ਪੰਨਾ:ਦਸ ਦੁਆਰ.pdf/167

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਨ, ਜਿਹੜੇ ਵੱਡੇ ਕਰਾਮਾਤ ਵਾਲੇ ਸਨ ਤੇ ਮਰਦ, ਤੀਵੀਆਂ ਤੇ ਬੱਚਿਆਂ ਦੇ ਦੁਖ ਸੁਖ ਵਿਚ ਕਦੇ ਤਾਂ ਸੱਚੇ ਦਿਲੋਂ ਤੇ ਕਦੇ ਕੇਵਲ ਆਪਣੇ ਜੀ ਪਰਚਾਵੇ ਲਈ ਹੀ ਹਿੱਸਾ ਲੈਂਦੇ ਸਨ। ਮਾਇਆ ਦਾਸ ਨੂੰ ਇਸ ਤੋਂ ਪਹਿਲਾਂ ਵੀ ਇਹੋ ਜਿਹੇ ਜੀਵ ਮਿਲੇ ਸਨ, ਇਸ ਲਈ ਉਨ੍ਹਾਂ ਨੂੰ ਫਿਰ ਮਿਲਣ ਵਿਚ ਉਸ ਨੂੰ ਕੋਈ ਅਫ਼ਸੋਸ ਨਹੀਂ ਸੀ। ਓਪਰਾ ਜੀਵ ਇਹੋ ਜਿਹਾ ਹਸ-ਮੁਖ ਭਾਸਦਾ ਸੀ ਜੋ ਮਾਇਆ ਦਾਸ ਨੂੰ ਕਦੇ ਖ਼ਿਆਲ ਵੀ ਨਹੀਂ ਆ ਸਕਦਾ ਸੀ, ਜੋ ਉਹ ਇਸ ਨੂੰ ਨੁਕਸਾਨ ਪੁਚਾਉਣ ਲਈ ਆਇਆ ਹੈ। ਉਸ ਦੀ ਸਮਝ ਵਿਚ ਵੀਹ ਵਿਸਵੇ ਇਹ ਉਸ ਨਾਲ ਕੋਈ ਭਲਾ ਕਰਨ ਹੀ ਆਇਆ ਹੈ, ਤੇ ਉਹ ਭਲਾ ਸਵਾਏ ਇਸ ਦੇ ਹੋਰ ਕੀ ਹੋ ਸਕਦਾ ਸੀ, ਜੋ ਉਸ ਦੇ ਇਕੱਠੇ ਕੀਤੇ ਧਨ ਨੂੰ ਵਧਾਵੇ। ਓਪਰੇ ਜੀਵ ਨੇ ਕਮਰੇ ਨੂੰ ਗਹੁ ਨਾਲ ਵੇਖਿਆ ਤੇ ਜਦੋਂ ਉਸ ਦੀ ਮੁਸਕਰਾਹਟ ਨੇ ਉਥੇ ਧਰੀਆਂ ਸੋਨੇ ਦੀਆਂ ਸਾਰੀਆਂ ਚੀਜ਼ਾਂ ਨੂੰ ਜਗ-ਮਗਾ ਦਿੱਤਾ, ਉਸ ਨੇ ਮਾਇਆ ਦਾਸ ਵਲ ਤਕ ਕੇ ਆਖਿਆ:-

"ਮਿੱਤਰ ਮਾਇਆ ਦਾਸ ! ਤੂੰ ਤਾਂ ਵੱਡਾ ਧਨਾਢ ਪੁਰਸ਼ ਹੈਂ, ਮੈਨੂੰ ਸ਼ੱਕ ਹੈ ਜੋ ਸੰਸਾਰ ਭਰ ਦੇ ਅੰਦਰ ਕਿਸੇ ਹੋਰ ਕਮਰੇ ਵਿਚ ਇਤਨੀ ਦੌਲਤ ਨਹੀਂ ਜਿਤਨੀ ਤੂੰ ਇਥੇ ਜਮ੍ਹਾਂ ਕਰ ਰੱਖੀ ਹੈ।"

ਮਾਇਆ ਦਾਸ ਨੇ ਹੌਲੇ ਜਿਹੇ ਆਖਿਆ, “ਹਾਂ ਜੀ, ਮੈਂ ਆਪਣੇ ਵਲੋਂ ਜਤਨ ਕੀਤਾ ਹੈ, ਪਰ ਇਹ ਕੀ ਹੈ, ਕੁਝ ਹੀ ਨਹੀਂ, ਸੋਚੋ ਤਾਂ ਸਹੀ ਸਾਰੀ ਉਮਰ ਵਿਚ ਮੈਂ ਇਹੋ ਕੁਝ ਹੀ ਇਕੱਠਾ ਕਰ ਸਕਿਆ ਹਾਂ, ਜੇ ਕਦੇ ਕਿਸੇ ਮਨੁੱਖ ਦੀ ਹਜ਼ਾਰ ਵਰ੍ਹੇ ਉਮਰ ਹੁੰਦੀ ਤਾਂ ਭਾਵੇਂ ਉਸ ਨੂੰ ਧਨਾਢ ਬਣਨ ਲਈ ਸਮਾਂ ਮਿਲ ਸਕਦਾ।"

ਓਪਰੇ ਜੀਵ ਨੇ ਹੈਰਾਨਗੀ ਨਾਲ ਆਖਿਆ, "ਤਾਂ ਕੀ ਤੂੰ ਪ੍ਰਸੰਨ ਨਹੀਂ ?"

ਮਾਇਆ ਦਾਸ ਨੇ ਸਿਰ ਫੇਰ ਦਿੱਤਾ। "ਤਾਂ ਫਿਰ ਕਿਹੜੀ

-੧੬੩-