ਸਮੱਗਰੀ 'ਤੇ ਜਾਓ

ਸੋਨੇ ਦੀ ਚੁੰਝ/ਗੱਜਨ ਮੱਲ

ਵਿਕੀਸਰੋਤ ਤੋਂ

ਗੱਜਨ ਮੱਲ

ਸ਼ਹਿਰਾਂ ਵਿਚ ਪੱਕੀਆਂ ਸੜਕਾਂ, ਤਸਵੀਰਾਂ ਬੋਲਨ ਵਾਲੇ ਸਿਨਮੇਂ, ਰਾਤ ਨੂੰ ਦਿਨ ਬਣਾ ਦੇਣ ਵਾਲੇ ਬਿਜਲੀ ਦੇ ਲਾਟੂ ਘਰ ਘਰ ਤੇ ਗਲੀ ਗਲੀ ਤੇ ਲਗੇ ਹੋਏ। ਦੇਸ ਪਰਦੇਸ ਦੀਆਂ ਗਲਾਂ ਦਿਨ ਵਿਚ ਕਈ ਵੇਰ ਦਸਨ ਵਾਲੇ ਰੇਡੀਓ, ਅਖਬਾਰ ਤੇ ਪੁਸਤਕਾਂ ਛਾਪਣ ਵਾਲੇ ਛਾਪੇ ਖਾਨੇ ਤੇ ਇਸ ਤਰ੍ਹਾਂ ਬੀਮਾਰਾਂ ਦੇ ਦੁਖ ਦੂਰ ਕਰਨ ਵਾਲੇ ਗਲੀ ਗਲੀ ਤੇ ਬਜ਼ਾਰ ਦੀ ਹਰ-ਪੰਜਵੀਂ ਦੁਕਾਨ ਨਾਲ ਡਾਕਟਰੀ ਦੁਕਾਨਾਂ ਦੀ ਭਰਮਾਰ ਹੈ ਬਜਾਜੀ, ਬਸਾਤੀ ਤੇ ਅੰਗਰੇਜ਼ੀ ਫੈਸ਼ਨ ਦੀਆਂ ਬੜੀਆਂ ਬੜੀਆਂ ਦੁਕਾਨਾਂ ਵਾਂਗ। ਪਰ ਭਦੌੜ ਵਿਚ ਇਹਨਾਂ ਗਲਾਂ ਵਿਚੋਂ ਕੋਈ ਗਲ ਭੀ ਨਹੀਂ ਹੈ। ਹੋਰ ਕੀ ਰੇਲ ਦਾ ਭੀ ਟੋਟਾ ਨਹੀਂ ਦਿਸਦਾ। ਪਰ ਫਿਰ ਭੀ ਇਸ ਨੂੰ ਸ਼ਹਿਰ ਆਖਦੇ ਹਨ, ਸ਼ਾਇਦ ਇਸ ਖਾਤਰ ਕਿ ਇਹ ਪਟਿਆਲੇ ਰਾਜ ਦੀ ਮੁਡਲੀ ਰਾਜ ਧਾਨੀ ਹੈ। ਤੇ ਸਰਦਾਰ ਰਾਜਿਆਂ ਵਾਂਗ ਕਿਲੇ ਵਿਚ ਰਹਿੰਦੇ ਹਨ।

ਜਿਨਾਂ ਦਿਨਾਂ ਦੀ ਅਸੀਂ ਗਲ ਕਰਦੇ ਆਂ ਓਨੀ ਦਿਨੀ ਭਦੌੜ ਇਸ ਕਰਕੇ ਨਹੀਂ ਉਘਾ ਸੀ ਕਿ ਪਟਿਆਲੇ ਰਾਜ ਦੀ ਇਹ ਪੁਰਾਣੀ ਰਾਜਧਾਨੀ ਸੀ। ਸਗੋਂ ਗੱਜਨ ਮੱਲ ਨੇ ਆਪਣੀ ਮਸ਼ਹੂਰੀ ਦੇ ਨਾਲ ਭਦੌੜ ਦਾ ਨਾਮ ਭੀ ਦੂਰ ਦੂਰ ਤਕ ਉਘਾ ਕਰ ਛਡਿਆ ਸੀ।

