਾਂ)
ਸੱਥਲ: ਪਟ
ਪਹਿਲਵਾਨ ਦੀਆਂ ਸੱਥਲਾਂ ਤੇ ਮੋਰਨੀਆਂ ਤਾਂ ਡੇਖ।
(ਪਹਿਲਵਾਨ ਦੇ ਪਟਾਂ ਤੇ ਮੋਰਨੀਆ ਤਾਂ ਤਕ)
ਸਪੁਰਦ/ ਸਪੁਰਦਗੀ: ਹਵਾਲੇ/ਹਵਾਲਗੀ
ਮੁਰਦੇ ਸਪੁਰਦੇ ਖਾਕ ਪਰੇ ਲਾਵਾਰਸਾਂ ਦੀ ਅਲਾ ਨੂੰ ਸਪੁਰਦਗੀ।
(ਮਰਦੇ ਧਰਤੀ ਵਿਚ ਦਬੋ ਪਰ ਲਾਵਾਰਸਾਂ ਦੀ ਰੱਬ ਨੂੰ ਹਵਾਲਗੀ)
ਸੁਨੀਤਾ: ਗੋਲੀ
ਡੱਡੋਲਿਕਾ ਮਾਂ ਪੁੱਛੇ ਤੁ ਸਵਾਣੀ ਹੈਂ ਕਿ ਸੁਨੀਤਾ।
(ਰੋਣ ਹਾਕਾ ਹੋ ਮਾਂ ਨੂੰ ਪੁਛਦੈ, ਤੂੰ ਪਤਨੀ ਹੈ ਜਾਂ ਗੋਲੀ)
ਸਮ/ਸੰਮ: ਸੌਂ
ਡੀਵਾ ਬੁਝਾ ਡਿਤਮ, ਹੁਣ ਬਿਲਾਣੀ ਸਮ/ ਸੰਮ ਪੋ।
(ਮੈਂ ਦੀਵਾ ਬੁਝਾ ਦਿਤੈ, ਸਹੇਲੀਏ ਹੁਣ ਸੌ ਜਾ)
ਸ਼ਮਲਾ: ਤੁਰਲਾ
ਜੰਞ ਕੇਹੀ, ਸ਼ਮਲੇ ਵਾਲਾ ਤਾਂ ਹਿੱਕ ਵੀ ਕਾਈ ਨਹੀਂ।
(ਜੰਨ ਕਾਹਦੀ, ਤੁਰਲੇ ਵਾਲਾ ਤਾਂ ਇੱਕ ਵੀ ਕੋਈ ਨਹੀਂ)
ਸਰਸਾ/ਸਰਸੇ/ਸਰਸਾਹੀ: ਭਾਰੂ/ਭਰਪੂਰ/ਸਵਾਇਆ
ਹੇ ਕਪੜਾ ਸਰਸਾ ਹੇ, ਸੈਰਸੇ ਦਾ ਭਾਅ ਸਰਸਾ ਹੀ ਹੋਸੀ।
(ਇਹ ਕਪੜਾਂ ਭਾਰੂ ਹੈ, ਭਰਪੂਰ ਦਾ ਮੁਲੇ ਸਵਾਇਆ ਹੋਵੇਗਾ)
ਸਰਵਾਹੀ: ਤਲਵਾਰ
ਬੇਅਦਬੀ ਤੇ ਸਰਵਾਹੀਆਂ ਮਿਆਨਾਂ ਚੂੰ ਨਿਕਲ ਪਈਆਂ।
(ਬੇਇਜ਼ਤੀ ਹੋਣ ਤੇ ਤਲਵਾਰਾਂ ਸੂਤੀਆਂ ਗਈਆਂ)

ਸ਼ਰਾਰਾ: ਚੰਗਿਆੜਾ/ਘਗਰਾ
ਹਵਾਈਆਂ ਦੇ ਸ਼ਰਾਰੇ ਅਕਾਸ਼ੀ ਵੇਲਾਂ ਪਏ ਬਣਾਵਣ।
(ਹਵਾਈਆਂ ਦੇ ਚੰਗਿਆੜੇ ਅਸਮਾਨੀਂ ਵੇਲਾਂ ਬਣਾਂਦੇ)
ਝੂੰਮਰ ਪੈਂਦੀਆਂ ਛਨਾਰਾਂ ਦੇ ਸ਼ਰਾਰੇ ਵਾ-ਵਰੋਲੇ ਵਰਗੇ ਡਿਖਦੇ ਰਹੇ।
(ਘੁੰਮਦੇ ਨਾਚ ਕਰਦੀਆਂ ਅਲਬੇਲੀਆਂ ਦੇ ਘਗਰੇ, ਵਾ-ਵਰੋਲੇ ਲਗਦੇ ਜਾਪੇ)
ਸ਼ਰੀਰ: ਦੇਹ/ਸ਼ਰਾਰਤੀ
ਸ਼ਰੀਰ ਬਾਲਾਂ ਦੇ ਸ਼ਰੀਰ ਵਿਚ ਬਹੂੰ ਢੇਰ ਚੰਚਲਤਾ ਹੁੰਦੀ ਹੇ।
(ਸ਼ਰਾਰਤੀ ਬਾਲਾਂ ਦੀ ਦੇਹ ਵਿਚ ਬਹੁਤ ਜ਼ਿਆਦਾ ਫੁਰਤੀ ਹੁੰਦੀ ਹੈ)
