ਪੰਨਾ:ਅੱਜ ਦੀ ਕਹਾਣੀ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਸਤੇ ਕਿਹਾ, ਅਸੀ ਬੈਠ ਗਏ।

ਉਹ ਇਕ ਥਾਲ ਲਿਆਈ ਜਿਹੜਾ ਕਿ ਮਠਿਆਈ ਨਾਲ ਭਰਿਆ ਹੋਇਆ ਸੀ ਤੇ ਉੱਤੇ ਉਸ ਦੇ ਇਕ ਵਧੀਆ ਰੱਖੜੀ ਪਈ ਹੋਈ ਸੀ। ਉਸ ਨੇ ਇਕ ਟੁਕੜੀ ਆਪਣੇ ਹੱਥਾਂ ਨਾਲ ਚੁਕ ਕੇ ਮੈਨੂੰ ਦਿਤੀ ਤੇ ਕਿਹਾ ਖਾਓ ਵੀਰ ਜੀ! ਮੈਂ ਦੇਖਿਆ ਉਸ ਦੀਆਂ ਅੱਖਾਂ ਵਿਚ ਭੈਣਾਂ ਵਰਗਾ ਪਿਆਰ ਨੱਚ ਰਿਹਾ ਸੀ। ਮੈਂ ਨਾਂਹ ਨਾ ਕਰ ਸਕਿਆ, ਉਸ ਦੇ ਵੀਰ ਅੱਖਰ ਵਿਚ ਖਿੱਚ ਸੀ ਚੁੰਬਕ ਪੱਥਰ ਵਾਂਗ। ਫੇਰ ਉਸ ਨੇ ਉਹ ਸੁਹਣੀ ਰੱਖੜੀ ਮੇਰੇ ਕੋਟ ਨੂੰ ਪਰ੍ਹਾਂ ਕਰ ਕੇ ਮੇਰੀ ਬਾਂਹ ਤੇ ਬੰਨ੍ਹ ਦਿਤੀ, ਬਾਕੀ ਥਾਲ ਸਾਰਿਆਂ ਵਿਚ ਵੰਡਣ ਵਾਸਤੇ ਉਸ ਨੇ ਮੈਨੂੰ ਕਿਹਾ। ਆਪ ਉਹ ਸਾਨੂੰ ਗਾਣਾ ਸੁਣਾਉਣ ਲਗੀ।

ਮਠਿਆਈ ਮੁਕ ਗਈ, ਗਾਣਾ ਸ਼ੁਰੂ ਹੋਇਆ, ਆਪਣੀ ਸਾਰੀ ਉਮਰ ਵਿਚ ਮੈਂ ਕਦੀ ਵੀ ਇਹੋ ਜਿਹਾ ਗਾਣਾ ਨਹੀਂ ਸੁਣਿਆ ਸੀ, ਖ਼ਾਸ ਕਰ ਕੇ ਉਹ ਤੁਕ ਮੈਂ ਆਪਣੀ ਸਾਰੀ ਜ਼ਿੰਦਗੀ ਵਿਚ ਵੀ ਨਹੀਂ ਭੁਲ ਸਕਦਾ ਜਿਹੜੀ ਉਹ ਘੜੀ ਮੁੜੀ ਮੇਰੇ ਵਲ ਮੂੰਹ ਕਰ ਕੇ ਗਾਉਂਦੀ ਸੀ, "ਮੋਰੇ ਭਈਆ ਨੇ ਮੁਝੇ ਭੁਲਾਇਆ ਨਹੀਂ।"

ਉਸ ਦੀਆਂ ਉਂਗਲਾਂ ਸਤਾਰ ਤੇ ਨੱਚ ਰਹੀਆਂ ਸਨ ਤੇ ਮੇਰੇ ਦਿਲ ਦੀ ਤਾਰ ਤਾਰ ਨੂੰ ਹਿਲਾ ਰਹੀਆਂ ਸਨ, ਮੈਂ ਭੈਣ-ਪਿਆਰ ਦੇ ਸਰੂਰ ਵਿਚ ਮਸਤ ਹੋਣ ਲਗਾ।

ਗਾਣਾ ਸੁਣਦਿਆਂ ਮੈਨੂੰ ਇਕ ਦਮ ਯਾਦ ਆਇਆ ਕਿ ਰੱਖੜੀ ਬੰਨ੍ਹਾਈ ਵੀ ਕੁਝ ਦੇਈ ਦਾ ਹੈ; ਭਾਵੇਂ ਮੇਰੀ ਆਪਣੀ ਭੈਣ ਕੋਈ ਨਹੀਂ

੧੨