ਪੰਨਾ:ਜ੍ਯੋਤਿਰੁਦਯ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੨

ਜਯੋਤਿਰੁਦਯ

੮ਕਾਂਡ

ਭਈ ਅਪਣੀ ਪੋਥੀ ਮੈਨੂੰ ਵੇਖ ਦਿਹ । ਕਈ ਪੋਥੀ ਅੰਗ੍ਰੇਜੀ { . . ਵਿਚ ਸਨ, ਪਰ ਉਸ ਨੇ ਦਇਆ ਕਰਕੇ ਦੱਸ ਦਿੱਤਾ, ਜੋ ਏਹ ਕੇ ਦੜੀ ਕੇਹੜੀ ਪੋਥੀ ਹੈ। ਉਸ ਨੇ ਅਖਿਆ ਇਹ ਜਿਯੋਵਾਂ ਅਰਥਾਤ ਭੂਗੋਲ ਵਿਦਆ ਹੈ॥

ਭੂਗੋਲ ਕੀ ਹੁੰਦਾ ਹੈ ?

ਧਰਾਤਲ ਦਾ ਬਰਣਨ, ਇਹ ਦੇ ਪੜਨ ਨਾਲ ਤੁਹਾਨੂੰ ਸਭ ਮਲੂਮ ਹੋ ਜਾਏਗਾ, ਜੋ ਸੰਸਾਰ ਵਿੱਚ ਕਿੰਨੀਆਂ ਨਦੀਆਂ, ਕਿੰਨੇ ਨਗਰ, ਅਰ ਕਿੰ ਨੇ ਪਹਾੜ, ਅਰ ਕਿੰਨੇ ਦੇਸ ਹਨ॥

ਅਰ ਇਹ ਕੇਹੜੀ ਪੋਥੀ ਹੈ ਪ੍ਰੇਮਚੰਦ ?

ਇਹ ਗਣਿਤ ਦੀ ਹੈ, ਤੀਮੀਆਂ ਇਹ ਨੂੰ ਕੁਛ ਨਹੀਂ ਸਮਝਦੀਆਂ ॥

ਇਹ ਛੋਟੀ ੨ ਅਰ ਮੋਟੀ ਪੋਥੀ ਮਨ ਛਪੇ ਦੀ ਕੇਹੀ ਹੈ?

ਇਸ ਨੂੰ ਅੱਜ ਬੇਬੁਲ ਸੱਦਦੇ ਹਨ। ਇਹ ਉਨ੍ਹਾਂ ਦਾ ਧਰਮ ਪੁਸਤਕ ਅਥਵਾ ਉਨਾਂ ਦਾ ਸਾਸਤੁ ਹੈ ॥

ਪ੍ਰੇਮਚੰਦ ਤੂੰ ਇਹ ਪੜਿਆ ਹੈ ?

ਹਾਂ, ਇਹ ਦੇ ਵਿੱਚੋਂ ਆਪ ਪਾਠ ਕੰਠ ਕਰਨ ਲਈ ਮੈਨੂੰ ਇਹ ਪੜਨਾ ਪੈਂਦਾ ਹੈ॥

ਇਹ ਕੇਹੀਕੁ ਪੋਥੀ ਹੈ ?

ਇਹ ਚੰਗੀ ਤਰਾਂ ਦੀ ਪੋਥੀ ਹੈ, ਪਰ ਤੂੰ ਜਾਣ ਲੈ, ਜੋ ਮੈਂ ਇਹ ਵੀ ਦੇ ਉੱਤੇ ਪਰਤੀਤ ਨਹੀਂ ਕਰਦਾ, ਅਰ ਜੇ ਸੱਚ ਪੁੱਛੇ, ਤਾਂ ਮੈਂ ਆਪਦੇ ਸਾਸਤਾਂ ਉੱਤੇ ਬੀ ਪਰਤੀਤ ਨਹੀਂ ਕਰਦਾ॥

ਹਾ ਹਾ ਪ੍ਰੇਮਚੰਦ ਇਹ ਗੱਲ ਫੇਰ ਨਾ ਆਖੀਂ॥

ਕਿੰਉ ਨਹੀਂ, ਮੈਂ ਪਾਠਸਲ ਵਿੱਚ ਕਈ ਅਜਿਹੀਆਂ ਗੱਲ ਸਿਖੀਆਂ ਹਨ, ਜਿਨਾਂ ਥੋਂ ਪਰਗਟ ਹੁੰਦਾ ਹੈ, ਜੋ ਸਾਸ ਸੱਚੇ ਨਹੀਂ ॥

ਕੇਹੜੀਆਂ ਗੱਲਾਂ?