ਗੱਜਨ ਮੱਲ ਧਾਲੀਵਾਲਾਂ ਦੀ ਪਤੀ ਦਾ ਹੈ। ਇਹੀ ਇਕੋ ਇਕ ਭਦੌੜ ਵਿਚ ਪਤੀ ਹੈ ਜਿਸ ਦੇ ਵਸਨੀਕ ਧਰਤੀ ਦੇ ਮਾਲਕ ਨੇ। ਨਹੀਂ ਤਾਂ ਹੋਰ ਸਾਰੀਆਂ ਪਤੀਆਂ ਵਾਲੇ ਮੁਜ਼ਾਰੇ ਹਨ। ਪਤਾ ਨਹੀਂ ਇਸ ਪਤੀ ਦੇ ਲੋਕ ਕਿਵੇਂ ਜ਼ਮੀਨਾਂ ਦੇ ਮਾਲਕ ਬਣ ਗਏ? ਕੋਈ ਦਸਦਾ ਹੈ ਕਿ ਗੱਜਨ ਮੱਲ ਦਾ ਲਗੜ ਦਾਦਾ ਭੀ ਗੱਜਨ ਮੱਲ ਵਾਂਗ ਜਿਥੇ ਘੁਲਾਟੀਆਂ ਤਕੜਾ ਸੀ ਓਥੇ ਖਾਂਟ ਪਹਿਲੇ ਨੰਬਰ ਦਾ ਸੀ। ਇਸ ਦੇ ਰੋਹਬ ਤੋਂ ਡਰਦੇ ਸਰਦਾਰਾਂ ਨੇ ਦੋ ਹਜ਼ਾਰ ਘਮਾਵਾਂ ਧਰਤੀ ਦਾ ਮਾਲਕ ਇਸ ਨੂੰ ਬਣਾ ਦਿਤਾ। ਤੇ ਕੋਈ ਬੋਲਦਾ ਹੈ ਕਿ ਇਸ ਦਾ ਲਗੜ ਦਾਦਾ ਵਰਿਆਮ ਸਿੰਘ ਬਾਬਾ ਆਲਾ ਸਿੰਘ ਦਾ ਲੰਗੋਟੀਆ ਯਾਰ ਸੀ। ਜੁਆਨੀ ਦੇ ਮੁਢ ਵਿਚ ਦੋਹਾਂ ਨੇ ਕਈ ਡਾਕੇ ਇਕਠਿਆਂ ਮਾਰੇ ਸਨ। ਇਸ ਦੋਸਤੀ ਸਦਕਾ ਬਾਬਾ ਆਲਾ ਸਿੰਘ ਨੇ ਗੱਜਨ ਮੱਲ ਦੇ ਵਡਿਆਂ ਨੂੰ ਧਰਤੀ ਦੇ ਮਾਲਕ ਰਹਿਣ ਦਿਤਾ। ਇਹ ਗਲ ਵਧੇਰੇ ਦਿਲ ਨੂੰ ਜਚਦੀ ਹੈ।

ਪਰ ਸਮੇਂ ਦੇ ਚੱਕਰ ਨੇ ਗੱਜਨ ਮੱਲ ਦੇ ਪਿਤਾ ਸਰਮੁਖ ਸਿੰਘ ਪਾਸ ਦੋ ਘਮਾਂ ਤਿੰਨ ਕਨਾਲਾਂ ਹੀ ਧਰਤੀ ਰਹਿਣ ਦਿਤੀ। ਦੂਜੀ ਚਾਲੀ ਘਮਾਂ ਸਰਦਾਰਾਂ ਦੀ ਧਰਤੀ ਦੇ ਵਿਚ ਗੋਲ ਮੋਲ ਕਰ ਦਿਤੀ।

ਗੱਜਨ ਮੱਲ ਦੇ ਪਿਓ ਹਥੋਂ ਧਰਤੀ ਤਾਂ ਨਿਕਲ ਗਈ ਸੀ ਪਰ ਸੁਨਿਆਰਾ ਦੀ ਹਥੋੜੀ ਵਰਗੀ ਦੂਹਰੇ ਬੰਦ ਦੀ ਵਹੁਟੀ ਗੋਰੀ ਨਸ਼ੋਹ ਮਿਲ ਗਈ। ਜਿਸਦਾ ਨਾਮ ਚੰਦ ਕੌਰ ਸੀ। ਉਸ ਦੇ ਰੂਪ ਦੀ ਚਰਚਾ ਸਰਦਾਰਾਂ ਵਿਚ ਖਿਲਰ ਗਈ, ਸਰਦਾਰਨੀਆਂ ਵਿਚੋਂ ਇਕ ਭੀ ਸਰਦਾਰਨੀ ਚੰਦ ਕੌਰ ਜੇਹੀ ਸੁਹਣੀ ਸਰਦਾਰ ਨਹੀਂ ਵਿਆਹ ਸਕੇ। ਇਸ ਗਲ ਦਾ ਰੰਜ ਸਰਦਾਰਾਂ ਨੂੰ ਬੜਾ ਚੁਬਦਾ ਸੀ। ਸਰਦਾਰ ਕ੍ਰਿਪਾਲ ਸਿੰਘ ਤੇ ਰਾਜੇ ਕਰਤਾਰ ਸਿੰਘ ਨੇ ਬਥੇਰਾ ਯਤਨ ਕੀਤਾ ਕਿ ਚੰਦ ਕੌਰ ਨਾਲ ਕਿਵੇਂ ਯਾਰੀ ਗੰਡੀ ਜਾਵੇ। ਪਰ ਉਹਨਾਂ ਦਾ ਪੇਚ ਨਾ ਚਲਿਆ। ਕਈ ਵੇਰ ਚੰਦ ਕੌਰ ਨੂੰ ਚੁਕਣ ਲਈ ਉਹਨਾਂ ਆਦਮੀ ਵੀ ਭੇਜੇ ਪਰ ਓਹ ਭੀ ਸਰਮੁਖ ਸਿੰਘ ਦੇ ਡਰ ਤੋਂ ਡਰ ਬੂਹੇ ਕੋਲੋਂ ਹੋ ਮੁੜ ਆਏ। ਇਹ ਸੋਚੋ ਕਿ ਜਿਸ ਦੇ ਸਰਮੁਖ ਸਿੰਘ ਦਾ ਖੂੰਡਾ ਲਗ ਗਿਆ ਉਹ ਤਾਂ ਮਾਂ ਨੂੰ ਜੰਮਿਆਂ ਨਹੀਂ?