ਸਵਿੜ/ਸਿਵੜ/ਸੀਰਕ: ਰਜ਼ਾਈ
ਪਾਲਾ ਲਾਂਧਾ ਪਿਐ, ਸਵਿੜ/ਸਿਵੜ/ਸੀਰਕ ਦੀ ਫਿਕਰ ਕਰਾਹੇਂ।
(ਸਿਆਲ ਆ ਗਿਆ ਹੈ, ਰਜ਼ਾਈ ਦੀ ਵਿਕਰ ਕਰੀਏ)
ਸਾਈ: ਉਹੀ
ਸਾਈ ਫਲ ਪੈਸੇਂ ਜਿਤਨੇ ਕਰਮ ਕਰੇਈਂ।
(ਉਹੀ ਫਲ ਪਾਉਗੇ ਜਿਹੇ ਕੰਮ ਕਰੋਗੇ)
ਸਾਕ: ਰਿਸ਼ਤੇ................ ਦੇਖੋ 'ਸਕਾ, ਸਕੇ, ਸਾਕ
ਸਾਖੀ: ਵਾਰਤਾ / ਪ੍ਰਤੱਖ ਦਰਸ਼ੀ
ਸਾਖੀਆਂ ਬਾਲਾਂ ਦੀ ਕਲਪਨਾਂ ਸ਼ਕਤੀ ਨਿਖਾਰਨ।
(ਮੈਂ ਉਸ ਵਾਰਦਾਤ ਦਾ ਸਾਖੀ-ਤੱਖ ਦਰਸ਼ੀ-)
ਸਾਜ/ਸਾਜ਼: ਸੰਗੀਤ ਦੇ ਸਾਜ਼/ਸਾਜਣਾ
ਜ਼ਾਲਮਾ ਦੀ ਟੱਕਰ ਕੂੰ ਖਾਲਸਾ ਸਾਜ ਡਿੱਤਾ।
(ਜ਼ਾਲਮਾਂ ਦੇ ਮੁਕਾਬਲੇ ਨੂੰ ਖਾਲਸਾ ਸਾਜ ਦਿੱਤਾ)
ਰਾਗੀ ਅਰਦਾਸੂੰ ਪਹਿਲਾਂ ਹੀ ਸਾਜ਼ ਸਾਂਭ ਟੁਰਦੇ ਥਏ। (ਚਲਦੇ ਬਣੇ)
ਸਾਝਰੇ: ਸਵੇਰੇ ਸਦੇਂਹਾਂ
ਸਾਝਰੇ ਟੂਰਸੂੰ, ਵੇਲੇ ਨਾਲ ਅਪੜਸੂੰ।
(ਸਵੇਰੇ ਸਦੇਹਾਂ ਤੁਰਾਂਗੇ ਤਾਂ ਸਮੇਂ ਸਿਰ ਪੁਜਾਂਗੇ)
ਸਾਲਮ ਪੂਰਾ
ਸਾਲਮ ਸੌਦੇ ਦਾ ਮੁੱਲ ਡਸ।
(ਪੂਰੇ ਸੌਦੇ ਦਾ ਮੁਲ ਦਸ)
ਸਾਵਲ/ਸਾਂਵਲ: ਹਰੇਵਾਈ
ਖਲੋਤੇ ਪਾਣੀ ਸਾਵਲ/ਸਾਂਵਲ ਮਾਰ ਦੇਂਦੇ ਹਿਨ।
(ਖੜੇ ਪਾਣੀਆਂ ਵਿਚ ਹਰੇਵਾਈ ਪੈ ਜਾਂਦੀ ਹੈ)
ਸਾੜ: ਮਚਾ ਦੇਣਾ
ਸ਼ਰੀਕਾਂ ਦੇ ਮਿਹਣਿਆਂ ਹਾਂ ਸਾੜ ਡਿਤੈ।
(ਸ਼ਰੀਕਾਂ ਦੇ ਮਿਹਣਿਆਂ ਨਾਲ ਕਾਲਜਾ ਮਚਿਆ ਪਿਆ ਹੈ)

ਸਾੜ ਸਤੀ: ਬੇਹਦ ਦੁੱਖ
ਸੰਸਾਰ ਜੰਗ, ਪ੍ਰਾਣੀਆਂ ਦੀ ਸਾੜ ਸਤੀ ਥੀ ਗਈ।
(ਸੰਸਾਰ ਜੰਗ, ਜੀਵਾਂ ਦੇ ਬੇਹੱਦ ਦੁੱਖ ਹੋ ਗਈ)
ਸੰਗਰ/ਸੰਘਰ: ਜੰਡ ਦੀਆਂ ਫੱਲੀਆਂ
ਸੰਗਰਾਂ/ਸੰਘਰਾਂ ਕੁ ਰੇਗਿਸਤਾਨ ਦੀ ਨੇਮਤ ਜਾਣੋ।
(ਜੰਡ ਦੀਆਂ ਫੱਲੀਆਂ ਰੇਗਿਸਤਾਨ ਦੀ ਨਿਆਮਤ ਸਮਝੋ)
ਸੰਘੀ: ਘੰਡੀ
ਜ਼ਮੀਨ ਦੀ ਭੁੱਖ ਨੇ ਪਿਉ ਦੀ ਸੰਘੀ ਘੁਟੀ।
