ਪੰਨਾ:ਪਾਰਸ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਲਾਸੀ[1]

ਪੂਰੇ ਦੋ ਕੋਹ ਰੋਜ਼ ਤੁਰਕੇ ਸਕੂਲ ਪੜ੍ਹਨ ਜਾਂਦਾ ਹਾਂ। ਮੈਂ ਇਕੱਲਾ ਨਹੀਂ ਦਸ ਬਾਰਾਂ ਮੁੰਡੇ ਹੋਰ ਵੀ ਹਨ। ਪੇਂਡੂ ਮੁੰਡਿਆਂ ਦਾ ਸੌ ਵਿੱਚੋਂ ਅੱਸੀਆਂ ਦਾ ਇਹੋ ਹਾਲ ਹੈ। ਇਸ ਤਰ੍ਹਾਂ ਕਰਨ ਨਾਲ ਲਾਭ ਪ੍ਰਾਪਤ ਹੋਣ ਦੇ ਅੰਕਾਂ ਅੱਗੇ ਕੋਈ ਸਿਫਰਾਂ ਨ ਲੱਗਣ ਤੇ ਵੀ ਕੁਝ ਨ ਕੁਝ ਸੋਚਣਾ ਪੈਂਦਾ ਹੈ।

ਜਿਨਾਂ ਬੱਚਿਆਂ ਨੂੰ ਚਾਰ ਕੋਹ ਜਾਣ ਤੇ ਚਾਰ ਕੋਹ ਆਉਣਾ ਪੈਂਦਾ ਹੈ ਉਨ੍ਹਾਂ ਦੀ ਪੜ੍ਹਾਈ ਨੂੰ ਉਹੋ ਹੀ ਜਾਣਦੇ ਹਨ। ਮੀਂਹ ਜਾਏ ਹਨੇਰੀ ਜਾਏ, ਵਿਚਾਰਿਆਂ ਨੂੰ ਅੱਠ ਵਜੇ ਸਵੇਰੇ ਰੋਟੀ ਪੱਲੇ ਬੰਨ੍ਹ ਕੇ ਤੁਰਨਾ ਪੈਂਦਾ ਹੈ ਤੇ ਸ਼ਾਮ ਨੂੰ ਤਾਰਿਆਂ ਦੀ ਛਾਵੇਂ ਘਰ ਆਉਣਾ ਪੈਂਦਾ ਹੈ। ਇਹੋ ਜਹੀ ਹਾਲਤ ਵਿਚ ਵਿਦਿਆ ਦੇਵੀ ਇਹ ਜਹੇ ਭਗਤਾਂ ਨੂੰ ਵਰ ਦੇਵੇ ਜਾਂ ਸਰਾਪ ਇਹ ਫੈਸਲਾ ਕਰਨਾ ਉਸ ਲਈ ਵੀ ਔਖਾ ਹੋ ਜਾਂਦਾ ਹੈ।

ਇਸਤੋਂ ਪਿਛੋਂ ਇਹ ਅੱਠ ਕੋਹੀ ਰੋਜ ਤੁਰਨ ਵਾਲੀ ਪੈਦਲ ਫੌਜ, ਪੜ੍ਹਨ ਪਿੱਛੋਂ ਪਿੰਡ ਨੂੰ ਹੀ ਭਾਗ ਲਾਏਗੀ ਜਾਂ ਢਿੱਡ ਭਰਨ ਲਈ ਕਿਧਰੇ ਬਾਹਰ ਚਲੀ ਜਾਇਗੀ ਕੁਝ ਪਤਾ ਨਹੀਂ। ਕੁਝ ਵੀ ਹੋਵੇ ਇਹ ਅੱਠ ਕੋਹ ਰੋਜ਼ ਦਾ ਪੈਂਡਾ ਕਰਕੇ


  1. ਇਕ ਪੇਂਡੂ ਮੁੰਡੇ ਦੀ ਡਾਇਰੀ ਵਿੱਚੋਂ, ਅਸਲ ਨਾਂ ਦੱਸਣ ਦੀ ਮਨਾਹੀ ਹੈ। ਇਹ ਇਕ ਫਰਜ਼ੀ ਸਮਝ ਲਓ, ਨੈਣਾ (ਮੁੰਡਤ-ਕੇਸ)।