ਚੰਦ ਕੌਰ ਨੇ ਆਪਣੇ ਵਰਗੇ ਸੁਨਖੇ ਗੱਜਨ, ਸਰਦਾਰੀ ਤੇ ਅਰਜਨ ਪੁਤਰ ਜਨਮੇ ਤੇ ਨਰੋਏ ਸਰਮੁਖ ਸਿੰਘ ਜੇਹੇ। ਪਰ ਗੱਜਨ ਤਿੰਨਾ ਭਰਾਵਾਂ ਵਿਚੋਂ ਵਧੇਰੇ ਸੁਨਖਾ ਸੀ। ਤੇ ਜ਼ੋਰ ਵਿਚ ਤਕੜਾ ਨਿਕਲਿਆ।

ਆਂਡ ਗੁਆਂਡ ਕਿਸੇ ਦੇ ਇਕ ਮੱਝ ਹੁੰਦੀ ਤਾਂ ਸਰਮੁਖ ਸਿੰਘ ਤਿੰਨ ਮੱਝਾਂ ਜ਼ਰੂਰ ਕਿੱਲੇ ਤੇ ਰਖਦਾ ਸੀ। ਉਹ ਹਰ ਵੇਲੇ ਬੋਲਦਾ ਸੀ। ਘਰ ਦਾ ਗਰੀਬ ਹੋਵੇ ਪਰ ਬਲ ਦਾ ਲਿਸਾ ਨਹੀਂ ਰਹਿਣਾ ਚਾਹੀਦਾ ਹੈ। ਜ਼ੋਰਾਵਰ ਤਦੇ ਬਣੀ ਦਾ ਹੈ ਜੇ ਘਰ ਵਿਚ ਖੁਲ੍ਹਾ ਡੁਲ੍ਹਾ ਦੁਧ ਘਿਓ ਹੋਵੇ। ਇਹ ਤਦ ਹੀ ਰਹਿੰਦਾ ਹੈ ਜੇ ਚਾਰ ਪੰਜ ਮੱਝਾਂ ਲਵੇਰੀਆਂ ਵਿਹੜੇ ਖੜੀਆਂ ਹੋਣ।

ਕਿਸੇ ਸਿਆਣੇ ਪਿਓ ਵਿਚ ਸਿਫਤ ਹੁੰਦੀ ਹੈ ਬਾਲ ਬਚੇ ਨੂੰ ਧਿਆਨ ਨਾਲ ਦੁਧ ਘਿਓ ਖੁਆਣ ਦੀ। ਇਹ ਸਿਫਤ ਸਰਮੁਖ ਸਿੰਘ ਵਿਚ ਕੁਟ ਕੁਟ ਕੇ ਭਰੀ ਸੀ। ਸਰਮੁਖ ਸਿੰਘ ਨੇ ਚੰਦ ਕੌਰ ਨੂੰ ਓਦੋਂ ਮਣ ਪੱਕਾ ਘਿਓ ਖੁਆਇਆ ਸੀ ਜਦ ਗੱਜਨ ਜਨਮਿਆਂ ਸੀ। ਦੁਧ ਦਾ ਤਾਂ ਹਸਾਬ ਹੀ ਨਹੀਂ ਰਖਿਆ ਸੀ। ਸ਼ਾਇਦ ਤਦੇ ਗੱਜਨ ਨਿਕਾ ਹੁੰਦਾ ਹੀ ਮੱਲਾ ਵਾਂਗ ਤਕੜਾ ਸੀ। ਤਕੜਾ ਹੋਵੇ ਕਿਉਂ ਨਾ ਜਦ ਉਸਾਂ ਮਾਂ ਦਾ ਰਜਵਾਂ ਦੁਧ ਚੁੰਘਿਆ ਹੋਵੇ ਜਿਹੜੀ ਸੇਰ ਪਕਾ ਘਿਓ ਨਿਤ ਦਾ ਪਚਾ ਜਾਏ ਤੇ ਜ਼ਿਦ ਤੇ ਆਈ ਪੰਦਰਾਂ ਸੇਰ ਦੁਧ ਨੂੰ ਪੀਕੇ ਡਕਾਰ ਮਾਰ ਜਾਏ।

ਸਰਮੁਖ ਸਿੰਘ ਜਿਨਾਂ ਵਧ ਘਿਓ ਤੇ ਦੁਧ ਗੱਜਨ ਨੂੰ ਖੁਆਂਦਾ ਸੀ। ਓਨਾ ਹੀ ਡੰਡ ਤੇ ਬੈਠਕਾਂ ਘਡਾਂਦਾ ਸੀ। ਇਸ ਤਰ੍ਹਾਂ ਜ਼ੋਰ ਕਰਨ ਦੀ ਆਦਤ ਨੇ ਗੱਜਨ ਨੂੰ ਮੱਲ ਅਖਾੜੇ ਵਿਚ ਲਜਾ ਕੇ ਮੱਲਾ ਨਾਲ ਜ਼ੋਰ ਕਰਨ ਗਜਾ ਦਿਤਾ। ਹੁਣ ਗਜ਼ਨ ਪੁਰਾ ਮੱਲ ਬਣ ਗਿਆ ਤੇ ਘੁਲਣ ਲਗ ਪਿਆ।

..... ..... .....

