ਸਮੱਗਰੀ 'ਤੇ ਜਾਓ

ਵਿਚਕਾਰਲੀ ਭੈਣ/ਪਰਿਣੀਤਾ!/੩.

ਵਿਕੀਸਰੋਤ ਤੋਂ

੩.

ਚਾਰੂ ਬਾਲਾ ਦੀ ਮਾਂ ਮਨੋਰਮਾ ਨੂੰ ਤਾਸ਼ ਖੇਡਨ ਵਰਗੀ ਪਿਆਰੀ ਚੀਜ਼ ਦਨੀਆਂ ਵਿਚ ਹੋਰ ਕੋਈ ਨਹੀਂ ਸੀ। ਪਰ ਖੇਲਣ ਦਾ ਜਿੰਨਾ ਸ਼ੌਕ ਸੀ ਉੱਨੀ ਜਾਚ ਨਹੀਂ ਸੀ। ਉਸਦੀ ਇਹ ਘਾਟਾ ਲਲਿਤਾ ਪੂਰਾ ਕਰ ਦੇਂਂਦੀ ਸੀ। ਇਹ ਬਹੁਤ ਚੰਗਾ ਖੇਲਣਾ ਜਾਣਦੀ ਸੀ, ਮਨੋਰਮਾ ਦੇ ਮਾਮੇ ਦੇ ਪੁਤ ਭਰਾ ਗਿਰੀ ਨੰਦ ਦੇ ਆਉਣ ਤੇ ਇਹਨਾਂ ਦੇ ਘਰ ਦੁਪਹਿਰ ਨੂੰ ਖੂਬ ਤਾਸ਼ ਖੇਲ ਜਾਂਦੀ ਸੀ। ਗਿਰੀ ਨੰਦ ਆਦਮੀ ਸੀ ਤੇ ਖੇਲਦਾ ਵੀ ਚੰਗਾ ਸੀ ਸੋ ਉਹਦੇ ਟਾਕਰੇਤੇ ਲਲਿਤਾ ਦੀ ਲੋੜ ਜਰੂਰ ਪੈ ਜਾਂਦੀ ਸੀ। ਥੀਏਟਰ ਵੇਖਣ ਤੋਂ ਦੂਜੇ ਦਿਨ ਜਦ ਤੀਕ ਸਮੇਂ ਸਿਰ ਲਲਿਤਾ ਮਨੋਰਮਾ ਦੇ ਕੋਲ ਨ ਪੁਜ ਸਕੀ ਤਾਂ ਉਹਨਾਂ ਸੱਦਣ ਲਈ ਮਹਿਰੀ ਭੇਜੀ। ਲਲਿਤਾ ਉਸ ਵੇਲੇ ਕਿਸੇ ਛੋਟੀ ਜਹੀ ਕਾਪੀ ਤੇ ਅੰਗ੍ਰੇਜ਼ੀ ਵਿਚ ਅਨੁਵਾਦ ਕਰ ਰਹੀ ਸੀ। ਸੋ ਨ ਗਈ।

ਉਹਦੀ ਸਹੇਲੀ ਵੀ ਆਈ ਪਰ ਕੁਝ ਨ ਕਰ ਸਕੀ। ਅਖੀਰ ਨੂੰ ਮਨੋਰਮਾ ਆਪ ਆਈ ਤੇ ਉਹਦੀ ਕਾਪੀ ਕੂਪੀ ਪਰ੍ਹਾਂ ਸੁੱਟ ਕੇ ਆਖਣ ਲੱਗੀ, ਉਠ! ਵੱਡੀ ਹੋਕੇ ਤੂੰ ਮਜਿਸਟਰੇਟੀ ਨਹੀਂ ਕਰਨੀ, ਤਾਸ਼ ਹੀ ਖੇਲਣੀ ਹੈ। ਚਲ!'

