ਸਮੱਗਰੀ 'ਤੇ ਜਾਓ

ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਹ)

ਵਿਕੀਸਰੋਤ ਤੋਂ

(ਹ)

ਹਿਮ/ਹਿਵੀਹਿਸ/ਹਿਸੇ/ਹਿਵੇ।ਹਿਨੇ: ਕਰਤਾ ਲਿਪਤ ਕ੍ਰਿਆਵਾਂ
ਹੈ/ਹੇਈ/ਹਈ-ਇਕ ਵਚਨ ਉਮਤ/ਮਧਮ/ਅਨੇ ਪੁਰਖ
ਹੈ/ਹੈਂ/ਹੈ-ਬਹੁਵਚਨ ਉਤਮਮਧਮ/ਅਨੇ ਪੁਰਖ
ਇਕ ਵਚਨ: ਕੀਤਾ 'ਹਿਮ-ਮੈਂ ਕੀਤਾ ਹੈ ਕੀਤਾ 'ਹਵੀਂ-ਤੂੰ ਕੀਤਾ ਹੈ।
ਕੀਤਾ 'ਹਿਸ'-ਉਸਨੇ ਕੀਤਾ ਹੈ।
ਬਹੁਵਚਨ: ਕੀਤਾ 'ਹਿਸੇ-ਅਸੀਂ ਕੀਤਾ ਹੈ/ਕੀਤਾ 'ਹਿਵੇਂ-ਤੁਸੀਂ ਕੀਤਾ ਹੈ।
ਕੀਤਾ 'ਹਿਨੇ-ਉਨ੍ਹਾਂ ਕੀਤਾ ਹੈ
ਹਸ: ਸੀ-ਭੂਤਕਾਲ ਹਮ:ਸੀ ਹਾਈ-ਸੀ (ਕੀਤਾ ਹਮ, ਕੀਤਾ ਹਾਈ, ਕੀਤਾ ਹਸ)
(ਮੈਂ ਕੀਤਾ ਸੀ, ਤੂ ਕੀਤਾ ਸੀ, ਉਸ ਕੀਤਾ ਸੀ)
(ਹਉਂ: ਹੰਕਾਰ (ਅਹੰ, ਈਗੋ)
ਮੈਂ ਨਾਹੀਂ ਕਿੱਛ ਹਉਂ ਨਾਹੀਂ। (ਮੈਂ ਤੁੱਛ ਹਾਂ, ਹੰਕਾਰ ਭੋਰਾ ਨਹੀਂ)
ਹਸ: ਗਲੇ ਦਾ ਚਾਂਦੀ ਦਾ ਔਰਤਾਂ ਲਈ ਗਹਿਣਾ
ਮੈਂਡਾ ਹਸ ਗਾਹਣੇ ਰਖ ਤੇ ਆਟਾ ਡਾਲ ਘਿਨਾ।
(ਮੇਰਾ ਗਲੇ ਦਾ ਗਹਿਣਾ ਗਿਰਵੀ ਰਖ ਤੇ ਆਟਾ ਦਾਲ ਲਿਆ)
ਹਸਦ: ਈਰਖਾ
ਕੈਂਹਦੇ ਬਖਤ ਨਾਲ ਕੀਤਾ ਹਸਦ ਕਡਣ ਫਲਦੈ।
(ਕਿਸੇ ਦੀ ਕਿਸਮਤ ਨਾਲ ਈਰਖਾ ਕਦੋਂ ਫਲ ਦਿੰਦੀ ਹੈ)
ਹਸ਼ਰ: ਪਰਲੋ/ਅੰਤ
ਹਸ਼ਰ ਦੇ ਡੀਹ ਅਲ੍ਹਾ ਦੇ ਮੁਰੀਦ ਬਚ ਵੈਸਨ।
(ਪਰਲੋ/ਅੰਤ ਦੇ ਦਿਨ ਰੱਬ ਦੇ ਪਿਆਰੇ ਬਚ ਜਾਣਗੇ)
ਹਸਰਤ: ਤਮੰਨਾ
ਹਰ ਸ਼ਖਸ ਹਾਂ ਵਿਚ ਹਸਰਤਾਂ ਦੱਬੀ ਵੱਦੈ।
(ਹਰ ਵਿਅਕਤੀ ਦਿਲ ਵਿਚ ਤਮੰਨਾਵਾਂ ਦੱਬੀ ਫਿਰਦਾ ਹੈ)
ਹਕ/ਹਕਲਾ: ਥਥਲਾਹਟ/ਘੱਚਾ
ਡੰਡੇ ਦੇ ਡਰ ਪਿਛੈ ਹਕ ਪੂੰਦੀ ਹਸ ਤੇ ਹਕਲਾ ਥੀ ਗਿਐ।
(ਡੰਡੇ ਦੇ ਡਰ ਪਿੱਛੇ ਥਥਲਾਹਟ ਪੈਂਦੀ ਸੀ ਤੇ ਘੱਚਾ ਹੋ ਗਿਆ ਹੈ।