ਗੱਜਨ ਨੂੰ ਜਿਨਾ ਵਧੇਰੇ ਖੁਰਾਕ ਖਾਣ ਤੇ ਜ਼ੋਰ ਕਰਨ ਦਾ ਸ਼ੌਕ ਸੀ। ਉਹਨਾਂ ਸ਼ਕੀਨ ਬਣ ਕੇ ਰਹਿਣ ਦਾ। ਸ਼ਾਮ ਨੂੰ ਬਨਾਤ ਦੀ ਕਢਵੀਂ ਪੈਰੀਂ ਜੁਤੀ, ਦੂਹਰੀ ਕੰਨੀ ਵਾਲੀ ਰੇਸ਼ਮੀ ਧੋਤੀ,

ਬੋਸਕੀ ਦੇ ਕੁੜਤੇ ਨਾਲ ਬੰਨ੍ਹ ਜ਼ਰੂਰ ਬਜ਼ਾਰ ਤੇ ਹੋਰ ਦੋ ਚਾਰ ਗਲੀਆਂ ਵਿਚ ਚਕਰ ਲੌਂਦਾ, ਜਿਥੋਂ ਦੀ ਜਾਂਦਾ ਸੀ ਉਸ ਉਸ ਗਲੀ ਦੀਆਂ ਮੁਟਿਆਰਾਂ ਹੌਕੇ ਭਰਨ ਲਗ ਜਾਂਦੀਆਂ।
ਕਸੀਦਾ ਕੱਢ ਰਹੀ ਸ਼ਾਮੋਂ ਦੀਆਂ ਅਖਾਂ ਵਿਚ ਅਖਾਂ ਪਾਕੇ ਗੱਜਨ ਲੰਘਿਆ ਤਾਂ ਸ਼ਾਮੋਂ ਪੀੜ੍ਹੀ ਤੇ ਬੈਠੀ ਆਸੋ ਸੁਣਿਆਰੀ ਨੂੰ ਕਹਿਣ ਲਗੀ। ਨੀ ਆਸੋ ਗੱਜਨ ਬੜਾ ਹੀ.....................।
ਉਸੇ ਵੇਲੇ ਆਸੋ ਕਹਿਣ ਲਗੀ ਬੋਲਦੇ ਅਗੇ 'ਬੜਾ ਪਿਆਰਾ ਲਗਦਾ ਹੈ।'
ਮੇਰੇ ਤੇ ਆਪਣੇ ਵੰਡੇ ਦਾ ਤੂੰ ਜੋ ਕੈਹ ਹੀ ਦਿਤਾ ਨੇ।
ਮੇਰੇ ਭਰਾ ਦਾ ਲਗੇ ਸਾਲਾ। ਆਸੋ ਨੇ ਦਿਲ ਦੀ ਗਲ ਨੂੰ ਛੁਪਾਨ ਲਈ ਕਿਹਾ।
ਤੇ ਭਰਾ ਦੇ ਸਾਲੇ ਨਾਲ ਭੀ ਹਸ ਖੇਡ ਹੀ ਲਈ ਦਾ ਹੈ। ਸ਼ਾਮੋਂ ਨੇ ਬੁਲ੍ਹਾਂ ਵਿਚ ਹਸ ਦੀ ਨੇ ਕਿਹਾ।
ਤੇਰਾ ਜੀ ਕਰਦਾ ਹੋਵੇਗਾ ਗੱਜਨ ਨਾਲ..............।
ਗਲ ਟੁਕ ਕੇ, ਇਉਂ ਨਹੀਂ ਬੱਕਦੀ ਕਿ ਮੈਂ ਗੱਜਨ ਦੇ ਰੂਪ ਉਤੇ ਵਿਕੀ ਹੋਈ ਹਾਂ।
ਕੌਣ?
ਆਸੋ?
ਸ਼ਾਮੋਂ ਨਹੀਂ?
ਸ਼ਾਮੋਂ ਕੁਝ ਹੋਰ ਬੋਲਨ ਲਗੀ ਸੀ ਕਿ ਸ਼ਾਮੋਂ ਦਾ ਪਿਓ ਹਰੀ ਸਿੰਘ ਆ ਗਿਆ ਜਿਸ ਸਦਕਾ ਦੋਵੇਂ ਚੁਪ ਹੋ ਗਈਆਂ।
......................
ਗੱਜਨ ਤੇ ਆਸੋ ਦੇ ਪਿਆਰ ਦੀ ਚਰਚਾ ਸਾਰੇ ਭਦੌੜ ਵਿਚ ਖਿਲਰ ਗਈ। ਇਸ ਚਰਚਾ ਨੂੰ ਜਦ ਆਸੋ ਦੇ ਪਿਤਾ ਰਾਮ ਰਖੇ ਨੇ ਸੁਣਿਆ ਉਸ ਦੇ ਪੈਰਾਂ ਚੋਂ ਮਿਟੀ ਨਿਕਲਨ ਲਗ ਪਈ। ਪਰ ਤੀਜੇ ਦਿਨ ਆਸੋ ਦਾ ਵਿਆਹ ਕਰਕੇ ਜਗਰਾਵੀਂ ਟੋਰ ਦਿਤੀ!

