ਪੰਨਾ:ਪਾਰਸ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

ਲੱਗੇ ਘਰ ? ਚੰਗਾ ਚਲੋ ਫੇਰ, ਤਿਉਹਾਰ ਵਾਲੇ ਥਾਂ ਦੀ ਮਾੜੀ ਜਹੀ ਰੌਸ਼ਨੀ ਰਸਤੇ ਵਿਚ ਪੈ ਰਹੀ ਸੀ। ਇਥੇ ਪੁਜ ਕੇ ਪਾਰਸ ਇਕ ਦਮ ਤਾਏ ਜੀ ਦੇ ਮੂੰਹ ਵਲ ਵੇਖਣ ਲੱਗ ਪਿਆ। ਅੱਖਾਂ ਵਿਚ ਉਹ ਨੂਰ ਨਹੀਂ, ਚਿਹਰੇ ਤੇ ਉਹ ਤੇਜ ਨਹੀਂ। ਥਲੇ ਤੋਂ ਲੱਗ ਕੇ ਉਤੇ ਤਕ ਬਿਲਕੁਲ ਭ੍ਰਿਸ਼ਟੇ ਜਹੇ ਹੋ ਗਏ ਹਨ। ਕਈਆਂ ਦਿਨਾਂ ਪਿੱਛੋਂ ਪਾਰਸ ਦੀਆਂ ਅੱਖਾਂ ਵਿੱਚੋਂ ਅਥਰੂ ਡਿੱਗਣ ਲੱਗੇ ਤੇ ਉਹਨੂੰ ਸੁਝਿਆ ਕਿ ਲੋਕਾਂ ਦੇ ਸਾਹਮਣੇ ਸ਼ਰਮਾਉਣ ਵਾਲੀ ਕੋਈ ਗੱਲ ਵੀ ਤਾਇਆ ਜੀ ਕੋਲ ਨਹੀਂ ਰਹੀ। ਉਹ ਇਸ ਅੱਧੀ ਸੁਤੀ ਤੇ ਅੱਧੀ ਜਾਗਦੀ ਦੇਹ ਨੂੰ ਛੱਡ ਕੇ ਕਿਤੇ ਦੇ ਕਿਤੇ ਚਲੇ ਗਏ ਹਨ। ਪਾਰਸ ਨੇ ਕਿਹਾ, ਤਾਇਆ ਜੀ ਕਦੇ ਤੁਸੀਂ ਕਾਂਸ਼ੀ ਜਾਣ ਦੀਆਂ ਸਲਾਹਾਂ ਕਰਿਆ ਕਰਦੇ ਸੀ, ਹੁਣ ਇਰਾਦਾ ਹੈ?

ਗੁਰਚਰਨ ਕੰਗਾਲਾਂ ਵਾਂਗੂੰ ਬੋਲ ਉੱਠੇ ਇਰਾਦਾ ਤਾਂ ਹੈ ਪਰ ਖੜੇਗਾ ਕੌਣ ?

"ਪਾਰਸ ਨੇ ਆਖਿਆ, ਮੈਂ ਖੜਾਂਗਾ ਤਾਇਆ ਜੀ?"

ਚੰਗਾ, ਚਲ ਫੇਰ ਇਕ ਵਾਰੀ ਘਰੋਂ ਚਲ ਕੇ ਚੀਜ਼ ਵਸਤ ਲੈ ਆਈਏ ?"

ਪਾਰਸ ਨੇ ਆਖਿਆ, “ਤਾਇਆ ਜੀ ਉਸ ਘਰ ਵਿਚ ਜਾਣਦੀ ਲੋੜ ਨਹੀਂ। ਅਸਾਂ ਉਸ ਘਰ ਦਾ ਕੁਝ ਨਹੀਂ ਖੜਨਾਂ।"

ਗੁਰਚਰਨ ਨੂੰ ਹੋਸ਼ ਆ ਗਈ, ਘੜੀ ਕੁ ਭਰ ਚੁਪ ਰਹਿਕੇ ਕਹਿਣ ਲੱਗੇ, “ਕੁਛ ਨਹੀਂ ਚਾਹੀਦਾ ਦਾ ਉਸ ਘਰ ਦਾ ਕੁਝ ਨਹੀਂ ਚਾਹੀਦਾ ?