ਪੰਨਾ:ਦੀਵਾ ਬਲਦਾ ਰਿਹਾ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀਵਾ ਬਲਦਾ ਰਿਹਾ



ਅਸੀ ਹਸਪਤਾਲ ਦੇ ਨਾਲੋ ਨਾਲ ਹੁੰਦੇ ਹੋਏ, ਮਾਡਲ ਟਾਊਨ ਜਾਣ ਵਾਲੀ ਸੜਕ ਤੇ ਹੋ ਗਏ। ਸੂਰਜ ਦੀਆਂ ਆਖ਼ਰੀ ਕਿਰਨਾਂ ਨਵ-ਵਿਆਹੀ ਮੁਟਿਆਰ ਵਾਂਗ ਆਪਣੇ ਜੋਬਨ ਦੀ ਨੁਮਾਇਸ਼ ਕਰ ਰਹੀਆਂ ਸਨ। ਅਗੇ ਤਾਂ ਹੋਰ ਸ਼ਾਮ ਨੂੰ ਇਸ ਸੜਕ ਉਤੇ ਬੜੀ ਚਹਿਲ ਪਹਿਲ ਹੁੰਦੀ ਸੀ, ਪਰ ਉਸ ਦਿਨ ਦੀਵਾਲੀ ਹੋਣ ਕਰਕੇ ਬਿਲਕੁਲ ਸੁੰਨਸਾਨ ਜੋਹੀ ਜਾਪਦੀ ਸੀ। ਸ਼ਾਇਦ ਲੋਕੀ ਆਪੋ ਆਪਣੇ ਘਰਾਂ ਵਿਚ ਦੀਵਾਲੀ ਮਨਾ ਰਹੇ ਹੋਣ। ਮੈਂ ਅਤੇ ਇੰਦਰਾ ਸੈਰ ਕਰਦੇ ਜਾ ਰਹੇ ਸਾਂ। ਹਾਲੇ ਦੋ ਫਰਲਾਂਗ ਹੀ ਗਏ ਹੋਵਾਂਗੇ ਕਿ ਸੜਕ ਦੇ ਖੱਬੇ ਪਾਸੇ ਵਲ ਇਕ ਬੁੱਢਾ ਇਕ ਬੜੀ ਤੇ ਦੀਵਾ ਜਗਾਉਂਦਾ ਨਜ਼ਰ ਆਇਆ। ਉਸ ਦੀ ਸਿਸਕੀਆਂ ਭਰੀ ਅਵਾਜ਼ ਸੁਣ ਕੇ ਮੈਂ ਤੇ ਇੰਦਰਾ

ਦੀਵਾ ਬਲਦਾ ਰਿਹਾ

੧੨੭