ਗੱਜਨ ਉਦਾਸ ਹੋ ਗਿਆ। ਇਸ ਉਦਾਸੀ ਨੂੰ ਸਰਮੁਖ ਸਿੰਘ ਤੇ ਚੰਦ ਕੌਰ ਭੀ ਸਮਝੇ ਪਰ ਉਹ ਕੁਝ ਕਰਨ ਗੋਚਰੇ ਨਹੀਂ ਸਨ। ਉਹ ਪਹਿਲੇ ਭੀ ਬਥੇਰੀ ਵਾਹ ਲਗਾ ਚੁਕੇ ਸਨ। ਕਿਸੇ ਮੁੰਡੇ ਨੂੰ ਭੀ ਸਾਕ ਨਹੀਂ ਹੋ ਸਕਿਆ, ਮੁੰਡੇ ਵੇਖ ਤਾਂ ਹਰ ਕੋਈ ਲਾਲਾਂ ਸੁਟਨ ਲਗ ਜਾਂਦਾ ਪਰ ਜਦੋਂ ਪਤਾ ਲਗਦਾ ਕੇ ਤਿੰਨਾਂ ਭਰਾਵਾਂ ਦੇ ਹਿਸੇ ਕੁਲ ਦੋ ਘਮਾਂ ਤਿੰਨ ਕਨਾਲਾਂ ਧਰਤੀ ਆਂਦੀ ਹੈ ਤਾਂ ਰਿਸ਼ਤੇ ਕਰਨ ਵਾਲਾ ਵਧਾਇਆ ਹਥ ਮੋੜ ਲੈਂਦਾ। ਕਈ ਵੇਰ ਚੰਦ ਕੌਰ ਨੇ ਬੋਲ ਹੀ ਦਿਤਾ ਕਿ ਕੋਈ ਕਾਣੀ ਨੋਂਹ ਹੀ ਆ ਜਾਵੇ। ਪਰ ਸਰਮੁਖ ਸਿੰਘ ਕਹੇ ਮੈਂ ਨਹੀਂ ਸੋਨੇ ਵਰਗੇ ਪੁਤਾਂ ਨੂੰ ਇਹ ਬਿਜ ਲਗਨ ਦੇਣੀ।

ਚੰਦ ਕੌਰ ਤਦ ਬੋਲ ਦੇਵੇ, ਚੰਗਾ ਰਖ ਕੁਆਰੇ। ਤੂੰ ਸਮਝਦਾ ਏਂ ਕਿ 'ਮੇਰੇ ਪਿਓ ਵਰਗੇ ਲੋਕ ਹੁਣ ਦੇ ਸਿਦੇ ਤੇ ਭੋਲੇ ਹਨ।' ਤਿੰਨ ਹਜ਼ਾਰ ਮੂਹਰੇ ਰਖੇ ਬਿਨਾ ਕੋਈ ਤੇਰੇ ਪੁਤਾਂ ਨੂੰ ਸਾਕ ਨਹੀਂ ਕਰਨ ਲਗਾ। ਤਿੰਨ ਹਜ਼ਾਰ ਜੁੜਨਾ ਨਹੀਂ ਤੇ ਸਾਕ ਹਣਾ ਨਹੀਂ।'

....................

ਗੱਜਨ ਭੀ ਜਦ ਜੋੜੀ ਜਾਂਦੀ ਵੇਖੇ ਤਾਂ ਦਿਲ ਵਿਚ ਕਹਿ ਕਿ ਕਦੇ ਮੈਂ ਭੀ ਵਹੁਟੀ ਵਾਲਾ ਬਣਾਂਗਾ? ਤੇ ਨਾਲ ਹੀ ਦਿਲ ਵਿਚ ਕਹੇ ਕਿ ਲੋਕਾਂ ਭਾਣੇ ਤਾਂ ਮੈਂ ਕੁਆਰਾ ਹਾਂ ਪਰ ਵਹੁਟੀਆਂ ਮੇਰੀਆਂ ਕਈ ਨੇ। ਸ਼ਾਮੋਂ ਤਾਂ ਸੌਹਰਿਆਂ ਤੋਂ ਆਂਦੀ ਹੀ ਹੈ ਮੇਰੇ ਨਾਲ ਹਸਨ ਖੇਡਨ। ਕੇਡੀ ਨਿਡਰ ਰੰਨ ਵੇਖੀ। ਅਧੀ ਰਾਤ ਆ ਜਗਾਂਦੀ ਹੈ। ਚਲੋ ਇਹ ਤਾਂ ਨਹੀਂ। ਦਿਲ ਵਿਚ ਰਹੀ ਕਿ ਸੁਹਣੀ ਰੰਨ ਨਹੀਂ ਮਿਲੀ। ਉਂਝ ਗੁਰਨਾਮੋਂ ਭੀ ਬਹੁਤ ਸੁਹਣੀ ਹੈ। ਪਰ ਸ਼ਾਮੋਂ ਦਾ ਨਖਰਾ ਤੇ ਪਿਆਰ ਕਰਨ ਦਾ ਢੰਗ ਬਹੁਤ ਹੀ ਵਧੀਆ ਹੈ। ਦਸ ਘੁਮਾਂ ਜ਼ਮੀਨ ਮੈਨੂੰ ਆਉਂਦੀ ਹੁੰਦੀ ਤਾਂ ਗੁਰਨਾਮੋਂ ਦਾ ਵਿਆਹ ਮੇਰੇ ਨਾਲ ਹੀ ਹੋਣਾ ਸੀ। ਗੁਰਨਾਮੋਂ ਦੀ ਮਾਂ ਤਾਂ ਬਥੇਰੀਆਂ ਦੰਦੀਆਂ ਵਢਦੀ ਰਹੀ, ਮੈਨੂੰ ਜੁਆਈ ਬਨਾਣ ਖਾਤਰ। ਪਰ ਉਸ ਦੀ ਕੋਈ ਪੇਸ਼ ਨਾ ਗਈ। ਗਜਨ ਦਾ ਪਿਆਰ ਦਿਲ ਵਿਚ ਉਮਰੀ ਤੇਲਨ ਭੀ ਰਖੀ ਬੈਠੀ ਸੀ। ਉਸਨੇ ਗੁਰਨਾਮ ਕੌਰ ਦੀ ਮਿਨਤ ਕਰ ਗੱਜਨ ਨਾਲ ਯਾਰੀ ਗੰਢ ਲਈ। ਉੁਮਰੀ ਗਜਨ ਨੂੰ ਬਿਨਾ ਰੋਕ ਟੋਕ ਮਿਲਣ ਲਗ ਪਈ। ਗਜਨ ਤੋਂ ਡਰਦਾ ਉੁਮਰੀ ਦਾ ਆਦਮੀ ਕਰਮੂ ਸਭ ਕੁਝ ਦਿਲ ਵਿਚ ਹੀ ਪੀ ਜਾਂਦਾ ਸੀ।

