ਪੰਨਾ:ਚੰਬੇ ਦੀਆਂ ਕਲੀਆਂ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੩੩ )

ਰਿਹਾ: "ਯਾਰੋ ਆਹ ਕੀ ਹੋ ਗਿਆ!"[1] ਲੋਗ ਕਹਿਣ: "ਏਹ ਸੁਦਾਈ ਹੋ ਗਿਆ ਹੈ।"

ਦੂਜੇ ਦਿਨ ਸਵੇਰੇ ਜ਼ੈਲਦਾਰ ਦਾ ਪੁਤਰ ਬਹਾਦਰ ਸਿੰਘ ਨੂੰ ਬੁਲਾਣ ਆਇਆ ਕਿ ਤੇਰਾ ਬੁਢਾ ਪਿਉ ਮਰਨ ਲਗਾ ਹੈ। ਜਦ ਇਹ ਮੁੰਡਾ ਬਹਾਦਰ ਸਿੰਘ ਨੂੰ ਬਾਂਹ ਤੋਂ ਧਰੂਹ ਕੇ ਆਪਣੇ ਘਰ ਲੈ ਗਿਆ, ਤਾਂ ਬਹਾਦਰ ਸਿੰਘ ਨੇ ਦੇਖਿਆ ਕਿ ਬੁਢਾ ਬਹੁਤ ਨਿਰਬੱਲ ਹੋ ਗਿਆ, ਬਸ ਹੁਣ ਨਦੀ ਕਿਨਾਰੇ ਰੁਖੜਾ ਹੈ ਤੇ ਦੋ ਚਾਰ ਸਵਾਸਾਂ ਦੀ ਉਡੀਕ ਵਿਚ ਹੈ। ਬੁਢੇ ਦੀ ਦ੍ਰਿਸ਼ਟੀ ਮੁਕ ਚੁਕੀ ਸੀ, ਤੇ ਸੁਣਨ ਸ਼ਕਤੀ ਵੀ ਹੌਲੇ ੨ ਜਵਾਬ ਦੇ ਰਹੀ ਸੀ। ਬਹਾਦਰ ਸਿੰਘ ਨੇ ਨੇੜੇ ਜਾਕੇ ਉੱਚੀ ਅਵਾਜ਼ ਨਾਲ ਕਿਹਾ, "ਬਾਪੂ ਮੈਂ ਆ ਗਿਆ ਹਾਂ।"

ਬੁਢੇ ਬਾਪੂ ਨੇ ਪਾਸਾ ਬਦਲਣ ਦੀ ਕੋਸ਼ਸ਼ ਕੀਤੀ ਪਰ ਵਿਅਰਥ। ਫਿਰ ਹੌਲੀ ੨ ਪੁਛਿਆ ਕਿ: "ਪੁੱਤਰ ਬਹਾਦਰ ਸਿੰਘਾ! ਪਿੰਡ ਨੂੰ ਅੱਗ ਕਿਸ ਨੇ ਲਾਈ ਸੀ?"

ਬਹਾਦਰ ਸਿੰਘ:— ਬਾਪੂ ਅੱਗ ਓਸਨੇ ਲਾਈ, ਮੈਂ ਓਹਨੂੰ ਅੱਗ ਲਾਂਦਿਆਂ ਫੜਿਆ, ਉਸਨੇ ਸੁਕੇ ਘਾਹ ਨਾਲ ਛੱਪਰ ਦੇ ਨੇੜੇ ਅੱਗ ਲਾਈ। ਜੇ ਮੈਂ ਉਸ ਨੂੰ ਫੜਨ ਦੀ ਥਾਂ ਘਾਹ ਵਾਲੀ ਅੱਗ ਬਝਾ ਦੇਂਦਾ ਤਾਂ ਪਿੰਡ ਨਾਂ ਸੜਦਾ।

ਬਾਪੂ:-ਬਹਾਦਰ ਸਿੰਘਾ, ਮੈਂ ਮੌਤ ਦੀ ਝੋਲੀ ਵਿਚ ਹਾਂ, ਕਦੇ ਤੂੰ ਵੀ ਏਸੇ ਤਰ੍ਹਾਂ ਲੇਟਣਾ ਹੈ। ਹੁਣ ਦੱਸ ਕਸੂਰ ਕਿਸਦਾ ਹੈ?

ਬਹਾਦਰ ਸਿੰਘ ਸ਼ਰਮਿੰਦਾ ਹੋਕੇ ਚੁਪ ਕਰ ਰਿਹਾ, ਓਹਦੇ ਮੂੰਹ ਵਿਚੋਂ ਗੱਲ ਨਾਂ ਨਿਕਲੇ।

ਬਾਪੂ:- ਹੁਣ ਗੁਰੂ ਨੂੰ ਹਾਜ਼ਰ ਨਾਜ਼ਰ ਰਖਕੇ

  1. ਲਿਖਤ ਵਿੱਚ 'ਗਿਆ' ਦੀ ਥਾਂ ਉੱਤੇ ਅ ਨੂੰ ਸਿਹਾਰੀ ਲੱਗੀ ਹੋਈ ਹੈ, ਜੋ ਪ੍ਰਿੰਟ ਦੀ ਗ਼ਲਤੀ ਹੈ।