ਪੰਨਾ:ਪਾਰਸ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਪੀਤਾ ਜਾਇਗਾ ਪੀ ਲੈ !’

ਸਿਧੇਸ਼ਵਰੀ ਨੇ ਅਗਾਂਹ ਝਗੜਾ ਨ ਵਧਾਉਂਦੀ ਹੋਈ ਨੇ ਸਾਰਾ ਦੁੱਧ ਪੀ ਕੇ ਆਖਿਆ, ਹੁਣੇ ਹੀ ਲੱਲਾ ਨੂੰ ਸਦ ਕੇ ਅਸ਼ੀਰਵਾਦ ਦੇ ਲੈ।

ਹੁਣੇ ਹੀ ਦੇਂਦੀ ਹਾਂ। ਇਹ ਆਖਕੇ ਸ਼ੈਲਜਾ ਹੱਸਦੀ ਹੋਈ ਖਾਲੀ ਕਟੋਰਾ ਲੈ ਕੇ ਬਾਹਰ ਨੂੰ ਆ ਗਈ।


੩.

ਅਤੁਲ ਆਪਣੀ ਜਿੰਦਗੀ ਵਿਚ ਐਸਾ ਸ਼ਰਮਿੰਦਾ ਤੇ ਕੱਚਾ ਕਦੇ ਨਹੀਂ ਹੋਇਆ। ਛੋਟੀ ਉਮਰ ਤੋਂ ਹੀ ਮਾਂ ਪਿਉ ਇਸਨੂੰ ਲਾਡ ਪਿਆਰ ਨਾਲ ਪਾਲਦੇ ਰਹੇ ਹਨ। ਮਾਂ ਪਿਉ ਨੇ ਇਸਦੀ ਇਛਾ ਤੇ ਰੁਚੀ ਦੇ ਉਲਟ ਕਦੇ ਕੁਝ ਨਹੀ ਕੀਤਾ। ਅੱਜ ਸਾਰਿਆਂ ਦੇ ਸਾਹਮਣੇ ਇਸ ਵੰਡੀ ਬੇਇਜ਼ਤੀ ਨੇ ਇਸਦੇ ਸਰੀਰ ਨੂੰ ਅੱਗ ਲਾ ਦਿੱਤੀ ਹੈ। ਉਹ ਬਾਹਰ ਗਿਆ ਤੇ ਨਵੇਂ ਕੋਟ ਨੂੰ ਜ਼ਮੀਨ ਤੇ ਸੁਟ ਕੇ ਆਪ ਉੱਲੂ ਵਾਂਗ ਚੁਪ ਚਾਪ ਬੈਠ ਗਿਆ।

ਅਜ ਹਰਿਚਰਣ ਦੀ ਸਾਰੀ ਹਮਦਰਦੀ ਅਤੁਲ ਨਾਲ ਸੀ। ਗੱਲ ਇਹ ਸੀ ਕਿ ਉਸਦੇ ਥਾਂ ਝਗੜਦਿਆਂ ੨ ਹੀ ਉਸਨੂੰ ਦੁਸ਼ਣ ਲੱਗਾ ਸੀ, ਇਸ ਕਰਕੇ ਉਹ ਵੀ ਇਹਦੇ ਕੋਲ ਆ ਕੇ ਮੂੰਹ ਬੁਰਾ ਜਿਹਾ ਕਰਕੇ ਬਹਿ ਗਿਆ। ਦਿਲ ਚਾਹੁੰਦਾ ਸੀ ਕਿ ਉਹਨੂੰ ਧੀਰਜ ਦੇਵੇ, ਪਰ ਵੇਲੇ ਦੀ ਕੋਈ ਗੱਲ ਵੀ ਉਹਨੂੰ ਨਾ ਔੜ ਸਕੀ। ਉਹ ਚੁਪ ਚਾਪ ਹੀ ਬੈਠਾ ਰਿਹਾ। ਪਰ ਅਤੁਲ ਹੁਣ ਚੁਪ ਨਹੀਂ ਸੀ ਬਹਿ ਸਕਦਾ। ਸਬੱਬ ਇਹ