....................

ਪੰਦਰਾਂ ਅਗਸਤ ੧੯੪੭ ਨੂੰ ਭਦੌੜ ਵਿਚ ਭੀ ਮੁਸਲਮਾਨਾਂ ਨੂੰ ਭਦੌੜ ਛਡਨਾ ਪਿਆ। ਵਧੇਰੇ ਤਾਂ ਜਾਨਾਂ ਬਚਾ ਕੇ ਚੁਪ ਕੀਤੇ ਰਾਤੋ ਰਾਤ ਨਿਕਲ ਗਏ। ਕਈਆਂ ਨੂੰ ਘਰਾਂ ਵਿਚ ਹੀ ਕਤਲ ਕਰ ਦਿਤਾ ਗਿਆ। ਪਰ ਉਮਰੀ ਫਿਰ ਬਚੀ ਹੋਈ ਸੀ। ਉਸ ਅੰਮ੍ਰਿਤ ਛਕ ਕੇ ਕ੍ਰਿਪਾਨ ਪਾ ਰਖੀ ਸੀ। ਉਸ ਭੀ ਕਈ ਮੁਸਲਮਾਨ ਵਢੇ ਸਨ। ਮੁਸਲਮਾਨਾਂ ਦੇ ਮਾਰਨ ਤੋਂ ਗੱਜਨ ਉਸਨੂੰ ਵਰਜਦਾ ਸੀ। ਤੇ ਉਹ ਭੀ ਮਾਰਨੇ ਨਹੀਂ ਚਾਹੁੰਦੀ ਸੀ। ਪਰ ਉਹ ਸੋਚਦੀ ਸੀ ਜੇ ਮੈਂ ਨਾ ਮਾਰੇ ਤਾਂ ਮੈਨੂੰ ਮੁਸਲਮਾਨੀ ਸਮਝ ਕੇ ਜ਼ਰੂਰ ਮਾਰ ਦੇਣਾ ਹੈ। ਵਧੇਰੇ ਓਸਨੂੰ ਮੁਕੰਦੇ ਤੇ ਚੰਨਣ ਤੋਂ ਡਰ ਲਗ ਰਿਹਾ ਸੀ। ਉਸਦਾ ਦਿਲ ਕਹਿੰਦਾ ਸੀ ਕਿ ਜਦ ਕਿਤੇ ਗਜਨ ਘਰ ਨਾ ਹੋਇਆ ਮੈਨੂੰ ਮੁਕੰਦੇ ਨੇ ਨਹੀਂ ਛਡਨਾ। ਇਕ ਦਿਨ ਗੱਜਨ ਝੰਡੂ ਤੇ ਰੁਲੀਏ ਨੂੰ ਆਪਣੇ ਅੰਦਰਲੇ ਕੋਠੇ ਚੋਂ ਰਾਤ ਨੂੰ ਕਢ ਕੇ ਸਰਹੱਦ ਟਪਾਣ ਗਿਆ ਸੀ ਕਿ ਮੁਕੰਦੇ ਨੇ ਪਤਾ ਲਗਦੇ ਸਾਰ ਆ ਉਮਰੀ ਦੇ ਚਾਰੇ ਟੋਟੇ ਕਰ ਦਿਤੇ। ਅਜੇ ਤਕ ਕਬਰਾਂ ਪਾਸ ਉਸ ਦੇ ਮੋਟੇ ਹੱਡ ਪਏ ਨੇ.........।