ਹਕੀਕਤ: ਸਚਾਈ
ਗਭਰੇਟਾਂ ਦੀ ਕਾਮ ਚੇਸ਼ਟਾ ਹਕੀਕਤ ਹੋਵੇ।
(ਅਲ੍ਹੜਾਂ ਵਿਚ ਕਾਮ ਜਜ਼ਬਾ ਇਕ ਸਚਾਈ ਹੈ)

ਹਕੀਰ: ਨਿਰਬਲ/ਨੀਵਾਂ
ਹਕੀਰ ਗਿਣ ਚੌਧਰੀ ਨੇ ਉਸ ਕੂੰ ਮਰਵਾ ਘੱਤਿਆ।
(ਨਿਰਬਲ/ਨੀਵਾਂ ਜਾਣ ਚੌਧਰੀ ਨੇ ਉਸ ਨੂੰ ਮਰਵਾ ਸੁੱਟਿਆ)
ਹਕੂਕ: ਅਧਿਕਾਰ
ਮਰਦਾਂ ਤੇ ਔਰਤਾਂ ਦੇ ਹਕੂਕ ਹਿੱਕੋ ਜਿਹੇ ਥੀ ਗਏ ਹਨ।
(ਨਰ-ਨਾਰੀਆਂ ਦੇ ਅਧਿਕਾਰ ਇਕੋ ਜਿਹੇ ਹੋ ਗਏ ਹਨ।
ਹਕੂਮ: ਪਰਜਾ
ਹਕੂਮ ਅਜ ਦੇ ਡਿਹਾੜੇ ਜਾਗਦਾ ਵੈਂਦੇ।
(ਪਰਜਾ ਅਜ ਦੇ ਦਿਨ ਜਾਗਦੀ ਜਾ ਰਹੀ ਹੈ।
ਹਕੂਮਤ: ਸਰਕਾਰ
ਫਰੰਗੀਆਂ ਦੀ ਹਕੂਮਤ ਦੇ ਜ਼ੁਲਮਾਂ ਉਨ੍ਹਾਂ ਕੀ ਜੜ੍ਹ ਪੁੱਟ ਘੱਤੀ।
(ਅੰਗ੍ਰੇਜ਼ ਸਰਕਾਰ ਦੇ ਜ਼ੁਲਮਾਂ ਉਨ੍ਹਾਂ ਦੀ ਜੜ ਪੁੱਟ ਦਿਤੀ)
ਹੰਘਾਲ: ਧੋਣ
ਬਚੜਾ, ਅਜ ਭਾਂਡੇ ਦੀ ਹੰਘਾਲ ਕੁ ਹੀ ਡੁੱਧ ਗਿਣ।
(ਬਚੇ, ਅਜ ਤਾਂ ਭਾਂਡੇ ਦੇ ਧੋਣ ਨੂੰ ਦੁੱਧ ਜਾਣ)
ਹਜਾਮ: ਨਾਈ
ਕੇਸਾਂ ਨੂੰ 'ਕਕਾਰ ਮੰਨ ਘਿੱਧਾ ਹਿਨੇ ਤੇ ਹਜਾਮ ਪਏ ਪਿਟੀਂਦੇ।
(ਵਾਲਾਂ ਨੂੰ ਪਵਿਤਰ ਮੰਨ ਲਿਆ ਨੇ ਤੇ ਨਾਈ ਪਏ ਰੋਂਦੇ ਨੇ)
ਹਜੂਮ ਭੀੜ
ਦੰਗਿਆਂ ਵਿਚ ਹਜੂਮਾਂ ਬਹੂੰ ਜ਼ੁਲਮ ਵਰਤਾਏ।
(ਦੰਗਿਆਂ ਵਿਚ ਭੀੜਾਂ ਨੇ ਬਹੁਤ ਜ਼ੁਲਮ ਢਾਏ)
ਹਜ਼ਰਤ: ਮਹਾਂਪੁਰਸ਼
ਹਜ਼ਰਤ ਈਸਾ ਫਰੰਗੀਆਂ ਦੇ ਰਿਸ਼ਤੇ ਹੋਏਨ।
(ਮਹਾਂਪੁਰਸ਼ 'ਈਸਾ ਅੰਗ੍ਰੇਜ਼ਾਂ ਦੇ ਦੇਵਤਾ ਹੋਏ ਹਨ)
ਹਜ਼ੂਰ/ਹਜ਼ੂਰੀ: ਸ੍ਰੀਮਾਨ/ਹਾਜ਼ਰੀ ਵਿਚ
ਹਜ਼ੂਰ ਡੇਖੋ ਤਾਂ, ਹਜ਼ੂਰੀ ਰਾਗੀ ਦੀ ਸੁਤਾ ਲੋਟਾਂ ਵਿਚ ਹੇ।
(ਸੀਮਾਨ, ਦੇਖੋ ਤਾਂ, ਹਜ਼ੂਰੀ ਵਿਚ ਰਾਗੀ ਦਾ ਧਿਆਨ ਨੋਟਾਂ ਵਿਚ ਹੈ)