(ਜ਼ਮੀਨ ਦੀ ਤ੍ਰਿਸ਼ਨਾ ਕਰਕੇ ਪਿਉ ਦੀ ਘੰਡੀ ਘੁੱਟ ਦਿੱਤੀ)
ਸਾਂਹਵੇਂ: ਸਾਹਮਣੇ
ਸਾਂਹਵੇਂ ਥੀ ਕੇ ਸੱਚ ਆਖਸੇਂ।
(ਸਾਹਮਣੇ ਹੋ ਕੇ ਸੱਚ ਆਖੋਗੇ)
ਸਾਂਟਾ: ਛਾਂਟੇ
ਕੰਧਾਂ ਨਾਲ ਲਾਈਇਮ ਸਾਂਟਾ।
(ਮੈਂ ਕੰਧਾਂ ਨੂੰ ਹੀ ਛਾਂਟੇ ਲਾਏ ਨੇ।
ਸਾਂਢਣੀ/ਸਾਂਢ: ਲਾਦੂ ਗੋਕੇ
ਮਸ਼ੀਨਰੀ ਦੀ ਢੁਆਈ ਤੂੰ ਸਾਂਢਣੀ / ਸਾਂਢ ਬੇਕਦਰੇ ਥੀ ਗਏ ਹਨ।
(ਮਸ਼ੀਨਰੀ ਦੀ ਢੁਆਈ ਕਰਕੇ ਲਾਦੂ ਗੋਕਿਆਂ ਦੀ ਬੇਕਦਰੀ ਹੋ ਗਈ ਹੈ)
ਸਾਫ਼ੀ: ਨਿਰੋਲ
ਥੋਕ ਕੀਮਤ ਸਾਫ਼ੀ ਹੈ, ਕਾਈ ਬਈ ਲਾਗਤ ਨਹੀਂ।
(ਥੋਕ ਕੀਮਤ ਨਿਰੋਲ ਹੈ, ਕੋਈ ਹੋਰ ਖਰਚਾ ਨਹੀਂ)
ਸਾਂਵਾ: ਸਮਾਨ/ਉਹੀਂ/ਝੁਖਦਾ/ਸੰਤੁਲਿਤ
ਨਰਨਾਰੀ ਸਾਂਵੇਂ ਹੱਕਦਾਰ ਹਿਨ!;, ਇਹੀ ਸਾਂਵਾਂ ਬੰਦਾ ਹੇ।;
ਸੇਠਾ, ਸਾਂਵਾ ਤੋਲ, ਭੁੱਖਾ ਨਾ ਰੱਖ!; ਮੁੰਡੇ ਕੁੜੀ ਨਾਲ ਸਾਂਵਾਂ ਵਿਹਾਰ ਹੋਵੇ।
ਸ਼ਾਕਰ/ਮਸ਼ਕੂਰ: ਧੰਨਵਾਦੀ
ਕਾਦਰ ਦੀਆਂ ਨੇਮਤਾਂ ਦੇ ਸ਼ਾਕਰ/ਮਸ਼ਕੂਰ ਰਹਵਾਏਂ।
(ਕਾਦਰ ਦੀਆਂ ਨਿਆਮਤਾਂ ਦੇ ਧੰਨਵਾਦੀ ਰਹੀਏ)
ਸ਼ਾਮਤ: ਬਦਕਿਸਮਤੀ
ਡਾਕੂ ਦੀ ਸ਼ਾਮਤ ਉਸ ਨੂੰ ਹਿੱਥੇ ਖਿੱਚ ਘਿਨਾਈ।
(ਡਾਕੂ ਦੀ ਬਦਕਿਸਮਤੀ ਉਸ ਨੂੰ ਇੱਥੇ ਖਿੱਚ ਲਿਆਈ)
ਸਿੱਕ: ਮੋਹ/ਕਸ਼ਿਸ਼
ਮਿਲਣੇ ਦੀ ਸਿੱਕ ਹਾਈ ਤਾਂ ਆ ਗਿਆਂ।
(ਮਿਲਣ ਦੀ ਕਸ਼ਿਸ਼/ਮੋਹ ਸੀ ਤਾਂ ਆ ਗਿਆ)

ਸਿੱਜ: ਭਿਜ / ਸਿੰਨੇ: ਭਿਜੇ ਹੋਏ
ਸੁਕਣੇ ਘੱਤੇ ਕਪੜੇ ਭੂਰ ਨਾਲ ਸਿੱਜ ਗਏ / ਸਿੰਨੇ ਥੀ ਗਏ।
(ਸੁਕਣੇ ਪਾਏ ਕਪੜੇ ਫੁਹਾਰ ਨਾਲ ਭਿਜ ਗਏ / ਗਿੱਲੇ ਹੋ ਗਏ)
ਸਿਝਣਾ: ਨਿਬੇੜਨਾ
ਜੇਰਾ ਰੱਖ, ਸੁਣ ਘਿਨਾਏ, ਸਿੱਝ ਘਿਨਸੂੰ।
(ਸਬਰ ਕਰ, ਸੁਣ ਲਈਏ, ਨਿਬੇੜ ਲਵਾਂਗੇ)
ਸਿਞਾਣ/ਸਿੰਞਾਣ: ਪਹਿਚਾਣ