ਗੱਜਨ ਹੁਣ ਫੇਰ ਉਦਾਸ ਹੋਣ ਲਗ ਪਿਆ। ਉਸ ਨੂੰ ਸਾਰੇ ਲੋਕ ਭੈੜੇ ਲਗਣ ਲਗ ਪਏ। ਤੇ ਦਿਲ ਵਿਚ ਕਹੇ ਕਿ ਕੀ ਇਹ ਆਦਮੀਆਂ ਦਾ ਦੇਸ ਹੈ? ਜਿਥੇ ਬਕਰੇ ਕਕੜ ਵਾਂਗ ਬੇਦੋਸਿਆ, ਬੰਦਿਆਂ ਨੂੰ ਚੀਰਿਆ ਜਾਵੇ। ਭਲਾ ਉਮਰੀ ਨੇ ਕਿਸੇ ਦਾ ਕੀ ਚੁਕਿਆ ਸੀ? ਉਹ ਤਾਂ ਪੱਕੀ ਸਿੰਘਣੀ ਬਣ ਗਈ ਸੀ। ਇਨੀਂ ਦਿਨੀਂ ਈਸ਼ਰ ਦਾਸ ਪਾਸ ਅਖਬਾਰ ਸੁਨਣ ਜ਼ਰੂਰ ਸ਼ਾਮ ਨੂੰ ਗੱਜਨ ਆ ਜਾਇਆ ਕਰੇ। ਈਸ਼ਰ ਦਾਸ ਦੀਆਂ ਗਲਾਂ ਤੋਂ ਉਹ ਮੰਨ ਗਿਆ ਕਿ, ਮੈਂ ਤੇ ਮੇਰੇ ਭਰਾਵਾਂ ਵਿਚ ਕੋਈ ਦੋਸ਼ ਨਹੀਂ ਹੈ। ਅਸੀਂ ਕਮਾਊ ਭੀ ਤਕੜੇ ਹਾਂ ਦਾਣਾ ਫੱਕਾ ਭੀ ਸੁਹਣੀ ਗੁਜ਼ਰ ਜੋਗਰਾ ਹੋ ਜਾਂਦਾ ਹੈ। ਪਰ ਸਾਡੇ ਪਾਸ ਜ਼ਮੀਨ ਨਹੀਂ ਹੈ। ਜ਼ਮੀਨ ਸਰਦਾਰਾਂ ਨੇ ਮਲੀ ਹੋਈ ਹੈ। ਤਦੇ ਸਾਡਾ ਵਿਆਹ ਇਹਨਾਂ ਸਰਦਾਰਾਂ ਨੇ ਹੀ ਨਹੀਂ ਹੋਣ ਦਿੱਤਾ। ਤੇ ਜਿਹੜੇ ਜਿਹੜੇ ਮਜ਼੍ਹਬੀ ਫਸਾਦ ਹੋਏ ਹਨ। ਇਹ ਭੀ ਅਜੇਹੇ ਸਰਮਾਏਦਾਰਾਂ ਨੇ ਕਰਾਏ ਹਨ। ਇਨ੍ਹਾਂ ਨੇ ਹੀ ਮੇਰੇ ਪਾਸੋਂ ਉਮਰੀ ਖੋਈ ਹੋਈ ਹੈ। ਇਹ ਜਿਹੜੀਆਂ ਹਵੇਲੀਆਂ ਹਨ ਸਭ ਸਾਡੇ ਕਸਾਨਾਂ ਦੀਆਂ ਕਮਾਈਆਂ ਨੂੰ ਲੁਟ ਕੇ ਪਾਈਆਂ ਗਈਆਂ ਨੇ। ਸਾਡੇ ਹੱਡ ਸ਼ਤੀਰਾਂ ਤੇ ਲਹੂ ਇਟਾਂ ਵਿਚ ਨਪੇ ਹੋਏ ਹਨ। ਸਾਡੇ ਸਾਰੇ ਹੱਕ ਤੇ ਖੁਸ਼ੀਆਂ ਇਹ ਸਰਦਾਰ ਖੋਹੀ ਬੈਠੇ ਨੇ। ਦਲੀਪ ਸਿੰਘ ਸਰਦਾਰ ਬੁਢੇ ਵਾਰੇ ਸੋਲਾਂ ਸਾਲ ਦੀ ਪਤ ਵਰਗੀ ਵਿਆਹ ਲਿਆਇਆ ਨਾ ਜ਼ਮੀਨ ਸਦਕਾ। ਇਹਨਾਂ ਤੋਂ ਜ਼ਮੀਨਾਂ ਖੋਹਕੇ ਕਿਸਾਨਾਂ ਵਿਚ ਵੰਡੀਆਂ ਜਾਣ ਤਦ ਹੀ ਸਾਡੇ ਹੱਕ ਸਾਨੂੰ ਮਿਲ ਸਕਣਗੇ। ਕਰਾਰੇ ਹਥਾਂ ਬਿਨਾਂ ਇਹ ਨਹੀਂ ਹੋਣਾ। ਸਰਕਾਰ ਤਾਂ ਇਹਨਾਂ ਦੀ ਹੀ ਹੈ। ਅਸੀਂ ਸਾਰੇ ਕਿਸਾਨ ਭਰਾ ਇਕ ਮੁਠ ਹੋ ਜਾਈਏ ਤਦ ਸਭ ਕੁਝ ਹੋ ਸਕਦਾ ਹੈ। ਇਕ ਮਠ ਕਿਸਾਨ ਹੋ ਜਾਣ।

ਈਸ਼ਰ ਦਾਸ ਦੀਆਂ ਬੈਠਕਾਂ ਨੇ ਗੱਜਨ ਨੂੰ ਕਿਸਾਨ ਸਭਾ ਦਾ ਮੈਂਬਰ ਬਣਾ ਦਿਤਾ ਤੇ ਹੁਣ ਉਹ ਜਿਥੇ ਜਲਸਾ ਹੁੰਦਾ ਹੈ ਓਥੇ ਇਹ ਗਾਂਦਾ:-