ਹਟਕ: ਰੋਕ
ਹਟਕ ਵਣ ਆਪਣੇ ਸ਼ੌਹਰ ਕੂੰ, ਵਤ ਸਾਡੀ ਗਲੀ ਨਾ ਵੜੇ।
(ਰੋਕ ਨੀ ਆਪਣੇ ਘਰਵਾਲੇ ਨੂੰ, ਮੁੜ ਸਾਡੀ ਗਲੀ ਨਾ ਆਵੇ)
ਹੰਡੋਲਾ: ਪੰਘੂੜਾ/ਵਾ ਵਰੋਲਾ
ਬਾਲ ਹੰਡੋਲੇ ਨੂੰ ਕੱਢ ਘਿਨ, ਕੇਡਾ ਭਾਰਾ ਹੰਡੋਲਾ ਚੜ੍ਹਿਆ ਆਂਦੇ।
(ਬਚੇ ਨੂੰ ਪੰਘੂੜੇ 'ਚੋ ਕੱਢ ਲੈ, ਕਿੰਨਾ ਭਾਰਾ ਵਾਵਰੋਲਾ ਚੜਿਆ ਆਉਂਦੈ)

ਹੰਢ ਵੰਞਣਾ: ਬੀਤ ਜਾਣਾ
ਆਰਜਾ ਹੰਢੀ ਵੰਞਦੀ ਪਈ ਹੈ, ਘਰ ਬੰਨ੍ਹ ਘਿਨ।
(ਉਮਰ ਬੀਤਦੀ ਜਾਂਦੀ ਹੈ, ਘਰ ਵਸਾ ਲੈ)
ਹਣਿਉ: ਜਾੜ੍ਹ
ਹਣਿਉਂ ਗਲ ਗਈਅਨ, ਰੋਟੀ ਨਹੀਂ ਚਿੱਥੀਦੀ।
(ਜਾੜ੍ਹਾ ਗਲ ਗਈਆਂ ਨੇ, ਰੋਟੀ ਨਹੀਂ ਚੱਬੀ ਜਾਂਦੀ)
ਹੱਥ ਧੋਵਣੇ: ਸੁਰਖੁਰੂ ਹੋਣਾ
ਧੀ ਕੋਠੇ ਪਈ ਲਗਦੀ ਹੇ, ਹੱਥ ਧੋਵਣ ਦੀ ਕਰ
(ਧੀ ਮੁਟਿਆਰ ਹੋਈ ਜਾਂਦੀ ਹੈ, ਵਿਆਹ ਕੇ ਸੁਰਖੁਰੂ ਹੋ ਜਾ)
ਹੱਦ-ਬੰਨਾ: ਸੀਮਾਂ
ਸੂਦ ਦਰ ਸੂਦ, ਯਾਰ ਲੁੱਟ ਦਾ ਕਾਈ ਹੱਦਬੰਨਾ ਕਾਈ ਨਾ।
(ਵਿਆਜ ਨੂੰ ਵਿਆਜ, ਯਾਰ ਲੁੱਟ ਦੀ ਕੋਈ ਸੀਮਾ ਕੋਈ ਨਹੀਂ)
ਹਫ਼ੀਮ: ਅਫ਼ੀਮ
ਹਫੀਮ ਦੀ ਇਲਤ ਨੇ ਖੁਆਰ ਕਰ ਡਿੱਤੈ।
(ਅਫੀਮ ਦੀ ਬੁਰੀ ਆਦਤ ਨੇ ਬਰਬਾਦ ਕਰ ਦਿਤਾ ਹੈ)
ਹੱਭੇ ਸਾਰੇ
ਸਾਡਾ ਪਹਿਲਾ ਕਾਜ ਹੈ, ਹੱਭੇ ਅਵਿਆਏ।
(ਸਾਡੇ ਪਹਿਲਾ ਵਿਆਹ ਹੈ, ਸਾਰੇ ਆਇਆ ਜੇ}}
ਹਮਸਫ਼ਰ: ਜੀਵਨ ਸਾਥੀ
ਸ਼ਾਦੀ ਨਿਸੇ ਕੀਤੀ ਵਤ ਵੀ ਹਮਸਫ਼ਰ ਹਾਏਂ।
(ਵਿਆਹ ਅਸੀਂ ਨਹੀਂ ਕੀਤਾ ਫਿਰ ਵੀ ਜੀਵਨ ਸਾਥੀ ਹਾਂ)
ਹਮਸਰ: ਸਾਡੇ ਵਰਗਾ
ਹਮਸਰ ਦੀ ਨਾ ਤੁਮਸਰ ਦਾਤੇ।
(ਸਾਡੇ ਵਰਗਾ ਗੁਰੀਬ ਨਹੀਂ ਤੇ ਤੁਸਾਂ ਵਰਗਾ ਦਾਤਾ ਨਹੀਂ)
ਹਮਸਾਇਆ: ਗੁਆਂਢੀ
ਹਮਸਾਇਆ ਮਾਂ-ਪਿਉ ਜਾਇਆ।
(ਗੁਆਂਢੀ ਸੱਕਾ ਭਰਾ ਹੀ ਹੁੰਦਾ ਹੈ)
