ਪੰਨਾ:ਨਿਰਮੋਹੀ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੨


ਨਿਰਮੋਹੀ

ਸੀ। ਪਰ ਘਰ ਆਏ ਮਹਿਮਾਨ ਨੂੰ ਉਸਨੇ ਕਿਸੇ ਕਿਸਮ ਦੀ ਪੁੱਛ ਗਿਛ ਵੀ ਨਾ ਕੀਤੀ। ਤੇ ਜਦ ਉਸ ਨੂੰ ਪਤਾ ਲਗਾ ਕਿ ਮਹਿਮਾਨ ਮੇਰੇ ਮਾਲਕ ਦੇ ਰਿਸ਼ਤੇਦਾਰ ਹਨ, ਤਾਂ ਉਸ ਨੇ ਬੜੇ ਜੋਰ ਸ਼ੋਰ ਨਾਲ ਉਨ੍ਹਾਂ ਦੀ ਖਾਤਰ ਦਾਰੀ ਕੀਤੀ।

ਪ੍ਰੇਮ ਘਰ ਪਹੁੰਚਿਆ ਤਾਂ ਬਰਾਂਡੇ ਵਿਚ ਬਲਰਾਮ ਟੈਹਲ ਰਿਹਾ ਸੀ। ਉਸਨੂੰ ਦੇਖਦੇ ਹੀ ਪ੍ਰੇਮ ਦਾ ਦਿਲ ਧਕ ਧਕ ਕਰਨ ਲਗਾ। ਉਹ ਸੋਚਨ ਲਗਾ: ਹੈਂ! ਬਲਰਾਮ ਏਥੇ ਕਿਸ ਤਰਾਂ? ਕੀ ਉਸਨੂੰ ਮੇਰੀ ਹਾਲਤ ਦਾ ਪਤਾ ਲਗ ਚੁਕਾ ਏ? ਜੇ ਇਉਂ ਹੋ ਗਿਆ ਤਾਂ ਮੈਂ ਕਿਸੇ ਅਗੇ ਵੀ ਮੂੂੰਹ ਦੇਣ ਜੋਗਾ ਨਹੀਂ ਰਹਿ ਜਾਵਾਂਗਾ | ਅਖੀਰ ਹੌਸਲਾ ਕਰਕੇ ਪਾਸ ਜਾ ਕੇ ਨਮਸਤੇ ਕੀਤੀ ਤੇ ਦੁਨੀਆਂ ਦਾਰੀ ਵਾਲੀ ਸੁਖ ਸਾਂਦ ਪੁਛੀ।

ਪੀਤਮ ਨੇ ਜਾਣ ਬੁਝ ਕੇ ਪ੍ਰੇਮ ਕੋਲੋਂ ਘੁੰਡ ਕੱਢ ਲਿਆ, ਜਿਸ ਤੇ ਬਲਰਾਮ ਕਹਿਣ ਲਗਾ, ਪ੍ਰੀਤਮ, ਪ੍ਰੇਮ ਤੇ ਮੇਰੇ ਪਾਸੋਂ ਛੋਟਾ ਹੈ। ਇਸ ਪਾਸੋਂ ਪਰਦਾ ਵਰਦਾ ਕਾਹਦਾ?

'ਵਾਹ ਜੀ ਵਾਹ! ਬਿਨਾ ਕੁਝੇ ਲੈਣ ਦੇ ਮੈਂ ਪਿੰਡ ਕਿਵੇਂ ਹਟਾ ਲਵਾਂ | ਪ੍ਰੀਤਮ ਬੋਲੀ। ਜੇ ਘੁੰਡ ‘ਚੁਕਾਨਾ ਹੈ ਤਾਂ ਕੁਝ ਮਠਿਆਈ ਵਗੈਰਾ ਲਿਔਣ ਤਾਂ ਘੁੰਡ ਵੀ ਲਥ ਜਾਵੇਗਾ।'

'ਮਠਿਆਈ ਤੇਰੇ ਪਾਸੋਂ ਚੰਗੀ ਹੈ, ਭਰਜਾਈ? ਪਰ ਇਹ ਘੁੰਡ ਤੇ ਲਾਹ ਦੇ। ਅਜ ਕਲ ਤੇ ਅਗੇ ਈ ਗਰਮੀ ਐ! ਤੇ ਤੂੰ ਵਿਚਾਰੇ ਮੂੰਹ ਨੂੰ ਕਪੜੇ ਵਿਚ ਲਪੇਟ ਰਖਿਆ ਹੈ। ਫਿਰ ਬਲਰਾਮ ਨੂੰ ਪੁੱਛਨ ਲਗਾ, 'ਕਿਥੇ ਰਿਹੈਸ਼ ਰਖੀ ਹੈ, ਬਲਰਾਮ, ਅਜ ਕਲ।'

ਬਸ ਤੇਰੇ ਸੌਹਰਿਆਂ ਦੇ ਘਰ ਹੀ। ਤੇ ਉਥੇ ਈ ਪ੍ਰੈਕਟਸ