ਮੈ ਤੂੰ ਸਿਞਾਣ/ਸਿੰਞਾਣ ਘਿਨਸੀ।
(ਮੈਨੂੰ ਪਹਿਚਾਣ ਲਵੇਗਾ)
ਸਿਠਣੀਆਂ: ਕਾਵਿਕ ਟਕੋਰਾਂ
ਛੂਹਰੀਂ ਦੀ ਟੋਲੀ ਸਿਠਣੀਆਂ ਲਈ ਰਾਹ ਮੱਲੀ ਖਲੀ ਹੈ।
ਕੁੜੀਆਂ ਦੀ ਟੋਲੀ ਟਕੋਰਾਂ ਲਈ ਰਾਹ ਰੋਕੀ ਖੜੀ ਹੈ)
ਸਿਤਮ ਜ਼ਰੀਫੀ: ਸਰੀਹਨ ਧੱਕਾ
ਸਿਤਮ ਜ਼ਰੀਫੀ ਹੈ ਤੇ ਸੁਣਵਾਈ ਕਾਈ ਨਹੀਂ।
(ਸਰੀਨ ਧੱਕਾ ਹੈ ਤੇ ਸੁਣਵਾਈ ਕੋਈ ਨਹੀਂ)
ਸਿਦਕ: ਅਡੋਲ ਅਵਸਥਾ
ਸਿਦਕ ਰੱਖ ਕੇ, ਖੌਦ ਦੇ ਚਲਾਣੇ ਪਿਛੁੰ ਬਾਲ ਪਾਲੇ ਹਿਸ।
(ਅਡੋਲ ਰਹਿ ਕੇ ਪਤੀ ਦੀ ਮੌਤ ਪਿਛੋਂ ਬਾਲ ਪਾਲੇ ਨੇ)
ਸਿਪ/ਸੁਪ: ਸਿਉਂਤਾ
ਮੈਂਡਾ ਸੁਥੂ ਸਿਪ/ਸੁਪ ਗਿਆ ਹੈ ਕੇ ਨਹੀਂ।
(ਮੇਰਾ ਪਜਾਮਾ ਸਿਉਂਤਾ ਗਿਆ ਹੈ ਕਿ ਨਹੀਂ)
ਸਿੰਮਦਾ/ ਤ੍ਰਿਮਦਾ: ਚਿਉਂਦਾ
ਰਾਤ ਭਰ ਛੱਤਾਂ ਸਿੰਮਦੀਆਂ/ਤ੍ਰਿਮਦੀਆਂ ਰਹੀਆਂ ਹਿਨ।
(ਸਾਰੀ ਰਾਤ ਛੱਤਾਂ ਚਿਉਂਦੀਆਂ ਰਹੀਆਂ ਨੇ)
ਸਿਰਸਾਹੀ ਛਟਾਂਕ ਦੀ ਚੁਥਾਈ
ਸਿਰਸਾਹੀ ਤੇਲ ਦੀ ਚੋਈ ਨਿਸ, ਹੁਬ ਡੇਖ।
(ਛਟਾਂਕ ਦੀ ਚੌਥਾ ਹਿੱਸਾ ਤੇਲ ਤਾਂ ਚੋਇਆ ਨਹੀਂ, ਸ਼ੇਖੀ ਵੇਖ)
ਸਿਰਕੀ: ਕਾਨੀਆਂ ਦੀ ਪੜਛੀ
ਸਿਰਕੀ ਬਾਲੇ ਗਰੀਬਾਂ ਦਾ ਸਿਰ ਢੱਕਾਅ।
(ਬਾਲਿਆਂ ਉਪਰ ਕਾਨੀਆਂ ਦੀ ਪੜਛੀ ਗਰੀਬਾਂ ਦੀ ਛੱਤ ਹੋਵੇ)
ਸ਼ਿਰਕਤ ਹਾਜ਼ਰੀ
ਮੈਕੂੰ ਤਾਂ ਸ਼ਿਰਕਤ ਦਾ ਢੋਅ ਹੀ ਨਹੀਂ ਢੁੱਕਾ।
(ਮੈਨੂੰ ਤਾਂ ਹਾਜ਼ਰ ਹੋਣ ਦਾ ਮੌਕਾ ਹੀ ਨਹੀਂ ਜੁੜਿਆ)

ਸਿਰੜ: ਡੱਟਵੀਂ ਮਿਹਨਤ
ਸਿਰੜ ਨਾਲ ਮੰਜ਼ਿਲ ਤੇ ਅਪੜ ਵੰਞੀਦੈ।
(ਡਟਵੀਂ ਮਿਹਨਤ ਨਾਲ ਮੰਜ਼ਿਲ ਤੇ ਪੁਜ ਜਾਈਦਾ ਹੈ)
ਸਿਲ: ਇੱਟ
ਕ੍ਰੋਧ ਥੀਆ ਤੇ ਸਿਰ ਵਿਚ ਸਿਲ ਮਾਰ ਡਿਤੀ।
(ਗੁਸਾ ਆਇਆ ਤੇ ਸਿਰ ਵਿਚ ਇੱਟ ਮਾਰ ਦਿੱਤੀ)
ਸਿਲਮਾਂ: ਸਿਨੇਮਾ
ਸਿਲਮੇਂ ਕਿੱਡੇ ਗਏ, ਟੀ.ਵੀ. ਨੇ ਰੋੜ੍ਹ ਘੱਤੇ।