ਹਮਜੋਲੀ: ਲੰਗੋਟੀਆ
ਹਮਜੋਲੀਆਂ ਦੀਆਂ ਖਰਮਸਤੀਆਂ ਕਡਣ ਭੁਲਦੀਆਂ ਹਿਨ।
(ਲੰਗੋਟੀਆਂ ਦੀਆਂ ਇਲਤਾਂ ਕਦ ਭੁਲਣ)
ਹਮਜ਼ੁਲਫ਼: ਸਾਂਢੂ
ਹਮਜ਼ੁਲਫ ਸਾਹਵਰੇ ਵੰਞ ਕੇ ਰੀਸਾਂ ਕਰੇਸਿਨ।
(ਸਾਂਢੂ ਸਹੁਰੀ ਜਾ ਕੇ ਰੀਸਾਂ ਕਰਨਗੇ)

ਹਮਲ: ਉਮੀਦਵਾਰੀ
ਸਾਲਾਂ ਪਿਛੁੰ ਮਿਹਰ ਥਈ ਹੇ, ਹਮਲ ਪੰਜਵੇਂ ਮਹੀਨੇ ਦਾ ਹੈ।
(ਸਾਲਾਂ ਬਾਦ ਕਿਰਪਾ ਹੋਈ ਹੈ, ਉਮੀਦਵਾਰੀ ਪੰਜਵੇਂ ਮਾਹ ਦੀ ਹੈ)
ਹਮਵਤਨ: ਦੇਸ਼ ਵਾਸੀ
ਪ੍ਰਦੇਸੀਂ ਹਮਵਤਨ ਡਿਸ ਪੋਵੇ, ਭਜ ਮਿਲੁ।
(ਪ੍ਰਦੇਸਾਂ ਵਿਚ ਦੇਸ਼ ਵਾਸੀ ਦਿਸ ਪਵੇ, ਭਜ ਮਿਲੀਏ)
ਹਮਵਾਰ ਪੱਧਰ/ਇੱਕੋ ਜਿਹੇ
ਲੋਕ ਹਭਨਾ ਖਾਤਿਰ ਹਮਵਾਰ ਮੌਕੇ ਮੰਗਦੇ ਹਿਨ।
(ਲੋਗ ਸਾਰਿਆਂ ਲਈ ਇਕੋ ਜਿਹੇ ਮੌਕੇ ਮੰਗਦੇ ਨੇ )
ਹਮਾਕਤ/ਹਿਮਾਕਤ: ਮੂਰਖਤਾ
ਤੈਂਡੇ ਤੇ ਵਿਸਣਾ ਮੈਂਡੀ ਹਮਾਕਤ/ਹਿਮਾਕਤ ਹਾਈ।
(ਤੇਰੇ ਤੇ ਭਰੋਸਾ ਮੇਰੀ ਮੂਰਖਤਾ ਸੀ)
ਹਮਾਤੜ ਮੈਂ ਵਿਚਾਰਾ
ਹਮਾਤੜ ਦੀ ਕੇ ਮਜਾਲ ਕੇ ਕੁ ਵੀ ਵੰਞੇ।
(ਮੈਂ ਵਿਚਾਰੇ ਦੀ ਕੀ ਜੁਰਅਤ ਕਿ ਚੂੰ ਵੀ ਕਰ ਸਕਾਂ)
ਹਮਾ-ਤੁਮਾ: ਆਪਾਂ ਸਾਰੇ
ਮੰਘਾਈ ਨੇ ਹਮਾ-ਤੁਮਾ ਡੁਖੀ ਕਰ ਡਿਤੈ।
(ਮਹਿੰਗਾਈ ਨੇ ਆਪਾਂ ਸਭ ਨੂੰ ਦੁਖੀ ਕਰ ਦਿਤੈ)
ਹਮਾਮ: ਗੁਸਲਖਾਨਾ
ਰਾਜਨੀਤੀ ਤੌਬਾ, ਇਸ ਹਮਾਮ ਵਿਚ ਸਭ ਨੰਗੇ ਹਨ।
(ਰਾਜਨੀਤੀ ਤੋਂ ਤੌਬਾ, ਇਸ ਗੁਸਲਖੇਤਰ ਵਿਚ ਸਭ ਬੇਪੜਦ)
ਹਮੇਲ: ਹਾਰ/ਕੈਂਠਾ
ਹਾਰ ਹਮੇਲਾਂ ਕੈਨੂੰ ਡਿਖੈਂਦੈ, ਨਿਰੀ ਹਉਂ ਹੈ।
(ਹਾਰ ਕੈਂਠੇ ਕੀਹਨੂੰ ਦਿਖਾਵੇਂ, ਨਿਰੀ ਹਉਮੈ ਹੈ)
ਹਯਾਤੀ: ਉਮਰ
ਹਯਾਤੀ ਗਲ ਗਈ ਤੇ ਲਭਾ ਕੇ।
(ਉਮਰ ਗਲ ਗਈ ਤੇ ਲੱਭਿਆ ਕੀ!)