ਲਲਿਤਾ ਬੜੀ ਕੁੜਿਕੀ ਵਿਚ ਫਸ ਗਈ। ਰੋਣਹਾਕੀ ਹੋਕੇ ਬੋਲੀ, 'ਅੱਜ ਤਾਂ ਕਿਸੇ ਤਰਾਂ ਵੀ ਨਹੀਂ ਜਾਇਆ ਜਾਂਦਾ ਕੱਲ ਆ ਜਾਵਾਂਗੀ।' ਮਨੋਰਮਾ ਨੇ ਇਕ ਨ ਸੁਣੀ ਤੇ ਉਸਦੀ ਮਾਸੀ ਨੂੰ ਆਖਕੇ ਲੈ ਗਈ। ਏਸਤਰਾਂ ਜਾਕੇ ਉਹਨੂੰ ਗਿਰੀ ਨੰਦ ਦੇ ਮੁਕਾਬਲੇ ਵਿਚ ਤਾਸ਼ ਖੇਡਣੀ ਪਈ। ਪਰ ਖੇਲ ਸੁਆਦੀ ਨਹੀਂ ਹੋਇਆ। ਉਹ ਆਪਣਾ ਮਨ ਹੀ ਨਹੀਂ ਲਾ ਸਕੀ। ਜਿਨਾਂ ਚਿਰ ਬੈਠੀ ਦੋ ਚਿਤੀ ਜਿਹੀ ਬੈਠੀ ਰਹੀ ਤੇ ਫੇਰ ਉਠਕੇ ਤੁਰ ਪਈ। ਜਾਂਦੀ ਵਾਰੀ ਗਿਰੀਨੰਦ ਨੇ ਆਖਯਾ, 'ਕੱਲ ਤੁਸਾਂ ਪੈਸੇ ਭੇਜ ਦਿਤੇ ਪਰ ਗਏ ਨਹੀਂ ਕਲ ਫੇਰ ਚਲੋ?"

ਲਲਿਤਾ ਨੇ ਹੌਲੀ ਜਹੀ ਸਿਰ ਹਿਲਾਕੇ ਆਖਿਆ, "ਨਹੀਂ ਮੇਰੀ ਤਬੀਅਤ ਬਹੁਤ ਖਰਾਬ ਹੋ ਰਹੀ ਸੀ। ਇਹ ਆਖਕੇ ਲਲਿਤਾ ਛੇਤੀ ਨਾਲ ਚਲੀ ਗਈ। ਅੱਜ ਸਿਰਫ ਸ਼ੇਖਰ ਦੇ ਡਰ ਨਾਲ ਹੀ ਉਹਦਾ ਮਨ ਖੇਲ ਵਿਚ ਨਹੀਂ ਸੀ ਲੱਗਾ, ਇਹ ਗੱਲ ਨਹੀਂ ਸੀ। ਉਹਨੂੰ ਖੁਦ ਵੀ ਬੜੀ ਸ਼ਰਮ ਆ ਰਹੀ ਸੀ।

ਸ਼ੇਖਰ ਦੇ ਘਰ ਵਾਂਗੂੰ ਇਸ ਘਰ ਵਿਚ ਵੀ ਉਹ ਛੋਟੀ ਹੁੰਦੀ ਹੀ ਆ ਜਾ ਰਹੀ ਹੈ। ਜਿੱਦਾਂ ਘਰ ਵਾਲਿਆਂ ਦੇ ਸਾਹਮਣੇ ਫਿਰਦੀ ਰਹੀ ਹੈ ਇਸੇ ਤਰ੍ਹਾਂ ਇੱਥੇ ਵੀ ਸਾਰਿਆਂ ਦੇ ਸਾਹਮਣੇ ਫਿਰ ਰਹੀ ਹੈ। ਇਸੇ ਕਰਕੇ ਚਾਰੂ ਦੇ ਮਾਮੇ ਦੇ ਸਾਹਮਣੇ ਆਉਣੋ ਜਾਂ ਗੱਲ ਬਾਤ ਕਰਨੋਂ ਉਹਨੇ ਕੋਈ ਸੰਕੋਚ ਨਹੀਂ ਕੀਤਾ। ਅਜ ਸਾਰਾ ਦਿਨ ਤਾਸ਼ ਖੇਡਦਿਆਂ ੨ ਉਹਨੂੰ ਇਹੋ ਹੀ ਮਲੂਮ ਹੁੰਦਾ ਰਿਹਾ ਹੈ ਕਿ ਬਹੁਤ ਸਾਰੀ ਵਾਕਫੀ ਪੈ ਜਾਣ ਨਾਲ ਗਿਰੀਨੰਦ ਉਸਨੂੰ ਬਹੁਤ ਪਿਆਰ ਨਾਲ ਵੇਖਦਾ ਰਿਹਾ ਹੈ। ਪੁਰਸ਼ ਦਾ ਕਿਸੇ ਇਸਤਰੀ ਨੂੰ ਪਿਆਰ ਦੀ ਨਿਗਾਹ ਨਾਲ ਵੇਖਣਾ ਕਿੰਨੀ ਸ਼ਰਮ ਦੀ ਗੱਲ ਹੈ, ਇਸਦਾ ਇਹਨੂੰ ਪਹਿਲਾਂ ਕਦੇ ਖਿਆਲ ਵੀ ਨਹੀਂ ਸੀ ਆਇਆ।