(ਸਿਨੇਮੇਂ ਕਿਧਰ ਗਏ, ਟੀ.ਵੀ. ਨੇ ਰੋੜ੍ਹ ਦਿੱਤੇ)
ਸਿਲਮਾਂ ਸਿਤਾਰਾ: ਕਢਾਈ
ਸਿਲਮੇਂ ਸਿਤਾਰੇ ਦੇ ਨਮੁੰਨੇ ਮਸ਼ੀਨ ਡਸੇਸੀ।
(ਕਢਾਈ ਦੇ ਨਮੂਨੇ, ਮਸ਼ੀਨ ਦਸੂਗੀ)
ਸਿਲਵਾਤਾਂ: ਮਿਹਣੇ
ਟੁਰੂੰ ਤੇ ਅਪੜੂੰ ਮਤਾਂ ਸਿਲਵਾਤਾਂ ਸੁਣਨੀਆਂ ਪੋਸਿਨ।
(ਤੁਰੀਏ ਤੇ ਪੁਜੀਏ ਕਿਤੇ ਮਿਹਣੇ ਨਾਂ ਸੁਣਨੇ ਪੈਣ)
ਸਿਵਾ: ਬਿਨਾਂ
ਸਾਂਈਂ ਸਿਵਾ ਸੈਣ ਕੂੰ ਕੌਣ ਸਿੰਞਾਣੇ।
(ਮਾਲਿਕ ਬਿਨਾਂ ਮਾਲਕਣ ਨੂੰ ਕੌਣ ਪਛਾਣੇ)
ਸਿਵਾਵਣਾ: ਸਿਲਾਉਣਾ
ਮੈਂ ਹਿੱਕ ਤ੍ਰੇਵਰ ਸਿਵਾਵਣੈ, ਕੱਡਣ ਸੀਸੋ।
(ਮੈਂ ਇੱਕ ਤਿਉਰ ਸਿਲਾਉਣਾ ਹੈ, ਕਦੋਂ ਸੀਵੋਗੇ)
ਸਿੜੀ/ਸੀੜੀ: ਅਰਥੀ
ਹਿੱਕੋ ਵੇਲੇ ਘਰ ਨੂੰ ਤੈ ਸਿੜੀਆਂ ਉਠੀਆਂ, ਕੁਰਲਾਟ ਮਚ ਗਿਆ।
(ਇੱਕੋ ਵੇਲੇ ਘਰ ਵਿਚੋਂ ਤਿੰਨ ਅਰਥੀਆਂ ਉਠੀਆਂ, ਕੁਰਲਾਟ ਮਚ ਗਿਆ)
ਸੀ: ਸਿਉਂ ਲੈ / ਪੀੜ ਨਾਂ ਜਣਾ
ਹੋਠ ਚਾ ਸੀ, ਸੀ ਨਾ ਕਰੋ। ਰੱਬ ਬਹੁੜੂ।
(ਜ਼ੁਬਾਨ ਬੰਦ ਕਰ, ਪੀੜ ਨਾਂ ਮਨਾ। ਰੱਬ ਸਹਾਈ ਹੋਵੇਗਾ)
ਸੀਖ ਸਿਖਿਆ
ਮਾਂ ਦੀ ਸੀਖ ਧੀ ਦੀ ਜੂਨ ਘੜੇ ਯਾ ਭੰਨੇ।
(ਮਾਂ ਦੀ ਸਿਖਿਆ ਧੀ ਦੀ ਜ਼ਿੰਦਗੀ ਸੁਆਰੇ ਯਾ ਵਿਗਾੜੇ)
ਸੀਰਕ: ਰਜ਼ਾਈ-ਦੇਖੋ ਸਵਿੜ
ਸੀਰਤ: ਸ਼ਾਂਤ ਸੁਭਾਅ ਵਿਸ਼ੇਸ਼ਤਾ
ਸੂਰਤ ਨਾ ਡੇਖ ਸੀਰਤ ਡੇਖ। (ਸ਼ਕਲ ਨਾ ਵੇਖ, ਸ਼ਾਂਤ ਸੁਭਾਅ ਵੇਖ)
ਭਾਅ ਤੇ ਪਾਣੀ ਹੁੰਦੇ ਹਿਨ ਸੀਰਤ ਵਿਚ ਉਲਟ।
(ਅਗ ਤੇ ਪਾਣੀ ਹੁੰਦੇ ਨੇ ਵਿਸ਼ੇਸ਼ਤਾ ਵਿਚ ਉਲਟ)

ਸੀਲ ਸ਼ਾਂਤ/ਅਸੀਲ
ਸੀਲ ਤੇ ਸੰਜਮ ਪੁਰਖਿਆਂ ਨੂੰ ਮਿਲੇ ਹਨ।
(ਸ਼ਾਂਤ ਤੇ ਅਸੀਲ, ਸੰਕੋਚ ਵੱਡਿਆਂ ਤੋਂ ਮਿਲੇ ਹਨ)
ਸੀਸ਼ਮ: ਟਾਹਲੀ
ਨਹਿਰ ਪਟੜੀ ਤੂੰ ਕਾਲੀ ਸੀਸ਼ਮ ਲਭ ਪਈ ਹੇ।
(ਨਹਿਰੀ ਪਟੜੀ ਤੋਂ ਕਾਲੀ ਟਾਹਲੀ ਲਭ ਗਈ ਹੈ)