ਹਰਫ਼: ਅੱਖਰ ਨਮੋਸ਼ੀ
ਹਰਫ਼ ਹਰਫ਼ ਸੱਚ ਹੈ, ਪਖੰਡ ਨਾਲ ਖਾਨਦਾਨ ਨੂੰ ਹਰਫ਼ ਆਂਦੈ।
(ਅੱਖਰ ਅੱਖਰ ਸਚ ਹੈ, ਪਖੰਡ ਨਾਲ ਖਾਨਦਾਨ ਨੂੰ ਨਮੋਸ਼ੀ ਮਿਲਦੀ ਹੈ)
ਹਰਫੂਨ ਮੌਲਾ: ਸਰਬਕਲਾ ਚਤੁਰ
ਵੱਡੇ ਸ਼ਾਹਰ ਵਿਚ ਹਰਫ਼ਨਮੌਲਾ ਪੈਰ ਲਾ ਘਿਨਦੈ।
(ਵੱਡੇ ਸ਼ਹਿਰ ਵਿਚ ਸਰਬਕਲਾ ਚਤੁਰ ਪੈਰ ਲਾ ਲੈਂਦਾ ਹੈ)

ਹਰਫ਼ਲਿਆ: ਘਬਰਾ ਕੇ ਡੋਲਿਆ
ਹਰਵਲਿਆ ਕਿਉਂ ਵੱਹੈਂ, ਤਕੜਾ ਥੀ, ਮੋਰਚਾ ਫਤਹ ਥੀਸੀ।
(ਘਬਰਾ ਕੇ ਡੋਲਿਆਂ ਕਿਉਂ ਫਿਰਦੈ, ਤਕੜਾ ਹੋ, ਜਿਤ ਹੋ ਜਾਵੇਗੀ)
ਹਰਮ: ਜ਼ਨਾਨ ਖਾਨਾ
ਨਵਾਬਾਂ ਦੇ ਹਰਮਾਂ ਵਿਚ ਹੀਜੜੇ ਸੇਵਕ ਹੁੰਦੇ ਸਨ।
(ਨਵਾਬਾਂ ਦੇ ਜ਼ਨਾਨਖਾਨਿਆਂ ਵਿਚ ਖੁਸਰੇ ਨੌਕਰ ਹੁੰਦੇ ਹਨ)
ਹਰਾਸ: ਡਰਿਆ ਹੋਇਆ/ ਬੇਚੈਨ
ਧਾੜਵੀ ਧੜਵੈਲ ਮੀਂਹ ਰਾਤੇ ਧਾੜੇ ਮਾਰਨ ਤੇ ਜਨਤਾ ਹਸ ਹੈ।
(ਲਟੇਰੇ-ਧੱਕੜ ਦਿਨ ਰਾਤ ਲੁਟਦੇ ਨੇ ਤੇ ਜਨਤਾ ਡਰੀ ਹੋਈ/ਬੇਚੈਨ ਹੈ)
ਹਰਾਮ: ਲੁੱਟ ਦਾ ਮਾਲ
ਹਰਾਮ ਦਾ ਮਾਲ ਤੇ ਡਾਂਗਾ ਦੇ ਗਜ਼।
(ਲੁਟ ਦਾ ਮਾਲ ਅਤੇ ਬੇਪਰਵਾਹ ਖਰਚ)
ਹਰਾਰਤ: ਕੰਸਥੋੜਾ ਬੁਖਾਰ/ ਭੁੱਖ
ਮੀਂਹ ਚੜ੍ਹ ਦੇ ਹੀ ਪਿੰਡਾ ਹਰਾਰਤ ਮੰਨਦਾ ਹੈ।
(ਦਿਨ ਚੜਦਿਆਂ ਹੀ ਸਰੀਰ ਕੰਸ/ਭੁੱਖ/ਹਲਕਾ ਬੁਖਾਰ ਮੰਨਦਾ ਹੈ)
ਹਲ: ਹਿੱਲ
ਅਗਲਿਆਂ ਏਹਾ ਬਾਨਣੂ ਬਧੇ, ਹਲ ਕੇ ਡਿਖਾਵੇ।
(ਅਗਲਿਆਂ ਐਸਾ ਪ੍ਰਬੰਧ ਕੀਤਾ ਹੈ, ਹਿੱਲ ਕੇ ਵਿਖਾਏ)
ਹਲਕ: ਗਲਾ/ਸੰਘ
ਘਿਰਾਹੀਂ ਮੈਂਡੇ ਹਲਕ ਚੂੰ ਲੰਘੇ ਤਾਂ ਡਸਾਂ ਨਾ।
(ਗਰਾਹੀਂ ਮੇਰੇ ਸੰਘੋ ਲੰਘੇ ਤਾਂ ਦਸਾਂ ਨਾਂ)
ਹਲਕਾਰਾ/ਹਰਕਾਰਾ: ਚਿੱਠੀ ਰਸਾਨ/ ਡਾਕੀਆ
ਕਚਾਰਹੀ ਤੂੰ ਆਇਆ ਹਲਕਾਰਾ/ਹਰਕਾਰਾ ਚਿੱਠੀ ਡੇ ਗਿਐ।
(ਕਚਿਹਰੀ ਤੋਂ ਆਇਆ ਚਿੱਠੀ ਰਸਾਨ ਚਿੱਠੀ ਦੇ ਗਿਆ ਹੈ)
ਹਲ: ਸਹੁੰ
ਚੋਣ ਪਿਛੁ ਹਲਫ਼ ਲੈ ਕੇ ਹੀ ਪੂਰਾ ਮੰਬਰ ਬਣੀਦੈ।
(ਚੋਣ ਬਾਦ ਸਹੁੰ ਚੁਕ ਕੇ ਹੀ ਪੂਰਾ ਮੈਂਬਰ ਬਣ ਸਕਦੇ ਹਾਂ)