ਘਰ ਵਿਚ ਜਰਾ ਚਿਰ ਹੋਣ ਕਰਕੇ ਉਹ ਝੱਟ ਪੱਟ ਸ਼ੇਖਰ ਦੇ ਕਮਰੇ ਵਿਚ ਜਾ ਪੁਜੀ ਤੇ ਕੰਮ ਵਿਚ ਲੱਗ ਗਈ। ਛੋਟੀ ਹੁੰਦੀ ਤੋਂ ਹੀ ਇਸ ਕਮਰੇ ਦਾ ਛੋਟਾ ਮੋਟਾ ਕੰਮ ਇਸੇ ਨੂੰ

(੮੨)

ਕਰਨਾ ਪੈਂਦਾ ਸੀ । ਕਿਤਾਬਾਂ ਚੁੱਕ ਕੇ ਠੀਕ ਠਾਕ ਤਰੀਕੇ ਤੇ ਰੱਖਣੀਆਂ, ਮੇਜ਼ ਸਜਾ ਦੇਣਾ, ਦਵਾਤਾਂ ਕਾਗਜ਼ ਝਾੜ ਪੂੰਝਕੇ ਨਵੇਂ ਸਿਰਿਓ ਰੱਖ ਦੇਣੇ, ਇਹ ਸਭ ਕੰਮ ਇਹਦੇ ਬਿਨਾਂ ਹੋਰ ਕੋਈ ਨਹੀਂ ਸੀ ਕਰਦਾ । ਸੱਤਾਂ ਦਿਨਾਂ ਦੀ ਲਾਪਰਵਾਹੀ ਕਰਕੇ ਬਹੁਤ ਸਾਰਾ ਕੰਮ ਇਕੱਠਾ ਹੋਗਿਆ ਸੀ। ਇਹ ਸਭ ਕੁਝ ਉਹ ਸ਼ੇਖਰ ਦੇ ਆਉਣ ਤੋਂ ਪਹਿਲਾਂ ਠੀਕ ਕਰ ਦੇਣ ਦੇ ਖਿਆਲ ਤੋਂ ਖੂਬ ਕਮਰਕਸੇ ਕਰਕੇ ਲੱਗ ਗਈ ਸੀ।

ਲਲਿਤਾ ਭਵਨੇਸ਼ਰੀ ਨੂੰ ਮਾਂ ਆਖਦੀ ਸੀ। ਮੌਕਾ ਮਿਲਣ ਤੇ ਇਹ ਇਹਦੇ ਕੋਲ ਹੀ ਰਿਹਾ ਕਰਦੀ ਸੀ। ਉਹ ਇਸ ਘਰ ਦੇ ਕਿਸੇ ਨੂੰ ਵੀ ਗੈਰ ਨਹੀਂ ਸੀ ਸਮਝਦੀ ਹੁੰਦੀ, ਏਸ ਕਰਕੇ ਉਹਨੂੰ ਵੀ ਕੋਈ ਗੈਰ ਨਹੀਂ ਜਾਣਦਾ। ਅੱਠਾਂ ਸਾਲਾਂ ਦੀ ਉਮਰ ਵਿਚ ਹੀ ਉਹਦੇ ਮਾਂ ਪਿਉ ਮਰ ਗਏ ਸਨ। ਤੇ ਵਿਚਾਰੀ ਨਾਨਕੇ ਆ ਟਿਕੀ ਸੀ। ਤਦੋਂ ਤੋਂ ਹੀ ਭੈਣਾਂ ਵਾਂਗ ਉਹ ਸ਼ੇਖਰ ਦੇ ਲਾਗੇ ਚਾਗੇ ਫਿਰ ਫਿਰਾਕੇ ਪੜ੍ਹਨਾ ਲਿਖਣਾ ਸਿਖ ਕੇ ਜਵਾਨ ਹੋ ਰਹੀ ਸੀ।

