ਪੰਨਾ:ਅੰਧੇਰੇ ਵਿਚ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੪)

ਕੰਮ ਲੱਗੀ ਰਹੀ।

ਕੱਲ੍ਹ ਸਾਰੀ ਦਿਹਾੜੀ ਰਾਮ ਸੋਚਦਾ ਰਿਹਾ, 'ਪਤਾ ਨਹੀਂ ਭਾਬੀ ਨੂੰ ਕਿੱਨੀ ਕੁ ਸੱਟ ਲੱਗੀ ਹੋਵੇਗੀ। ਇਹ ਸਮਝਣ ਲਈ ਉਹ ਕੱਚਾ ਅਮਰੂਦ ਲਿਆ ਕੇ ਆਪਣੇ ਆਪ ਨੂੰ ਮਾਰ ੨ ਕੇ ਵੇਖਦਾ ਰਿਹਾ। ਫੇਰ ਸੋਚਣ ਲੱਗਾ, ਕੀ ਕਰਨ ਨਾਲ ਇਸ ਭੈੜੇ ਕਰਮ ਦਾ ਪ੍ਰਾਸਚਿਤ ਹੋ ਸਕਦਾ ਹੈ।

ਸੋਚਦਿਆਂ ੨ ਓਹਨੂੰ ਚੇਤਾ ਆ ਗਿਆ ਕਿ ਕੁਝ ਦਿਨ ਪਹਿਲਾਂ ਮਾਸੀ ਨੇ ਉਹਨੂੰ ਇੱਥੇ ਰਹਿਣ ਤੋਂ ਮਨ੍ਹਾਂ ਕੀਤਾ ਸੀ। ਉਹਨੇ ਪੱਕੀ ਪਕਾ ਲਈ ਕਿ ਜੇ ਓਹ ਕਿਧਰੇ ਹੋਰਥੇ ਦਲਿਆ ਜਾਏ ਤਾਂ ਭਾਬੀ ਖੁਸ਼ ਹੋ ਸਕਦੀ ਹੈ। ਉਹਦੇ ਨਾਨਕੇ ਥੋੜੀ ਦੂਰ ਹੀ ਸਨ, ਪਰ ਚੰਗੀ ਤਰ੍ਹਾਂ ਰਾਹ ਦਾ ਪਤਾ ਨਹੀਂ ਸੀ। ਮੈਂ ਜਦ ਘਰੋਂ ਨਿਕਲਾਂਗਾ ਪੁਛਦਾ ਪੁਛਾਂਦਾ ਪਹੁੰਚ ਹੀ ਪਵਾਂਗਾ, ਪੁਛਦਿਆਂ ੨ ਤਾਂ ਦਿਲੀ ਚਲੇ ਜਾਈਦਾ ਹੈ। ਇਹ ਸੋਚ ਕੇ ਉਹ ਛੋਟੀ ਜਹੀ ਪੋਟਲੀ ਬੰਨ੍ਹ ਕੇ ਸਵੇਰ ਦੇ ਚਾਨਣ ਹੋਣ ਨੂੰ ਉਡੀਕਣ ਲੱਗ ਪਿਆ।

ਨਰਾਇਣੀ ਰਸੋਈ ਬਣਾ ਕੇ ਸਾਰੀਆਂ ਚੀਜ਼ਾਂ ਥਾਲ ਵਿਚ ਪਰੋਸ ਰਹੀ ਸੀ ਕਿ ਭੋਲੇ ਨੇ ਆ ਕੇ ਆਖਿਆ 'ਮਾਂ।'

ਨਰਾਇਣੀ ਨੇ ਪਿਛਾਹਾਂ ਤੱਕਦੀ ਹੋਈ ਕਿਹਾ, 'ਕੀ ਗਲ ਹੈ ਵੇ?'

ਪਿਛਲੇ ਕਈਆਂ ਦਿਨਾਂ ਤੋਂ ਗਾਵਾਂ ਦੀ ਰਾਖੀ ਚੋਖੀ ਕਰਦਾ ਰਿਹਾ ਪਰ ਰਾਮ ਤੋਂ ਡਰਦਾ ਅੰਦਰ ਨਹੀਂ ਆਇਆ ਹੌਲੀ ਜਹੀ ਕਹਿਣ ਲੱਗਾ ਇਕ ਗਲ ਕੰਨ ਵਿਚ ਕਰਨੀ ਹੈ।