ਹਵਾ ਝਪਣਾ: ਟਹਿਲਣਾ
ਅਗਲਿਆਂ ਬਾਗ ਵਿਚ ਹਵਾ ਝਪਦੇ ਤੂੰ ਭੁੰਨ ਸਟਿਆ
(ਅਗਲਿਆਂ ਬਾਗ ਵਿਚ ਟਹਿਲਦੇ ਨੂੰ ਭੁੰਨ ਦਿੱਤਾ)
ਹਵਾੜ: ਭੇਦ
ਛੋਹਰਾਂ ਮੱਤਾ ਪਕਾ ਕੇ ਕਾਰਾ ਕੀਤੈ, ਹਵਾੜ ਨੰਨ੍ਹੇ ਕਢੀ।
(ਮੁੰਡਿਆਂ ਸਲਾਹ ਕਰਕੇ ਕਰਤੂਤ ਕੀਤੀ ਹੈ, ਭੇਦ ਨਹੀਂ ਦਿੱਤਾ)

ਹਾ: ਆਹੋ
ਹਾ, ਤੁਸੀਂ ਕੀ ਗਲ ਮੈਂ ਸੁਣ ਘਿੱਧੀ ਹਿਮ।
(ਆਹੋ, ਤੇਰੀ ਗਲ ਮੈਂ ਸੁਣ ਲਈ ਹੈ)
ਹਾਸਲ ਤਫ਼ਰੀਕ: ਵਾਧਾ ਘਾਟਾ
ਹਿਸਾਬ ਗਿਣ ਘਿਨ, ਹਾਸਲ ਤਫ਼ਰੀਕ ਮੈਕੂੰ ਡੇ।
(ਹਿਸਾਬ ਕਰ ਲੈ, ਵਾਧਾ ਘਾਟਾ ਮੈਨੂੰ ਦੇ)
ਹਾਜਤ: ਕਸਰ
ਤੈਂ ਕਾਈ ਹਾਜਤ ਪਿੱਛਾ ਛੋੜੀ ਹੋਈ।
(ਤੂੰ ਕੋਈ ਕਸਰ ਪਿੱਛੇ ਰਹਿਣ ਦਿਤੀ ਹੈ)
ਹਾਫ਼ਜ਼ ਰਾਖਾ / ਮੁਨਾਖਾ ਮੁਸਲਮਾਨ
ਖੁਦਾ ਹਾਫ਼ਜ਼ ਥੀਵਿਸ, ਡਿੱਤੂ ਹਾਫ਼ਜ਼ ਹੈ ਤੇ ਕੁਰਾਨ ਸੁਣਾ ਡੀਂਦੈ।
(ਰੱਬ ਰਾਖਾ ਹੋਵਿਸ, ਡਿੱਤੂ ਮੁਨਾਖਾ ਹੈ ਤੇ ਕੁਰਾਨ ਸੁਣਾ ਦਿੰਦੈ)
ਹਾਮਲਾ: ਪੇਟ ਤੋਂ
ਕੇਈ ਰਾਖਸ ਸਨ, ਹਾਮਲਾ ਕੂੰ ਵੀ ਚੀਰ ਸੁਟਿਆਨੇ।
(ਕੋਈ ਰਾਖਸ ਸਨ, ਪੇਟ ਤੋਂ ਔਰਤ ਨੂੰ ਵੀ ਪਾੜ ਸੁਟਿਆ)
ਹਾੜ /ਹਾੜਨਾ: ਜਾਂਚ ਕਰਨਾ/ਤੋਲਣਾ
ਢੇਰ ਜਵਾਂ ਦਾ ਹੇ, ਹਾੜ ਸਕਲੈ ਕਿ ਹਾੜ੍ਹੂੰ।
(ਜੌਆਂ ਦੀ ਢੇਰੀ ਹੈ, ਜਾਂਚ ਸਕਦੈ ਕਿ ਤੋਲੀਏ)
ਹਾਂ ਸੜੀ: ਗੁਸੈਲ
ਹੋ ਤਾਂ ਹਾਂ ਸੜੀ ਰੰਨ, ਵੱਤ ਵੀ ਗਲ ਛੇੜ ਡੇਧੇ ਹਾਂਏ।
(ਹੈ ਤਾ ਗੁਸੈਲ ਤੀਵੀਂ, ਫਿਰ ਵੀ ਗਲ ਤੋਰ ਵੇਖਦੇ ਹਾਂ)
ਹਾਂ ਸੁਸਣਾ/ਹਾਂ ਖੁਸਣਾ: ਦਿਲ ਘਟਣਾ
ਕਿਉਂ ਹਾਂ ਸੁਸਦਈ/ਖੁਸਦਈ, ਤੈਕੁੰ ਹਰਜ ਨਾ ਥੀਸੀ
(ਕਿਉਂ ਦਿਲ ਘਟਦੈ ਤੇਰਾ, ਤੈਨੂੰ ਘਾਟਾ ਨਾ ਹੋਊ)
ਹਿਆਉਂ: ਦਿਲ
ਜੇ ਤੂੰ ਪ੍ਰਿਆ ਦੀ ਸਿੱਕ ਹਿਆਉਂ ਨਾ ਠਾਹੇ ਕਹੀਦਾ।
(ਜੇ ਤੈਨੂੰ ਪ੍ਰੀਤਮ ਦੀ ਤਾਂਘ ਹੈ ਤਾਂ ਕਿਸੇ ਦਾ ਦਿਲ ਨਾ ਦੁਖਾ)
ਹਿੱਕ: ਇੱਕ
ਹਿੱਕ ਬੈਅ ਨਾਲ ਕਿਉਂ ਭਿੜਦੇ ਪਏ ਹੋ, ਹੋਸ਼ ਕਰੋ।