ਉਹ ਸ਼ੇਖਰ ਦੇ ਪਿਆਰ ਦੀ ਹੱਕਦਾਰ ਹੈ, ਇਹ ਗਲ ਸਾਰੇ ਜਾਣਦੇ ਸਨ, ਪਰ ਇਹ ਗੱਲ ਕੋਈ ਨਹੀਂ ਸੀ ਜਾਣਦਾ ਕਿ ਇਹ ਪਿਆਰ ਹੁਣ ਕਿੱਥੋਂ ਤੱਕ ਪਹੁੰਚ ਚੁੱਕਾ ਹੈ। ਹੋਰ ਤਾਂ ਇਕ ਪਾਸੇ ਰਹੇ, ਲਲਿਤਾ ਨੂੰ ਖੁਦ ਵੀ ਪਤਾ ਨਹੀਂ ਸੀ। ਛੋਟੀ ਉਮਰ ਤੋਂ ਹੀ ਦੁਨੀਆਂ ਉਸਨੂੰ ਸ਼ੇਖਰ ਨਾਲ ਲਾਡ ਪਿਆਰ ਕਰਦਿਆਂ ਵੇਖਦੀ ਆਈ ਹੈ ਤੇ ਦੁਨੀਆਂ ਦੀ ਨਜ਼ਰ ਵਿਚ ਇਹ ਪਿਆਰ ਕਦੇ ਰੜਕਿਆ ਨਹੀਂ। ਨਾ ਕੋਈ

(੮੩)

ਹਰਕਤ ਹੀ ਐਹੋ ਜਹੀ ਹੋਈ ਹੈ ਕਿ ਲੋਕੀ ਸਿਰ ਹੋ ਜਾਣ। ਸੋ ਕਿਸੇ ਦਿਨ ਇਹ ਇਸ ਘਰ ਵਿਚ ਨੋਂਹ ਬਣ ਕੇ ਆ ਸਕਦੀ ਹੈ, ਇਹ ਤਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਨ ਲਲਿਤਾ ਦੇ ਘਰ ਵਾਲਿਆਂ ਨੂੰ, ਨ ਭਵਨੇਸ਼ਵਰੀ ਦੇ ਮਨ ਵਿਚ ਹੀ।

ਲਲਿਤਾ ਨੇ ਸੋਚਿਆ ਸੀ ਕਿ ਕੰਮ ਕਰਕੇ ਸ਼ੇਖਰ ਦੇ ਆਉਣ ਤੋਂ ਪਹਿਲਾਂ ਹੀ ਚਲੀ ਜਾਵਾਂਗੀ। ਪਰ ਕੁਝ ਮਗਨ ਜਹੀ ਹੋਣ ਕਰਕੇ ਉਹ ਘੜੀ ਨੂੰ ਵੇਖ ਹੀ ਨਹੀਂ ਸਕੀ। ਇਕ ਵਾਰੀ ਦਰਵਾਜ਼ੇ ਵਲੋਂ ਪੈਰਾਂ ਦਾ ਖੜਾਕ ਸੁਣਕੇ ਉਹ ਇਕ ਪਾਸੇ ਹੋ ਕੇ ਖਲੋ ਗਈ।
ਸ਼ੇਖਰ ਨੇ ਆਖਿਆ, "ਆ ਗਈ? ਕੱਲ ਕਿੰਨੀ ਕੁ ਰਾਤ ਗਈ ਮੁੜੇ ਸਾਓ ?"
ਲਲਿਤਾ ਨੇ ਕੋਈ ਜਵਾਬ ਨਹੀਂ ਦਿੱਤਾ! ਸ਼ੇਖਰ ਇਕ ਆਰਾਮ ਕੁਰਸੀ ਤੇ ਸਹਾਰਾ ਲੈ ਕੇ ਲੇਟ ਗਿਆ। ਬੋਲਿਆ, “ਮੁੜੇ ਕਦੋਂ? ਦੋ ਬਜੇ ਜਾਂ ਤਿੰਨ ਬਜੇ? ਮੂੰਹੋਂ ਗਲ ਕਿਉਂ ਨਹੀਂ ਨਿਕਲਦੀ?"
ਲਲਿਤਾ ਉਸੇ ਤਰਾਂ ਚੁਪ ਚਾਪ ਖਲੋਤੀ ਰਹੀ।
ਸ਼ੇਖਰ ਗੁੱਸੇ ਜਹੇ ਹੋਕੇ ਬੋਲਿਆ, ਥੱਲੇ ਜਾਓ ਮਾਂ ਸੱਦ ਰਹੀ ਹੈ।"
ਭਵਨੇਸ਼ਵਰੀ ਲੰਗਰ ਦੇ ਸਾਹਮਣੇ ਬੈਠੀ ਜਲ ਪਾਣੀ ਤਿਆਰ ਕਰ ਰਹੀ ਸੀ | ਲਲਿਤਾ ਕੋਲ ਜਾਕੇ ਆਖਣ ਲੱਗੀ, “ਮਾਂ ਮੈਨੂੰ ਸਦਿਆ ਸੀ?"
"ਨਹੀਂ।" ਇਹ ਆਖਕੇ ਉਹਨੇ ਲਲਿਤਾ ਦੇ ਚਿਹਰੇ 