ਸੀੜ੍ਹੀ: ਪੌੜੀ
ਸ਼ਰਧਾਲੂਆਂ ਨੂੰ ਸੀੜ੍ਹੀ ਬਣਾ ਕੇ ਰੁਤਬੇ ਬਟੋਰਦੇ ਹਿਨ।
(ਸ਼ਰਧਾਲੂਆਂ ਨੂੰ ਪੌੜੀ ਬਣਾ ਕੇ ਰੁਤਬੇ ਖਟਦੇ ਹਨ)
ਸੁਆਣੀ/ਸਵਾਣੀ: ਔਰਤ/ਪਤਨੀ
ਨੇਕ ਸੁਆਣੀ ਨੇ ਤੈਂਡੀ ਸਵਾਣੀ ਬਣ ਘਰ ਦਾ ਘਿੱਧੇ।
ਭਲੀ ਔਰਤ ਨੇ ਤੇਰੀ ਪਤਨੀ ਬਣ ਘਰ ਸੰਭਾਲ ਦਿਤੈ)
ਸੁਇਨਾ: ਸੋਨਾ
ਸੁਇਨਾ ਰੁੱਪਾ ਧਨ ਨਿਨ੍ਹ, ਸਦਾਚਾਰ ਉਸਤੂੰ ਉਤੇ ਹੈ।
(ਸੋਨਾ-ਚਾਂਦੀ ਧਨ ਨਹੀਂ ਹਨ, ਸਦਾਚਾਰ ਉਨ੍ਹਾਂ ਤੋਂ ਉਪਰ ਹੈ)
ਸੁਸਣਾ: ਸੁੱਕ ਕੇ ਘਟਣਾ / ਦਿਲ ਛੋਟਾ ਹੋਣਾ
ਸਿੰਨਾ ਅਨਾਜ ਸੁਕਸੀ ਤਾਂ ਸਸਸੀ ਪੈਸਾ ਮੈਂ ਲੈਸਾਂ ਤੇ ਹਾਂ ਤੈਂਡਾ ਸੁਸਦੈ।
(ਭਿਜਿਆ ਅਨਾਜ ਸੁਕੂ ਤਾਂ ਘਟੂ/(ਪੈਸਾ ਮੈਂ ਲਾਊਂ ਤੇ ਦਿਲ ਤੇਰਾ ਘਟਦੈ)
ਸੁਹਬਤ/ਸੋਹਬਤ: ਸੰਗਤ
ਭੈੜੀ ਸੁਹਬਤ ਤੂੰ ਬੰਦਾ ਕਲਾ ਭਲਾ।
(ਬੁਰੀ ਸੋਹਬਤ/ਸੰਗਤ ਨਾਲੋਂ ਬੰਦਾ ਇਕਲਾ ਚੰਗਾ)
ਸੁਹਲਾ/ਸੁਹੇਲਾ: ਖੁਸ਼ੀ ਭਰਪੂਰ
ਹਰ ਘਰ ਸੁਹਲਾ ਗਾਂਵਦੇ ਥੀਵੋ, ਜੀਵਨ ਸੁਹੇਲਾ ਥੀਸੀ।
(ਹਰ ਘਰ ਖੁਸ਼ੀ ਦੇ ਗੀਤ ਗਾਂਦੇ ਹੋਵੋ, ਜ਼ਿੰਦਗੀ ਖੇੜੇ ਵਾਲੀ ਹੋਊ)
ਸੁੱਕਾ ਸੀਦਾ: ਰਸਦ
ਸੰਤਾਂ ਕੂੰ ਸੁੱਕਾ ਸੀਦਾ ਡੇ ਆ, ਆਪੇ ਸੁੱਚਾ ਪਕੈਸਿਨ।
(ਸੰਤਾਂ ਨੂੰ ਰਸਦ ਦੇ ਆ, ਆਪ ਸੁੱਚਾ ਪਕਾਉਣਗੇ)
ਸੁਜਾਖਾ / ਮਨਾਖਾ: ਨੇਤਰਵਾਨ / ਨੇਤਰਹੀਣ
ਸੁਜਾਖੇ ਵਸਣ ਮੁਨਾਖੇ ਬਣਕੇ, ਪਾਪ ਨਾ ਡੇਖਣਜੋ।
(ਨੇਤਰਵਾਨ ਜੇ ਪਾਪ ਨਹੀਂ ਦੇਖਦੇ ਤਾਂ ਨੇਤਰਹੀਣਾ ਵਾਂਗ ਜੀ ਰਹੇ ਨੇ)
ਸੁੰਵ: ਉਜਾੜ/ਸੁੰਨ
ਉਜਾੜੇ ਨੇ ਕੇਈ ਬਸਤੀਆਂ ਸੁੰਞ ਕਰ ਸੱਟੀਆਂ।
(ਉਜਾੜੇ ਨੇ ਕਈ ਬਸਤੀਆਂ ਸੁੰਨ ਕਰ ਸਿੱਟੀਆਂ)


ਸੁੱਥਣ: ਸਲਵਾਰ
ਪਠਾਣ ਮਰਦ ਤਾਂ ਸੁੱਥਣਾ ਪੈਂਦੇ ਹਿਨ।