(ਇੱਕ ਦੂਜੇ ਨਾਲ ਕਿਉਂ ਲੜ ਰਹੇ ਹੋ, ਹੋਸ਼ ਕਰੋ)
ਹਿੱਕ ਹਿੱਕੜੀ: ਨਿਬੇੜਾ
ਜੁਲੋ ਜੁਲਾਹੇਂ, ਹਿੱਕ ਹਿਕੜੀ ਕਰਕੇ ਵਲਸੂੰ।
(ਚਲੋ ਚਲੀਏ, ਨਿਬੇੜਾ ਕਰਕੇ ਮੁੜਾਂਗੇ)

ਹੁੱਕਾ ਭਰਨਾ: ਸੇਵਾ ਕਰਨੀ
ਸਾਲ ਭਰ ਹੁੱਕਾ ਭਰਦਾ ਰਿਹਾਂ, ਲੋੜ ਵੇਲੇ ਠੁੱਠ ਡਿਖਾਇਸ।
(ਸਾਲ ਭਰ ਸੇਵਾ ਕੀਤੀ, ਲੋੜ ਵੇਲੇ ਕੋਰੀ ਨਾਂਹ ਕਰ ਦਿਤੀ ਹੈ)
ਹੁੱਟਣਾ: ਦਿਲ ਛਡਣਾ
ਸ਼ਰੀਕਾਂ ਨੂੰ ਜ਼ੋਰ ਲਾਏ, ਹਾਰ ਹੁੱਟ ਕੇ ਬਹਿ ਥਏਨ।
(ਸ਼ਰੀਕਾਂ ਬਹੁਤ ਜ਼ੋਰ ਲਾਏ, ਹਾਰ ਕੇ ਦਿਲ ਛੱਡ ਕੇ ਬੈਠ ਗਏ ਨੇ)
ਹੁੱਲਣਾ: ਫੈਲ ਜਾਣਾ
ਗਲ ਹੌਲੀ ਪਏ ਹੇ ਕਿ ਹੁਲੜ ਵਸਨ।
(ਗਲ ਫੈਲ ਚੁੱਕੀ ਹੈ ਕਿ ਦੰਗੇ ਹੋਣਗੇ)
ਹੁਲਾਸ ਖ਼ੁਸ਼ੀ ਦੀ ਤੀਂਘੜ
ਢੇਰ ਹੁਲਾਸ ਵਿਚ ਨਾ ਆਵੋ, ਸ਼ਰੀਕ ਹੋਜੇ ਵੀ ਡਾਢੇ ਹਿਨ।
(ਬਹੁਤੇ ਖੁਸ਼ੀ ਵਿਚ ਨਾ ਤੀਂਘੜੋ, ਸ਼ਰੀਕ ਅਜੇ ਵੀ ਜ਼ੋਰਾਵਰ ਨੇ)
ਹੂੰਗਰ: ਬੇਸੁਰਤ ਘੁਰਾੜੇ
ਸੁਰਤ ਕਾਈ ਨਿਸ, ਬਸ ਹੂੰਗਰ ਮਰੀਦਾ ਪਿਐ।
(ਸੁਰਤ ਕੋਈ ਨਹੀਂ ਬਸ ਘੁਰਾੜੇ ਮਾਰ ਰਿਹਾ ਹੈ)
ਹੂੜ: ਮੂਰਖ
ਹੁੜ ਮੱਤ ਛੋੜ ਤੇ ਵਡੱਕਿਆਂ ਦੇ ਆਖੇ ਲਗ।
(ਮੂਰਖ ਮੱਤ ਛੱਡ ਤੇ ਬਜ਼ੁਰਗਾਂ ਦਾ ਕਿਹਾ ਮੰਨ)
ਹੇਚ: ਘਟੀਆ
ਉਨੀਂ ਹੇਚ ਨਾ ਗਿਣ, ਖਾਨਦਾਨੀ ਬੰਦੇ ਹਨ।
(ਉਨ੍ਹਾਂ ਨੂੰ ਘਟੀਆ ਨਾ ਸਮਝ, ਖਾਨਦਾਨੀ ਬੰਦੇ ਹਨ)
ਹੇਜ: ਪਿਆਰਾ
ਬੈ ਦੇ ਬਚੜੇ ਕੂੰ ਹੇਜਲਾ ਕੀਤਈ, ਧੋਖਾ ਖਾਸੇਂ।
(ਬਿਗਾਨੇ ਪੁੱਤ ਨੂੰ ਪਿਆਰਾ ਕੀਤਾ ਹਈ, ਧੋਖਾ ਖਾਵੇਂਗਾ)
ਹੇਥੇ: ਇੱਥੇ
ਹੇਥੇ ਲਾਈ ਵੱਦੈ, ਪਤਾ ਹੇਈ ਕੇਡੇ ਜ਼ਾਲਮ ਹਿਨ।
(ਇੱਥੇ ਯਾਰੀ ਲਾਈ ਫਿਰਦਾ ਹੈ, ਜਾਣਦਾ ਹੈ ਕਿੰਨੇ ਜ਼ਾਲਮ ਨੇ)
ਹੇੜ: ਟੋਲੀ
ਫਿਟੜੀਆਂ ਦੇ ਵੇਟਾਂ ਦੀ ਹੇੜ ਹੇ, ਵੇਲੇ ਤੇ ਨਾ ਪਕਰਸੀ
(ਵਿਗੜੈਲਾਂ ਦੀ ਟੋਲੀ ਹੈ, ਮੌਕੇ ਤੇ ਨਹੀਂ ਬਹੁੜੇਗੀ)
ਹੈਰਤ: ਹੈਰਾਨੀ
ਸਾਰੀ ਵਾਹਰ ਹੈਰਤ ਵਿਚ ਸੀ, ਪੈੜ ਹਿੱਕ ਤੂੰ ਡੂ ਥੀ ਗਈ।
