ਪੰਨਾ:ਨਿਰਮੋਹੀ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੮

ਨਿਰਮੋਹੀ

ਮੇਰੀ ਰਾਣੀ ਮਾਲਾ,

ਪ੍ਰੇਮ ਭਰੀ ਨਮਸਤੇ।

ਮੈਨੂੰ ਇਹ ਪੜ ਕੇ ਬਹੁਤ ਖੁਸ਼ੀ ਹੋਈ ਹੈ ਜੋ ਤੂੰ ਕਿਸੇ ਜੁਗਿੰਦਰ ਨਾਂ ਦੇ ਮੁੰਡੇ ਪਾਸੋਂ ਘਰ ਪੜ੍ਹ ਰਹੀ ਹੈ। ਅਰ ਇਸ ਤੋਂ ਜਾਦਾ ਖੁਸ਼ੀ ਉਸ ਵੇਲੇ ਹੋਵੇਗੀ ਜਦ ਤੂੰ ਐਫ. ਏ. ਵਿਚ ਅੱਵਲ ਆਵੇਂਗੀ। ਪਰ ਦੇਖੀ, ਮੇਰੀ ਰਾਣੀ ਕਿਸੇ ਤੇ ਇਤਬਾਰ ਕਰਨਾ ਅਜ ਕਲ ਠੀਕ ਨਹੀਂ। ਚਾਹੇ ਜੁਗਿੰਦਰ ਹਸਮੁਖ ਦਿਲ ਦਾ ਸਾਫ ਹੈ, ਜਿਵੇਂ ਕਿ ਤੂੰ ਲਿਖਿਆ ਹੈ, ਪਰ ਖਾਹ ਮਖਾ ਕਿਸੇ ਦੇ ਗੁਣਾਂ ਤੇ ਡੁਲ ਪੈਣਾ ਅਕਲਮੰਦੀ ਨਹੀਂ, ਗੱਸਾ ਨਾ ਕਰੀ ਮਾਲਾ, ਕਿਉਂਕਿ ਮੈਂ ਤੇਰੇ ਮਾਸਟਰ ਉਤੇ ਅਟੈਕ ਕਰ ਰਿਹਾ ਹਾਂ। ਜੇਕਰ ਮੇਰੀ ਮੰਨੇ ਤਾਂ ਕੋਈ ਜਰੂਰਤ ਨਹੀਂ ਕਿਸੇ ਪ੍ਰਾਈਵੇਟ ਮਾਸਟਰ ਨੂੰ ਰਖਨ ਦੀ। ਤੇਰੇ ਵਰਗੀ ਹੁਸ਼ਿਆਰ ਕੁੜੀ ਲਈ ਤਾਂ ਸਿਰਫ ਕਾਲਜ ਦੀ ਪੜ੍ਹਾਈ ਕਾਫੀ ਹੈ, ਭਾਵੇਂ ਉਹ ਇਕ ਘੰਟਾ ਹੀ ਕਿਉਂ ਨਾ ਹੁੰਦੀ ਹੋਵੇ।

ਤੇ ਨਾਲੇ ਅੱਵਲ ਆ ਕੇ ਤੂੰ ਕਰਨਾ ਵੀ ਕੀ ਏ? ਇਹੋ ਨਾ ਕਿ ਥੋੜਾ ਬਹੁਤ ਵਜੀਫਾ ਲਗ ਜਾਵੇਗਾ। ਲੈ ਕੇ ਤੇ ਕਰੇਂਗੀ ਵੀ ਕੀ? ਦੌਲਤ ਦਾ ਤੁਹਾਡੇ ਘਰ ਵਿਚ ਕੋਈ ਘਾਟਾ ਨਹੀਂ। ਹਾਂ, ਸ਼ੋਹਰਤ ਜਰੂਰ ਹੋ ਜਾਵੇਗੀ। ਇਸੇ ਸ਼ੋਹਰਤ ਖਾਤਰ ਤੂ ਮਾਸਟਰ ਰਖੀਆ ਹੈ। ਖੈਰ ਜਿਸ ਦਿਨ ਤੂੰ ਅਵਲ ਆਵੇਂਗੀ, ਮੇਰੇ ਜਿੱਨਾ ਖੁਸ਼ ਦੁਨੀਆਂ ਵਿਚ ਕੋਈ ਨਹੀਂ ਹੋਵੇਗਾ। ਹੋਰ ਕੁਝ ਨਾ ਲਿਖਦਾ ਹੋਇਆ ਮੈਂ ਚਿਠੀ ਦਾ ਭੋਗ ਏਥੇ ਹੀ ਪੌਂਦਾ ਹਾਂ, ਤੇ ਨਾਲ ਹੀ ਤੈਨੂੰ ਇਕ ਚਿਤਾਵਨੀ ਦੇਂਦਾ ਹਾਂ ਕਿ ਦੁਨੀਆਂ ਦੇ ਹਥ ਕੰਡਿਆ ਤੋਂ ਹਮੇਸ਼ਾ ਬਚਨ ਦੀ ਕੋਸ਼ਸ਼