ਪੰਨਾ:ਅੰਧੇਰੇ ਵਿਚ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੩)

ਨਹੀਂ। ਤੇਰੇ ਦੇਉਰ ਨੇ ਮੈਨੂੰ ਦੋ ਦਿਨ ਦੀ ਮੁਹਲਤ ਦਿੱਤੀ ਹੈ, ਜੇ ਬੁਖਾਰ ਨਾ ਹਟਿਆ ਤਾਂ ਉਹ ਮੇਰੇ ਮਕਾਨ ਨੂੰ ਅੱਗ ਲਾ ਦੇਵੇਗਾ।

ਨਰਾਇਣੀ ਸ਼ਰਮ ਨਾਲ ਪਾਣੀ ਪਾਣੀ ਹੋ ਗਈ। ਮਿੰਨਤ ਜਹੀ ਕਰਕੇ ਕਹਿਣ ਲੱਗੀ, ਡਾਕਟਰ ਜੀ ਮੁੰਡਾ ਅਗਲਾ ਮੂੰਹ ਹੈ, ਗੱਲ ਕਰਨ ਲੱਗਾ ਸੋਚਦਾ ਨਹੀਂ ਉਹਦੀ ਕਿਹੜੀ ਗਲ ਹੈ, ਫਿਕਰ ਨ ਕਰ।

ਡਾਕਟਰ ਨੇ ਫੇਰ ਕਿਹਾ, ਮੈਂ ਸੁਣਿਆਂ ਹੈ ਕਿ ਉਹ ਇਕੱਲਾ ਨਹੀਂ। ਬਹੁਤ ਸਾਰਿਆਂ ਦਾ ਇਕ ਜੁਟ ਹੈ । ਇਹ ਵੀ ਸੁਣਿਆਂ ਹੈ ਕਿ ਇਹ ਜੁਟ ਜੋ ਕਹਿੰਦਾ ਹੈ, ਓਹੋ ਕਰਕੇ ਵਖਾ ਦੇਂਦਾ ਹੈ। ਬੀਬੀ ਜੀ ਅਸੀਂ ਲੋਕ ਦਵਾ ਦੇ ਸਕਦੇ ਹਾਂ, ਪ੍ਰਾਣ ਨਹੀਂ ਦੇ ਸਕਦੇ, ਟੁਟੀਆਂ ਨੂੰ ਨਹੀਂ ਗੰਢ ਸਕਦੇ।

ਨਰਾਇਣੀ ਨੇ ਹੱਥ ਮਲਦਿਆਂ ਹੋਈਆਂ ਕਿਹਾ, ਇਹ ਤਾਂ ਪਤਾ ਹੀ ਹੈ ਕਿ ਇਹ ਛੋਕਰਾ ਕਿਸੇ ਨਾ ਕਿਸੇ ਦਿਨ ਜੇਹਲੇ ਜ਼ਰੂਰ ਜਾਏਗਾ, ਪਰ ਨਾਲ ਸਾਨੂੰ ਵੀ ਨਾ ਜਾਣਾ ਪਏ, ਇਸੇ ਗੱਲ ਦਾ ਫਿਕਰ ਹੈ।

ਅਜ ਡਾਕਟਰ ਨੀਲਮਣੀ ਆਪਣੇ ਖਾਸ ਕਮਰੇ ਦਾ ਬੂਹਾ ਖੋਲ੍ਹ ਕੇ ਤਾਜ਼ੀ ਕੁਨੈਨ ਤੇ ਵਧੀਆ ਦਵਾ ਲਿਆਏ ਸਨ। ਦਵਾਈ ਦੇਕੇ ਤੇ ਸਭ ਖਾਣਾ ਪੀਣਾ ਦੱਸ ਕੇ ਜਦ ਉਹ ਜਾਣ ਲੱਗੇ ਤਾ ਸ਼ਾਮ ਲਾਲ ਨੇ ਚਾਰ ਰੁਪਏ, ਫੀਸ ਵਲੋਂ ਉਹਨਾਂ ਨੂੰ ਵਿਖਾਏ।

ਡਾਕਟਰ ਸਾਹਿਬ ਨੇ ਦੰਦਾਂ ਥੱਲੇ ਜ਼ਬਾਨ ਲੈਕੇ ਆਖਿਆ, ਮੇਰੀ ਫੀਸ ਇਕ ਰੁਪਿਆ ਹੈ, ਮੈਂ ਵੱਧ