(ਸਾਰੀ ਵਾਹਰ ਹੈਰਾਨੀ ਵਿਚ ਸੀ, ਪੈੜ ਇੱਕ ਤੋਂ ਦੋ ਹੋ ਗਈ)

ਹੋੜ: ਰੋਕ
ਹੋੜ ਵਣ ਬਚੜੇ ਕੂੰ, ਭਾਅ ਨਾਲ ਨਾ ਭਿੜੇ।
(ਰੋਕ ਨੀ ਪੁਤਰ ਨੂੰ, ਅੱਗ ਨਾਲ ਨਾ ਟੱਕਰੇ)
ਹੌਦੀ/ਹੌਦਾ: ਚੁਬਚਾ/ਹਾਥੀ ਉਪਰ ਪਾਲਕੀ
ਹੌਦੀ ਵਿਚ ਪਾਣੀ ਤੇ ਹੌਦੇ ਵਿਚ ਰਾਣੀ, ਅਲ੍ਹਾ ਦੀ ਮੇਹਰ।
(ਚੁਬਚੇ ਵਿਚ ਪਾਣੀ ਤੇ ਹਾਥੀ ਉਪਰ ਪਾਲਕੀ ਵਿਚ ਰਾਣੀ, ਰੱਬੀ ਕ੍ਰਿਪਾ)
ਹੌਲ ਪੈਣਾ: ਘਬਰਾਹਟ ਹੋਣੀ
ਕਰਜ਼ੇ ਦੀ ਪੰਡ ਸੁਣਕੇ, ਵਾਰਸਾਂ ਕੂੰ ਹੌਲ ਪੋਣੇ ਹੀ ਸਨ।
(ਕਰਜ਼ੇ ਦੀ ਪੰਡ ਸੁਣਕੇ ਵਾਰਸਾਂ ਨੂੰ ਘਬਰਾਹਟ ਹੋਣੀ ਹੀ ਸੀ)
ਹੌਲਾ ਕਰਨਾ: ਬੇਇਜ਼ਤ ਕਰਨਾ
ਭੈੜੀਏ, ਖੌਂਦ ਕੂੰ ਪਰੇ ਵਿਚ ਹੌਲਾ ਨਾਹੀ ਕਰਨਾ।
(ਅੜੀਏ, ਘਰ ਵਾਲੇ ਨੂੰ ਸੱਥ ਵਿਚ ਬੇਇਜ਼ਤ ਨਹੀਂ ਸੀ ਕਰਨਾ)

(ਕ)



ਕਉ: ਬਿੜਕ
ਰਾਤੀਂ ਪੁਲਸ ਪੋਸੀ, ਜ਼ਰਾ ਕਉ ਰਖਿਆਏ।
(ਰਾਤੀਂ ਪੁਲਸ ਪਵੇਗੀ, ਜ਼ਰਾ ਬਿੜਕ ਰਖਿਆ ਜੇ)
ਕੱਸਾ: ਘਟ/ਘਟੀਆ
ਹਿੱਕ ਤਾਂ ਮਾਲ ਕੱਸਾ ਹੇ ਤੇ ਡੂਝਾ ਕਸਾ ਤੋਲਦੈਂ।
(ਇੱਕ ਤਾਂ ਮਾਲ ਘਟੀਆ ਹੈ ਤੇ ਦੂਜਾ ਘਟ ਤੋਲ ਰਿਹਾ ਹੈਂ)
ਕਸਬ: ਹੁਨਰ
ਕਾਈ ਕਸਬ ਸਿਖੈਨੇ, ਰੋਟੀ ਧੋਰੇ ਥੀਵਣ।
(ਕੋਈ ਹੁਨਰ ਸਿਖਾਉ, ਰੋਜ਼ੀ ਸਿਰ ਹੋ ਜਾਣ)
ਕਸਰ: ਘਾਟਾ/ਬੀਮਾਰੀ
ਕਸਰ ਇਹ ਰਹੀ ਬਈ ਓਪਰੀ ਕਸਰ ਆਧੇ ਰਹੇ ਤਾਂ ਇਲਾਜ ਨਾ ਥਿਆ।
(ਘਾਟ ਇਹ ਰਹੀ ਕਿ ਓਪਰੀ ਬਿਮਾਰੀ ਦਸਦੇ ਰਹੇ ਤੇ ਇਲਾਜ ਨਾ ਹੋਇਆ)
ਕਸੀਰਾ: ਪੁਰਾਣਾ ਸਿੱਕਾ 1/4 ਪੈਸਾ/ 1/128 ਰੁਪਿਆ/ਧੇਲੇ ਦਾ ਅੱਧ
ਕੈਂਹ ਜ਼ਮਾਨੇ ਕਸੀਰੇ ਦੀ ਸ਼ੈ ਨਾਲ ਬਾਲ ਵਿਲਾ ਘਿਨਦੇ ਹਾਸੇ।
(ਕਿਸੇ ਜ਼ਮਾਨੇ ਰੁਪਏ ਦੇ ਇਕ ਸੌ ਅਠਾਈਵੇਂ ਹਿੱਸੇ ਦੀ ਚੀਜੀ ਨਾਲ
ਬਾਲ ਵਿਰਾ ਲਈਦੇ ਸੀ)
ਕਹਾਵਤ: ਅਖੌਤ
ਕਹਾਵਤਾਂ ਨਾਲ ਡਿੱਤੀ ਸਿਖਿਆ ਪੱਕੀ ਪੱਲੇ ਪੂੰਦੀ ਹੇ।
(ਅਖੌਤਾਂ ਨਾਲ ਦਿਤੀ ਮੱਤ ਪੱਕੇ ਤੌਰ ਤੇ ਪੱਲੇ ਪੈਂਦੀ ਹੈ)