ਪੰਨਾ:ਦਸ ਦੁਆਰ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਸਮ ਦੀ ਕਿਸਮਤ

੧.

ਫਗਣ ਦਾ ਮਹੀਨਾ ਸੀ ਤੇ ਚੰਦਰਮਾ ਆਪਣੀ ਪੂਰੀ ਰੌਸ਼ਨੀ ਨਾਲ ਚਮਕ ਰਿਹਾ ਸੀ। ਚੰਦਰਮੇ ਦੀ ਸੀਤਲ ਲੋ ਵਿਚ ਪੌਣ ਹੌਲੇ ਹੌਲੇ ਵਗ ਰਹੀ ਸੀ। ਅੰਬਾਂ ਦੇ ਬੂਟਿਆਂ ਨੂੰ ਬੂਰ ਲਗ ਰਿਹਾ ਸੀ, ਜਿਸ ਦੀ ਮਹਿਕ ਨਾਲ ਸਾਰੀ ਪੌਣ ਸੁਗੰਧੀ ਦੇ ਰਹੀ ਸੀ। ਪਪੀਹਾ ਤਲਾ ਦੇ ਕੰਢੇ ਦੇ ਇਕ ਲੀਚੀ ਦੇ ਬ੍ਰਿਛ ਦੇ ਸਾਵੇ ਪਤਿਆਂ ਅੰਦਰ ਲੁਕ ਕੇ ਬੈਠਾ ਹੋਇਆ ਸੀ ਤੇ ਉਸ ਦੀ ਅਵਾਜ਼ ਨੇੜੇ ਦੇ ਇਕ ਮਕਾਨ ਵਿਚ ਪੁਜ ਰਹੀ ਸੀ। ਇਸ ਮਕਾਨ ਅੰਦਰ ਰਾਤ ਤਾਂ ਜ਼ਰੂਰ ਸੀ ਪਰ ਨੀਂਦਰ ਦਾ ਕਿਧਰੇ ਪਤਾ ਵੀ ਨਹੀਂ ਸੀ। ਇਸ ਵੇਲੇ ਹਨਮੰਤਾ ਆਪਣੀ ਸੁੰਦਰ ਵਹੁਟੀ ਨਾਲ ਹਾਸੇ ਖੇਡ ਵਿਚ ਜੁਟਿਆ ਹੋਇਆ ਸੀ। ਕਦੇ ਤਾਂ ਉਸ ਦੇ ਲੰਮੇ ਕਾਲੇ ਕੇਸਾਂ ਦੀ ਜ਼ੁਲਫ ਨੂੰ ਆਪਣੀ ਉਂਗਲੀ ਤੇ ਲਪੇਟਦਾ, ਕਦੇ ਉਸ ਦੀਆਂ ਚੂੜੀਆਂ ਨਾਲ ਖੇਡਦਾ, ਕਦੇ ਉਸ ਦੇ ਕੇਸਾਂ ਵਿਚ ਲਿਪਟੇ ਹੋਏ ਹਾਰ ਨੂੰ ਖਿਚ ਕੇ ਉਸ ਦੇ ਮੁਖੜੇ ਤੇ ਲਟਕਾ ਦੇਂਦਾ। ਇਸ ਵੇਲੇ ਸਚ ਮੁਚ ਉਹ ਤ੍ਰੇਲ ਦੇ ਤੁਪਕਿਆਂ ਵਾਂਗ ਸੀ, ਜਿਹੜੇ ਫੁੱਲਾਂ ਨੂੰ

-੪੭-