(੮੪)

ਵੱਲ ਵੇਖਦਿਆਂ ਹੀ ਆਖਿਆ, "ਤੇਰਾ ਚਿਹਰਾ ਇਹੋ ਜਿਹਾ ਰੁਖਾ ਰੁਖਾ ਕਿਉਂ ਹੈ? ਕੀ ਅਜੇ ਤੱਕ ਕੁਝ ਖਾਧਾ ਪੀਤਾ ਨਹੀਂ?
ਲਲਿਤਾ ਨੇ ਸਿਰ ਹਿਲਾ ਦਿੱਤਾ।
ਭਵਨੇਸ਼ਵਰੀ ਨੇ ਆਖਿਆ, “ਚੰਗਾ । ਜਾਹ ਆਪਣੇ ਭਰਾ ਨੂੰ ਜਲ ਪਾਣੀ ਦੇ ਕੇ ਮੇਰੇ ਕੋਲ ਆ।"
ਲਲਿਤਾ ਥੋੜੇ ਚਿਰ ਨੂੰ ਜਲ ਪਾਣੀ ਦੀ ਤਸ਼ਤਰੀ ਲੈਕੇ ਉੱਡ ਗਈ। ਵੇਖਿਆ ਕਿ ਸ਼ੇਖਰ ਉਸੇ ਤਰਾਂ ਅੱਖਾਂ ਬੰਦ ਕਰਕੇ ਪਿਆ ਹੋਇਆ ਹੈ। ਦਫਤਰ ਵਾਲੇ ਕੱਪੜੇ ਵੀ ਨਹੀਂ ਬਦਲੇ। ਮੂੰਹ ਹੱਥ ਵੀ ਨਹੀਂ ਧੋਤਾ। ਕੋਲ ਜਾਕੇ ਉਹਨੇ ਹੌਲੀ ਜਹੀ ਆਖਿਆ, “ਜਲ ਪਾਣੀ ਲਿਆਈ ਹਾਂ।"
ਸ਼ੇਖਰ ਨੇ ਬਿਨਾਂਵੇਖੇ ਦੇ ਹੀ ਕਿਹਾ "ਕਿਤੇ ਏਥੇ ਰਖ ਜਾਹ।"
ਪਰ ਲਲਿਤਾ ਨੇ ਤਸ਼ਤਰੀ ਰੱਖੀ ਨਹੀ, ਖੜੀ ਰਹੀ। "ਕਦੋਂ ਤੱਕ ਖੜੀ ਰਹੇਂਗੀ ਲਲਿਤਾ, ਮੈਂ ਅੱਜੇ ਚਿਰਾਕਾ ਖਾਣਾ ਪੀਣਾਂ ਹੈ। ਤੂੰ ਰੱਖ ਕੇ ਚਲੀ ਜਾਹ।" ਦੋ ਤਿੰਨ ਮਿੰਟ ਚੁਪ ਰਹਿ ਕੇ ਸ਼ੇਖਰ ਬੋਲਿਆ।
ਲਲਿਤਾ ਚੁਪ ਚਾਪ ਖੜੀ ਮਨ ਹੀ ਮਨ ਵਿਚ ਗੁੱਸੇ ਹੋ ਰਹੀ ਸੀ । ਮਿੱਠੀ ਜਹੀ ਅਵਾਜ਼ ਵਿਚ ਕਹਿਣ ਲੱਗੀ, ਜਿੰਨਾ ਚਿਰ ਹੁੰਦਾ ਹੈ ਹੋ ਲੈਣ ਦਿਓ। ਮੈਨੂੰ ਵੀ ਥੱਲੇ ਕੋਈ ਕੰਮ ਨਹੀਂ।

