ਸਮੱਗਰੀ 'ਤੇ ਜਾਓ

ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/15

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਿਆਰ ਵਿਚ ਡੁੱਬਿਆ ਹੋਇਆ ਸੀ ਤੇ ਉਸਦੇ ਪ੍ਰਤੀ ਸਰੀਰਕ ਨੇੜਤਾ ਦੀ ਜ਼ਰਾ ਜਿੰਨੀ ਵੀ ਇੱਛਾ ਮਹਿਸੂਸ ਨਹੀਂ ਸੀ ਕਰ ਰਿਹਾ। ਇਸ ਦੇ ਉਲਟ ਉਸਦੀ ਪਹੁੰਚ ਤੋਂ ਬਾਹਰ ਹੋਣ ਦੇ ਵਿਚਾਰ ਵਿਚ ਮੁਗਧ ਹੋ ਕੇ ਉਸਨੂੰ ਦੇਖ ਰਿਹਾ ਸੀ।

ਉਹ ਉਠਿਆ ਅਤੇ ਤਲਵਾਰ ਦੇ ਮਿਆਨ ਉਤੇ ਦੋਵੇਂ ਹੱਥ ਧਰ ਕੇ ਉਸਦੇ ਸਾਹਮਣੇ ਖੜਾ ਹੋ ਗਿਆ।

"ਉਸ ਖੁਸ਼ੀ ਨੂੰ, ਜਿਹੜੀ ਇਨਸਾਨ ਨੂੰ ਮਿਲ ਸਕਦੀ ਹੈ, ਮੈਂ ਸਿਰਫ ਹੁਣੇ ਹੀ ਜਾਣਿਆ ਹੈ। ਇਹ ਸੁਖ ਤੁਸੀਂ, ਤੂੰ," ਉਸਨੇ ਸਹਿਮੀ ਸਹਿਮੀ ਜਿਹੀ ਮੁਸਕਰਾਹਟ ਨਾਲ ਕਿਹਾ, "ਦਿਤਾ ਹੈ।" ਉਹ ਪ੍ਰਸਪਰ ਸੰਬੰਧਾਂ ਦੀ ਉਸ ਅਵਸਥਾ ਵਿਚ ਸੀ ਜਦੋਂ ਅਜੇ "ਤੂੰ" ਕਹਿਣ ਦੀ ਉਸਨੂੰ ਆਦਤ ਨਹੀਂ ਹੋਈ ਸੀ। ਇਖਲਾਕੀ ਦ੍ਰਿਸ਼ਟੀ ਤੋਂ ਉਸਦੀ ਤੁਲਨਾ ਅਜੇ ਆਪਣੇ ਆਪ ਨੂੰ ਨੀਵਾਂ ਸਮਝਦੇ ਹੋਏ ਕਸਾਤਸਕੀ ਇਸ ਫਰਿਸ਼ਤੇ ਨੂੰ "ਤੂੰ" ਕਹਿੰਦੇ ਡਰ ਜਿਹਾ ਮਹਿਸੂਸ ਕਰ ਰਿਹਾ ਸੀ।

"ਮੈਂ ਆਪਣੇ ਆਪ ਨੂੰ ਪਹਿਚਾਣ ਲਿਆ ਹੈ....ਤੇਰੀ ਬਦੌਲਤ- ਇਹ ਸਮਝ ਗਿਆ ਹਾਂ ਕਿ ਜਿਸ ਤਰ੍ਹਾਂ ਦਾ ਮੈਂ ਆਪਣੇ ਆਪ ਨੂੰ ਸਮਝਦਾ ਸਾਂ, ਉਸ ਤੋਂ ਬੇਹਤਰ ਹਾਂ।"

"ਮੈਂ ਤਾਂ ਬਹੁਤ ਪਹਿਲਾਂ ਤੋਂ ਹੀ ਇਹ ਜਾਣਦੀ ਸਾਂ। ਇਸੇ ਲਈ ਤਾਂ ਮੇਰਾ ਤੁਹਾਡੇ ਨਾਲ ਪਿਆਰ ਹੋ ਗਿਆ ਸੀ।"

ਕੋਲ ਹੀ ਕਿਤੇ ਬੁਲਬੁਲ ਨੇ ਗਾਉਣਾ ਸ਼ੁਰੂ ਕਰ ਦਿਤਾ। ਹਵਾ ਦੇ ਝੌਂਕੇ ਨਾਲ ਹਰੇ ਹਰੇ ਪੱਤੇ ਸਰਸਰਾ ਉੱਠੇ।

ਕਸਾਤਸਕੀ ਨੇ ਉਸਦਾ ਹੱਥ ਆਪਣੇ ਹੱਥਾਂ ਵਿਚ ਲੈ ਕੇ ਚੁੰਮਿਆਂ ਅਤੇ ਉਸ ਦੀਆਂ ਅੱਖਾਂ ਛਲਕ ਉਠੀਆਂ। ਉਹ ਸਮਝ ਗਈ ਕਿ ਉਸਨੇ ਇਸ ਗੱਲ ਦੀ ਕ੍ਰਿਤਗਤਾ ਪ੍ਰਗਟ ਕੀਤੀ ਹੈ ਕਿ ਮੈਂ ਉਸਨੂੰ ਪਿਆਰ ਕਰਨ ਲਗੀ ਹਾਂ। ਉਹ ਕੁਝ ਕਦਮ ਇਧਰ ਉਧਰ ਟਹਿਲਿਆ, ਚੁੱਪ ਹੋ ਗਿਆ ਅਤੇ ਫਿਰ ਆਪਣੀ ਮੰਗੇਤਰ ਦੇ ਪਾਸ ਕਰਕੇ ਬੈਠ ਗਿਆ।

"ਮੈਂ ਤੁਹਾਡੀ, ਤੇਰੀ, ਖੈਰ, ਇਹ ਤਾਂ ਇਕੋ ਹੀ ਗੱਲ ਹੈ। ਮੈਂ ਆਪਣੇ ਸੁਆਰਥ ਲਈ ਹੀ ਤੇਰੇ ਨਜ਼ਦੀਕ ਆਇਆ ਸਾਂ, ਮੈਂ ਉੱਚੇ ਸਮਾਜ ਵਿਚ ਆਪਣੇ ਸੰਬੰਧ ਸਥਾਪਿਤ ਕਰਨਾ ਚਾਹੁੰਦਾ ਸਾਂ, ਪਰ ਮਗਰੋਂ... ਤੈਨੂੰ ਸਮਝਣ ਤੋਂ ਪਿਛੋਂ ਇਹ ਸਭ ਕੁਝ ਤੇਰੀ ਤੁਲਨਾ ਵਿਚ ਕਿੰਨਾ ਤੁੱਛ ਹੋ ਗਿਆ ਹੈ। ਤੂੰ ਇਸ ਗੱਲ ਉਤੇ ਮੇਰੇ ਨਾਲ ਨਾਰਾਜ਼ ਤਾਂ ਨਹੀਂ?"

ਮੇਰੀ ਨੇ ਕੋਈ ਜਵਾਬ ਨਾ ਦਿਤਾ ਅਤੇ ਆਪਣੇ ਹੱਥ ਨਾਲ ਸਿਰਫ ਉਸਦੇ ਹੱਥ ਨੂੰ ਪਲੋਸਿਆ।

ਕਸ਼ਾਤਸਕੀ ਸਮਝ ਗਿਆ ਇਸਦਾ ਮਤਲਬ ਹੈ: "ਨਹੀਂ, ਮੈਂ ਨਾਰਾਜ਼

9