(ਪਠਾਣ ਆਦਮੀ ਸਲਵਾਰਾਂ ਪਾਉਂਦੇ ਹਨ)
ਸੁਦਾਅ/ਸ਼ੁਦਾਅ-ਸੁਦਾਈ/ਸ਼ੁਦਾਈ: ਕਮਲ/ਕਮਲਾ
ਮੰਦ ਮਤ ਵਾਲੇ ਡੇਖੋ ਹੁਨਾਲੇ ਸੁਦਾਅ/ਸ਼ੁਦਾਅ ਨਾਲ ਸ਼ੁਦਾਈ ਥੀ ਵੈਂਦੇ ਹਿਨ।
(ਮੰਦ ਬੁੱਧੀ, ਗਰਮੀਆਂ ਵਿਚ ਕਮਲ ਪੈਣ ਨਾਲ ਕਮਲੇ ਹੋ ਜਾਂਦੇ ਨੇ)
ਸੁਬਕ: ਕੋਮਲ
ਸੁਬਕ ਜਿਹੇ ਬਾਲ ਕੂੰ ਚਮਾਠ ਮਾਰ ਕੇ ਮੂੰਹ ਨੀਲਾ ਕਰ ਡਿਤਈ।
(ਕੋਮਲ ਜਿਹੇ ਬਾਲ ਨੂੰ ਚਪੇੜ ਮਾਰ ਕੇ ਮੁੰਹ ਨੀਲਾ ਕਰ ਦਿਤਾ ਹਈ)
ਸੁਬੜ: ਘਾਹ ਦਾ ਰੱਸਾ
ਸੁਬੜ ਚਾ ਘਿਨਾ, ਥੱਬੇ ਬੰਨਾਹੇਂ।
(ਘਾਹ ਵਾਲਾ ਰਸਾ ਚੁਕ ਲਿਆ, ਭਰੀਆਂ ਬੰਨ੍ਹ ਲਈਏ)
ਸੁਰਕਣਾ: ਤਰਲ ਨਾਲ ਬੁਰਕੀਆਂ ਲੰਘਾਉਣੀਆਂ
ਭਾਗਾਂ ਵਾਲੀਏ, ਰੰਝ ਕਿਹਾ, ਲਸੀ ਨਾਲ ਸੁਰਕ ਲੈਸਾਂ।
(ਕਰਮਾਂ ਵਾਲੀਏ, ਦੁਖ ਕਾਹਦਾ, ਲਸੀ ਨਾਲ ਬੁਰਕੀਆਂ ਲੰਘਾ ਲਵਾਂਗਾ)
ਸੁਰਕਾਰ: ਖੁਜਲੀ
ਤਲੀ ਵਿਚ ਸੁਰਕਾਰ ਥੀਂਦਾ ਪਿਐ, ਕਿਡਾਨੂੰ ਛਿੱਲੜ ਜੁੜਸਿਨ।
(ਤਲੀ 'ਚ ਖੁਜਲੀ ਹੋ ਰਹੀ ਹੈ, ਕਿਤੋਂ ਪੈਸੇ ਜੁੜਨਗੇ)
ਸ਼ੁਮਾਰ: ਗਿਣਤੀ
ਜਨ ਗਣਨਾ ਥੀਂਦੀ ਪਈ ਹੈ, ਧੰਧੇ ਵੀ ਸ਼ੁਮਾਰ ਥੀਸਿਨ।
(ਜਨਗਣਨਾ ਹੋ ਰਹੀ ਹੈ, ਧੰਧਿਆਂ ਦੀ ਵੀ ਗਿਣਤੀ ਹੋਵੇਗੀ)
ਸੁ: ਜਣੇਪਾ ਅੰਗ
ਮੰਝ ਦੀ ਸੁ ਫਟੜ ਹੇ, ਸਲੋਤਰੀ ਕੂੰ ਸੱਡ।
(ਮੱਝ ਦਾ ਜਣਨ ਅੰਗ ਜ਼ਖਮੀ ਹੈ, ਸਲੋਤਰੀ ਨੂੰ ਬੁਲਾ)
ਸੂਤ: ਖਿੱਚ ਕੇ ਚੂਸ/ਰਾਸ ਆਉਣਾ
ਜਲੇਬੀ ਦਾ ਰੱਸ ਸੂਤ ਘਿਨ। (ਜਲੇਬੀ ਦਾ ਰਸ ਚੂਸ ਲੈ)
ਫ਼ੌਜਾਂ ਦੀ ਭਗਦੜ ਕੈਦੀਆਂ ਦੇ ਸੂਤ (ਰਾਸ) ਆ ਗਈ ਤੇ ਭੱਜ ਗਏ।
ਸੂਤਕ: ਜਣੇਪੇ ਬਾਦ ਅਸ਼ੁਧੀ
ਸੂਤਕ ਦੀ ਮਨੌਤ ਨਾਲ ਜਚਾ ਨੂੰ ਅਰਾਮ ਨਸੀਬ ਥੀਂਦੈ।
(ਅਸ਼ੁਧੀ ਦੇ ਨਾਂ ਤੇ ਜਚਾ ਨੂੰ ਆਰਾਮ ਮਿਲ ਪਾਉਂਦਾ ਹੈ)
ਸੈਣ: ਮਾਲਕਣ
ਭਾਅ ਚਾਵਣ ਆਈ ਚੁੱਲ੍ਹੇ ਦੀ ਸੈਣ ਬਣ ਬੈਠੀ।