ਜੱਟ ਭਰਾਵਾ ਲਹੂ ਪਾਣੀ ਇਕ ਹੋਵੇ, ਹਲ ਭਾਦੋਂ ਵਿਚ ਵਾਹੁੰਦੇ।
ਰਤ ਪਿੰਡੇ ਦੀ ਜੰਮਦੀ ਜਾਏ, ਪੋਹ ਵਿਚ ਪਾਣੀ ਲਾਉਂਦੇ।
ਤਾਪ ਨ ਚੜ੍ਹਨੋਂ ਟਲਦਾ, ਬੀਜ ਕਣਕ ਦਾ ਪਾਉਂਦੇ।
ਫਿਰ ਭੀ ਜੱਟਾਂ ਦੇ ਦਿਨ, ਸਿਧੇ ਨਾ ਆਉਂਦੇ।

ਜੱਟੀ ਤੇਰੀ ਵੇ ਜੱਟਾ, ਸੁਟਦੀ ਟੋਕਰੇ ਰੋਦੀਂ।
ਘਰ ਮੂਰੇ ਦੇ ਵਸਕੇ, ਮਰ ਗਈ ਚਕੀਆਂ ਝੋਂਦੀ।
ਵਜਨ ਲਗ ਪਈਆਂ ਉਲਾਂ, ਰੋਹੀ ਤੇ ਢੋਂਦੀ।
ਚਕ ਲੈ ਵੇ ਰੱਬਾ, ਮੈਂ ਨਾ ਜੀਣਾ ਚਾਹੁੰਦੀ।

ਬੈਠ ਨਵੇਕਲੇ ਵਿਚ ਭਰਾਵਾਂ, ਗਲ ਅਕਲ ਦੀ ਸੋਚ।
ਅਕਲ ਬਿਨਾਂ ਖੂਹ ਖਾਲੀ, ਕਿਸਮਤ ਦਾ ਨਹੀਂ ਦੋਸ਼।
ਮੈਂਬਰ ਬਣੇ ਕਿਸਾਨ ਸਭਾ ਦਾ, ਆਵੇ ਵੀਰ ਨਾ ਹੋਸ਼।
ਠੰਡਾ ਹੋ ਜਾਏ ਫਿਰ, ਸ਼ਹਿਨਸ਼ਾਹਾਂ ਦਾ ਜੋਸ਼।

ਗੱਜਨ ਮਲ ਜਲਸਿਆਂ ਵਿੱਚ ਇਹ ਭੀ ਜ਼ੋਰ ਨਾਲ ਕਹਿੰਦਾ ਸੀ ਕਿ ‘ਕਾਰ ਮੋਟਰ ਤੇ ਹਵਾਈ ਜਹਾਜ਼ ਦੇ ਉਪਰ ਕੁਲ ਦੋ ਚਾਰ ਸੌ ਦਾ ਲੋਹਾ ਲਗਿਆ ਹੋਇਆ ਹੈ, ਸਾਡੇ ਗਡੇ ਦੇ ਮੁਲ ਦਾ। ਪਰ ਸਰਮਾਏਦਾਰਾਂ ਨੇ ਇਸ ਨੂੰ ਪੰਜੀ, ਪੰਜਾਹ ਹਜ਼ਾਰ ਦੇ ਮੁਲ ਦਾ ਬਨਾ ਦਿਤਾ ਹੈ, ਤਾਂ ਕਿ ਸਰਮਾਏਦਾਰ ਤੋਂ ਬਿਨਾ ਇਸ ਉਪਰ ਹੋਰ ਨਾ ਚੜ੍ਹ ਕੇ ਦੁਨੀਆਂ ਦੀ ਸੈਰ ਕਰ ਸਕੇ ਤੇ ਆਪਣੀਆਂ ਔਕੜਾਂ ਨੂੰ ਦੂਰ ਨਾ ਕਰ ਲਵੇ।

'ਕਿਸਾਨ ਭਰਾਵੋ ਸੋਚ ਤੋਂ ਕੰਮ ਲਵੋ। ਸੋਚੋਂ ਗੇ ਤਾਂ ਸਾਫ ਦਿਸੇਗਾ ਕਿ ਸਰਮਾਏਦਾਰ ਆਪਣੇ ਕਾਰਖਾਨੇ ਵਿੱਚ ਉਨ੍ਹੀਂ ਚੀਜ਼ ਬਨਾਂਦੇ ਹਨ ਜਿਨੀ ਚੋਂ ਵਧੇਰੇ ਮੁਨਾਫਾ ਖਟ ਸਕਣ। ਅਜ ਅਸੀਂ ਦੇਸ ਦੇ ਬੜੇ ਸਾਰੇ ਕਾਰਖਾਨੇ ਸਰਮਾਏਦਾਰਾਂ ਪਾਸੋਂ ਖੋਹ ਕੇ ਸਰਕਾਰੀ ਕਰ ਲਈਏ ਤਦ ਸਾਡੇ ਸਾਰਿਆਂ ਪਾਸ ਮੋਟਰ, ਹਵਾਈ ਜਹਾਜ਼ ਤੇ ਰੇਡੀਓ ਆਦਿ ਹੋ ਸਕਦੇ ਹਨ।

'ਵੀਰਨੋ ਮੈਂ ਬਹੁਤਾ ਤਾਂ ਪੜ੍ਹਿਆ ਨਹੀਂ ਹਾਂ-ਪਰ ਪੰਜਾਬੀ ਵਿੱਚ ਥੋੜਿਆਂ ਮਹੀਨਿਆਂ ਵਿੱਚ ਪੁਸਤਕਾਂ, ਅਖਬਾਰ ਤੇ ਰਸਾਲੇ