ਸ਼ੇਖਰ ਅੱਖਾਂ ਖੋਲ ਕੇ ਹਸਦਾ ਹੋਇਆ ਬੋਲਿਆ, "ਖੈਰ ਮੂੰਹੋਂ ਗੱਲ ਤਾਂ ਨਿਕਲੀ। ਥੱਲੇ ਕੰਮ ਨਹੀਂ ਤਾਂ ਆਪਣੇ ਘਰ ਤਾਂ ਹੋ ਰਵੇਗਾ ਹੀ। ਜੇ ਉਥੇ ਵੀ ਨਹੀਂ ਤਾਂ ਪਰਲੇ ਗੁਆਂਢ ਵਾਲੇ ਘਰ ਹੀ ਹੋਵੇਗਾ, ਕਿਤੇ ਤਾਂ ਜ਼ਰੂਰ ਹੋਵੇਗਾ। ਕੋਈ ਇਕ ਘਰ ਤਾਂ ਤੇਰਾ ਹੈ ਨਹੀਂ ਲਲਿਤਾ?"

"ਹਾਂ ਇਹ ਤਾਂ ਹੈ ਈ।" ਇਹ ਆਖ ਕੇ ਜਲ ਪਾਣੀ ਦੀ ਤਸ਼ਤਰੀ ਮੇਜ਼ ਤੇ ਸੁੱਟ ਕੇ ਲਲਿਤਾ ਬੁੜ ਬੁੜ ਕਰਦੀ ਬਾਹਰ ਨੂੰ ਚਲੀ ਗਈ।

ਸ਼ੇਖਰ ਨੇ ਉੱਚੀ ਸਾਰੀ ਕਿਹਾ, “ਸ਼ਾਮ ਦੇ ਪਿੱਛੋਂ ਇਕ ਵਾਰੀ ਜ਼ਰੂਰ ਆਉਣਾ।"

"ਸੌ ਸੌ ਵਾਰ ਮੈਂ ਤਾਣਾ ਨਹੀਂ ਤਣ ਸਕਦੀ", ਆਖਦੀ ਹੋਈ ਲਲਿਤਾ ਚਲੀ ਗਈ ।

ਥੱਲੇ ਜਾਂਦਿਆਂ ਹੀ ਮਾਂ ਨੇ ਫੇਰ ਮੋੜਿਆ, ਭਰਾ ਨੂੰ ਜਲ ਪਾਣੀ ਤਾਂ ਦੇ ਆਈ, ਪਰ ਪਾਨ ਨਹੀਂ ਦਿੱਤਾ।

ਮੈਨੂੰ ਹੁਣ ਭਖ ਲੱਗੀ ਹੈ ਮਾਂ, ਮੈਥੋਂ ਨਹੀਂ ਜਾਇਆਂ ਜਾਂਦਾ। ਕੋਈ ਹੋਰ ਦੇ ਆਵੇ। ਇਹ ਆਖਕੇ ਉਹ ਬਹਿ ਗਈ।

ਮਾਂ ਨੇ ਉਹਦੇ ਰੁੱਸੇ ਹੋਏ ਮੂੰਹ ਵੱਲ ਵੇਖ ਕੇ ਆਖਿਆ, "ਚੰਗਾ ਤੂੰ ਖਾ ਪੀ ਲੈ ਮਹਿਰੀ ਹੱਥ ਭੇਜ ਦੇਂਦੀ ਹਾਂ।"

ਲਲਿਤਾ ਬਿਨਾ ਕਿਸੇ ਜਵਾਬ ਤੋਂ ਹੀ ਖਾਣ ਬਹਿ ਗਈ। ਉਹ ਥੀਏਟਰ ਦੇਖਣ ਨਹੀਂ ਗਈ ਫੇਰ ਵੀ ਸ਼ੇਖਰ ਨੇ ਉਹਨੂੰ ਡਾਂਟਿਆ ਸੀ, ਏਸ ਗੁਸੇ ਦੀ ਮਾਰੀ ਚਾਰ ਪੰਜ ਦਿਨ ਉਹ ਸ਼ੇਖਰ ਦੇ ਸਾਹਮਣੇ ਨਹੀਂ ਗਈ। ਸੁਵਾਦੀ ਗੱਲ ਇਹ ਕਿ ਉਂਞ ਉਹਦੇ ਕਮਰੇ ਦਾ ਸਾਰਾ ਕੰਮ ਉਹ ਕਰ ਦੇਂਦੀ ਰਹੀ ਹੈ, ਸ਼ੇਖਰ ਨੇ ਆਪਣੀ ਗਲਤੀ ਸਮਝਕੇ ਉਹਨੂੰ ਸਦਿਆ ਵੀ ਹੈ, ਪਰ ਉਹ ਨਹੀਂ ਗਈ।