(ਅੱਗ ਲੈਣ ਆਈ ਚੁੱਲ੍ਹੇ ਦੀ ਮਾਲਕਣ ਬਣ ਬੈਠੀ)

ਸੁਣਾਵਣੀ: ਸੁਣੌਤ
ਡਿਰਾਣੀ ਕਾਈ ਸੁਣਾਵਣੀ ਕਿਉਂ ਝਲੇਸੀ।
(ਰਾਣੀ ਕੋਈ ਸੁਣੌਤ ਕਿਉਂ ਝਲੂਗੀ)
ਸੈਂਤ/ ਸ਼ੈਤ: ਸ਼ਾਇਦ
ਡੀਂਹ ਲੱਥ ਗਿਐ, ਸੈਂਤ / ਸੈਂਤ ਭੁਲੀ ਪੈ ਗਏ ਹਾਂਇ।
(ਦਿਨ ਛਿਪ ਗਿਐ, ਸ਼ਾਇਦ ਰਾਹ ਭੁਲ ਗਏ ਹਾਂ)
ਸੈਨਤ: ਇਸ਼ਾਰਾ
ਸੈਨਤ ਕਰੇਗੀ ਤਾਂ ਫੈਰ ਕਰਨੈ।
(ਇਸ਼ਾਰਾ ਕਰੂ ਤਾਂ ਫੈਰ ਕਰਨਾ ਹੈ।
ਸੈਲ: ਸੈਰ
ਸੈਲਾਂ ਤੇ ਵੱਦੈ, ਸਾਡੇ ਧਿਰ ਤਾਂ ਡੇਧਾ ਵੀ ਨਹੀਂ।
(ਸੈਰਾਂ ਤੇ ਰਹਿਨੈ, ਸਾਡੇ ਵਲ ਤਾਂ ਤਕਦਾ ਵੀ ਨਹੀਂ)
ਸ਼ੈ: ਹਸਤੀ
ਭਾਈ ਜੀ ਕਾਈ ਸ਼ੈ ਨਹੀਂ, ਪ੍ਰਸ਼ਾਦ ਵੰਡੀਦੈ, ਅੱਖੀ ਪੁੜੀਂਦੈ।
(ਭਾਈ ਜੀ ਕੋਈ ਹਸਤੀ ਨਹੀਂ, ਪ੍ਰਸ਼ਾਦ ਦਿੰਦੈ, ਅਖਾਂ ਘੂਰਦੈ)
ਸੋਤਾ: ਸੌਣ ਵੇਲਾ
ਸੋਤਾ ਪੈ ਗਿਐ, ਘੁਰੇ ਦਾ ਪਿਉ ਹਜੇ ਤਾਈਂ ਨਹੀਂ ਵੱਲਿਆ।
(ਸੌਣ ਵੇਲਾ ਹੋ ਗਿਐ, ਘੁਰੇ ਦਾ ਪਿਉ ਅਜੇ ਤਕ ਨਹੀਂ ਮੁੜਿਆ)
ਸੋੜ: ਅੱਧ ਪੱਕਿਆ
ਸੋੜ ਸੋੜ ਘਿਨਦੇ ਸਾਰਾ ਮੀਟ ਖਾ ਗਏ।
(ਅੱਧ ਪੱਕਿਆ ਹੀ ਲੈ ਲੈ ਕੇ ਸਾਰਾ ਮੀਟ ਖਾ ਗਏ)
ਸੌੜਾ: ਭੀੜਾ
ਨਚਣਾ ਆਂਦਾ ਨਿਸ, ਆਧੀ ਹੈ ਤਾਂ ਸੌੜੀ ਹੈ।
ਨਚਣਾ ਜਾਣਦੀ ਨਹੀਂ ਕਹਿੰਦੀ ਹੈ ਥਾਂ ਭੀੜੀ ਹੈ)
ਸੌੜੀ ਥਾਂ ਨੇੜੇ ਦੀ ਰਿਸ਼ਤੇਦਾਰੀ
ਸਾਡੀ ਸੌੜੀ ਥਾਂ ਹੈ, ਉਨ੍ਹਾਂ ਨਾਲ ਵੈਸੂੰ।
(ਸਾਡੀ ਨੇੜੇ ਦੀ ਰਿਸ਼ਤੇਦਾਰੀ ਹੈ, ਉਨ੍ਹਾਂ ਨਾਲ ਜਾਵਾਂਗੇ)
ਸ਼ੌਂਕ: ਸ਼ੌਕ
ਸ਼ੌਕ ਤਾਂ ਹਿੱਸ ਪਰ ਖਰਚਾ ਝਲਣ ਜੋਗੇ ਨਾਹੇਂ।
(ਸ਼ੌਕ ਤਾਂ ਉਸ ਨੂੰ ਹੈ, ਪਰ ਖਰਚ ਕਰਨ ਜੋਗ ਅਸੀਂ ਨਹੀਂ)
ਸੰਗਦਾ: ਸਕਦਾ
ਦੁਸ਼ਮਣ ਦੀ ਮੱਦਤ ਮੈਂ ਨਾਂਹ ਕਰ ਸੰਗਦਾ।
(ਦੁਸ਼ਮਣ ਦੀ ਮਦਦ ਮੈਂ ਨਹੀਂ ਕਰ ਸਕਦਾ)